Neem Ka Pratha: “ਨਰਕ ਦੀ ਅੱਗ ‘ਚ ਸੜੇਂਗਾ ਤੂੰ…”, ਸ਼ਖਸ ਨੂੰ ਨਿੰਮ ਦਾ ਪਰੌਂਠਾ ਬਣਾਉਂਦੇ ਦੇਖ ਭੜਕੇ ਲੋਕਾਂ ਨੇ ਦਿੱਤੀਆਂ ਬਦਦੁਆਵਾਂ – VIDEO
Neem Ka Pratha: ਅੱਜ ਕੱਲ੍ਹ ਲੋਕਾਂ ਨੂੰ ਫੂਡ ਐਕਸਪੈਰੀਮੈਂਟ ਕਰਦੇ ਤੁਸੀਂ ਵੀ ਬਹੁਤ ਵਾਰ ਦੇਖਿਆ ਹੋਵੇਗਾ। ਅਜਿਹਾ ਹੀ ਇਕ ਐਕਸਪੈਰੀਮੈਂਟ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਵਾਇਰਲ ਵੀਡੀਓ ਵਿੱਚ ਸ਼ਖਸ ਨਿੰਮ ਦਾ ਪਰੌਂਠਾ ਬਣਾ ਰਿਹਾ ਹੈ। ਜਿਸ ਦੀ ਵੀਡੀਓ ਇਕ ਕੁੜੀ ਰਿਕਾਰਡ ਕਰ ਰਹੀ ਹੈ। ਕੁੜੀ ਉਹ ਪਰੌਂਠਾ ਖਾਂਦੀ ਹੈ ਅਤੇ ਪਰੌਂਠਾ ਦਾ ਟੇਸਟ ਦੱਸਦੀ ਹੈ।

ਅੱਜ ਕੱਲ੍ਹ ਲੋਕ ਆਪਣਾ ਕਾਰੋਬਾਰ ਚਮਕਾਉਣ ਲਈ ਸੋਸ਼ਲ ਮੀਡੀਆ ਦਾ ਸਹਾਰਾ ਲੈ ਰਹੇ ਹਨ ਅਤੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਲਈ ਕਿਸੇ ਵੀ ਹੱਦ ਤੱਕ ਜਾ ਰਹੇ ਹਨ। ਜੇਕਰ ਖਾਣ-ਪੀਣ ਦੀਆਂ ਦੁਕਾਨਾਂ ਦੀ ਗੱਲ ਕਰੀਏ ਤਾਂ ਲੋਕ ਉੱਥੇ ਵਿਕਣ ਵਾਲੀਆਂ ਚੀਜ਼ਾਂ ਨਾਲ ਤਰ੍ਹਾਂ-ਤਰ੍ਹਾਂ ਦੇ ਐਕਸਪੈਰੀਮੈਂਟ ਕਰਨ ਲੱਗ ਜਾਂਦੇ ਹਨ। ਹੁਣ ਇਸ ਵੀਰ ਨੂੰ ਹੀ ਦੇਖ ਲਓ ਫੂਡ ਬਲਾਗਰ ਨੂੰ ਦੇਖ ਕੇ ਆਪਣੀ ਕਾਰੀਗਰੀ ਦਿਖਾਉਣੀ ਸ਼ੁਰੂ ਕਰ ਦਿੱਤੀ। ਭਾਈ ਸਾਹਿਬ ਆਪਣੀ ਦੁਕਾਨ ‘ਤੇ ਦੁਨੀਆ ਦਾ ਸਭ ਤੋਂ ਅਨੋਖਾ ਪਰੌਂਠਾ ਬਣਾਉਂਦੇ ਨਜ਼ਰ ਆ ਰਹੇ ਹਨ।
ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਸਟ੍ਰੀਟ ਵੇਂਡਰ ਆਪਣੇ ਰੇਹੜੀ ਦੇ ਕੋਲ ਲੱਗੇ ਇੱਕ ਨਿੰਮ ਦੇ ਦਰੱਖਤ ਕੋਲ ਜਾਂਦਾ ਹੈ ਅਤੇ ਉੱਥੋਂ ਨਿੰਮ ਦੇ ਪੱਤੇ ਤੋੜਦਾ ਹੈ। ਇਸ ਤੋਂ ਬਾਅਦ ਉਹ ਉਨ੍ਹਾਂ ਪੱਤਿਆਂ ਨੂੰ ਬਾਰੀਕ ਕੱਟ ਲੈਂਦਾ ਹੈ। ਫਿਰ ਉਹ ਪਿਆਜ਼ ਅਤੇ ਲਸਣ ਦੇ ਨਾਲ ਪਨੀਰ ਅਤੇ ਹਰ ਤਰ੍ਹਾਂ ਦੇ ਮਸਾਲੇ ਪਾ ਦਿੰਦਾ ਹੈ। ਇਸ ਤੋਂ ਬਾਅਦ, ਉਹ ਤਵੇ ‘ਤੇ ਪਰੌਂਠਾ ਨੂੰ ਰੋਲ ਕਰਦਾ ਹੈ ਅਤੇ ਇਸ ਨੂੰ ਘਿਓ ‘ਚ ਤਲਣਾ ਸ਼ੁਰੂ ਕਰ ਦਿੰਦਾ ਹੈ। ਫਿਰ ਪਰਾਠਾ ਬਣਨ ਤੋਂ ਬਾਅਦ ਉਹ ਉੱਥੇ ਮੌਜੂਦ ਫੂਡ ਬਲਾਗਰ ਨੂੰ ਖਾਣ ਲਈ ਦਿੰਦਾ ਹੈ। ਫੂਡ ਬਲਾਗਰ ਪਰੌਂਠੇ ਬਾਰੇ ਫੀਡਬੈਕ ਦਿੰਦੇ ਹੋਏ, ਕਹਿੰਦੀ ਹੈ ਕਿ ਪਰੌਠਾਂ ਖਾਣ ਵਿੱਚ ਥੋੜਾ ਕੌੜਾ ਜ਼ਰੂਰ ਹੈ ਪਰ ਪਿਆਜ਼ ਦੇ ਨਾਲ ਨਿੰਮ ਦਾ ਸਵਾਦ ਅਸਲ ਵਿੱਚ ਇੱਕ ਵੱਖਰਾ ਸੁਆਦ ਹੈ।
View this post on Instagram
ਇਹ ਵੀ ਪੜ੍ਹੋ- ਲਾੜੇ ਦੇ ਮਾਤਾ-ਪਿਤਾ ਨੇ ਸੰਗੀਤ ਫੰਕਸ਼ਨ ਚ ਕੀਤਾ ਧਮਾਕੇਦਾਰ ਡਾਂਸ, ਵੀਡੀਓ ਦੇਖ ਹੋ ਜਾਓਗੇ ਫੈਨ
ਨਿੰਮ ਦਾ ਪਰੌਂਠਾ ਬਣਦੇ ਦੇਖ ਲੋਕਾਂ ਨੇ ਪਰੌਂਠੇ ਲਈ ਇਨਸਾਫ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਪਰੌਂਠਾ ਮੇਕਰ ‘ਤੇ ਕਈ ਲੋਕਾਂ ਨੇ ਟਿੱਪਣੀਆਂ ਕੀਤੀਆਂ ਅਤੇ ਆਪਣੇ ਵਿਚਾਰ ਪ੍ਰਗਟ ਕੀਤੇ। ਵੀਡੀਓ ‘ਤੇ ਕਮੈਂਟ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ- ਨਿੰਮ ਦਾ ਪਰੌਂਠਾ ਬਣਾਉਣ ਲਈ ਤੁਹਾਨੂੰ ਨਰਕ ‘ਚ ਸੁੱਟਿਆ ਜਾਵੇਗਾ। ਇਕ ਹੋਰ ਨੇ ਲਿਖਿਆ- ਲੋਕ ਨਵੀਂ ਡਿਸ਼ ਦੇ ਨਾਂ ‘ਤੇ ਕੁਝ ਵੀ ਖਾ ਰਹੇ ਹਨ, ਅਜਿਹੇ ਸ਼ਹਿਰਾਂ ‘ਚ ਹਸਪਤਾਲਾਂ ਚ ਮਰੀਜਾਂ ਦੀ ਗਿਣਤੀ ਵਧ ਰਹੀ ਹੈ। ਤੀਜੇ ਵਿਅਕਤੀ ਨੇ ਲਿਖਿਆ- ਇਸ ਨੂੰ ਸੁੱਟ ਦਿਓ ਭੈਣ, ਤੁਹਾਡੇ ਚਿਹਰੇ ਤੋਂ ਸਾਫ਼ ਹੈ ਕਿ ਤੁਹਾਨੂੰ ਇਹ ਬਹੁਤ ਬੁਰਾ ਲੱਗ ਰਿਹਾ ਹੈ। ਵੀਡੀਓ ਨੂੰ ਇੰਸਟਾਗ੍ਰਾਮ ‘ਤੇ @agraeaters ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਜਿਸ ਨੂੰ ਖ਼ਬਰ ਲਿਖੇ ਜਾਣ ਤੱਕ 5 ਲੱਖ ਲੋਕ ਦੇਖ ਚੁੱਕੇ ਹਨ।