AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

England ‘ਚ ਦਾਖਿਲ ਹੋਣ ਲਈ ਪਰਵਾਸੀਆਂ ਨੂੰ ਟਿਕਟਾਕ ਰਾਹੀਂ ਦਿੱਤਾ ਜਾਂਦਾ ਹੈ ਝਾਂਸਾ

English Channel ਲੰਘ ਕੇ ਫ੍ਰਾਂਸ ਤੋਂ ਇੰਗਲੈਂਡ ਪੁੱਜਣ ਸਬੰਧੀ ਕ੍ਰਾਸਿੰਗ ਕੰਟਰਾਵਰਸੀ ਦੀ ਸਮੱਸਿਆ ਨੂੰ ਹਮੇਸ਼ਾ ਲਈ ਖ਼ਤਮ ਕਰਨ ਦੇ ਮਕਸਦ ਨਾਲ ਫ੍ਰਾਂਸ ਸਰਕਾਰ ਖਾਸ ਯੋਜਨਾ 'ਤੇ ਕੰਮ ਕਰ ਰਹੀ ਹੈ।

England 'ਚ ਦਾਖਿਲ ਹੋਣ ਲਈ ਪਰਵਾਸੀਆਂ ਨੂੰ ਟਿਕਟਾਕ ਰਾਹੀਂ ਦਿੱਤਾ ਜਾਂਦਾ ਹੈ ਝਾਂਸਾ
England ‘ਚ ਦਾਖਿਲ ਹੋਣ ਲਈ ਪਰਵਾਸੀਆਂ ਨੂੰ ਟਿਕਟਾਕ ਰਾਹੀਂ ਦਿੰਦੇ ਹਨ ਝਾਂਸਾ।
tv9-punjabi
| Updated On: 09 Mar 2023 15:45 PM IST
Share
ਲੰਡਨ: ਇੱਕ ਪਾਸੇ ਗੈਰ ਕਾਨੂੰਨੀ ਤੌਰ ਤੇ ‘ਇੰਗਲਿਸ਼ ਚੈਨਲ’ (English Channel) ਲੰਘ ਕੇ ਫ੍ਰਾਂਸ ਤੋਂ ਇੰਗਲੈਂਡ ਪੁੱਜਣ ਸਬੰਧੀ ਕ੍ਰਾਸਿੰਗ ਕੰਟਰਾਵਰਸੀ ਦੀ ਸਮੱਸਿਆ ਨੂੰ ਹਮੇਸ਼ਾ ਹਮੇਸ਼ਾਂ ਲਈ ਖ਼ਤਮ ਕਰਨ ਦੇ ਮਕਸਦ ਨਾਲ ਫ੍ਰਾਂਸ ਸਰਕਾਰ ਮਲਟੀ ਮਿਲੀਅਨ ਪੌਂਡ ਦਾ ਸਾਲਾਨਾ ਭੁਗਤਾਨ ਮੰਗਣ ਦੀ ਆਪਣੀ ਯੋਜਨਾ ‘ਤੇ ਕੰਮ ਕਰ ਰਹੀ ਹੈ। ਦੂਜੇ ਪਾਸੇ ਇੰਗਲਿਸ਼ ਚੈਨਲ ਲੰਘ ਕੇ ਇੰਗਲੈਂਡ ‘ਚ ਦਾਖਿਲ ਹੋਣ ਲਈ ਹਤਾਸ਼ ਪਰਵਾਸੀਆਂ ਨੂੰ ਟਿਕਟਾਕ ਰਾਹੀਂ ਸਪੀਡ ਬੋਟਾਂ ਦੀਆਂ ਭਿਆਨਕ ਸੇਵਾਵਾਂ ਦਾ ਝਾਂਸਾ ਦਿੰਦੇ ਬਦਮਾਸ਼ਾਂ ਦੀ ਅਜਿਹੀ ਕਰਤੂਤ ਦਾ ਇੱਕ ਵੀਡੀਓ ਵਾਇਰਲ ਹੋ ਗਿਆ ਹੈ, ਜਿਸ ਵਿੱਚ ਇੱਕ ਅਜਿਹੀ ਸਪੀਡ ਬੋਟ ‘ਚ ਸਵਾਰ ਗੈਰ-ਕਨੂੰਨੀ ਤੌਰਪਰਵਾਸੀ ਲੋਕਾਂ ਨੂੰ ਉੱਥੇ ਇੰਗਲਿਸ਼ ਚੈਨਲ ਦੇ ਕਿਨਾਰੇ ਪੁੱਜਦੇ ਸਾਰ ਹੀ ਸਮੁੰਦਰ ਵਿੱਚ ਛਾਲ ਮਾਰਦੇ ਵੇਖਿਆ ਜਾ ਸਕਦਾ ਹੈ।

ਗੈਰ-ਕਾਨੂੰਨੀ ਕ੍ਰਾਸਿੰਗ ‘ਤੇ ਪਾਬੰਦੀ ਲਗਾਉਣ ਦੀ ਤਿਆਰੀ

ਕਿਸੇ ਵੀ ਤਰੀਕੇ ਨਾਲ ਇੰਗਲੈਂਡ ਜਾ ਵੜਨ ਦੀ ਰਵਾਇਤ ‘ਤੇ ਕਾਬੂ ਪਾਉਣ ਅਤੇ ਇਸ ‘ਇੱਲੀਗਲ ਮਾਈਗ੍ਰੇਸ਼ਨ’ ‘ਤੇ ਰੋਕ ਲਗਾਉਣ ਦੇ ਮੰਤਵ ਨਾਲ ਇੰਗਲੈਂਡ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ (Rishi Sunak) ਕੱਲ੍ਹ ਸ਼ੁਕਰਵਾਰ ਫ੍ਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਲ ਗੱਲਬਾਤ ਕਰਨ ਵਾਲੇ ਹਨ, ਅਤੇ ਉਹ ਕਲੈਸ ਅਤੇ ਡਣਕ੍ਰਿਕ ਨਾਂ ਵਾਲੇ ਕ੍ਰਾਸਿੰਗ ਪੁਆਇੰਟਾਂ ਦੇ ਨੇੜੇ ਬੀਚਾਂ ‘ਤੇ ਹੋਣ ਵਾਲੀ ਗੈਰ-ਕਨੂੰਨੀ ਕ੍ਰਾਸਿੰਗ ‘ਤੇ ਪਾਬੰਦੀ ਲਗਾਉਣ ਦੀ ਮਨਸ਼ਾ ਨਾਲ ਬੇਹੱਦ ਸਖ਼ਤ ਕਦਮ ਚੁੱਕੇ ਜਾਣ ਦੀ ਮੰਗ ਫ੍ਰਾਂਸ ਦੇ ਰਾਸ਼ਟਰਪਤੀ ਦੇ ਸਾਹਮਣੇ ਰੱਖਣਗੇ। ਇਸੇ ਹਫਤੇ ਰਿਸ਼ੀ ਸੁਨਕ ‘ਇੱਲੀਗਲ ਮਾਈਗ੍ਰੇਸ਼ਨ ਬਿੱਲ’ ਇੰਗਲੈਂਡ ਦੀ ਸੰਸਦ ਵਿੱਚ ਪੇਸ਼ ਕਰਨ ਵਾਲੇ ਹਨ, ਜਿਸ ਦਾ ਮਕਸਦ ਗੈਰ ਕਨੂੰਨੀ ਤੌਰ ‘ਤੇ ਯੂਕੇ ਵਿੱਚ ਦਾਖਲ ਹੋ ਕੇ ਸ਼ਰਨ ਲੈਣ ਦਾ ਇਰਾਦਾ ਰੱਖਣ ਵਾਲੇ ਪਰਵਾਸੀਆਂ ‘ਤੇ ਪਬੰਦੀ ਲਗਾਉਣ ਦਾ ਹੈ। ਸਪੀਡ ਬੋਟ ਸਰਵਿਸ ਦਾ ਟਿਕਟਾਕ ‘ਤੇ ਬਣਾਇਆ ਇੱਕ ਵਿਗਿਆਪਨ ਸੋਸ਼ਲ ਮੀਡੀਆ ਸਾਈਟ ਉੱਤੇ ਅਲਬੇਨੀਆ ਦੇ ਯੂਜ਼ਰਾਂ ਦੇ ਵਿੱਚਕਾਰ ਦੱਬ ਕੇ ਸਰਕੁਲੇਟ ਕੀਤਾ ਜਾ ਰਿਹਾ ਹੈ।

ਪਿਛਲੇ ਸਾਲ ਸ਼ਰਨਾਰਥੀ ਲੋਕਾਂ ਦੀ ਕੁੱਲ ਗਿਣਤੀ 45,455 ਸੀ

ਦੱਸ ਦਈਏ ਕਿ ਪਿਛਲੇ ਸਾਲ ਇਸ ਇੰਗਲਿਸ਼ ਚੈਨਲ ਨੂੰ ਛੋਟੀ-ਛੋਟੀ ਸਪੀਡ ਬੋਟਾਂ ‘ਚ ਸਵਾਰ ਹੋ ਕੇ ਗੈਰ ਕਾਨੂੰਨੀ ਤੌਰ ‘ਤੇ ਲੰਘਣ ਮਗਰੋਂ ਇੰਗਲੈਂਡ ਵਿੱਚ ਸ਼ਰਨ ਲੈਣ ਵਾਲੇ ਸ਼ਰਨਾਰਥੀ ਲੋਕਾਂ ਦੀ ਕੁੱਲ ਗਿਣਤੀ 45,455 ਰਹੀ ਸੀ। ਇਹਨਾਂ ਲੋਕਾਂ ਵਿੱਚੋਂ ਕਰੀਬ ਅੱਧੇ ਸ਼ਰਨਾਰਥੀ ਤਾਂ ਅਲਬੇਨੀਆ ਅਤੇ ਅਫਗਾਨਿਸਤਾਨ ਤੋਂ ਹੀ ਸੀ। ਹਾਲਾਂਕਿ, ਬਾਰਡਰ ਫੋਰਸ ਕੋਲ ਇੰਗਲਿਸ਼ ਚੈਨਲ ਰਾਹੀਂ ਗੈਰ-ਕਾਨੂੰਨੀ (Illegal) ਕ੍ਰਾਸਿੰਗ ਨੂੰ ਰੋਕਣ ਲਈ ਨਵੇਂ ਡ੍ਰੋਨ, ਸਪੀਡ ਬੋਟਾਂ, ਰਡਾਰ ਅਤੇ ਕੈਮਰਿਆਂ ਦੀ ਕੋਈ ਘਾਟ ਨਹੀਂ। ਬਾਰਡਰ ਫੋਰਸ ਇਨ੍ਹਾਂ ਉਪਕਰਨਾਂ ਦੀ ਵਰਤੋਂ ਕਰਕੇ ਗੈਰ-ਕਨੂੰਨੀ ਬੋਟਾਂ ਨੂੰ ਚਲਾਉਣ ਵਾਲੇ ਲੋਕਾਂ ਦੀ ਪਹਿਚਾਣ ਕਰ ਲੈਂਦੀ ਹੈ।

ਵੱਧ ਤੋਂ ਵੱਧ ਸਖਤ ਕਦਮ ਚੁੱਕਣ ਦੀ ਤਿਆਰੀ

ਟੋਰੀ ਤੋਂ ਬ੍ਰਿਟਿਸ਼ ਐਮਪੀ ਸਕਾਟ ਬੇਂਟਨ ਦਾ ਕਹਿਣਾ ਹੈ, ਪਰਵਾਸੀਆਂ ਨੂੰ ਗੈਰ-ਕਨੂੰਨੀ ਤੌਰ-ਤਰੀਕਿਆਂ ਨਾਲ ਇੰਗਲਿਸ਼ ਚੈਨਲ ਨੂੰ ਲੰਘਾਉਣ ਦਾ ਕੰਮ ਕਰਨ ਵਾਲੇ ਇਹ ਬਦਮਾਸ਼ ਦਰਅਸਲ ਆਹਲਾ ਅਧਿਕਾਰੀਆਂ ਦੀ ਅੱਖਾਂ ਤੋਂ ਬਚਣ ਲਈ ਹੀ ਅਜਿਹੇ ਹੱਥਕੰਡੇ ਅਪਨਾਉਂਦੇ ਹਨ। ਇਹਨਾਂ ਨੂੰ ਰੋਕਣ ਦਾ ਸਭ ਤੋਂ ਵਧੀਆ ਤਰੀਕਾ ਇਹੋ ਹੈ ਕਿ ਇਨ੍ਹਾਂ ਸਪੀਡ ਬੋਟਾਂ ਨੂੰ ਫ੍ਰਾਂਸ ਤੋਰਣ ਮਗਰੋਂ ਉੱਥੇ ਹੀ ਜਬਤ ਕਰ ਲਿੱਤਾ ਜਾਵੇ। ਮਾਈਗ੍ਰੇਸ਼ਨ ਵਾਚ ‘ਯੂਕੇ’ ਦੇ ਚੇਅਰਮੈਨ ਅਲਪ ਮੇਹਮਤ ਦਾ ਕਹਿਣਾ ਹੈ, ਮਾਨਵ ਤਸਕਰੀ ਦੇ ਗੋਰਖਧੰਦੇ ਵਿੱਚ ਲੱਗੇ ਇਹਨਾਂ ਸ਼ਾਤਿਰ ਬਦਮਾਸ਼ਾਂ ਦੀ ਕਰਤੂਤਾਂ ਕਰਕੇ ਹੀ ਯੂਕੇ ਸਰਕਾਰ ਨੂੰ ਵੱਧ ਤੋਂ ਵੱਧ ਸਖਤ ਕਦਮ ਚੁੱਕਣ ਲਈ ਮਜਬੂਰ ਹੋਣਾ ਪੈਂਦਾ ਹੈ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Follow Us
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ...
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ...
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ......
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ...
"ਸਾਬਕਾ ਪ੍ਰਧਾਨ...", ਰਾਜਾ ਵੜਿੰਗ 'ਤੇ ਸੋਸ਼ਲ ਮੀਡੀਆ 'ਤੇ ਦਿੱਤਾ ਅਪਡੇਟ, ਹੁਣ ਕੌਣ...?
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ...
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ......
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!...
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ...