VIDEO: ਪੁਲਿਸ ਵਾਲਿਆਂ ਨੂੰ ਪਸੰਦ ਆਈ Vlogger ਦੀ 1000 CC ਬਾਈਕ, ਕੀਮਤ ਜਾਣ ਕੇ ਉੱਡੇ ਹੋਸ਼
Viral Video: ਸੋਸ਼ਲ ਮੀਡੀਆ 'ਤੇ ਇੱਕ Vlogger ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਜਿਸ ਵਿੱਚ Vlogger ਇੱਕ ਸੁਪਰ ਬਾਈਕ 'ਤੇ ਸਵਾਰ ਨਜ਼ਰ ਆਉਂਦਾ ਹੈ। ਉਸ ਦੀ ਬਾਈਕ ਨੂੰ ਦੇਖ ਕੇ ਪੁਲਿਸ ਮੁਲਾਜ਼ਮ ਤੋਂ ਵੀ ਰਿਹਾ ਨਹੀਂ ਗਿਆ ਅਤੇ ਉਸ ਨੇ ਉਨ੍ਹਾਂ ਤੋਂ ਬਾਈਕ ਦੀ ਕੀਮਤ ਪੁੱਛ ਹੀ ਲਈ। Vlogger ਨੇ ਦੱਸਿਆ ਉਸ ਦੀ ਬਾਈਕ 30 ਲੱਖ ਰੁਪਏ ਦੀ ਹੈ, ਜਿਸ ਨੂੰ ਸੁਣ ਕੇ ਪੁਲਿਸ ਮੁਲਜ਼ਾਮ ਹੈਰਾਨ ਰਹਿ ਗਏ।
ਦੁਨੀਆਂ ਵਿੱਚ ਇਹੋ ਜਿਹੇ ਲੋਕ ਹੁੰਦੇ ਹਨ, ਜਿਨ੍ਹਾਂ ਨੂੰ ਮਹਿੰਗੀ ਬਾਈਕਸ ਅਤੇ ਕਾਰਾਂ ਦਾ ਸ਼ੌਕ ਹੁੰਦਾ ਹੈ ਤੇ ਉਹ ਖਰੀਦ ਦੇ ਵੀ ਹਨ। ਪਰ ਮਹਿੰਗੀ ਗੱਡੀਆਂ ਖਰੀਦਣਾ ਹਰ ਕਿਸੇ ਦੀ ਗੱਲ ਨਹੀਂ ਹੁੰਦੀ। ਪਰ ਚਲਾਉਣ ਦਾ ਮਨ ਤਾਂ ਹਰ ਕਿਸੇ ਦਾ ਹੁੰਦਾ ਹੈ । ਸੋਸ਼ਲ ਮੀਡੀਆ ‘ਤੇ ਅੱਜਕਲ ਇੱਕ ਅਜਿਹਾ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਨੂੰ ਦੇਖ ਲੋਕ ਵੀ ਹੈਰਾਨ ਹਨ। ਦਰਅਸਲ , ਪੁਲਿਸ ਵਾਲੇ ਇੱਕ Vlogger ਦੀ ਮਹਿੰਗੀ ਸਪੋਰਟਸ ਬਾਈਕ ਦੇਖ ਕੇ ਕਾਫੀ ਅਟ੍ਰੈਕਟ ਹੋਏ ਕਿ ਉਸ ਤੋਂ ਬਾਈਕ ਬਾਰੇ ਪੁੱਛੋਤਾਛ ਕਰਨ ਲਗੇ । ਉਨ੍ਹਾਂ ਨੂੰ ਜਦੋਂ ਬਾਈਕ ਦੇ ਇੰਜਣ ,ਪਾਵਰ ਅਤੇ ਉਸਦੀ ਕੀਮਤ ਬਾਰੇ ਪਤਾ ਲਗਾ ਤੇ ਉਹ ਹੈਰਾਨ ਰਹਿ ਗਏ ਹੈ ।
ਇਹ ਵੀ ਦੇਖੋ : Shocking Video: ਇਹ ਕੀ ਹੋ ਰਿਹਾ ਭਰਾ? ਤਾਊ ਨੇ ਚੱਲਦੀ ਮੈਟਰੋ ਚ ਕੀਤਾ ਪਿਸ਼ਾਬ! ਵੀਡੀਓ ਦੇਖ ਕੇ ਲੋਕ ਹੈਰਾਨ
ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ Vlogger ਆਪਣੀ ਚਮਕਦੀ ਸੁਪਰ ਬਾਈਕ ਲੈ ਕੇ ਰੈਡ ਲਾਈਟ ‘ਤੇ ਖੜਾ ਸੀ । ਕੋਲੋਂ ਨਿਕਲ ਰਹੇ ਦੋ ਪੁਲਿਸ ਕਰਮਚਾਰੀ ਆਪਣੀ ਬਾਈਕ ਤੇ ਉਸਦੇ ਕੋਲ ਪਹੁੰਚ ਜਾਂਦੇ ਹਨ ਅਤੇ ਉਹ ਬਾਈਕ ਦੇ ਡਿਜ਼ਾਇਨ ਨੂੰ ਕਾਫੀ ਪਸੰਦ ਕਰਦੇ ਹਨ । ਪੁਲਿਸ ਕਰਮਚਾਰੀਆਂ ਦੇ ਚਹਿਰੇ ਤੇ ਸਾਫ਼ ਸਾਫ਼ ਝਲਕ ਰਿਹਾ ਸੀ ਕਿ ਉਨ੍ਹਾਂ ਨੂੰ ਬਾਈਕ ਬਹੁਤ ਪਸੰਦ ਆਈ ਹੈ ਅਤੇ ਉਸ ਬਾਰੇ ਜਾਣਨਾ ਚਾਹੁੰਦੇ ਹਨ । ਆਖਿਰਕਾਰ ਪੁਲਿਸਕਰਮੀਆਂ ਨੇ ਬਾਈਕ ਵਾਲੇ ਤੋਂ ਪੁੱਛਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੂੰ ਜਦੋਂ ਪਤਾ ਚਲਦਾ ਹੈ ਕਿ 1000 ਸੀ.ਸੀ. ਦੀ ਹੈ ਤਾਂ ਉਨ੍ਹਾਂ ਦੇ ਹੋਸ਼ ਉੱਡ ਜਾਂਦੇ ਹਨ । ਉਨ੍ਹਾਂ ਦੀ ਪੁੱਛ-ਗਿੱਛ ‘ਤੇ Vlogger ਨੇ ਦੱਸੀਆਂ ਕਿ ਬਾਈਕ ਦੀ ਕੀਮਤ 30 ਲੱਖ ਰੁਪਏ ਹੈ ਅਤੇ ਇਹ ਬੀਐਮਡਬਲਯੂ (BMW)ਕੰਪਨੀ ਦੀ ਸੁਪਰਬਾਈਕ ਹੈ।
ਇਹ ਵੀ ਦੇਖੋ :ਭਾਰਤੀ ਆਟੋ ਡਰਾਈਵਰ ਨੇ ਬੋਲੀ ਫਰਾਟੇਦਾਰ ਫ੍ਰੈਂਚ , ਵਿਦੇਸ਼ੀ ਦੇ ਉੱਡੇ ਹੋਸ਼- Viral Video
30 ਲੱਖ ਦੀ ਬਾਈਕ ਦੇਖ ਯੂਜ਼ਰਸ ਨੇ ਕੀ ਕਿਹਾ?
ਇਹ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ superbikersraipur ਦੇ ਨਾਮ ਦੀ ਆਇਡੀ ਤੋਂ ਸ਼ੇਅਰ ਕੀਤੀ ਗਈ ਹੈ । ਜਿਨ੍ਹੰ ਲੱਖਾਂ ਵਾਰ ਦੇਖਿਆ ਜਾ ਚੁਕਿਆ ਹੈ ਅਤੇ ਵੀਡੀਓ ਦੇਖਣ ਤੋਂ ਬਾਅਦ ਲੋਕਾਂ ਨੇ ਤਰ੍ਹਾਂ -ਤਰ੍ਹਾਂ ਦੇ ਰਿਐਕਸ਼ਨਸ ਦਿੱਤੇ ਹੈ। ਇਕ ਯੂਜ਼ਰ ਨੇ ਫਨੀ ਤਰੀਕੇ ਵਿਚ ਕਿਹਾ ਹੈ ਕਿ ‘ਇਨ੍ਹੇ ਪੈਸੇ ਵਿੱਚ ਤਾਂ ਇਕ ਛੋਟੀ ਕਾਰ ਆ ਜਾਵੇ ‘ । ਇੱਕ ਯੂਜ਼ਰ ਨੇ ਕਮੈਂਟ ਕੀਤਾ ਹੈ ਕੀ ‘ਹੁਣ ਸਮਝ ਆਇਆ ਲੋਕ ਕਿਉਂ ਕਹਿੰਦੇ ਹਨ ਕੀ ਸ਼ੌਕ ਬਹੁਤ ਵੱਡੀ ਚੀਜ਼ ਹੈ’, ਜਦੋਂ ਇੱਕ ਨੇ ਲਿਖਿਆ ਹੈ ਕਿ ‘ਮਿਡਿਲ ਕਲਾਸ ਦੇ ਇਹੀ ਡਰੀਮ ਹੁੰਦੇਂ ਹਨ।
ਵੀਡੀਓ ਦੇਖੋ
View this post on Instagram
ਕਈ ਯੂਜ਼ਰਸ ਨੇ ਤਾਂ ਪੁਲਿਸ ਵਾਲਿਆਂ ਨੂੰ ਹੀ ਲਪੇਟਨਾ ਸ਼ੁਰੂ ਕਰ ਦਿੱਤਾ, ਕਿਉਂਕਿ ਉਨ੍ਹਾਂ ਨੇ ਹੇਲਮੇਟ ਨਹੀਂ ਲਾਇਆ ਹੋਇਆ ਸੀ। ਇੱਕ ਯੂਜ਼ਰ ਨੇ ਲਿਖਿਆ, ‘ਭਾਰਤ ‘ਚ 90 ਫੀਸਦੀ ਲੋਕ ਹੈਲਮੇਟ ਨਹੀਂ ਲਗਾਉਂਦੇ , ਇਥੋਂ ਤੱਕ ਪੁਲਿਸ ਵੀ ਨਹੀਂ ‘। ਉਨ੍ਹਾਂ ਦੇ ਹਾਵਭਾਵ ਅਤੇ ਬਾਈਕ ਸਵਾਰ ਨਾਲ ਗੱਲ ਕਰਨ ਦਾ ਤਰੀਕਾ ਸਰਾਹਣਯੋਗ ਸੀ।


