Viral: ਸੱਪ ਨੂੰ ਚੜਿਆ ਭੋਜਪੁਰੀ ਗਾਣਿਆਂ ਦਾ ਬੁਖਾਰ, ਜੇ ਯਕੀਨ ਨਹੀਂ ਤਾਂ ਦੇਖੋ ਇਹ Video
Viral Video: ਤੁਸੀਂ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਇੱਕ ਦਿਨ ਸੱਪ ਵੀ ਮੋਬਾਈਲ ਸਕ੍ਰੀਨ 'ਤੇ ਭੋਜਪੁਰੀ ਗਾਣਿਆਂ ਦੇ ਫੈਨ ਬਣ ਜਾਣਗੇ। ਜੀ ਹਾਂ, ਮੋਬਾਈਲ ਸਕ੍ਰੀਨ 'ਤੇ ਭੋਜਪੁਰੀ ਗਾਣੇ ਸੁਣਨ ਵਾਲੇ ਸੱਪ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ,ਜਿਸ ਨਾਲ ਲੋਕ ਨਾ ਸਿਰਫ਼ ਹੈਰਾਨ ਹਨ ਸਗੋਂ ਹੱਸ ਵੀ ਰਹੇ ਹਨ।
ਭੋਜਪੁਰੀ ਗਾਣਿਆਂ ਦਾ ਕ੍ਰੇਜ਼ ਹੁਣ ਸਿਰਫ਼ ਭਾਰਤ ਤੱਕ ਸੀਮਤ ਨਹੀਂ ਹੈ, ਸਗੋਂ ਦੁਨੀਆ ਭਰ ਵਿੱਚ ਫੈਲ ਗਿਆ ਹੈ। ਬਹੁਤ ਸਾਰੇ ਅਫਰੀਕੀ ਲੋਕ ਭੋਜਪੁਰੀ ਗਾਣਿਆਂ ‘ਤੇ ਡਾਂਸ ਕਰ ਕੇ ਵਾਇਰਲ ਹੋ ਰਹੇ ਹਨ, ਜਦੋਂ ਕਿ ਕੋਰੀਅਨ ਲੋਕ ਭੋਜਪੁਰੀ ਬੋਲਣਾ ਸਿੱਖ ਰਹੇ ਹਨ। ਬਿਹਾਰ ਦੇ ਲੋਕਾਂ ਲਈ ਇਸ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ ਕਿ ਭੋਜਪੁਰੀ ਭਾਸ਼ਾ ਵਿਦੇਸ਼ਾਂ ਵਿੱਚ ਪਹੁੰਚ ਗਈ ਹੈ ਅਤੇ ਹੌਲੀ-ਹੌਲੀ ਆਪਣੀ ਪਹਿਚਾਣ ਬਣਾ ਰਹੀ ਹੈ । ਪਰ ਕੀ ਤੁਸੀਂ ਕਦੇ ਸੱਪ ਨੂੰ ਭੋਜਪੁਰੀ ਗੀਤ ਸੁਣਦੇ ਦੇਖਿਆ ਹੈ? ਜੀ ਹਾਂ, ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਸੱਪ ਭੋਜਪੁਰੀ ਗਾਣੇ ‘ਤੇ ਡਾਂਸ ਕਰਦਾ ਦਿਖਾਈ ਦੇ ਰਿਹਾ ਹੈ। ਲੋਕ ਇਸ ‘ਤੇ ਯਕੀਨ ਨਹੀਂ ਕਰ ਪਾ ਰਹੇ ਹਨ।
ਵੀਡੀਓ ‘ਚ, ਤੁਸੀਂ ਸੱਪ ਨੂੰ ਧਿਆਨ ਨਾਲ ਮੋਬਾਈਲ ਫੋਨ ‘ਤੇ ਭੋਜਪੁਰੀ ਡਾਂਸ ਸੋਂਗ ਸੁਣਦੇ ਦੇਖ ਸਕਦੇ ਹੋ। ਕਿਸੇ ਨੇ ਫ਼ੋਨ ਲਿਆ ਕੇ ਸੱਪ ਦੇ ਸਾਹਮਣੇ ਰੱਖਿਆ ਹੋਵੇਗਾ, ਅਤੇ ਸੱਪ ਨੂੰ ਇਹ ਇੰਨਾ ਨਵਾਂ ਲੱਗਿਆ ਕਿ ਉਹ ਫ਼ੋਨ ਤੋਂ ਆਪਣੀਆਂ ਨਜ਼ਰਾਂ ਨਹੀਂ ਹਟਾ ਸਕਿਆ। ਅਜਿਹਾ ਲੱਗਦਾ ਹੈ ਜਿਵੇਂ ਉਹ ਸੱਚਮੁੱਚ ਗਾਣੇ ਦਾ ਮਜਾ ਲੈ ਰਿਹਾ ਹੋਵੇ। ਭੋਜਪੁਰੀ ਗਾਣਿਆਂ ਦੀ ਪ੍ਰਸਿੱਧੀ ਦੁਨੀਆ ਭਰ ਵਿੱਚ ਵੱਧ ਰਹੀ ਹੈ, ਅਤੇ ਇਸ ਵੀਡੀਓ ਨੇ ਜੰਗਲ ਦੇ ਖਤਰਨਾਕ ਜੀਵਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ। ਇਸ ਅਨੋਖੇ ਨਜ਼ਾਰੇ ਨੂੰ ਦੇਖ ਕੇ ਲੋਕ ਕਹਿ ਰਹੇ ਹਨ, “ਹੁਣ ਸੱਪ ਵੀ ਮਾਡਰਨ ਹੋ ਗਏ ਹਨ।”
ਲੱਖਾਂ ਵਿਊਜ਼ ਵਾਲਾ ਵੀਡੀਓ
ਇਸ ਫਨੀ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ raj.yaduvansi.961 ਨਾਮ ਦੀ ਆਈਡੀ ਵਲੋਂ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਹੁਣ ਤੱਕ 19ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਦੋਂ ਕਿ 3 ਲੱਖ 77 ਹਜ਼ਾਰ ਤੋਂ ਵੱਧ ਲੋਕਾਂ ਨੇ ਵੀਡੀਓ ਨੂੰ ਲਾਈਕ ਵੀ ਕੀਤਾ ਹੈ ਤੇ ਵੱਖ-ਵੱਖ ਰਿਐਕਸ਼ਨਸ ਵੀ ਦਿੱਤੇ ਹਨ।
ਵੀਡੀਓ ਦੇਖਣ ਤੋਂ ਬਾਅਦ, ਕਿਸੇ ਨੇ ਮਜ਼ਾਕ ‘ਚ ਲਿਖਿਆ, “ਹੁਣ ਤਾਂ ਸੱਪ ਵੀ ਭੋਜਪੁਰੀ ਮੂਡ ‘ਚ ਹਨ,” ਜਦੋਂ ਕਿ ਇੱਕ ਨੇ ਕਿਹਾ ਕਿ ਜਦੋਂ ਕੋਈ ਸੱਪ ਭੋਜਪੁਰੀ ਗਾਣਿਆਂ ਦੇ ਨਾਲ ਨਸ਼ੇ ‘ਚ ਹੋ ਜਾਂਦਾ ਹੈ, ਤਾਂ ਅਜਿਹਾ ਹੀ ਦ੍ਰਿਸ਼ ਦੇਖਣ ਨੂੰ ਮਿਲਦਾ ਹੈ। ਜਦੋਂ ਕਿ ਕੁਝ ਲੋਕਾਂ ਨੇ ਇਸ ਨੂੰ ਮਜ਼ੇਦਾਰ ਕਿਹਾ, ਕਿਸੇ ਯੂਜਰ ਨੇ ਇਸ ਨੂੰ ਖ਼ਤਰਨਾਕ ਕਿਹਾ। ਇੱਕ ਯੂਜਰ ਨੇ ਚੇਤਾਵਨੀ ਦਿੱਤੀ, ਭਰਾ, “ਮਜ਼ਾਕ ਆਪਣੀ ਜਗ੍ਹਾ ਠੀਕ ਹੈ, ਪਰ ਇੰਨੇ ਨੇੜੇ ਨਾ ਜਾਓ ਤੇ ਵੀਡੀਓ ਨਾ ਬਣਾਓ, ਕਿਉਂਕਿ ਇਹ ਜਾਨਲੇਵਾ ਹੋ ਸਕਦਾ ਹੈ” ।


