ਕਿਸਾਨ ਅੰਦੋਲਨ ਦੀ ਰਣਨੀਤੀ, ਕੰਨਿਆਕਮੁਾਰੀ ਤੋਂ ਕਸ਼ਮੀਰ ਤੱਕ ਮਾਰਚ, ਦਿੱਲੀ ‘ਚ ਮਹਾ-ਪੰਚਾਇਤ
ਇਸ ਮਾਰਚ ਦੌਰਾਨ ਦੇਸ਼ ਭਰ ਦੀਆਂ 1 ਲੱਖ ਗ੍ਰਾਮ ਪੰਚਾਇਤਾਂ ਤੋਂ ਕਿਸਾਨ ਆਪਣੀਆਂ ਮੰਗਾਂ ਦੇ ਸਮਰਥਨ ਦੇ ਪ੍ਰਸਤਾਵ ਜੁਟਾਉਣਗੇ ਤੇ ਇਨ੍ਹਾਂ ਨੂੰ ਕੇਂਦਰ ਸਰਕਾਰ ਨੂੰ ਸੌਂਪਿਆ ਜਾਵੇਗਾ। ਬੈਠਕ ਦੇ ਦੌਰਾਨ ਕਿਸਾਨ ਆਗੂਆਂ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਜਦੋਂ ਤੱਕ ਫਸਲਾਂ ਦੀ ਐਮਐਸਪੀ ਗਾਰੰਟੀ ਤੇ ਹੋਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਕਿਸਾਨਾਂ ਦਾ ਅੰਦੋਲਨ ਜਾਰੀ ਰਹੇਗਾ।
ਸੰਯੁਕਤ ਕਿਸਨਾ ਮੋਰਚਾ (ਗੈਰ-ਰਾਜਨੀਤਿਕ) ਨੇ ਆਪਣੇ ਅੰਦੋਲਨ ਦੀ ਅਗਾਮੀ ਰਣਨੀਤੀ ਦਾ ਐਲਾਨ ਕਰ ਦਿੱਤਾ ਹੈ। ਇਸ ਅਨੁਸਾਰ ਕਿਸਾਨ ਜਥੇਬੰਦੀਆਂ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਮਾਰਚ ਕੱਢਣਗੀਆਂ। ਕਿਸਾਨਾਂ ਦੀ ਇਹ ਯਾਤਰਾਂ ਫਰਵਰੀ ਦੇ ਪਹਿਲੇ ਹਫ਼ਤੇ ਤੋਂ ਸ਼ੁਰੂ ਹੋ ਕੇ 19 ਮਾਰਚ ਨੂੰ ਮਹਾਪੰਚਾਇਤ ਦੇ ਨਾਲ ਦਿੱਲੀ ਦੇ ਰਾਮਲੀਲਾ ‘ਚ ਪੂਰੀ ਹੋਵੇਗੀ।
ਇਸ ਮਾਰਚ ਦੌਰਾਨ ਦੇਸ਼ ਭਰ ਦੀਆਂ 1 ਲੱਖ ਗ੍ਰਾਮ ਪੰਚਾਇਤਾਂ ਤੋਂ ਕਿਸਾਨ ਆਪਣੀਆਂ ਮੰਗਾਂ ਦੇ ਸਮਰਥਨ ਦੇ ਪ੍ਰਸਤਾਵ ਜੁਟਾਉਣਗੇ ਤੇ ਇਨ੍ਹਾਂ ਨੂੰ ਕੇਂਦਰ ਸਰਕਾਰ ਨੂੰ ਸੌਂਪਿਆ ਜਾਵੇਗਾ। ਬੈਠਕ ਦੇ ਦੌਰਾਨ ਕਿਸਾਨ ਆਗੂਆਂ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਜਦੋਂ ਤੱਕ ਫਸਲਾਂ ਦੀ ਐਮਐਸਪੀ ਗਾਰੰਟੀ ਤੇ ਹੋਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਕਿਸਾਨਾਂ ਦਾ ਅੰਦੋਲਨ ਜਾਰੀ ਰਹੇਗਾ।
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਤੇ ਅਭਿਮਨਯੂ ਕੋਹਾੜ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਅੱਜ ਤੱਕ ਕਿਸਾਨ ਜਥੇਬੰਦੀਆਂ ਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ ਹੈ, ਜਦਕਿ ਅਗਸਤ ‘ਚ ਦਿੱਲੀ ‘ਚ ਹੋਏ ਦਿੱਲੀ ਵਿਰੋਧ ਪ੍ਰਦਰਸ਼ਨ ਦੌਰਾਨ ਕੇਂਦਰੀ ਖੇਤੀਬਾੜੀ ਮੰਤਰੀ ਨੇ ਭਰੋਸਾ ਦਿੱਤਾ ਸੀ ਕਿ ਖੇਤੀਬਾੜੀ ਮੰਤਰੀ ਜਲਦੀ ਹੀ ਉਨ੍ਹਾਂ ਨੂੰ ਮਿਲਣਗੇ, ਪਰ ਅੱਜ ਤੱਕ ਕੋਈ ਨਹੀਂ ਮਿਲਿਆ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਨਾਲ ਵੀ ਕੁੱਝ ਮਸਲੇ ਹਨ, ਜਿਨ੍ਹਾਂ ‘ਤੇ ਚਰਚਾ ਕਰਨ ਲਈ ਸਰਕਾਰ ਨੇ ਸਮਾਂ ਦੇਣ ਦੀ ਗੱਲ ਕਹੀ ਹੈ ਤੇ ਉਹ ਸਰਕਾਰ ਦੇ ਸੱਦੇ ਦਾ ਇੰਤਜ਼ਾਰ ਕਰ ਰਹੇ ਹਨ। ਉੱਥ ਹੀ, ਦੱਸ ਦੇਈਏ ਦੀ ਅੱਜ ਬੈਠਕ ਦੌਰਾਨ ਹਰਿਆਣਾ, ਗੁਜਰਾਤ, ਪੰਜਾਬ, ਉੱਤਰ ਪ੍ਰਦੇਸ਼, ਰਾਜਸਥਾਨ, ਕਰਨਾਟਕ, ਤਮਿਲਨਾਡੂ, ਤੇਲੰਗਾਨਾ ਤੇ ਹੋਰ ਰਾਜਾਂ ਦੀਆਂ ਕਿਸਾਨ ਜਥੇਬੰਦੀਆਂ ਵੀ ਮੌਜੂਦ ਸਨ। ਬੈਠਕ ‘ਚ ਡੱਲੇਵਾਲ ਨੂੰ ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਦਾ ਰਾਸ਼ਟਰੀ ਕੋਆਰਡੀਨੇਟਰ ਤੇ ਕਰਨਾਟਕ ਦੇ ਸ਼ਾਂਤਾ ਕੁਮਾਰ ਨੂੰ ਸਹਿ-ਕੋਆਰਡੀਨੇਟਰ ਘੋਸ਼ਿਤ ਕੀਤਾ ਗਿਆ ਹੈ। ਇਸ ਦੌਰਾਨ ਡੱਲੇਵਾਲ ਨੇ ਕਿਹਾ ਕਿ ਐਕਕੇਐਸ ਦਾ ਕਿਸੇ ਨਾਲ ਕੋਈ ਵਿਰੋਧ ਨਹੀਂ ਹੈ, ਜੋ ਕਿਸਾਨ ਜਥੇਬੰਦੀਆਂ ਸਾਡੀਆਂ ਪ੍ਰਮੁੱਖ ਮੰਗਾਂ ਦੇ ਨਾਲ ਸਹਿਮਤ ਹਨ ਤੇ ਉਨ੍ਹਾਂ ਨੂੰ ਅੱਗੇ ਰੱਖਦੀਆਂ ਹਨ, ਉਹ ਐਸਕੇਐਮ ਨਾਲ ਮਿਲ ਕੇ ਅੰਦੋਲਨ ਦੀ ਤਾਕਤ ਵਧਾਏ।