America Gun Violence: ਬੰਦੂਕ ਲੈ ਕੇ ਸਕੂਲ ਪਹੁੰਚਿਆ 10 ਸਾਲਾ ਬੱਚਾ, ਪੁਲਸ ਨੇ ਕੀਤਾ ਗ੍ਰਿਫਤਾਰ
Student arrested: ਅਮਰੀਕਾ ਦੇ ਪੋਰਟਲੈਂਡ 'ਚ 10 ਸਾਲ ਦਾ ਬੱਚਾ ਬੰਦੂਕ ਲੈ ਕੇ ਪਹੁੰਚ ਗਿਆ ਹੈ। ਹਾਲਾਂਕਿ ਉਸ ਨੇ ਕਿਸੇ 'ਤੇ ਗੋਲੀ ਨਹੀਂ ਚਲਾਈ ਅਤੇ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।.

ਫਾਈਰਿੰਗ ਦੀ ਸੰਕੇਤਿਕ ਤਸਵੀਰ। (Image Credit Source: Getty Images)
World News: ਅਮਰੀਕਾ ਵਿਚ ਬੰਦੂਕ ਲੈਣਾ ਇੰਨਾ ਆਮ ਹੈ ਕਿ ਬੱਚੇ ਵੀ ਸਕੂਲ ਵਿਚ ਬੰਦੂਕ ਲੈ ਕੇ ਆਉਂਦੇ ਹਨ। ਪੁਲਿਸ ਨੇ ਇੱਕ 10 ਸਾਲਾ ਲੜਕੇ ਨੂੰ ਹਿਰਾਸਤ ਵਿੱਚ ਲਿਆ ਹੈ, ਜੋ ਆਪਣੇ ਸਕੂਲ ਵਿੱਚ ਬੰਦੂਕ ਲੈ ਕੇ ਪਹੁੰਚਿਆ ਸੀ। ਉਹ ਸਕੂਲ ਦੇ ਮੈਦਾਨ ਵਿੱਚ ਬੰਦੂਕ ਤਾਣ ਰਿਹਾ ਸੀ ਜਦੋਂ ਸਕੂਲ ਸਟਾਫ ਨੇ ਉਸ ਨੂੰ ਦੇਖਿਆ ਅਤੇ ਪੁਲਿਸ ਨੂੰ ਬੁਲਾਇਆ। ਵਾਲਡੋ ਕਾਉਂਟੀ ਪੁਲਿਸ ਨੇ ਕਿਹਾ ਕਿ ਕੋਈ ਜ਼ਖਮੀ ਨਹੀਂ ਹੋਇਆ ਹੈ।