ਕੋਈ ਨਹੀਂ ਹੈ ਟੱਕਰ ਵਿੱਚ! ਗਲੋਬਲ ਲੀਡਰਸ ਵਿੱਚ ਸਿਖਰ ‘ਤੇ ਪਹੁੰਚੇ ਮੋਦੀ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕਪ੍ਰਿਅਤਾ ਵਿਸ਼ਵ ਪੱਧਰ 'ਤੇ ਵੱਧ ਰਹੀ ਹੈ। ਖਾਸ ਗੱਲ ਇਹ ਹੈ ਕਿ ਪੀਐਮ ਮੋਦੀ ਨੇ ਜਿੱਥੇ ਗਲੋਬਲ ਲੀਡਰਾਂ ਦੀ ਸੂਚੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ, ਉੱਥੇ ਹੀ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੂੰ ਵੀ ਪਿੱਛੇ ਛੱਡ ਦਿੱਤਾ ਹੈ।
ਫਾਈਨ ਫੋਟੋ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕਪ੍ਰਿਅਤਾ ਅਸਮਾਨ ਨੂੰ ਛੂਹ ਗਈ ਹੈ। ਉਹ ਭਾਰਤ ਦੇ ਪਹਿਲੇ ਨੇਤਾ ਹਨ, ਜੋ ਵਿਸ਼ਵ ਪੱਧਰ ‘ਤੇ ਇੰਨੇ ਮਸ਼ਹੂਰ ਹਨ। ਖਾਸ ਗੱਲ ਇਹ ਹੈ ਕਿ ਪੀਐਮ ਮੋਦੀ ਨੇ ਦੁਨੀਆ ਦੇ 22 ਦੇਸ਼ਾਂ ਦੇ ਦਿੱਗਜਾਂ ਨੂੰ ਹਰਾ ਕੇ ਪਹਿਲਾ ਰੈਂਕ ਹਾਸਲ ਕੀਤਾ ਹੈ। ਵਿਸ਼ਵ ਪੱਧਰ ‘ਤੇ ਪੀਐਮ ਮੋਦੀ ਦੀ ਅਪਰੂਵਲ ਰੇਟਿੰਗ 78% ਹੈ। ਸਰਵੇਖਣ ‘ਚ ਕਿਹਾ ਗਿਆ ਹੈ ਕਿ ਸਤੰਬਰ 2021 ਤੋਂ ਬਾਅਦ ਪੀਐੱਮ ਮੋਦੀ ਦੀ ਲੋਕਪ੍ਰਿਅਤਾ ਲਗਾਤਾਰ ਵਧ ਰਹੀ ਹੈ।
ਪੀਐਮ ਮੋਦੀ ਤੋਂ ਬਾਅਦ ਮੈਕਸੀਕੋ ਦੇ ਰਾਸ਼ਟਰਪਤੀ ਲੋਪੇਜ ਓਬਰਾਡੋਰ 68 ਫੀਸਦੀ ਨਾਲ ਦੂਜੇ ਸਥਾਨ ‘ਤੇ ਹਨ। ਇਸ ਸੂਚੀ ਵਿੱਚ ਸਵਿਟਜ਼ਰਲੈਂਡ ਦੇ ਰਾਸ਼ਟਰਪਤੀ ਐਲੇਨ ਬਰਸੇਟ ਤੀਜੇ ਨੰਬਰ ‘ਤੇ ਹਨ, ਜਿਨ੍ਹਾਂ ਨੂੰ 62 ਫੀਸਦੀ ਅਪਰੂਵਲ ਰੇਟਿੰਗ ਮਿਲੀ ਹੈ। ਆਸਟਰੇਲੀਆ ਦੇ ਪੀਐਮ ਐਂਥਨੀ ਅਲਬਾਨੀਜ ਨੂੰ 58 ਫੀਸਦੀ ਰੇਟਿੰਗ ਨਾਲ ਚੌਥਾ ਸਥਾਨ ਮਿਲਿਆ ਹੈ। ਇਸ ਦੇ ਨਾਲ ਹੀ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਲਾ ਡੀ ਸਿਲਵਾ 50 ਫੀਸਦੀ ਰੇਟਿੰਗ ਦੇ ਨਾਲ ਪੰਜਵੇਂ ਸਥਾਨ ‘ਤੇ ਹਨ।


