AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Viral Video: ਔਰਤ ਦੇ ਕੰਨ ਵਿੱਚ ਵੜ ਗਿਆ ਸੱਪ, ਵੀਡੀਓ ਦੇਖ ਕੇ ਲੋਕਾਂ ਦੇ ਉੱਡ ਗਏ ਹੋਸ਼!

Viral Video: ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ @therealtarzann ਨਾਮ ਦੇ ਅਕਾਊਂਟ ਤੋਂ ਸ਼ੇਅਰ ਕਰਦੇ ਹੋਏ, ਯੂਜ਼ਰ ਨੇ ਨੇਟੀਜ਼ਨਾਂ ਨੂੰ ਪੁੱਛਿਆ, Imagine ਕਰੋ ਕਿ ਤੁਸੀਂ ਨੀਂਦ ਤੋਂ ਉੱਠੇ ਹੋ, ਅਤੇ ਸੱਪ ਦੀ ਪੂਛ ਤੁਹਾਡੇ ਕੰਨ ਤੋਂ ਬਾਹਰ ਲਟਕ ਰਹੀ ਹੈ, ਤਾਂ ਅਜਿਹੀ ਸਥਿਤੀ ਵਿੱਚ ਤੁਹਾਡਾ ਅਗਲਾ ਕਦਮ ਕੀ ਹੋਵੇਗਾ? ਵੀਡੀਓ ਦੇਖ ਕੇ ਲੋਕਾਂ ਦੇ ਲੂ ਕੰਡੇ ਖੜ੍ਹੇ ਹੋ ਗਏ!

Viral Video: ਔਰਤ ਦੇ ਕੰਨ ਵਿੱਚ ਵੜ ਗਿਆ ਸੱਪ, ਵੀਡੀਓ ਦੇਖ ਕੇ ਲੋਕਾਂ ਦੇ ਉੱਡ ਗਏ ਹੋਸ਼!
tv9-punjabi
| Updated On: 06 May 2025 16:23 PM IST
Share

ਇਹ ਵੀਡੀਓ ਸੱਚਮੁੱਚ ਹੋਸ਼ ਉਡਾ ਦੇਣ ਵਾਲੀ ਹੈ। ਇਹ ਦੇਖ ਕੇ ਸਾਰਿਆਂ ਦੇ ਮਨ ਵਿੱਚ ਇੱਕ ਹੀ ਸਵਾਲ ਉੱਠਦਾ ਹੈ ਕਿ ਇਹ ਡਰਾਉਣਾ ਜੀਵ ਔਰਤ ਦੇ ਕੰਨ ਵਿੱਚ ਕਿਵੇਂ ਘੁਸ ਗਿਆ? ਹੁਣ ਤੱਕ ਇਸ ਭੇਤ ਦਾ ਖੁਲਾਸਾ ਨਹੀਂ ਹੋਇਆ ਹੈ ਅਤੇ ਨਾ ਹੀ ਇਹ ਪਤਾ ਲੱਗਿਆ ਹੈ ਕਿ ਇਹ ਵੀਡੀਓ ਕਦੋਂ ਅਤੇ ਕਿੱਥੇ ਰਿਕਾਰਡ ਕੀਤੀ ਗਈ ਹੈ। ਪਰ ਇਹ ਕਲਿੱਪ ਸੋਸ਼ਲ ਮੀਡੀਆ ‘ਤੇ ਜੰਗਲ ਦੀ ਅੱਗ ਵਾਂਗ ਫੈਲ ਗਈ ਹੈ, ਜਿਸ ਨਾਲ ਨੇਟੀਜ਼ਨਾਂ ਦੇ ਲੂਹ ਕੰਡੇ ਖੜੇ ਹੋ ਗਏ ਹਨ।

ਸੱਪ ਦਾ ਕਿਸੇ ਵਿਅਕਤੀ ਦੇ ਕੰਨ ਵਿੱਚ ਵੜ ਜਾਣਾ ਕੋਈ ਮਾਮੂਲੀ ਗੱਲ ਨਹੀਂ ਹੈ। ਵਾਇਰਲ ਹੋ ਰਹੀ ਵੀਡੀਓ ਵਿੱਚ ਇੱਕ ਆਦਮੀ ਨੂੰ ਇੱਕ ਔਰਤ ਦੇ ਕੰਨ ਵਿੱਚੋਂ ਸੱਪ ਕੱਢਣ ਦੀ ਅਸਫਲ ਕੋਸ਼ਿਸ਼ ਕਰਦੇ ਦੇਖਿਆ ਜਾ ਸਕਦਾ ਹੈ। ਵੀਡੀਓ ਵਿੱਚ ਤੁਸੀਂ ਦੇਖੋਗੇ ਕਿ ਜਿਵੇਂ ਹੀ ਆਦਮੀ ਚਿਮਟੇ ਨਾਲ ਸੱਪ ਨੂੰ ਫੜਨ ਦੀ ਕੋਸ਼ਿਸ਼ ਕਰਦਾ ਹੈ, ਔਰਤ ਦਰਦ ਨਾਲ ਕਰਾਹਦੀ ਹੈ ਅਤੇ ਸਥਾਨਕ ਭਾਸ਼ਾ ਵਿੱਚ ਉਸਨੂੰ ਕੁਝ ਕਹਿਣਾ ਸ਼ੁਰੂ ਕਰ ਦਿੰਦੀ ਹੈ। ਜਿਵੇਂ ਉਹ ਆਦਮੀ ਨੂੰ ਕਹਿ ਰਹੀ ਹੋਵੇ – ਰੁਕੋ- ਰੁਕੋ, ਸੱਪ ਹਿੱਲ ਰਿਹਾ ਹੈ। ਇਹ ਸੱਚਮੁੱਚ ਇੱਕ ਡਰਾਉਣਾ ਦ੍ਰਿਸ਼ ਹੈ।

ਵੀਡੀਓ ਵਿੱਚ ਤੁਸੀਂ ਦੇਖੋਗੇ ਕਿ ਉਹ ਆਦਮੀ ਇੱਕ ਛੋਟੇ ਜਿਹੇ ਚਿਮਟੇ ਨਾਲ ਸੱਪ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ। ਇੰਨਾ ਹੀ ਨਹੀਂ, ਉਹ ਇਸ ਗੱਲ ਦਾ ਵੀ ਪੂਰਾ ਧਿਆਨ ਰੱਖ ਰਿਹਾ ਹੈ ਕਿ ਜੀਵ ਨੂੰ ਕੋਈ ਨੁਕਸਾਨ ਨਾ ਪਹੁੰਚੇ। ਇਸ ਦੇ ਨਾਲ ਹੀ, ਔਰਤ ਦੇ ਚਿਹਰੇ ‘ਤੇ ਦਹਿਸ਼ਤ ਅਤੇ ਦਰਦ ਦੇ ਭਾਵ ਸਾਫ਼ ਦਿਖਾਈ ਦੇ ਰਹੇ ਹਨ, ਜੋ ਦਰਸਾਉਂਦਾ ਹੈ ਕਿ ਇਹ ਪ੍ਰਕਿਰਿਆ ਕਿੰਨੀ ਅਸਹਿ ਹੋਵੇਗੀ। ਹਾਲਾਂਕਿ, TV9 ਇਸ ਵੀਡੀਓ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਨਹੀਂ ਕਰਦਾ ਹੈ।

@therealtarzann ਨਾਮ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ, ਯੂਜ਼ਰ ਨੇ ਨੇਟੀਜ਼ਨਾਂ ਨੂੰ ਪੁੱਛਿਆ, ਕਲਪਨਾ ਕਰੋ ਕਿ ਤੁਸੀਂ ਨੀਂਦ ਤੋਂ ਜਾਗ ਗਏ ਹੋ, ਅਤੇ ਸੱਪ ਦੀ ਪੂਛ ਤੁਹਾਡੇ ਕੰਨ ਤੋਂ ਬਾਹਰ ਲਟਕ ਰਹੀ ਹੈ, ਤਾਂ ਅਜਿਹੀ ਸਥਿਤੀ ਵਿੱਚ ਤੁਹਾਡਾ ਅਗਲਾ ਕਦਮ ਕੀ ਹੋਵੇਗਾ। ਭਾਵੇਂ ਇਸ ਪੋਸਟ ਨੂੰ 1.5 ਲੱਖ ਤੋਂ ਵੱਧ ਲੋਕਾਂ ਨੇ ਲਾਈਕ ਕੀਤਾ ਹੈ, ਪਰ ਲੋਕ ਹੈਰਾਨ ਹਨ ਅਤੇ ਕਮੈਂਟ ਸੈਕਸ਼ਨ ਵਿੱਚ ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ।

ਇਹ ਵੀ ਪੜ੍ਹੋ- ਪਾਕਿਸਤਾਨੀ ਅੰਕਲ ਨੇ ਸੜਕ ਦੇ ਵਿਚਕਾਰ ਦਿਖਾਇਆ ਖ਼ਤਰਨਾਕ ਸਟੰਟ, ਜਨਤਾ ਬੋਲੀ- Welcome ਟੂ ਕਰਾਚੀ

ਇੱਕ ਯੂਜ਼ਰ ਨੇ ਲਿਖਿਆ, ਕਲਿੱਪ ਦੇਖਣ ਤੋਂ ਬਾਅਦ ਮੇਰੇ ਦਿਲ ਦੀ ਧੜਕਣਾਂ ਵੱਧ ਗਈਆਂ। ਇੱਕ ਹੋਰ ਯੂਜ਼ਰ ਨੇ ਕਿਹਾ, ਮੈਨੂੰ ਇਹ ਸੋਚ ਕੇ ਹੈਰਾਨੀ ਹੋ ਰਹੀ ਹੈ ਕਿ ਸੱਪ ਉੱਥੇ ਕਿਵੇਂ ਘੁਸ ਗਿਆ। ਇੱਕ ਹੋਰ ਯੂਜ਼ਰ ਨੇ ਕਮੈਂਟ ਕੀਤਾ, ਇੰਨਾ ਭਿਆਨਕ ਦ੍ਰਿਸ਼ ਪਹਿਲਾਂ ਕਦੇ ਨਹੀਂ ਦੇਖਿਆ।

Follow Us
ਦਿੱਲੀ-NCR ਵਿੱਚ ਸਵਾਈਨ ਫਲੂ ਦੀ ਦਸਤਕ, ਜਾਣੋ ਬਚਣ ਦੇ ਸੌਖੇ ਤਰੀਕੇ
ਦਿੱਲੀ-NCR ਵਿੱਚ ਸਵਾਈਨ ਫਲੂ ਦੀ ਦਸਤਕ, ਜਾਣੋ ਬਚਣ ਦੇ ਸੌਖੇ ਤਰੀਕੇ...
ਚੰਡੀਗੜ੍ਹ ਨੂੰ ਦਹਿਲਾਉਣ ਦੀ ਸਾਜਿਸ਼ ਨਾਕਾਮ, ਬੱਸ ਸਟੈਂਡ 'ਤੇ ਮਿਲਿਆ IED, 3 ਕਾਬੂ
ਚੰਡੀਗੜ੍ਹ ਨੂੰ ਦਹਿਲਾਉਣ ਦੀ ਸਾਜਿਸ਼ ਨਾਕਾਮ, ਬੱਸ ਸਟੈਂਡ 'ਤੇ ਮਿਲਿਆ IED, 3 ਕਾਬੂ...
ਸਵਾਮੀ ਰਾਮਦੇਵ ਦਾ ਵਨ ਨੇਸ਼ਨ, ਵਨ ਇਲੈਕਸ਼ਨ ਨੂੰ ਸਮਰਥਨ, ਬੋਲੇ- ਰਾਸ਼ਟਰੀ ਹਿੱਤ ਵਿੱਚ ਜ਼ਰੂਰੀ
ਸਵਾਮੀ ਰਾਮਦੇਵ ਦਾ ਵਨ ਨੇਸ਼ਨ, ਵਨ ਇਲੈਕਸ਼ਨ ਨੂੰ ਸਮਰਥਨ, ਬੋਲੇ- ਰਾਸ਼ਟਰੀ ਹਿੱਤ ਵਿੱਚ ਜ਼ਰੂਰੀ...
Vande Mataram Controversy: ਸ਼ਰਮੀਲਾ ਟੈਗੋਰ ਦੇ ਬਿਆਨ 'ਤੇ ਕੰਗਨਾ ਰਣੌਤ ਦਾ ਜਵਾਬੀ ਹਮਲਾ ਕੀਤਾ
Vande Mataram Controversy: ਸ਼ਰਮੀਲਾ ਟੈਗੋਰ ਦੇ ਬਿਆਨ 'ਤੇ ਕੰਗਨਾ ਰਣੌਤ ਦਾ ਜਵਾਬੀ ਹਮਲਾ ਕੀਤਾ...
ਖੰਡ-ਸਰੋਂ ਦੇ ਭਾਅ ਅਸਮਾਨ 'ਤੇ ਪਹੁੰਚੇ, ਖਪਤਕਾਰ ਬੋਲੇ - ਸਰਕਾਰ ਕਰੇ ਲੋਕਾਂ 'ਤੇ ਰਹਿਮ
ਖੰਡ-ਸਰੋਂ ਦੇ ਭਾਅ ਅਸਮਾਨ 'ਤੇ ਪਹੁੰਚੇ, ਖਪਤਕਾਰ ਬੋਲੇ - ਸਰਕਾਰ ਕਰੇ ਲੋਕਾਂ 'ਤੇ ਰਹਿਮ...
ਮੋਹਾਲੀ ਵਿੱਚ ਬੇਸਮੈਂਟ ਦੀ ਉਸਾਰੀ ਦੌਰਾਨ ਹਾਦਸਾ, 2 ਦੀ ਮੌਤ, 2 ਜਖ਼ਮੀ
ਮੋਹਾਲੀ ਵਿੱਚ ਬੇਸਮੈਂਟ ਦੀ ਉਸਾਰੀ ਦੌਰਾਨ ਹਾਦਸਾ, 2 ਦੀ ਮੌਤ, 2 ਜਖ਼ਮੀ...
ਸਾਬਕਾ ਸੀਐਮ ਚਰਨਜੀਤ ਚੰਨੀ ਨੇ PU 'ਚ ਦਿੱਤੀ ਪ੍ਰੀਖਿਆ, ਕਹੀ ਇਹ ਗੱਲ
ਸਾਬਕਾ ਸੀਐਮ ਚਰਨਜੀਤ ਚੰਨੀ ਨੇ PU 'ਚ ਦਿੱਤੀ ਪ੍ਰੀਖਿਆ, ਕਹੀ ਇਹ ਗੱਲ...
ਹਿਮਾਚਲ 'ਚ ਲਗਾਤਾਰ ਜਾਰੀ ਹੈ ਮੀਂਹ ਦਾ ਕਹਿਰ, ਸੈਂਕੜੇ ਸੜਕਾਂ ਬੰਦ, ਕਈ ਥਾਵਾਂ 'ਤੇ ਲੈਂਡਸਲਾਈਡ
ਹਿਮਾਚਲ 'ਚ ਲਗਾਤਾਰ ਜਾਰੀ ਹੈ ਮੀਂਹ ਦਾ ਕਹਿਰ, ਸੈਂਕੜੇ ਸੜਕਾਂ ਬੰਦ, ਕਈ ਥਾਵਾਂ 'ਤੇ ਲੈਂਡਸਲਾਈਡ...
ਧੀ ਦੇ ਵਿਆਹ 'ਚੋਂ ਪੁਲਿਸ ਨੇ ਚੁੱਕਿਆ ਪਿਓ, ਮੋਟਰਾਂ-ਟ੍ਰਾਂਸਫਾਰਮਰ ਚੋਰੀ ਕਰਨ ਦਾ ਆਰੋਪ
ਧੀ ਦੇ ਵਿਆਹ 'ਚੋਂ ਪੁਲਿਸ ਨੇ ਚੁੱਕਿਆ ਪਿਓ, ਮੋਟਰਾਂ-ਟ੍ਰਾਂਸਫਾਰਮਰ ਚੋਰੀ ਕਰਨ ਦਾ ਆਰੋਪ...