Viral Video: ਪਾਰਕ ਦੇ ਬੈਂਚ ‘ਚ ਫਸ ਗਈ ਸ਼ਖਸ ਦੀ ਗਰਦਨ, ਪੁਲਿਸ ਨੇ ਇੰਝ ਬਚਾਈ ਜਾਨ, ਦੇਖੋ VIDEO
Viral Video: ਸੋਸ਼ਲ ਮੀਡੀਆ 'ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਸੁਰਖੀਆਂ ਵਿੱਚ ਆਉਂਦੀ ਹੈ। ਹਾਲ ਹੀ ਵਿੱਚ ਇੱਕ ਪਾਰਕ ਦੀ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਕਾਨਪੁਰ ਸਿਟੀ ਪੁਲਿਸ ਨੇ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਕਿ ਪਾਰਕ ਦੀ ਬੈਂਚ ਵਿੱਚ ਇੱਕ ਵਿਅਕਤੀ ਦੀ ਗਰਦਨ ਫਸ ਗਈ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੁਲਾਜ਼ਮ ਮੌਕੇ 'ਤੇ ਪਹੁੰਚੇ, ਸ਼ਖਸ ਦੀ ਮਦਦ ਕੀਤੀ ਅਤੇ ਉਸ ਨੂੰ ਬਾਹਰ ਕੱਢਿਆ। ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਫੈਲ ਰਹੀ ਹੈ।
ਪਾਰਕ ਦੇ ਬੈਂਚ ‘ਚ ਫਸ ਗਈ ਸ਼ਖਸ ਦੀ ਗਰਦਨ, ਪੁਲਿਸ ਨੇ ਸਮਝਦਾਰੀ ਨਾਲ ਬਚਾਈ ਜਾਨ
ਸੋਸ਼ਲ ਮੀਡੀਆ ‘ਤੇ ਹਰ ਰੋਜ਼ ਕਈ ਵੀਡੀਓਜ਼ ਵਾਇਰਲ ਹੁੰਦੇ ਹਨ। ਇਨ੍ਹਾਂ ਪਲੇਟਫਾਰਮਾਂ ‘ਤੇ ਦਿਨ ਭਰ ਮਨੋਰੰਜਨ ਦੇ ਵੀਡੀਓ ਵਾਇਰਲ ਹੁੰਦੇ ਰਹਿੰਦੇ ਹਨ। ਪਰ ਕਈ ਵਾਰ ਕੁਝ ਵੀਡੀਓਜ਼ ਦੇਖਣ ਨੂੰ ਮਿਲਦੀਆਂ ਹਨ ਜੋ ਲੋਕਾਂ ਦਾ ਦਿਲ ਜਿੱਤ ਲੈਂਦੀਆਂ ਹਨ। ਹੁਣ ਤੁਸੀਂ ਵੀ ਸੋਸ਼ਲ ਮੀਡੀਆ ‘ਤੇ ਅਜਿਹੇ ਕਈ ਵੀਡੀਓ ਦੇਖੇ ਹੋਣਗੇ, ਜਿਨ੍ਹਾਂ ‘ਚ ਕੋਈ ਕਿਸੇ ਲਈ ਹੀਰੋ ਬਣਿਆ ਹੋਵੇਗਾ। ਇਸ ਵਾਰ ਵੀ ਅਜਿਹਾ ਹੀ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿੱਥੇ ਕਾਨਪੁਰ ਨਗਰ ਪੁਲਿਸ ਇੱਕ ਵਿਅਕਤੀ ਲਈ ਹੀਰੋ ਬਣ ਗਈ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਮਾਮਲਾ ਕੀ ਹੈ ਅਤੇ ਪੁਲਿਸ ਨੇ ਉਸ ਵਿਅਕਤੀ ਦੀ ਕਿਵੇਂ ਮਦਦ ਕੀਤੀ?
ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ‘ਚ ਦੇਖਿਆ ਜਾ ਰਿਹਾ ਹੈ ਕਿ ਪਾਰਕ ਦੇ ਬੈਂਚ ‘ਚ ਇਕ ਵਿਅਕਤੀ ਦੀ ਗਰਦਨ ਬੁਰੀ ਤਰ੍ਹਾਂ ਨਾਲ ਫਸੀ ਹੋਈ ਹੈ। ਮੌਕੇ ‘ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਪਹਿਲਾਂ ਬਾਰੀਕੀ ਨਾਲ ਮੁਆਇਨਾ ਕੀਤਾ। ਇਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਸਿਆਣਪ ਦਿਖਾਉਂਦੇ ਹੋਏ ਵਿਅਕਤੀ ਦੇ ਸ਼ਰੀਰ ਨੂੰ ਸਹੀ ਥਾਂ ‘ਤੇ ਲਿਆ ਕੇ ਉਸਦੀ ਗਰਦਨ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਇਸ ਤੋਂ ਬਾਅਦ ਉਸ ਦਾ ਇਲਾਜ ਵੀ ਕਰਵਾਇਆ ਗਿਆ। ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ।
ਇਹ ਵੀ ਪੜ੍ਹੋ- ਆਵਾਰਾ ਕੁੱਤੇ ਨੇ ਮੁੰਡੇ ਤੇ ਕੀਤਾ ਹਮਲਾ, ਤਮਾਸ਼ਬੀਨ ਬਣ ਕੇ ਦੇਖਦੇ ਰਹੇ ਲੋਕ, ਇਹ ਵੀਡੀਓ ਦੇਖ ਕੇ ਹੋਵੇਗ ਦੁੱਖ“सुरक्षा आपकी, संकल्प हमारा”…
थाना स्वरूपनगर अन्तर्गत रामलीला पार्क में एक व्यक्ति की गर्दन पार्क में लगाई गई बेंच में बुरी तरीके से फंस जाने से जान जोखिम की सूचना रात्रि करीब 01:00 बजे मिली। सूचना पर तत्काल चौकी प्रभारी बेनाझाबर उप निरीक्षक श्री कविन्द्र खटाना , प्रशिक्षु उप pic.twitter.com/fDHMzChgaw — POLICE COMMISSIONERATE KANPUR NAGAR (@kanpurnagarpol) April 8, 2024ਇਹ ਵੀ ਪੜ੍ਹੋ


