AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

Buffalo Viral Video: ਟੀਵੀ ਦੇਖੇ ਬਿਨਾਂ ਦੁੱਧ ਨਹੀਂ ਦਿੰਦੀ ਇਹ ਮੱਝ, ਮਜ਼ੇਦਾਰ ਵੀਡੀਓ ਨੇ ਜਿੱਤਿਆ ਲੋਕਾਂ ਦਾ ਦਿਲ

Buffalo Viral Video: ਸੋਸ਼ਲ ਮੀਡੀਆ 'ਤੇ ਇੱਕ ਅਨੋਖੀ ਮੱਝ ਦਾ ਮਜ਼ੇਦਾਰ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਮੱਝ ਟੀਵੀ 'ਤੇ ਆਪਣਾ ਮਨਪਸੰਦ ਸ਼ੋਅ ਦੇਖੇ ਬਿਨਾਂ ਦੁੱਧ ਦੇਣ ਤੋਂ ਇਨਕਾਰ ਕਰ ਦਿੰਦੀ ਹੈ। ਇਹ ਫਨੀ ਵੀਡੀਓ ਲੋਕਾਂ ਨੂੰ ਖੂਬ ਹਸਾ ਰਿਹਾ ਹੈ।

Buffalo Viral Video: ਟੀਵੀ ਦੇਖੇ ਬਿਨਾਂ ਦੁੱਧ ਨਹੀਂ ਦਿੰਦੀ ਇਹ ਮੱਝ, ਮਜ਼ੇਦਾਰ ਵੀਡੀਓ ਨੇ ਜਿੱਤਿਆ ਲੋਕਾਂ ਦਾ ਦਿਲ
‘ਪਹਿਲਾਂ ਟੀਵੀ, ਫਿਰ ਦੁੱਧ’ ਮੱਝ ਦੀ ਅਨੋਖੀ ਸ਼ਰਤ
tv9-punjabi
| Updated On: 08 Jul 2026 10:41 AM IST
Share

ਸੋਸ਼ਲ ਮੀਡੀਆ ‘ਤੇ ਹਰ ਰੋਜ਼ ਜਾਨਵਰਾਂ ਦੇ ਅਜੀਬੋ-ਗਰੀਬ ਅਤੇ ਮਜ਼ੇਦਾਰ ਵੀਡੀਓ ਵਾਇਰਲ ਹੁੰਦੇ ਰਹਿੰਦੇ ਹਨ, ਪਰ ਇਸ ਵਾਰ ਇੱਕ ਅਜਿਹੀ ਮੱਝ ਦਾ ਵੀਡੀਓ ਸਾਹਮਣੇ ਆਇਆ ਹੈ ਜਿਸ ਨੇ ਇੰਟਰਨੈੱਟ ‘ਤੇ ਧੂਮ ਮਚਾ ਦਿੱਤੀ ਹੈ। ਮੱਝਾਂ ਆਮ ਤੌਰ ‘ਤੇ ਚਰਦੀਆਂ ਜਾਂ ਆਰਾਮ ਕਰਦੀਆਂ ਦਿਖਾਈ ਦਿੰਦੀਆਂ ਹਨ, ਪਰ ਇਹ ਅਨੋਖੀ ਮੱਝ ਟੀਵੀ ਦੇਖਣ ਦੀ ਸ਼ੌਕੀਨ ਹੈ। ਹਾਲਤ ਇਹ ਹੈ ਕਿ ਜਦੋਂ ਤੱਕ ਇਸ ਨੂੰ ਟੀਵੀ ‘ਤੇ ਆਪਣਾ ਮਨਪਸੰਦ ਪ੍ਰੋਗਰਾਮ ਨਹੀਂ ਦਿਖਾਇਆ ਜਾਂਦਾ, ਉਹਦੋਂ ਤਕ ਇਹ ਦੁੱਧ ਦੇਣ ਤੋਂ ਸਾਫ਼ ਇਨਕਾਰ ਕਰ ਦਿੰਦੀ ਹੈ। ਹੁਣ ਪਿੰਡ ਵਾਸੀਆਂ ਲਈ ਦੁੱਧ ਚੋਣ ਦਾ ਸਮਾਂ ਵੀ ਪ੍ਰਾਈਮ ਟਾਈਮ ਮਨੋਰੰਜਨ ਬਣ ਗਿਆ ਹੈ।

‘ਟੀਵੀ ਦੇਖਣ ਤੋਂ ਬਾਅਦ ਹੀ ਦੇਵੇਗੀ ਦੁੱਧ’

ਵਾਇਰਲ ਹੋ ਰਹੇ ਇਸ ਮਜ਼ੇਦਾਰ ਵੀਡੀਓ ਦੀ ਸ਼ੁਰੂਆਤ ਵਿੱਚ ਇੱਕ ਵਿਅਕਤੀ ਇੱਕ ਮਹਿਲਾ ਨੂੰ ਪੁੱਛਦਾ ਹੈ ਕਿ ਇਹ ਮੱਝ ਦੁੱਧ ਕਿਉਂ ਨਹੀਂ ਦੇ ਰਹੀ? ਇਸ ‘ਤੇ ਮਹਿਲਾ ਜਵਾਬ ਦਿੰਦੀ ਹੈ ਕਿ ਇਹ ਹੁਣੇ ਦੁੱਧ ਨਹੀਂ ਦੇਵੇਗੀ। ਜਦੋਂ ਉਹ ਵਿਅਕਤੀ ਦੁਬਾਰਾ ਪੁੱਛਦਾ ਹੈ ਕਿ ਫਿਰ ਕਦੋਂ ਦੇਵੇਗੀ? ਤਾਂ ਮਹਿਲਾ ਹੱਸਦੇ ਹੋਏ ਕਹਿੰਦੀ ਹੈ, ਟੀਵੀ ਦੇਖਣ ਤੋਂ ਬਾਅਦ।

ਆਪਣੀ ਜਗ੍ਹਾ ਤੋਂ ਨਹੀਂ ਹਿੱਲੀ ਮੱਝ

ਵੀਡੀਓ ਵਿੱਚ ਤੁਸੀਂ ਦੇਖੋਗੇ ਕਿ ਮੱਝ ਆਰਾਮ ਨਾਲ ਕਮਰੇ ਦੇ ਬਾਹਰ ਖੜ੍ਹੀ ਹੋ ਕੇ ਅੰਦਰ ਚੱਲ ਰਹੇ ਟੀਵੀ ਨੂੰ ਤੱਕ ਰਹੀ ਹੈ। ਹੱਥ ਵਿੱਚ ਬਾਲਟੀ ਫੜੀ ਇੱਕ ਮਹਿਲਾ ਮੱਝ ਦੀ ਪਿੱਠ ਥੱਪਥਪਾ ਕੇ ਉਸ ਨੂੰ ਉੱਥੋਂ ਲਿਜਾਣ ਦੀ ਪੂਰੀ ਕੋਸ਼ਿਸ਼ ਕਰਦੀ ਹੈ, ਪਰ ਮੱਝ ਆਪਣੀ ਜਗ੍ਹਾ ਤੋਂ ਟੱਸ ਤੋਂ ਮੱਸ ਨਹੀਂ ਹੁੰਦੀ। ਉਹ ਲਗਾਤਾਰ ਟੀਵੀ ਦੀ ਸਕ੍ਰੀਨ ਵੱਲ ਹੀ ਦੇਖਦੀ ਰਹਿੰਦੀ ਹੈ, ਜਿਸ ਤੋਂ ਬਾਅਦ ਮਹਿਲਾ ਬੇਵੱਸ ਨਾਲ ਉੱਥੇ ਖੜ੍ਹੇ ਗਾਹਕਾਂ ਵੱਲ ਦੇਖਣ ਲੱਗ ਪੈਂਦੀ ਹੈ।

ਇਹ ਮਜ਼ੇਦਾਰ ਪਲ ਇੰਸਟਾਗ੍ਰਾਮ ‘ਤੇ ਖੂਬ ਸੁਰਖੀਆਂ ਬਟੋਰ ਰਿਹਾ ਹੈ। ਵੀਡੀਓ ਸਾਂਝੀ ਕਰਨ ਵਾਲੇ ਯੂਜ਼ਰ ਨੇ ਕੈਪਸ਼ਨ ਵਿੱਚ ਲਿਖਿਆ ਹੈ, “No Serial, No Milk” (ਸੀਰੀਅਲ ਨਹੀਂ, ਤਾਂ ਦੁੱਧ ਨਹੀਂ)। ਇਸ ਵੀਡੀਓ ਨੂੰ ਹੁਣ ਤੱਕ 18 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ ਅਤੇ ਲੋਕ ਇਸ ‘ਤੇ ਖੂਬ ਮਜ਼ੇਦਾਰ ਟਿੱਪਣੀਆਂ ਕਰ ਰਹੇ ਹਨ।

ਯੂਜ਼ਰਜ਼ ਬੋਲੇ- ‘ਕੱਲ੍ਹ ਨੂੰ ਇਹ ਰੀਲਾਂ ਵੀ ਮੰਗੇਗੀ’

ਕਮੈਂਟ ਸੈਕਸ਼ਨ ਵਿੱਚ ਲੋਕ ਆਪਣਾ ਹਾਸਾ ਨਹੀਂ ਰੋਕ ਸਕੇ। ਇੱਕ ਯੂਜ਼ਰ ਨੇ ਮਜ਼ਾਕੀਆ ਅੰਦਾਜ਼ ਵਿੱਚ ਲਿਖਿਆ, “ਇਹ ਮੱਝ ਨਹੀਂ, ਘਰ ਦੀ ਛੋਟੀ ਧੀ ਹੈ।” ਦੂਜੇ ਨੇ ਟਿੱਪਣੀ ਕੀਤੀ, “ਅੱਜ ਟੀਵੀ ਦੇਖ ਰਹੀ ਹੈ, ਕੱਲ੍ਹ ਨੂੰ ਰੀਲਾਂ ਦੇਖਣ ਤੋਂ ਬਾਅਦ ਹੀ ਦੁੱਧ ਦੇਵੇਗੀ।” ਇੱਕ ਹੋਰ ਯੂਜ਼ਰ ਨੇ ਹਾਸੇ-ਮਜ਼ਾਕ ਵਿੱਚ ਸਲਾਹ ਦਿੰਦਿਆਂ ਲਿਖਿਆ, ਨਹੀਂ ਬੇਟਾ, ਜ਼ਿਆਦਾ ਟੀਵੀ ਦੇਖਣ ਨਾਲ ਅੱਖਾਂ ਖਰਾਬ ਹੋ ਜਾਂਦੀਆਂ ਹਨ, ਐਨਕ ਲਗਾਉਣੀ ਪਵੇਗੀ, ਥੋੜ੍ਹਾ ਘੱਟ ਦੇਖਿਆ ਕਰ। ਹਾਲਾਂਕਿ, ਇਹ ਵੀਡੀਓ ਕਿੱਥੋਂ ਦੀ ਹੈ, ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ, ਪਰ ਇਸ ਨੇ ਲੋਕਾਂ ਨੂੰ ਹੱਸਣ ਦਾ ਇੱਕ ਵਧੀਆ ਮੌਕਾ ਜ਼ਰੂਰ ਦੇ ਦਿੱਤਾ ਹੈ।

ਇੱਥੇ ਦੇਖੋ ਵੀਡੀਓ

View this post on Instagram

A post shared by ghantaa (@ghantaa)

Follow Us
NPCI ਵਿਵਾਦ 'ਤੇ ਵਿਰੋਧੀ ਧਿਰ ਦਾ ਹੰਗਾਮਾ, ਸਰਬ ਪਾਰਟੀ ਬੈਠਕ ਤੋਂ ਕੀਤਾ ਵਾਕਆਊਟ
NPCI ਵਿਵਾਦ 'ਤੇ ਵਿਰੋਧੀ ਧਿਰ ਦਾ ਹੰਗਾਮਾ, ਸਰਬ ਪਾਰਟੀ ਬੈਠਕ ਤੋਂ ਕੀਤਾ ਵਾਕਆਊਟ...
ਲਾਰੈਂਸ ਬਿਸ਼ਨੋਈ ਗੈਂਗ ਨੇ ਆਮਿਰ ਖਾਨ ਨੂੰ ਧਮਕਾਇਆ, ਲਵ ਜੇਹਾਦ ਦੇ ਨਾਮ 'ਤੇ ਦਿੱਤੀ ਚੇਤਾਵਨੀ
ਲਾਰੈਂਸ ਬਿਸ਼ਨੋਈ ਗੈਂਗ ਨੇ ਆਮਿਰ ਖਾਨ ਨੂੰ ਧਮਕਾਇਆ, ਲਵ ਜੇਹਾਦ ਦੇ ਨਾਮ 'ਤੇ ਦਿੱਤੀ ਚੇਤਾਵਨੀ...
ਧਰਮ ਯੁੱਧ ਮੋਰਚੇ ਦਾ ਐਲਾਨ ਪੰਜਾਬੀਆਂ ਨੂੰ ਗੁੰਮਰਾਹ ਕਰਨ ਲਈ ਸਿਆਸੀ ਡਰਾਮਾ, ਬਲਤੇਜ ਪੰਨੂ ਦਾ SAD 'ਤੇ ਨਿਸ਼ਾਨਾ
ਧਰਮ ਯੁੱਧ ਮੋਰਚੇ ਦਾ ਐਲਾਨ ਪੰਜਾਬੀਆਂ ਨੂੰ ਗੁੰਮਰਾਹ ਕਰਨ ਲਈ ਸਿਆਸੀ ਡਰਾਮਾ, ਬਲਤੇਜ ਪੰਨੂ ਦਾ SAD 'ਤੇ ਨਿਸ਼ਾਨਾ...
NEET UG 2026: ਲੁਧਿਆਣਾ ਦੇ ਆਰੀਅਨ ਗੁਪਤਾ ਬਣੇ Joint Toppers, ਮਾਪਿਆਂ ਤੇ ਪੰਜਾਬ ਦਾ ਵਧਾਇਆ ਮਾਣ
NEET UG 2026: ਲੁਧਿਆਣਾ ਦੇ ਆਰੀਅਨ ਗੁਪਤਾ ਬਣੇ Joint Toppers, ਮਾਪਿਆਂ ਤੇ ਪੰਜਾਬ ਦਾ ਵਧਾਇਆ ਮਾਣ...
Hydrogen Train: ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ PM ਮੋਦੀ ਨੇ ਦਿਖਾਈ ਹਰੀ ਝੰਡੀ, ਟੀਵੀ9 ਪੰਜਾਬੀ ਨਾਲ ਕਰੋ ਪਹਿਲਾ ਸਫ਼ਰ
Hydrogen Train: ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ PM ਮੋਦੀ ਨੇ ਦਿਖਾਈ ਹਰੀ ਝੰਡੀ, ਟੀਵੀ9 ਪੰਜਾਬੀ ਨਾਲ ਕਰੋ ਪਹਿਲਾ ਸਫ਼ਰ...
Satluj: ਭਾਰਤ ਧਰਮ ਨਿਰਪੱਖ ਦੇਸ਼... ਰਵਨੀਤ ਬਿੱਟੂ ਭਾਈਚਾਰਕ ਸਾਂਝ ਖਰਾਬ ਨਾ ਕਰਨ ... SGPC ਦੇ ਤਲਖ ਤੇਵਰ
Satluj: ਭਾਰਤ ਧਰਮ ਨਿਰਪੱਖ ਦੇਸ਼... ਰਵਨੀਤ ਬਿੱਟੂ ਭਾਈਚਾਰਕ ਸਾਂਝ ਖਰਾਬ ਨਾ ਕਰਨ ... SGPC ਦੇ ਤਲਖ ਤੇਵਰ...
Punjab Congress: ਪੰਜਾਬ ਕਾਂਗਰਸ ਵਿੱਚ ਧੜੇਬੰਦੀ 'ਤੇ ਹਾਈਕਮਾਨ ਸਖ਼ਤ, ਬਾਗ਼ੀ ਆਗੂਆਂ ਨੂੰ ਨਹੀਂ ਮਿਲਣਗੇ ਰਾਹੁਲ ਗਾਂਧੀ
Punjab Congress: ਪੰਜਾਬ ਕਾਂਗਰਸ ਵਿੱਚ ਧੜੇਬੰਦੀ 'ਤੇ ਹਾਈਕਮਾਨ ਸਖ਼ਤ, ਬਾਗ਼ੀ ਆਗੂਆਂ ਨੂੰ ਨਹੀਂ ਮਿਲਣਗੇ ਰਾਹੁਲ ਗਾਂਧੀ...
ਮੁਕੇਰੀਆਂ ਤੋਂ ਸੀਐਮ ਭਗਵੰਤ ਮਾਨ ਦੇ ਵਿਰੋਧੀਆਂ ਦੇ ਸਿੱਧੇ ਨਿਸ਼ਾਨੇ, ਸੁਖਬੀਰ ਬਾਦਲ ਤੇ ਮਜੀਠਿਆ ਤੇ ਕਹਿ ਦਿੱਤੀ ਵੱਡੀ ਗੱਲ
ਮੁਕੇਰੀਆਂ ਤੋਂ ਸੀਐਮ ਭਗਵੰਤ ਮਾਨ ਦੇ ਵਿਰੋਧੀਆਂ ਦੇ ਸਿੱਧੇ ਨਿਸ਼ਾਨੇ, ਸੁਖਬੀਰ ਬਾਦਲ ਤੇ ਮਜੀਠਿਆ ਤੇ ਕਹਿ ਦਿੱਤੀ ਵੱਡੀ ਗੱਲ...
PM Modi Chandigarh Visit: ਚੰਡੀਗੜ੍ਹ ਦੌਰੇ ਦੌਰਾਨ ਪੀਐਮ ਮੋਦੀ ਕਿਹੜੇ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਣ...? ਵੇਖੋ
PM Modi Chandigarh Visit: ਚੰਡੀਗੜ੍ਹ ਦੌਰੇ ਦੌਰਾਨ ਪੀਐਮ ਮੋਦੀ ਕਿਹੜੇ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਣ...? ਵੇਖੋ...