Viral Video: ਤੁਸੀਂ ਕਦੇ ਖਾਧੀ ਹੈ 24 ਕੈਰੇਟ ਸੋਨੇ ਵਾਲੀ ਕੁਲਫੀ? ਕੀਮਤ ਜਾਣ ਕੇ ਨਹੀਂ ਹੋਵੇਗਾ ਯਕੀਨ, ਦੇਖੋ ਵੀਡੀਓ
Gold Kulfi Video Viral: ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਵਿਅਕਤੀ 24 ਕੈਰੇਟ ਸੋਨੇ ਦੀ ਕੁਲਫੀ ਵੇਚਦਾ ਦਿਖਾਈ ਦੇ ਰਿਹਾ ਹੈ। ਕੁਲਫੀ ਵੇਚਣ ਵਾਲੇ ਨੇ ਖੁਦ ਵੀ ਬਹੁਤ ਜਿਆਦਾ ਸੋਨਾ ਪਾਇਆ ਹੋਇਆ ਹੈ। ਵੀਡੀਓ ਮੱਧ ਪ੍ਰਦੇਸ਼ ਦੇ ਇੰਦੌਰ ਦੀ ਦੱਸੀ ਜਾ ਰਹੀ ਹੈ। ਵੀਡੀਓ ਦੇਖਣ ਤੋਂ ਬਾਅਦ ਲੱਖਾਂ ਦੀ ਗਿਣਤੀ ਚ ਲੋਕ ਇਸ ਤੇ ਕਮੈਂਟਸ ਕਰ ਰਹੇ ਹਨ।

ਅੱਜ-ਕੱਲ੍ਹ ਜਿਆਦਾਤਰ ਲੋਕ ਕੰਮ ਤੋਂ ਵਿਹਲੇ ਹੁੰਦੇ ਹੀ ਆਪਣਾ ਮੂਡ ਹਲਕਾ ਕਰਨ ਲਈ ਸੋਸ਼ਲ ਮੀਡੀਆ ਦਾ ਸਹਾਰਾ ਲੈਂਦੇ ਹਨ। ਜੇਕਰ ਤੁਸੀਂ ਵੀ ਉਨ੍ਹਾਂ ਲੋਕਾਂ ‘ਚੋਂ ਹੋ ਤਾਂ ਤੁਸੀਂ ਜਾਣਦੇ ਹੋ ਕਿ ਇਨ੍ਹਾਂ ਪਲੇਟਫਾਰਮਾਂ ‘ਤੇ ਹਰ ਤਰ੍ਹਾਂ ਦੀ ਸਮੱਗਰੀ ਉਪਲਬਧ ਹੈ। ਸੋਸ਼ਲ ਮੀਡੀਆ ‘ਤੇ ਡਾਂਸ, ਮੋਟੀਵੇਸ਼ਨ, ਚੰਗਾ ਖਾਣਾ ਵਰਗੀਆਂ ਹਰ ਤਰ੍ਹਾਂ ਦੀਆਂ ਵੀਡੀਓ ਦੇਖੀਆਂ ਜਾ ਸਕਦੀਆਂ ਹਨ। ਇਨ੍ਹੀ ਦਿਨੀਂ ਸੋਸ਼ਲ ਮੀਡੀਆ ਤੇ ਇੱਕ ਦੁਕਾਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿੱਥੇ 24 ਕੈਰੇਟ ਸੋਨੇ ਦੀ ਕੁਲਫੀ ਵਿਕ ਰਹੀ ਹੈ। ਇਸ ਵੀਡੀਓ ਨੂੰ ਵੇਖ ਕੇ ਲੋਕਾਂ ਦੇ ਦਿਮਾਗ ਚ ਕਈ ਤਰ੍ਹਾਂ ਦੇ ਸਵਾਲ ਵੀ ਉੱਠ ਰਹੇ ਹਨ।
ਕਿੱਥੇ ਮਿਲਦੀ ਹੈ 24 ਕੈਰੇਟ ਸੋਨੇ ਦੀ ਕੁਲਫੀ?
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਇਕ ਵਿਅਕਤੀ ਨਾਰਮਲ ਕੁਲਫੀ ਬਾਹਰ ਕੱਢਦਾ ਹੈ। ਇਸ ਤੋਂ ਬਾਅਦ ਉਹ ਕੁਲਫੀ ‘ਤੇ ਸੋਨੇ ਦੀ ਪਰਤ ਲਗਾ ਕੇ ਗਾਹਕ ਨੂੰ ਦਿੰਦਾ ਹੈ। ਵੀਡੀਓ ਨੂੰ ਇੰਸਟਾਗ੍ਰਾਮ ‘ਤੇ jaipurfoodtales ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਵੀਡੀਓ ਸ਼ੇਅਰ ਕਰਦੇ ਹੋਏ ਇਸ ਦੀ ਲੋਕੇਸ਼ਨ ਵੀ ਦੱਸੀ ਗਈ ਹੈ। ਕੈਪਸ਼ਨ ਵਿੱਚ ਦੱਸਿਆ ਗਿਆ ਹੈ ਕਿ ਪ੍ਰਕਾਸ਼ ਕੁਲਫੀ ਨਾਮ ਦੀ ਇਹ ਦੁਕਾਨ ਇੰਦੌਰ ਦੇ ਸਰਾਫਾ ਬਾਜ਼ਾਰ ਵਿੱਚ ਮਿਲਦੀ ਹੈ। ਇਸ ਦੇ ਨਾਲ ਹੀ ਇਸ ਕੁਲਫੀ ਦੀ ਕੀਮਤ ਵੀ ਦੱਸੀ ਗਈ ਹੈ। ਕੈਪਸ਼ਨ ਮੁਤਾਬਕ ਇਸ ਕੁਲਫੀ ਦੀ ਕੀਮਤ ਸਿਰਫ 351 ਰੁਪਏ ਹੈ।
ਇੱਥੇ ਵਾਇਰਲ ਵੀਡੀਓ ਦੇਖੋ
View this post on Instagram
ਇਹ ਵੀ ਪੜ੍ਹੋ – OMG! ਲਓ ਜੀ ਵੇਖੋ ਇੱਕ ਹੋਰ ਜੁਗਾੜ, ਨੌਜਵਾਨ ਨੇ ਤਿਆਰ ਕੀਤੀ ਟੱਚ ਵਾਲੀ ਸਕੂਟੀ
ਇਹ ਵੀ ਪੜ੍ਹੋ
ਲੋਕਾਂ ਨੇ ਕੀਤੇ ਕਮੈਂਟਸ?
ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 3 ਲੱਖ 22 ਹਜ਼ਾਰ ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਲਿਖਿਆ- ਗੋਲਡ ਫੋਇਲ ਦੀ ਕੀਮਤ ਕੁਝ ਵੀ ਨਹੀਂ ਹੋਵੇਗੀ। ਇਕ ਹੋਰ ਯੂਜ਼ਰ ਨੇ ਲਿਖਿਆ- ਗੋਲਡ ਕਲਰ ਦਿਖਾ ਕੇ ਜਨਤਾ ਨੂੰ ਮੂਰਖ ਬਣਾਉਣਾ ਆਸਾਨ ਹੈ, ਉਸ ਸ਼ੀਟ ਦੀ ਕੀਮਤ 50 ਰੁਪਏ ਤੋਂ ਜ਼ਿਆਦਾ ਨਹੀਂ ਹੋਵੇਗੀ। ਇਕ ਹੋਰ ਯੂਜ਼ਰ ਨੇ ਲਿਖਿਆ- ਇਸ ਲਈ ਇਸ ਨੂੰ ਖਾਈਏ ਜਾਂ ਸ਼ੋਅ ਪੀਸ ਵਿਚ ਰੱਖੀਏ।