AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Video: ਨਹੀਂ ਦੇਖੀ ਹੋਵੇਗੀ ਦੋ ਸਾਨ੍ਹਾਂ ਵਿਚਾਲੇ ਅਜਿਹੀ ਲੜਾਈ ,ਬਾਈਕਰ ਵੀ ਹੋ ਗਿਆ ਜ਼ਖਮੀ, ਇਸ ਤਰ੍ਹਾਂ ਕੀਤਾ ਦੋਵਾਂ ਨੂੰ ਵੱਖ

Bull Fight Video Viral: ਯੂਪੀ ਦੇ ਜਲੌਨ ਤੋਂ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇੱਥੇ ਐਤਵਾਰ ਸਵੇਰੇ ਦੋ ਸਾਨ੍ਹ ਕਈ ਘੰਟਿਆਂ ਤੱਕ ਆਪਸ ਵਿੱਚ ਲੜਦੇ ਰਹੇ। ਦੋਵੇਂ ਰੇਲਵੇ ਸਟੇਸ਼ਨ ਤੋਂ ਲੜਦੇ ਹੋਏ ਸੜਕ 'ਤੇ ਪਹੁੰਚ ਗਏ। ਇਸ ਦੌਰਾਨ ਇੱਕ ਬਾਈਕ ਸਵਾਰ ਉੱਥੋਂ ਲੰਘ ਰਿਹਾ ਸੀ। ਉਸਦੀ ਬਾਈਕ ਸਾਨ੍ਹਾਂ ਨਾਲ ਟਕਰਾ ਗਈ, ਜਿਸ ਵਿੱਚ ਉਹ ਜ਼ਖਮੀ ਹੋ ਗਿਆ।

Video: ਨਹੀਂ ਦੇਖੀ ਹੋਵੇਗੀ ਦੋ ਸਾਨ੍ਹਾਂ ਵਿਚਾਲੇ ਅਜਿਹੀ ਲੜਾਈ ,ਬਾਈਕਰ ਵੀ ਹੋ ਗਿਆ ਜ਼ਖਮੀ, ਇਸ ਤਰ੍ਹਾਂ ਕੀਤਾ ਦੋਵਾਂ ਨੂੰ ਵੱਖ
tv9-punjabi
| Published: 16 Mar 2025 15:05 PM IST
Share

Bull Fight Video Viral: ਉੱਤਰ ਪ੍ਰਦੇਸ਼ ਵਿੱਚ ਸਾਨ੍ਹ ਲੋਕਾਂ ਲਈ ਜਾਨਲੇਵਾ ਬਣ ਗਏ ਹਨ। ਤਾਜ਼ਾ ਮਾਮਲਾ ਜਲੌਨ ਦਾ ਹੈ। ਇੱਥੇ ਐਤਵਾਰ ਸਵੇਰੇ, ਦੋ ਆਵਾਰਾ ਸਾਨ੍ਹ ਆਪਸ ਵਿੱਚ ਲੜਦੇ ਹੋਏ ਕੋਂਚ ਰੇਲਵੇ ਸਟੇਸ਼ਨ ਰੋਡ ‘ਤੇ ਪਹੁੰਚੇ। ਸਾਨ੍ਹ ਇੱਕ ਦੂਜੇ ਨਾਲ ਇਸ ਹੱਦ ਤੱਕ ਟਕਰਾ ਗਏ ਕਿ ਸੜਕ ‘ਤੇ ਜਾ ਰਹੇ ਇੱਕ ਬਾਈਕ ਸਵਾਰ ਨੂੰ ਉਨ੍ਹਾਂ ਨੇ ਟੱਕਰ ਮਾਰ ਦਿੱਤੀ। ਬਾਈਕ ਤੋਂ ਡਿੱਗਣ ਨਾਲ ਉਹ ਜ਼ਖਮੀ ਹੋ ਗਿਆ।

ਇਸ ਦੇ ਬਾਵਜੂਦ ਸਾਨ੍ਹ ਲੜਦੇ ਰਹੇ ਅਤੇ ਬਾਈਕ ਨੂੰ ਵੀ ਨੁਕਸਾਨ ਪਹੁੰਚਾਇਆ। ਆਵਾਰਾ ਸਾਨ੍ਹਾਂ ਵਿਚਕਾਰ ਲੜਾਈ ਦੇਖ ਕੇ, ਨੇੜੇ-ਤੇੜੇ ਦੇ ਲੋਕਾਂ ਨੇ ਉਨ੍ਹਾਂ ‘ਤੇ ਪਾਣੀ ਪਾ ਕੇ ਉਨ੍ਹਾਂ ਨੂੰ ਵੱਖ ਕੀਤਾ, ਉਦੋਂ ਹੀ ਲੋਕਾਂ ਨੇ ਸੁੱਖ ਦਾ ਸਾਹ ਲਿਆ।

ਇਹ ਮਾਮਲਾ ਕੋਂਚ ਸ਼ਹਿਰ ਦੇ ਰੇਲਵੇ ਸਟੇਸ਼ਨ ਦੇ ਸਾਹਮਣੇ ਵਾਲੀ ਸੜਕ ਨਾਲ ਸਬੰਧਤ ਹੈ। ਜਾਣਕਾਰੀ ਮੁਤਾਬਕ ਦੋ ਸਾਨ੍ਹ ਆਪਸ ਵਿੱਚ ਲੜਦੇ ਹੋਏ ਸਟੇਸ਼ਨ ‘ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਸਟੇਸ਼ਨ ਦੇ ਬਾਹਰ ਖੜੀ ਬਾਈਕ ਨੂੰ ਨੁਕਸਾਨ ਪਹੁੰਚਾਇਆ। ਇੰਨਾ ਹੀ ਨਹੀਂ, ਸਾਨ੍ਹ ਲੜਦੇ ਹੋਏ ਸਟੇਸ਼ਨ ਰੋਡ ਤੋਂ ਲੰਘਣ ਵਾਲੇ ਪੈਦਲ ਯਾਤਰੀਆਂ ਨੂੰ ਵੀ ਨਿਸ਼ਾਨਾ ਬਣਾਇਆ, ਜਿਸ ਕਾਰਨ ਇੱਕ ਬਾਈਕ ਸਵਾਰ ਸਾਨ੍ਹਾਂ ਦੀ ਲੜਾਈ ਵਿੱਚ ਫਸ ਗਿਆ ਅਤੇ ਉਹ ਵੀ ਜ਼ਖਮੀ ਹੋ ਗਿਆ। ਸਥਾਨਕ ਲੋਕਾਂ ਨੇ ਦੋ ਸਾਨ੍ਹਾਂ ਵਿਚਕਾਰ ਹੋਈ ਇਸ ਲੜਾਈ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।

ਇਸਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਗਈ ਹੈ। ਦੋਵੇਂ ਸਾਨ੍ਹ ਕਾਫ਼ੀ ਦੇਰ ਤੱਕ ਲੜਦੇ ਰਹੇ। ਫਿਰ ਪਿੰਡ ਵਾਲਿਆਂ ਨੇ ਉਨ੍ਹਾਂ ‘ਤੇ ਪਾਣੀ ਸੁੱਟਿਆ ਅਤੇ ਡੰਡਿਆਂ ਨਾਲ ਕੁੱਟਿਆ। ਜਿਸ ਕਾਰਨ ਦੋਵੇਂ ਸਾਨ੍ਹਾਂ ਨੇ ਲੜਨਾ ਬੰਦ ਕਰ ਦਿੱਤਾ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਸਮੇਂ ਦੌਰਾਨ, ਬਹੁਤ ਸਾਰੀਆਂ ਜਾਨਾਂ ਖ਼ਤਰੇ ਵਿੱਚ ਪੈ ਸਕਦੀਆਂ ਸਨ।

ਲਖੀਮਪੁਰ ਵਿੱਚ ਬਜ਼ੁਰਗ ਦੀ ਮੌਤ

ਇਸ ਤੋਂ ਪਹਿਲਾਂ ਲਖੀਮਪੁਰ ਖੀਰੀ ਤੋਂ ਵੀ ਅਜਿਹੀ ਹੀ ਖ਼ਬਰ ਆਈ ਸੀ। 6 ਮਾਰਚ ਨੂੰ, ਦੋ ਸਾਨ੍ਹਾਂ ਵਿਚਕਾਰ ਲੜਾਈ ਦੌਰਾਨ ਇੱਕ ਬਜ਼ੁਰਗ ਕਿਸਾਨ ਨੂੰ ਇੱਕ ਸਾਨ੍ਹ ਨੇ ਚੁੱਕ ਕੇ ਹੇਠਾਂ ਸੁੱਟ ਦਿੱਤਾ। ਕਿਸਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਘਟਨਾ ਸੀਸੀਟੀਵੀ ਵਿੱਚ ਵੀ ਕੈਦ ਹੋ ਗਈ। ਇਹ ਘਟਨਾ ਰਾਜਾਪੁਰ ਸਥਿਤ ਨਵੀਂ ਸਬਜ਼ੀ ਮੰਡੀ ਵਿੱਚ ਵਾਪਰੀ।

ਇਹ ਵੀ ਪੜ੍ਹੋ- Viral Video : ਕੁੱਝ ਪੈਸਿਆਂ ਦੇ ਲਈ ਬੰਦੇ ਨੇ ਖੋਲ੍ਹ ਦਿੱਤੀ ਆਪਣੇ ਝੂਠ ਦੀ ਪੋਲ, Video ਦੇਖ ਕੇ ਲੋਕ ਹੋਏ ਹੈਰਾਨ

ਅਮੇਠੀ ਵਿੱਚ ਵੀ ਦੋ ਸਾਨ੍ਹਾਂ ਦੀ ਲੜਾਈ

ਇਸੇ ਤਰ੍ਹਾਂ, ਇੱਕ ਮਹੀਨਾ ਪਹਿਲਾਂ, ਅਮੇਠੀ ਦੇ ਮੁਸਾਫਿਰਖਾਨਾ ਕਸਬੇ ਵਿੱਚ, ਦੋ ਸਾਨ੍ਹਾਂ ਵਿਚਕਾਰ ਅਜਿਹੀ ਹੀ ਭਿਆਨਕ ਲੜਾਈ ਹੋਈ ਸੀ। ਦੋਵੇਂ ਸਾਨ੍ਹ ਲਗਭਗ 15 ਮਿੰਟ ਤੱਕ ਸੜਕ ਦੇ ਵਿਚਕਾਰ ਲੜਦੇ ਰਹੇ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਕੁੱਝ ਰਾਹਗੀਰਾਂ ਨੇ ਕਿਸੇ ਤਰ੍ਹਾਂ ਆਪਣੀ ਜਾਨ ਬਚਾਈ ਅਤੇ ਮੌਕੇ ਤੋਂ ਭੱਜ ਗਏ। ਸਾਨ੍ਹਾਂ ਦੀ ਲੜਾਈ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋਇਆ।

ਇਹ ਵੀ ਪੜ੍ਹੋ- Viral Video : ਤਕਨਾਲੋਜੀ ਦਾ ਹੋਵੇਗਾ ਅਜਿਹਾ ਇਸਤੇਮਾਲ ਕਦੇ ਨਹੀਂ ਸੀ ਸੋਚਿਆ, ਵੀਡੀਓ ਹੋ ਰਿਹਾ ਵਾਇਰਲ

Follow Us
Chandigarh IED Recovered: ਨਿਸ਼ਾਨੇ 'ਤੇ ਸੀ ਸੈਕਟਰ-43 ਦਾ ਬੱਸ ਅੱਡਾ ਜਾਂ ਕੋਰਟ? ਹੋਇਆ ਵੱਡਾ ਖੁਲਾਸਾ
Chandigarh IED Recovered: ਨਿਸ਼ਾਨੇ 'ਤੇ ਸੀ ਸੈਕਟਰ-43 ਦਾ ਬੱਸ ਅੱਡਾ ਜਾਂ ਕੋਰਟ? ਹੋਇਆ ਵੱਡਾ ਖੁਲਾਸਾ...
Lawrence Bishnoi ਦਾ ਸਭ ਤੋਂ ਵੱਡਾ ਦੁਸ਼ਮਣ ਕੌਣ? Digital Don Shahzad Bhatti ਦੀ ਪੂਰੀ ਕਹਾਣੀ
Lawrence Bishnoi ਦਾ ਸਭ ਤੋਂ ਵੱਡਾ ਦੁਸ਼ਮਣ ਕੌਣ? Digital Don Shahzad Bhatti ਦੀ ਪੂਰੀ ਕਹਾਣੀ...
ਗਰਲਫਰੈਂਡ ਦੀ Kiss ਨਾਲ ਸੱਜੀ ਕਾਰ, ਵਾਇਰਲ ਹੋਈਆਂ ਤਸਵੀਰਾਂ ਤਾਂ ਪੁਲਿਸ ਨੇ ਕੱਟਿਆ ਚਾਲਾਨ
ਗਰਲਫਰੈਂਡ ਦੀ Kiss ਨਾਲ ਸੱਜੀ ਕਾਰ, ਵਾਇਰਲ ਹੋਈਆਂ ਤਸਵੀਰਾਂ ਤਾਂ ਪੁਲਿਸ ਨੇ ਕੱਟਿਆ ਚਾਲਾਨ...
2027 ਤੋਂ ਪਹਿਲਾਂ ਕਾਂਗਰਸ 'ਚ ਸਿਆਸੀ ਘਮਸਾਣ... ਪਰ MP ਅਮਰ ਸਿੰਘ ਕਰ ਰਹੇ ਕੁਝ ਹੋਰ ਹੀ ਦਾਅਵੇ
2027 ਤੋਂ ਪਹਿਲਾਂ ਕਾਂਗਰਸ 'ਚ ਸਿਆਸੀ ਘਮਸਾਣ... ਪਰ MP ਅਮਰ ਸਿੰਘ ਕਰ ਰਹੇ ਕੁਝ ਹੋਰ ਹੀ ਦਾਅਵੇ...
ਦਿੱਲੀ-NCR ਵਿੱਚ ਸਵਾਈਨ ਫਲੂ ਦੀ ਦਸਤਕ, ਜਾਣੋ ਬਚਣ ਦੇ ਸੌਖੇ ਤਰੀਕੇ
ਦਿੱਲੀ-NCR ਵਿੱਚ ਸਵਾਈਨ ਫਲੂ ਦੀ ਦਸਤਕ, ਜਾਣੋ ਬਚਣ ਦੇ ਸੌਖੇ ਤਰੀਕੇ...
ਚੰਡੀਗੜ੍ਹ ਨੂੰ ਦਹਿਲਾਉਣ ਦੀ ਸਾਜਿਸ਼ ਨਾਕਾਮ, ਬੱਸ ਸਟੈਂਡ 'ਤੇ ਮਿਲਿਆ IED, 3 ਕਾਬੂ
ਚੰਡੀਗੜ੍ਹ ਨੂੰ ਦਹਿਲਾਉਣ ਦੀ ਸਾਜਿਸ਼ ਨਾਕਾਮ, ਬੱਸ ਸਟੈਂਡ 'ਤੇ ਮਿਲਿਆ IED, 3 ਕਾਬੂ...
ਸਵਾਮੀ ਰਾਮਦੇਵ ਦਾ ਵਨ ਨੇਸ਼ਨ, ਵਨ ਇਲੈਕਸ਼ਨ ਨੂੰ ਸਮਰਥਨ, ਬੋਲੇ- ਰਾਸ਼ਟਰੀ ਹਿੱਤ ਵਿੱਚ ਜ਼ਰੂਰੀ
ਸਵਾਮੀ ਰਾਮਦੇਵ ਦਾ ਵਨ ਨੇਸ਼ਨ, ਵਨ ਇਲੈਕਸ਼ਨ ਨੂੰ ਸਮਰਥਨ, ਬੋਲੇ- ਰਾਸ਼ਟਰੀ ਹਿੱਤ ਵਿੱਚ ਜ਼ਰੂਰੀ...
Vande Mataram Controversy: ਸ਼ਰਮੀਲਾ ਟੈਗੋਰ ਦੇ ਬਿਆਨ 'ਤੇ ਕੰਗਨਾ ਰਣੌਤ ਦਾ ਜਵਾਬੀ ਹਮਲਾ ਕੀਤਾ
Vande Mataram Controversy: ਸ਼ਰਮੀਲਾ ਟੈਗੋਰ ਦੇ ਬਿਆਨ 'ਤੇ ਕੰਗਨਾ ਰਣੌਤ ਦਾ ਜਵਾਬੀ ਹਮਲਾ ਕੀਤਾ...
ਖੰਡ-ਸਰੋਂ ਦੇ ਭਾਅ ਅਸਮਾਨ 'ਤੇ ਪਹੁੰਚੇ, ਖਪਤਕਾਰ ਬੋਲੇ - ਸਰਕਾਰ ਕਰੇ ਲੋਕਾਂ 'ਤੇ ਰਹਿਮ
ਖੰਡ-ਸਰੋਂ ਦੇ ਭਾਅ ਅਸਮਾਨ 'ਤੇ ਪਹੁੰਚੇ, ਖਪਤਕਾਰ ਬੋਲੇ - ਸਰਕਾਰ ਕਰੇ ਲੋਕਾਂ 'ਤੇ ਰਹਿਮ...