Firing in Germany: ਜਰਮਨੀ ਦੀ ਚਰਚ ਵਿੱਚ ਗੋਲੀਬਾਰੀ ਦੌਰਾਨ 7 ਦੀ ਮੌਤ
Firing in Germany:ਗੋਲੀਬਾਰੀ ਦਾ ਮੰਤਵ ਹਾਲੇ ਸਮਝ ਤੋਂ ਪਰੇ ਹੈ ਅਤੇ ਜਰਮਨ ਪੁਲਿਸ ਵੱਲੋਂ ਜਨਤਾ ਨੂੰ ਗੁਹਾਰ ਲਾਉਂਦੇ ਕਿਹਾ ਗਿਆ ਕਿ ਅਫ਼ਵਾਹਾਂ ਤੇ ਯਕੀਨ ਨਾ ਕਰਨ ਅਤੇ ਕਿਸੇ ਵੀ ਤਰੀਕੇ ਦੀ ਸੁਣੀ ਸੁਣਾਈ ਗੱਲ ਦਾ ਪ੍ਰਚਾਰ ਕਰਨ ਤੋਂ ਗੁਰੇਜ਼ ਕਰਨ

ਜਰਮਨੀ ਦੇ ਇੱਕ ਚਰਚ ਵਿੱਚ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ,, ਜਿਸ ਵਿੱਚ ਕਰੀਬ 7 ਲੋਕਾਂ ਦੀ ਮੌਤ ਤੇ 8 ਲੋਕ ਜ਼ਖਮੀ ਹੋ ਗਏ।
ਹੈਮਬਰਗ: ਜਰਮਨੀ ਦੇ ਸ਼ਹਿਰ ਹੈਮਬਰਗ ਸਥਿਤ ਜੇਹੋਵਾ ਦੀ ਵਿਟਨੈਸ ਚਰਚ ਵਿੱਚ ਹੋਈ ਗੋਲੀਬਾਰੀ ਦੀ ਵਾਰਦਾਤ ‘ਚ ਘੱਟੋ ਘੱਟ ਸੱਤ ਲੋਕਾਂ ਦੀ ਮੌਤ ਹੋ ਗਈ ਅਤੇ 8 ਹੋਰ ਲੋਕੀ ਫੱਟੜ ਹੋਏ ਹਨ। ਇਸ ਗੱਲ ਦੀ ਜਾਣਕਾਰੀ ਸ਼ੁੱਕਰਵਾਰ ਨੂੰ ਸਥਾਨਕ ਮੀਡੀਆ ਵਿੱਚ ਆਈਆਂ ਰਿਪੋਰਟਾਂ ਵਿੱਚ ਦਿੱਤੀ ਗਈ। ਇਹਨਾਂ ਵਿੱਚ ਪਹਿਲਾਂ ਦੱਸਿਆ ਗਿਆ ਸੀ ਕਿ ਵੀਰਵਾਰ ਰਾਤ 9 ਵਜੇ ਇਸ ਗੋਲੀਬਾਰੀ ਵਿੱਚ 6 ਲੋਕਾਂ ਦੀ ਮੌਤ ਹੋਈ ਪਰ ਬਾਅਦ ਵਿੱਚ ਜਰਮਨੀ ਦੇ ਇੱਕ ਅਖ਼ਬਾਰ ‘ਬਿਲਡ’ ਦੀ ਇੱਕ ਖਬਰ ਦਾ ਹਵਾਲਾ ਦਿੰਦਿਆਂ ਦੱਸਿਆ ਗਿਆ ਕਿ ਇਕ ਹੋਰ ਵਿਅਕਤੀ ਦੀ ਲਾਸ਼ ਚਰਚ ਦੀ ਇਮਾਰਤ ਦੀ ਉਪਰੀ ਮੰਜਿਲ ਤੋਂ ਬਰਾਮਦ ਕੀਤੀ ਗਈ ਸੀ।