Viral Video: ਲਾੜੇ ਦੇ ਮਾਤਾ-ਪਿਤਾ ਨੇ ਸੰਗੀਤ ਫੰਕਸ਼ਨ ‘ਚ ਕੀਤਾ ਧਮਾਕੇਦਾਰ ਡਾਂਸ, ਵੀਡੀਓ ਦੇਖ ਹੋ ਜਾਓਗੇ ਫੈਨ
Viral Video: ਆਏ ਦਿਨ ਕਪਲ ਦੇ ਡਾਂਸ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਅੱਜਕੱਲ੍ਹ ਲੋਕ ਵਿਆਹ ਦੇ ਫੰਕਸ਼ਨ ਨੂੰ ਖਾਸ ਬਣਾਉਣ ਲਈ ਡਾਂਸ ਪਰਫਾਰਮੈਂਸ ਜ਼ਰੂਰ ਰੱਖਦੇ ਹਨ। ਅਜਿਹਾ ਹੀ ਇਕ ਡਾਂਸ ਪਰਫਾਰਮੈਂਸ ਵਾਇਰਲ ਹੋ ਰਿਹਾ ਹੈ। ਸੰਗੀਤ ਅਤੇ ਹਲਦੀ ਫੰਕਸ਼ਨ ਵਿੱਚ ਲਾੜੇ ਦੇ ਮਾਤਾ-ਪਿਤਾ ਦੇ ਡਾਂਸ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।

ਇਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਵਿਆਹਾਂ ਦੇ ਸੀਜ਼ਨ ਦੌਰਾਨ ਸੋਸ਼ਲ ਮੀਡੀਆ ‘ਤੇ ਕਈ ਵੀਡੀਓਜ਼ ਵਾਇਰਲ ਹੋਈਆਂ, ਜਿਨ੍ਹਾਂ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਸੀ। ਅਜਿਹੇ ‘ਚ ਇਕ ਹੋਰ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜੋ ਕਾਫੀ ਸੁਰਖੀਆਂ ਬਟੋਰ ਰਿਹਾ ਹੈ। ਵਿਆਹ ਸਮਾਗਮ ਦੇ ਸੰਗੀਤ ਅਤੇ ਹਲਦੀ ਫੰਕਸ਼ਨ ਦੌਰਾਨ ਲਾੜੇ ਦੇ ਮਾਤਾ-ਪਿਤਾ ਦਾ ਡਾਂਸ ਕਰਨ ਦਾ ਵੀਡੀਓ ਵਾਇਰਲ ਹੋ ਰਿਹਾ ਹੈ, ਇਸ ਵੀਡੀਓ ਨੂੰ ਦੇਖ ਕੇ ਤੁਸੀਂ ਵੀ ਕਹੋਗੇ ਕਿ ਉਮਰ ਸਿਰਫ ਇੱਕ ਨੰਬਰ ਹੈ। ਆਓ ਤੁਹਾਨੂੰ ਦੱਸਦੇ ਹਾਂ ਵੀਡੀਓ ‘ਚ ਕੀ ਹੈ।
ਦਰਅਸਲ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਇੱਕ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਕਪਲ ਹਲਦੀ ਸੰਗੀਤ ਵਿੱਚ ਡਾਂਸ ਕਰਦਾ ਨਜ਼ਰ ਆ ਰਿਹਾ ਹੈ। ਨੱਚਦੇ ਹੋਏ ਇਹ ਕਪਲ ਆਪਣੇ ਆਪ ਵਿੱਚ ਗੁਆਚ ਜਾਂਦਾ ਹੈ ਅਤੇ ਇਸ ਤਰ੍ਹਾਂ ਨੱਚ ਰਿਹਾ ਹੈ ਜਿਵੇਂ ਨੌਜਵਾਨ ਹੋਵੇ। ਲੱਖਾਂ ਵਾਰ ਦੇਖਿਆ ਗਿਆ ਇਹ ਵੀਡੀਓ ਲਖਨਊ ਵਿੱਚ ਇੱਕ ਵਿਆਹ ਵਿੱਚ ਰਿਕਾਰਡ ਕੀਤਾ ਗਿਆ ਹੈ। ਇਸ ਵਿੱਚ ਨੱਚਣ ਵਾਲਾ ਕਪਲ ਲਾੜੇ ਦੇ ਮਾਤਾ-ਪਿਤਾ ਹਨ।
View this post on Instagram
ਇਹ ਵੀ ਪੜ੍ਹੋ- Panchayat ਦੇ ਗੀਤ ਤੇ ਮਾਈਕਲ ਜੈਕਸਨ ਦਾ ਡਾਂਸ, ਲੋਕ ਵੀਡੀਓ ਐਡਿਟ ਕਰਨ ਵਾਲੇ ਦੀ ਕਰ ਰਹੇ ਭਾਲ
ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਗਿਆ ਹੈ -ਸੰਗੀਤ ਸਮਾਰੋਹ ਵਿੱਚ ਲਾੜੇ ਦੇ ਮਾਪਿਆਂ ਦਾ ਸ਼ਾਨਦਾਰ ਡਾਂਸ। ਉਮਰ ਸਿਰਫ਼ ਇੱਕ ਨੰਬਰ ਹੈ ਅਤੇ ਡਾਂਸ ਸਮੇਂ ਦਾ ਪਾਬੰਦ ਨਹੀਂ ਹੈ। ਬਜ਼ੁਰਗ ਜੋੜੇ ਦੀ ਇਹ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਸ਼ੇਅਰ ਹੋ ਰਿਹਾ ਹੈ, ਜਿਸ ‘ਤੇ ਯੂਜ਼ਰਸ ਵੀ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਇਹ ਵੀ ਪੜ੍ਹੋ
ਵੀਡੀਓ ਨੂੰ Sangeetweddingchoerography ਨਾਮ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਹੁਣ ਤੱਕ 16 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ ਅਤੇ 33 ਹਜ਼ਾਰ ਤੋਂ ਵੱਧ ਵਾਰ ਲਾਈਕ ਕੀਤਾ ਜਾ ਚੁੱਕਿਆ ਹੈ। ਅਜਿਹੇ ‘ਚ ਸੋਸ਼ਲ ਮੀਡੀਆ ਯੂਜ਼ਰਸ ਵੀ ਇਸ ਵੀਡੀਓ ‘ਤੇ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ…ਤੁਹਾਡੀ ਜੋੜੀ ਕਈ ਲੋਕਾਂ ਲਈ ਪ੍ਰੇਰਨਾ ਸਰੋਤ ਹੈ। ਇੱਕ ਹੋਰ ਯੂਜ਼ਰ ਨੇ ਲਿਖਿਆ.ਵਾਹ ਆਂਟੀ ਜੀ, ਤੁਸੀਂ ਕਿੰਨਾ ਸ਼ਾਨਦਾਰ ਡਾਂਸ ਕੀਤਾ ਹੈ। ਤਾਂ ਇੱਕ ਹੋਰ ਯੂਜ਼ਰ ਨੇ ਲਿਖਿਆ…ਉਮਰ ਸਿਰਫ਼ ਇੱਕ ਨੰਬਰ ਹੈ।