ਅੱਜ ਅੰਮ੍ਰਿਤਸਰ ਦੌਰੇ ‘ਤੇ CM ਭਗਵੰਤ ਮਾਨ, PSCARD ਵੱਲੋਂ ਮੁਆਫ਼ ਕੀਤੇ ਗਏ ਕਰਜ਼ ਲਾਭਪਾਤਰੀਆਂ ਨੂੰ ਵੰਡਣਗੇ ਸਰਟੀਫਿਕੇਟ
ਇਹ ਕਰਜ਼ ਮੁਆਫ਼ੀ ਯੋਜਨਾ ਪੰਜਾਬ ਸਰਕਾਰ ਦੀਆਂ ਤਰਜੀਹਾਂ 'ਚੋਂ ਇੱਕ ਹੈ। ਇਸ ਨਾਲ ਕਿਸਾਨਾਂ ਨੂੰ ਨਾ ਸਿਰਫ਼ ਰਾਹਤ ਮਿਲੀ ਹੈ, ਜਦਕਿ ਉਨ੍ਹਾਂ ਦਾ ਮਨੋਬਲ ਵੀ ਵਧਿਆ ਹੈ। ਸਰਕਾਰ ਦਾ ਉਦੇਸ਼ ਖੇਤੀਬਾੜੀ ਖੇਤਰ ਨੂੰ ਮਜ਼ਬੂਤ ਬਣਾਉਣਾ ਹੈ ਤੇ ਕਿਸਾਨਾਂ ਦੀ ਆਰਥਿਕ ਸਥਿਤੀ 'ਚ ਸੁਧਾਰ ਲਿਆਉਣਾ ਹੈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਅੱਜ ਯਾਨੀ 8 ਜੂਨ ਨੂੰ ਅੰਮ੍ਰਿਤਸਰ ਆ ਰਹੇ ਹਨ। ਉਹ ਗੁਰੂ ਨਾਨਕ ਦੇਵ ਯੂਨੀਵਰਿਸਿਟੀ (GNDU) ਦੇ ਗੋਲਡਨ ਜੁਬਲੀ ਹਾਲ ‘ਚ ਇੱਕ ਪ੍ਰੋਗਰਾਮ ‘ਚ ਭਾਗ ਲੈਣਗੇ। ਇਸ ਮੌਕੇ ਤੇ ਸੀਐਮ ਮਾਨ ਪੰਜਾਬ ਸਟੇਟ ਕੋ-ਆਪਰੇਟਿਵ ਐਗਰੀਕਲਚਰ ਐਂਡ ਰੂਰਲ ਡਿਵਲਪਮੈਂਟ ਬੈਂਕ (PSCARD) ਦੁਆਰਾ ਮੁਆਫ਼ ਕੀਤੇ ਗਏ ਕਰਜ਼ੇ ਦੇ ਲਾਭਪਾਤਰੀਆਂ ਨੂੰ ਕਰਜ਼ ਮੁਆਫ਼ੀ ਦੇ ਸਰਟੀਫਿਕੇਟ ਵੰਡਣਗੇ।
ਇਹ ਪ੍ਰੋਗਰਾਮ ਸੂਬਾ ਸਰਕਾਰ ਦੀ ਕਿਸਾਨ ਕਲਿਆਣ ਨੀਤੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ, ਜਿਸ ਦੇ ਤਹਿਤ ਕਿਸਾਨਾਂ ਦੀ ਆਰਥਿਕ ਸਥਿਤੀ ਸੁਧਾਰਨ ਦੇ ਲਈ ਕਰਜ਼ ਮੁਆਫ਼ੀ ਕੀਤੀ ਗਈ ਹੈ। ਇਸ ਪਹਿਲ ਨਾਲ ਹਜ਼ਾਰਾਂ ਕਿਸਾਨ ਪਰਿਵਾਰਾਂ ਨੂੰ ਰਾਹਤ ਮਿਲੇਗੀ।
ਕਿਸਾਨ ਕਲਿਆਣ ਯੋਜਨਾ ਦਾ ਮਹੱਤਵ
ਇਹ ਕਰਜ਼ ਮੁਆਫ਼ੀ ਯੋਜਨਾ ਪੰਜਾਬ ਸਰਕਾਰ ਦੀਆਂ ਤਰਜੀਹਾਂ ‘ਚੋਂ ਇੱਕ ਹੈ। ਇਸ ਨਾਲ ਕਿਸਾਨਾਂ ਨੂੰ ਨਾ ਸਿਰਫ਼ ਰਾਹਤ ਮਿਲੀ ਹੈ, ਜਦਕਿ ਉਨ੍ਹਾਂ ਦਾ ਮਨੋਬਲ ਵੀ ਵਧਿਆ ਹੈ। ਸਰਕਾਰ ਦਾ ਉਦੇਸ਼ ਖੇਤੀਬਾੜੀ ਖੇਤਰ ਨੂੰ ਮਜ਼ਬੂਤ ਬਣਾਉਣਾ ਹੈ ਤੇ ਕਿਸਾਨਾਂ ਦੀ ਆਰਥਿਕ ਸਥਿਤੀ ‘ਚ ਸੁਧਾਰ ਲਿਆਉਣਾ ਹੈ।
ਸੀਐਮ ਭਗਵੰਤ ਮਾਨ ਦੇ ਇਸ ਪ੍ਰੋਗਰਾਮ ਨਾਲ ਸੂਬੇ ‘ਚ ਖੇਤੀਬਾੜੀ ਨੀਤੀ ਦੀ ਦਿਸ਼ਾ ਤੇ ਸਰਕਾਰ ਦੀ ਵਚਨਬੱਧਤਾ ਦਾ ਪਤਾ ਚੱਲੇਗਾ। ਇਹ ਪ੍ਰੋਗਰਾਮ ਕਿਸਾਨਾਂ ਦੇ ਲਈ ਇੱਕ ਉਤਸ਼ਾਹ ਭਰਿਆ ਸੰਦੇਸ਼ ਦੇਵੇਗਾ ਤੇ ਭਵਿੱਖ ‘ਚ ਹੋਣ ਵਾਲੀਆਂ ਯੋਜਨਾਵਾਂ ਦੀ ਰੂਪਰੇਖਾ ਵੀ ਸਪੱਸ਼ਟ ਕਰੇਗਾ।