AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਕਿਸੇ ਵੀ ਫੈਸਲੇ ‘ਤੇ ਨਹੀਂ ਹੋਵੇਗਾ ਪੁਨਰ ਵਿਚਾਰ, ਬਘੇਲ ਦੇ ਬਿਆਨ ਤੋਂ ਬਾਅਦ ਚੰਨੀ ਨੂੰ ਝਟਕਾ!

ਚਰਨਜੀਤ ਚੰਨੀ ਧੜਾ ਪੰਜਾਬ ਪ੍ਰਧਾਨ ਅਹੁਦੇ 'ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਬਰਕਰਾਰ ਰੱਖਣ ਦੇ ਹਾਈਕਮਾਂਡ ਦੇ ਫੈਸਲੇ ਤੋਂ ਖੁਸ਼ ਨਹੀਂ ਹੈ। ਚੰਨੀ ਧੜੇ ਦਾ ਕਹਿਣਾ ਸੀ ਕਿ ਉਹ ਪਾਰਟੀ ਹਾਈ ਕਮਾਂਡ ਨੂੰ ਮਿਲ ਕੇ ਫੈਸਲੇ 'ਤੇ ਪੁਨਰ ਵਿਚਾਰ ਕਰਨ ਦੀ ਅਪੀਲ ਕਰੇਗਾ। ਪਰ, ਇਸ ਵਿਚਕਾਰ ਬਘੇਲ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕਿਸੇ ਵੀ ਫੈਸਲੇ 'ਤੇ ਪੁਨਰ ਵਿਚਾਰ ਨਹੀਂ ਹੋਵੇਗਾ।

ਕਿਸੇ ਵੀ ਫੈਸਲੇ 'ਤੇ ਨਹੀਂ ਹੋਵੇਗਾ ਪੁਨਰ ਵਿਚਾਰ, ਬਘੇਲ ਦੇ ਬਿਆਨ ਤੋਂ ਬਾਅਦ ਚੰਨੀ ਨੂੰ ਝਟਕਾ!
ਕਿਸੇ ਵੀ ਫੈਸਲੇ ‘ਤੇ ਨਹੀਂ ਹੋਵੇਗਾ ਪੁਨਰ ਵਿਚਾਰ, ਬਘੇਲ ਦਾ ਬਿਆਨ
tv9-punjabi
| Updated On: 08 Jul 2026 11:04 AM IST
Share

ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਦੇ ਚੰਡੀਗੜ੍ਹ ਦੌਰੇ ਦੇ ਦੋ ਦਿਨ ਬੀਤ ਚੁੱਕੇ ਹਨ। ਇਸ ਦੌਰਾਨ ਚਰਨਜੀਤ ਸਿੰਘ ਨੇ ਉਨ੍ਹਾਂ ਨਾਲ ਮੁਲਾਕਾਤ ਨਹੀਂ ਕੀਤੀ ਹੈ। ਭੂਪੇਸ਼ ਬਘੇਲ ਬਾਕੀ ਆਗੂਆਂ ਨਾਲ ਮੀਟਿੰਗਾਂ ਕਰ ਰਹੇ ਹਨ ਤੇ ਚੰਨੀ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਚੰਨੀ ਦੀ ਨਾਰਾਜ਼ਗੀ ਦੇ ਵਿਚਕਾਰ ਬਘੇਲ ਨੇ ਕਹਿ ਦਿੱਤਾ ਹੈ ਕਿ ਪੰਜਾਬ ਕਾਂਗਰਸ ‘ਚ ਕਿਸੇ ਵੀ ਫੈਸਲੇ ਪੁਨਰ ਵਿਚਾਰ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਪਾਰਟੀ ‘ਚ ਕੋਈ ਵੀ ਨਾਰਾਜ਼ ਨਹੀਂ ਹੈ।

ਦੱਸ ਦੇਈਏ ਕਿ ਚਰਨਜੀਤ ਚੰਨੀ ਧੜਾ ਪੰਜਾਬ ਪ੍ਰਧਾਨ ਅਹੁਦੇ ‘ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਬਰਕਰਾਰ ਰੱਖਣ ਦੇ ਹਾਈਕਮਾਂਡ ਦੇ ਫੈਸਲੇ ਤੋਂ ਖੁਸ਼ ਨਹੀਂ ਹੈ। ਚੰਨੀ ਧੜੇ ਦਾ ਕਹਿਣਾ ਸੀ ਕਿ ਉਹ ਪਾਰਟੀ ਹਾਈ ਕਮਾਂਡ ਨੂੰ ਮਿਲ ਕੇ ਫੈਸਲੇ ‘ਤੇ ਪੁਨਰ ਵਿਚਾਰ ਕਰਨ ਦੀ ਅਪੀਲ ਕਰੇਗਾ। ਪਰ, ਇਸ ਵਿਚਕਾਰ ਬਘੇਲ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕਿਸੇ ਵੀ ਫੈਸਲੇ ‘ਤੇ ਪੁਨਰ ਵਿਚਾਰ ਨਹੀਂ ਹੋਵੇਗਾ। ਹੁਣ, ਇਸ ਬਿਆਨ ਤੋਂ ਬਾਅਦ ਚਰਨਜੀਤ ਚੰਨੀ ਦਾ ਅਗਲਾ ਕਦਮ ਕੀ ਹੋਵੇਗਾ, ਇਸ ‘ਤੇ ਸਭ ਦੀਆਂ ਨਜ਼ਰਾਂ ਹਨ।

6 ਜੁਲਾਈ ਤੋਂ ਚੰਡੀਗੜ੍ਹ ‘ਚ ਬਘੇਲ

ਭੁਪੇਸ਼ ਬਘੇਲ 6 ਜੁਲਾਈ ਨੂੰ ਚੰਡੀਗੜ੍ਹ ਪਹੁੰਚੇ ਸਨ। ਉਹ 5 ਦਿਨਾਂ ਲਈ ਚੰਡੀਗੜ੍ਹ ਰੁਕਣਗੇ। ਹਾਈ ਕਮਾਂਡ ਨੇ ਉਨ੍ਹਾਂ ਨੂੰ ਪੰਜਾਬ ਕਾਂਗਰਸ ਅੰਦਰ ਮਤਭੇਦਾਂ ਨੂੰ ਸੁਲਝਾਉਣ ਲਈ ਭੇਜਿਆ ਹੈ। ਬਘੇਲ ਇਸ ਦੌਰਾਨ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ ਸਮੇਤ ਹੋਰ ਸੀਨੀਅਰ ਆਗੂਆਂ ਨਾਲ ਮੁਲਾਕਾਤ ਕਰ ਚੁੱਕੇ ਹਨ। ਇਸ ਦੌਰਾਨ ਚਰਨਜੀਤ ਚੰਨੀ ਇਨ੍ਹਾਂ ਮੀਟਿੰਗਾਂ ‘ਚ ਨਜ਼ਰ ਨਹੀਂ ਆ ਰਹੇ। ਦੂਜੇ ਪਾਸੇ, ਚੰਨੀ ਨੇ ਬੀਤੀ ਦਿਨੀਂ ਕੁਝ ਸੀਨੀਅਰ ਕਾਂਗਰਸੀ ਆਗੂਆਂ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਨਾਲ ਸੁਖਜਿੰਦਰ ਸਿੰਘ ਰੰਧਾਵਾ ਵੀ ਤਸਵੀਰਾਂ ‘ਚ ਨਜ਼ਰ ਆਏ। ਰੰਧਾਵਾ ਵੀ ਬੁਪੇਸ਼ ਬਘੇਲ ਦੀਆਂ ਮੀਟਿੰਗਾਂ ‘ਚ ਹੁਣ ਤੱਕ ਸ਼ਾਮਲ ਨਹੀਂ ਹੋਏ ਹਨ।

ਪ੍ਰਧਾਨਗੀ ਦੇ ਰੇਸ ‘ਚ ਸਨ ਚੰਨੀ ਤੇ ਰੰਧਾਵਾ

ਸੁਖਜਿੰਦਰ ਸਿੰਘ ਰੰਧਾਵਾ ਤੇ ਚਰਨਜੀਤ ਸਿੰਘ ਚੰਨੀ ਦੋਵੇਂ ਹੀ ਪੰਜਾਬ ਕਾਂਗਰਸ ਪ੍ਰਧਾਨ ਦੀ ਰੇਸ ‘ਚ ਸਨ। ਹਾਲਾਂਕ, ਜਦੋਂ ਵੜਿੰਗ ਨੂੰ ਅਹੁਦੇ ‘ਤੇ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਗਿਆ ਤਾਂ ਚੰਨੀ ਇਸ ਫੈਸਲੇ ਤੋਂ ਸਭ ਤੋਂ ਵੱਧ ਨਾਰਾਜ਼ ਨਜ਼ਰ ਆਏ। ਉਨ੍ਹਾਂ ਨੇ ਆਪਣੀ ਰਿਹਾਇਸ਼ ‘ਤੇ ਇੱਕ ਮੀਟਿੰਗ ਸੱਦੀ, ਜਿਸ ‘ਚ ਕਈ ਸੀਨੀਅਰ ਕਾਂਗਰਸੀ ਆਗੂ ਸ਼ਾਮਲ ਹੋਏ।

ਇਸ ਤੋਂ ਬਾਅਦ ਬਘੇਲ ਦੇ ਦੌਰੇ ਵਾਲੇ ਦਿਨ ਵੀ ਚੰਨੀ ਨੇ ਕਈ ਸੀਨੀਅਰ ਆਗੂਆਂ ਨਾਲ ਮੁਲਾਕਾਤ ਕੀਤੀ ਸੀ, ਜਿਸ ‘ਚ ਉਨ੍ਹਾਂ ਨਾਲ ਸੁਖਜਿੰਦਰ ਰੰਧਾਵਾ ਸਮੇਤ ਹੋਰ ਵੀ ਸੀਨੀਅਰ ਕਾਂਗਰਸੀ ਆਗੂ ਨਜ਼ਰ ਆਏ, ਜਿਨ੍ਹਾਂ ‘ਚ ਕੁੱਝ ਪੰਜਾਬ ਦੇ ਮੌਜੂਦਾ ਵਿਧਾਇਕ ਵੀ ਹਨ।

Follow Us
Satluj: ਸਤਲੁਜ ਨੂੰ OTT ਤੋਂ ਹਟਾਉਣ ਤੋਂ ਨਰਾਜ ਅੰਮ੍ਰਿਤਸਰ ਦੇ ਲੋਕ, ਮੁੜ ਸਟ੍ਰੀਮਿੰਗ ਦੀ ਮੰਗ
Satluj: ਸਤਲੁਜ ਨੂੰ OTT ਤੋਂ ਹਟਾਉਣ ਤੋਂ ਨਰਾਜ ਅੰਮ੍ਰਿਤਸਰ ਦੇ ਲੋਕ, ਮੁੜ ਸਟ੍ਰੀਮਿੰਗ ਦੀ ਮੰਗ...
Germany 'ਚ ਭਿਆਨਕ ਗਰਮੀ, ਤਕਨੀਕ ਦੇ ਬਾਵਜੂਦ ਕੁਦਰਤ ਦੇ ਅੱਗੇ ਬੇਬਸ ਲੋਕ
Germany 'ਚ ਭਿਆਨਕ ਗਰਮੀ, ਤਕਨੀਕ ਦੇ ਬਾਵਜੂਦ ਕੁਦਰਤ ਦੇ ਅੱਗੇ ਬੇਬਸ ਲੋਕ...
Punjab Congress ਦੇ ਕਲੇਸ਼ ਵਿਚਾਲੇ ਅੱਜ PPC ਦੀ ਬੈਠਕ, ਵੜਿੰਗ ਬੋਲੇ - 'All is Well'
Punjab Congress ਦੇ ਕਲੇਸ਼ ਵਿਚਾਲੇ ਅੱਜ PPC ਦੀ ਬੈਠਕ, ਵੜਿੰਗ ਬੋਲੇ - 'All is Well'...
Sajluj Removed From OTT: ਮੈਂ ਪਹਿਲਾਂ ਹੀ ਡਾਊਨਲੋਡ ਕਰਨ ਦਾ ਕੀਤਾ ਸੀ ਇਸ਼ਾਰਾ, ਦਿਲਜੀਤ ਹੋਏ LIVE
Sajluj Removed From OTT: ਮੈਂ ਪਹਿਲਾਂ ਹੀ ਡਾਊਨਲੋਡ ਕਰਨ ਦਾ ਕੀਤਾ ਸੀ ਇਸ਼ਾਰਾ, ਦਿਲਜੀਤ ਹੋਏ LIVE...
ਕੀ E20 ਪੈਟਰੋਲ ਨਾਲ ਖਰਾਬ ਹੋ ਰਹੇ ਇੰਜਣ? ਵਾਇਰਲ ਦਾਅਵਿਆਂ ਦਾ ਸੱਚ ਆਇਆ ਸਾਹਮਣੇ
ਕੀ E20 ਪੈਟਰੋਲ ਨਾਲ ਖਰਾਬ ਹੋ ਰਹੇ ਇੰਜਣ? ਵਾਇਰਲ ਦਾਅਵਿਆਂ ਦਾ ਸੱਚ ਆਇਆ ਸਾਹਮਣੇ...
ਜੰਮੂ-ਕਿਸ਼ਤਵਾੜ ਹਾਈਵੇਅ 'ਤੇ ਬੱਦਲ ਫਟਣ ਨਾਲ ਭਾਰੀ ਤਬਾਹੀ, ਡੋਡਾ ਵਿੱਚ NH-244 ਬੰਦ
ਜੰਮੂ-ਕਿਸ਼ਤਵਾੜ ਹਾਈਵੇਅ 'ਤੇ ਬੱਦਲ ਫਟਣ ਨਾਲ ਭਾਰੀ ਤਬਾਹੀ, ਡੋਡਾ ਵਿੱਚ NH-244 ਬੰਦ...
ਕਾਂਗਰਸ ਦੀ ਪ੍ਰਧਾਨਗੀ 'ਤੇ ਕਲੇਸ਼, ਚੰਨੀ ਦੀ ਹਾਈ ਕਮਾਨ ਨਾਲ ਜਲਦ ਹੋ ਸਕਦੀ ਹੈ ਮੁਲਾਕਾਤ
ਕਾਂਗਰਸ ਦੀ ਪ੍ਰਧਾਨਗੀ 'ਤੇ ਕਲੇਸ਼, ਚੰਨੀ ਦੀ ਹਾਈ ਕਮਾਨ ਨਾਲ ਜਲਦ ਹੋ ਸਕਦੀ ਹੈ ਮੁਲਾਕਾਤ...
Heavy Rain in Jammu-Kashmir: ਸੜਕਾਂ ਬੰਦ, 100 ਭੇਡਾਂ ਦੀ ਮੌਤ...ਮੌਨਸੂਨ ਦੀ ਐਂਟਰੀ ਦੇ ਨਾਲ ਹੀ ਵਧੀਆਂ ਮੁਸ਼ਕਲਾਂ
Heavy Rain in Jammu-Kashmir: ਸੜਕਾਂ ਬੰਦ, 100 ਭੇਡਾਂ ਦੀ ਮੌਤ...ਮੌਨਸੂਨ ਦੀ ਐਂਟਰੀ ਦੇ ਨਾਲ ਹੀ ਵਧੀਆਂ ਮੁਸ਼ਕਲਾਂ...
Amarnath Yatra 2026: ਅਮਰਨਾਥ ਯਾਤਰਾ 2026 ਦੀ ਸ਼ੁਰੂਆਤ, ਬਾਲਟਾਲ 'ਚ ਸ਼ਿਵ ਆਰਤੀ ਵੇਖ ਕੇ ਭਾਵੁਕ ਹੋਏ ਸ਼ਰਧਾਲੂ
Amarnath Yatra 2026: ਅਮਰਨਾਥ ਯਾਤਰਾ 2026 ਦੀ ਸ਼ੁਰੂਆਤ, ਬਾਲਟਾਲ 'ਚ ਸ਼ਿਵ ਆਰਤੀ ਵੇਖ ਕੇ ਭਾਵੁਕ ਹੋਏ ਸ਼ਰਧਾਲੂ...