ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Weird VIDEO: ਇਡਲੀ ਦੀ ਇਹ ਰੈਸਿਪੀ ਦੇਖ ਕੇ ਭੜਕੇ ਲੋਕ, ਬੋਲੇ- ਫੂਡ ਐਕਸਪੈਰੀਮੈਂਟ ‘ਚ ਬੱਸ ਇਹੀ ਦੇਖਣਾ ਰਹਿ ਗਿਆ ਸੀ

Idli Shocking Video: ਸੋਸ਼ਲ ਮੀਡੀਆ 'ਤੇ ਇਸ ਸਮੇਂ ਇੱਕ ਅਜੀਬ ਫੂਡ ਐਕਸਪੈਰੀਮੈਂਟ ਦੇਖਣ ਨੂੰ ਮਿਲ ਰਿਹਾ ਹੈ। ਜਿੱਥੇ ਬੈਂਗਲੁਰੂ ਦੇ ਇੱਕ ਸਟ੍ਰੀਟ ਵਿਕਰੇਤਾ ਨੇ ਇਡਲੀ ਨਾਲ ਅਜਿਹਾ ਐਕਸਪੈਰੀਮੈਂਟ ਕੀਤਾ। ਜਿਸ ਨੂੰ ਦੇਖ ਕੇ ਫੂਡ ਲਵਰਸ ਦਾ ਗੁੱਸਾ ਸਤਵੇਂ ਅਸਮਾਨ 'ਤੇ ਪਹੁੰਚ ਗਿਆ।

Weird VIDEO: ਇਡਲੀ ਦੀ ਇਹ ਰੈਸਿਪੀ ਦੇਖ ਕੇ ਭੜਕੇ ਲੋਕ, ਬੋਲੇ- ਫੂਡ ਐਕਸਪੈਰੀਮੈਂਟ 'ਚ ਬੱਸ ਇਹੀ ਦੇਖਣਾ ਰਹਿ ਗਿਆ ਸੀ
ਇਡਲੀ ਦੀ ਇਹ ਰੈਸਿਪੀ ਦੇਖ ਕੇ ਭੜਕੇ ਲੋਕ ਬੋਲੇ- ਅਜਿਹਾ ਅਤਿਆਚਾਰ ਨਹੀਂ ਵੇਖਿਆ ਕਦੇ
Follow Us
tv9-punjabi
| Published: 26 Oct 2024 15:46 PM IST

ਗਰਮਾ ਗਰਮ ਸਾਂਭਰ ਅਤੇ ਨਾਰੀਅਲ ਦੀ ਚਟਨੀ ਵਿੱਚ ਡੁਬੋ ਕੇ ਇਡਲੀ ਖਾਣ ਦਾ ਆਪਣਾ ਹੀ ਮਜ਼ਾ ਹੈ। ਭਾਵੇਂ ਇਹ ਡਿਸ਼ ਦੱਖਣ ਭਾਰਤ ਦੀ ਹੈ ਪਰ ਇਸ ਦੀ ਖਾਸੀਅਤ ਇਹ ਹੈ ਕਿ ਪੂਰਾ ਦੇਸ਼ ਇਸ ਨੂੰ ਪਸੰਦ ਕਰਦਾ ਹੈ। ਇਸ ਨੂੰ ਨਾਸ਼ਤੇ ਤੋਂ ਲੈ ਕੇ ਦੁਪਹਿਰ ਅਤੇ ਰਾਤ ਦੇ ਖਾਣੇ ਤੱਕ ਖਾਧਾ ਜਾ ਸਕਦਾ ਹੈ। ਇਹ ਜਿੰਨੀ ਸਵਾਦ ਹੈ, ਓਨੀ ਹੀ ਪੌਸ਼ਟਿਕ ਵੀ ਹੈ। ਇਡਲੀ ਨਾ ਸਿਰਫ਼ ਪੇਟ ਭਰਦੀ ਹੈ ਬਲਕਿ ਸਰੀਰ ਲਈ ਇਸ ਨੂੰ ਪਚਾਉਣਾ ਵੀ ਮੁਸ਼ਕਲ ਨਹੀਂ ਹੁੰਦਾ। ਹਾਲਾਂਕਿ ਬਦਲਦੇ ਸਮੇਂ ਦੇ ਨਾਲ ਇਸ ਸਬੰਧੀ ਕਈ ਐਕਸਪੈਰੀਮੈਂਟ ਕੀਤੇ ਜਾ ਰਹੇ ਹਨ। ਹਾਲ ਹੀ ਵਿੱਚ ਇੱਕ ਅਜਿਹਾ ਹੀ ਵੀਡੀਓ ਲੋਕਾਂ ਵਿਚਾਲੇ ਸੁਰਖੀਆਂ ਵਿੱਚ ਹੈ।

ਅਸੀਂ ਸਾਰੇ ਜਾਣਦੇ ਹਾਂ ਕਿ ਅੱਜਕਲ ਭੋਜਨ ਨੂੰ ਲੈ ਕੇ ਕਈ ਤਰ੍ਹਾਂ ਦੇ ਐਕਸਪੈਰੀਮੈਂਟ ਕੀਤੇ ਜਾ ਰਹੇ ਹਨ। ਦਰਅਸਲ, ਇਹ ਇਸ ਲਈ ਸ਼ੁਰੂ ਕੀਤਾ ਗਿਆ ਸੀ ਤਾਂ ਕਿ ਭੋਜਨ ਨੂੰ ਹੋਰ ਸਵਾਦ ਬਣਾਇਆ ਜਾ ਸਕੇ! ਹਾਲਾਂਕਿ, ਲੋਕਾਂ ਨੇ ਇਸ ਦੇ ਨਾਲ ਅਜਿਹੇ ਐਕਸਪੈਰੀਮੈਂਟ ਕੀਤੇ ਹਨ ਕਿ ਇਸ ਨੂੰ ਦੇਖ ਕੇ ਵਿਸ਼ਵਾਸ ਕਰੋ, ਤੁਹਾਨੂੰ ਵੀ ਨਫ਼ਰਤ ਮਹਿਸੂਸ ਹੋਣ ਲੱਗੇਗੀ। ਹੁਣੇ ਹੁਣੇ ਸਾਹਮਣੇ ਆਈ ਇਹ ਵੀਡੀਓ ਦੇਖੋ, ਜਿਸ ‘ਚ ਇਕ ਵਿਕਰੇਤਾ ਨੇ ਇਡਲੀ ਨਾਲ ਅਜਿਹਾ ਐਕਸਪੈਰੀਮੈਂਟ ਕੀਤਾ ਹੈ, ਜਿਸ ਨੂੰ ਦੇਖ ਕੇ ਤੁਸੀਂ ਵੀ ਦੰਗ ਰਹਿ ਜਾਓਗੇ ਅਤੇ ਕਹੋਗੇ ਕਿ ਇਡਲੀ ਨਾਲ ਇਸ ਤਰ੍ਹਾਂ ਦਾ ਟਾਰਟਰ ਕੌਣ ਕਰਦਾ ਹੈ?

ਇੱਥੇ ਦੇਖੋ ਵੀਡੀਓ

ਵਾਇਰਲ ਹੋ ਰਿਹਾ ਵੀਡੀਓ ਬੈਂਗਲੁਰੂ ਦਾ ਦੱਸਿਆ ਜਾ ਰਿਹਾ ਹੈ। ਇੱਥੇ ਇੱਕ ਸਟ੍ਰੀਟ ਵਿਕਰੇਤਾ ਵੱਖ-ਵੱਖ ਕਿਸਮਾਂ ਦੀਆਂ ਇਡਲੀਆਂ ਵੇਚ ਰਿਹਾ ਹੈ ਅਤੇ ਉਹਨਾਂ ਨੂੰ ਮੈਂਗੋ ਸਿਰਪ, ਲੀਚੀ ਪੇਸਟ ਅਤੇ ਸਟ੍ਰਾਬੇਰੀ ਜੈਮ ਵਰਗੀਆਂ ਟਾਪਿੰਗਸ ਲਗਾ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਦੇ ਨਾਲ ਕੋਈ ਸਾਂਭਰ ਨਹੀਂ ਸਗੋਂ ਆਈਸਕ੍ਰੀਮ ਪਰੋਸੀ ਜਾ ਰਹੀ ਹੈ। ਇਸ ਪਲੇਟ ਵਿੱਚ ਤੁਹਾਨੂੰ ਪੋਡੀ ਮਸਾਲਾ ਜਾਂ ਗਨ ਪਾਊਡਰ ਦੀ ਬਜਾਏ ਮਲਟੀ ਕਲਰ ਸਪ੍ਰਿੰਕਲਸ ਦਿੱਤੇ ਜਾਣਗੇ। ਇੱਕ ਪਲੇਟ ਦੀ ਕੀਮਤ ਹੈ 100 ਰੁਪਏ।

ਇਸ ਵੀਡੀਓ ਨੂੰ ਫੂਡ ਬਲਾਗਰ ਅਮਰ ਸੋਢੀ ਨੇ ਇੰਸਟਾ ‘ਤੇ ਸ਼ੇਅਰ ਕੀਤਾ ਹੈ। ਵੀਡੀਓ ਨੂੰ ਲੈ ਕੇ ਲੋਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ‘ਇਸਦੀ ਆਤਮੀ ਗਵਾਹੀ ਕਿਵੇਂ ਦੇ ਰਹੀ ਹੈ ਇਡਲੀ ‘ਤੇ ਇਸ ਤਰ੍ਹਾਂ ਦੇ ਅੱਤਿਆਚਾਰ ਦੀ?’ ਇਸ ਤੋਂ ਇਲਾਵਾ ਕਈ ਹੋਰ ਲੋਕਾਂ ਨੇ ਇਸ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

Shahnaz Gill: ਦਰਬਾਰ ਸਾਹਿਬ ਪਹੁੰਚੀ ਸ਼ਹਿਨਾਜ਼ ਗਿੱਲ, ਫਿਲਮ 'Ik Kudi' ਦੀ ਕਾਮਯਾਬੀ ਅਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਕੀਤੀ ਅਰਦਾਸ
Shahnaz Gill: ਦਰਬਾਰ ਸਾਹਿਬ ਪਹੁੰਚੀ ਸ਼ਹਿਨਾਜ਼ ਗਿੱਲ, ਫਿਲਮ 'Ik Kudi' ਦੀ ਕਾਮਯਾਬੀ ਅਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਕੀਤੀ ਅਰਦਾਸ...
Shreyas iyer: ਸ਼੍ਰੇਅਸ ਅਈਅਰ ਸਿਡਨੀ ਦੇ ਹਸਪਤਾਲ 'ਚ ਦਾਖਲ, ਪਸਲੀ 'ਚ ਲੱਗੀ ਸੱਟ
Shreyas iyer: ਸ਼੍ਰੇਅਸ ਅਈਅਰ ਸਿਡਨੀ ਦੇ ਹਸਪਤਾਲ 'ਚ ਦਾਖਲ, ਪਸਲੀ 'ਚ ਲੱਗੀ ਸੱਟ...
NASA Exclusive Report: ਸੁਪਰ ਕੰਪਿਊਟਰ ਨੇ ਧਰਤੀ ਦੇ ਵਿਨਾਸ਼ ਦੀ ਕੀਤੀ ਭਵਿੱਖਬਾਣੀ
NASA Exclusive Report: ਸੁਪਰ ਕੰਪਿਊਟਰ ਨੇ ਧਰਤੀ ਦੇ ਵਿਨਾਸ਼ ਦੀ ਕੀਤੀ ਭਵਿੱਖਬਾਣੀ...
ADGP ਵਾਈ. ਪੂਰਨ ਕੁਮਾਰ ਦੀ ਅੰਤਿਮ ਅਰਦਾਸ, ਕਈ ਸਿਆਸੀ ਲੀਡਰਾਂ ਨੇ ਦਿੱਤੀ ਸ਼ਰਧਾਂਜਲੀ
ADGP ਵਾਈ. ਪੂਰਨ ਕੁਮਾਰ ਦੀ ਅੰਤਿਮ ਅਰਦਾਸ, ਕਈ ਸਿਆਸੀ ਲੀਡਰਾਂ ਨੇ ਦਿੱਤੀ ਸ਼ਰਧਾਂਜਲੀ...
ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਲਖਵਿੰਦਰ ਕੁਮਾਰ ਨੂੰ ਅਮਰੀਕਾ ਨੇ ਕੀਤਾ ਗਿਆ ਭਾਰਤ ਹਵਾਲੇ
ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਲਖਵਿੰਦਰ ਕੁਮਾਰ ਨੂੰ ਅਮਰੀਕਾ ਨੇ ਕੀਤਾ ਗਿਆ ਭਾਰਤ ਹਵਾਲੇ...
ਜ਼ਮੀਨੀ ਪੱਧਰ ਤੋਂ ਉੱਚ ਲੀਡਰਸ਼ਿਪ ਤੱਕ, 2027 ਦੀਆਂ ਚੋਣਾਂ ਤੋਂ ਪਹਿਲਾਂ ਵੱਡੇ ਫੇਰਬਦਲ ਦੀ ਤਿਆਰੀ ਵਿੱਚ ਕਾਂਗਰਸ!
ਜ਼ਮੀਨੀ ਪੱਧਰ ਤੋਂ ਉੱਚ ਲੀਡਰਸ਼ਿਪ ਤੱਕ, 2027 ਦੀਆਂ ਚੋਣਾਂ ਤੋਂ ਪਹਿਲਾਂ ਵੱਡੇ ਫੇਰਬਦਲ ਦੀ ਤਿਆਰੀ ਵਿੱਚ ਕਾਂਗਰਸ!...
ਟੌਪ ਦੀ ਜਾਸੂਸ, ਪੁਤਿਨ ਦੀ ਸਭ ਤੋਂ ਗਲੈਮਰਸ 'ਲਾਲ ਪਰੀ'
ਟੌਪ ਦੀ ਜਾਸੂਸ, ਪੁਤਿਨ ਦੀ ਸਭ ਤੋਂ ਗਲੈਮਰਸ 'ਲਾਲ ਪਰੀ'...
Punjab ਵਿੱਚ Diwali ਤੋਂ ਪਹਿਲਾਂ ਅਤੇ ਬਾਅਦ ਵਿੱਚ ਕਿੰਨੀ ਪਰਾਲੀ ਸਾੜੀ ਗਈ, ਜਾਣੋ PGI ਦੇ ਪ੍ਰੋਫੈਸਰ ਤੋਂ
Punjab ਵਿੱਚ  Diwali ਤੋਂ ਪਹਿਲਾਂ ਅਤੇ ਬਾਅਦ ਵਿੱਚ ਕਿੰਨੀ ਪਰਾਲੀ ਸਾੜੀ ਗਈ, ਜਾਣੋ PGI ਦੇ ਪ੍ਰੋਫੈਸਰ ਤੋਂ...
ਮੱਧ ਪ੍ਰਦੇਸ਼: ਦੀਵਾਲੀ 'ਤੇ ਕਾਰਬਾਈਡ ਗਨ ਦਾ ਕਹਿਰ, ਮਾਸੂਮ ਬੱਚਿਆਂ ਦੀਆਂ ਅੱਖਾਂ ਦੀ ਗਈ ਰੌਸ਼ਨੀ
ਮੱਧ ਪ੍ਰਦੇਸ਼: ਦੀਵਾਲੀ 'ਤੇ ਕਾਰਬਾਈਡ ਗਨ ਦਾ ਕਹਿਰ, ਮਾਸੂਮ ਬੱਚਿਆਂ ਦੀਆਂ ਅੱਖਾਂ ਦੀ ਗਈ ਰੌਸ਼ਨੀ...