ਮੌਤ ਦਾ Live Stunt: ਸ਼ਖਸ ਨੇ ਬਾੜੇ ਵਿੱਚ ਮਾਰੀ ਛਾਲ, ਸ਼ੇਰਨੀ ਨੇ ਪਲਕ ਝਪਕਦਿਆਂ ਹੀ ਬਣਾ ਲਿਆ ਸ਼ਿਕਾਰ; VIDEO ਵੇਖ ਕੇ ਕੰਬੀ ਲੋਕਾਂ ਦੀ ਰੂਹ
Zoo Shocking Video Viral : ਬ੍ਰਾਜ਼ੀਲ ਤੋਂ ਇੱਕ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ। ਇੱਕ ਸ਼ਖਸ ਸ਼ੇਰਨੀ ਦੇ ਬਾੜੇ ਵਿੱਚ ਦਾਖਲ ਹੁੰਦਾ ਹੈ, ਉਸਤੋਂ ਬਾਅਦ ਕੁਝ ਅਜਿਹਾ ਵਾਪਰਦਾ ਹੈ ਜਿਸਦੀ ਉੱਥੇ ਮੌਜੂਦ ਲੋਕਾਂ ਚੋਂ ਕਿਸੇ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ। ਇਸ ਖੌਫਨਾਕ ਵੀਡੀਓ ਨੂੰ _whatsinthenews ਨਾਂ ਦੇ ਸ਼ੋਸ਼ਲ ਮੀਡੀਆ ਅਕਾਉਂਟ ਤੋਂ ਸ਼ੇਅਰ ਕੀਤਾ ਗਿਆ ਹੈ।
ਬ੍ਰਾਜ਼ੀਲ ਦੇ ਜਾਓ ਪੇਸੋਆ ਸ਼ਹਿਰ ਵਿੱਚ ਸਥਿਤ ਮਸ਼ਹੂਰ ਪਾਰਕ ਜ਼ੂ-ਬੋਟਾਨਿਕੋ ਅਰੂਡਾ ਕਾਮਾਰਾ, ਜਿਸਨੂੰ ਸਥਾਨਕ ਤੌਰ ‘ਤੇ ਬੀਕਾ ਕਿਹਾ ਜਾਂਦਾ ਹੈ, ਵਿੱਚ ਇੱਕ ਦੁਖਦਾਈ ਘਟਨਾ ਵਾਪਰੀ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਇੱਕ 19 ਸਾਲਾ ਲੜਕੇ ਨੇ ਆਪਣੀ ਗਲਤੀ ਕਾਰਨ ਆਪਣੀ ਜਾਨ ਗੁਆ ਦਿੱਤੀ। ਇਸ ਨਜਾਰੇ ਨੇ ਮੌਜੂਦ ਸਾਰਿਆਂ ਨੂੰ ਡਰਾ ਦਿੱਤਾ ਹੈ। ਕੁਝ ਹੀ ਪਲਾਂ ਵਿੱਚ, ਇੱਕ ਆਮ ਜਿਹਾ ਦਿਨ ਹਫੜਾ-ਦਫੜੀ ਵਿੱਚ ਬਦਲ ਗਿਆ।
ਮੌਜੂਦ ਲੋਕਾਂ ਦੇ ਅਨੁਸਾਰ, ਹਾਦਸਾ ਉਦੋਂ ਵਾਪਰਿਆ ਜਦੋਂ ਨੌਜਵਾਨ ਕਿਸੇ ਤਰ੍ਹਾਂ ਸੁਰੱਖਿਆ ਵਾੜ ਨੂੰ ਪਾਰ ਕਰਨ ਅਤੇ ਸ਼ੇਰਾਂ ਦੇ ਪਾਬੰਦੀਸ਼ੁਦਾ ਖੇਤਰ ਵਿੱਚ ਦਾਖਲ ਹੋਣ ਵਿੱਚ ਕਾਮਯਾਬ ਹੋ ਗਿਆ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਸਨੇ ਅਜਿਹਾ ਕਦਮ ਕਿਉਂ ਚੁੱਕਿਆ, ਪਰ ਜਿਵੇਂ ਹੀ ਲੋਕਾਂ ਨੇ ਉਸਨੂੰ ਬਾੜੇ ਦੇ ਅੰਦਰ ਦੇਖਿਆ, ਉਹ ਘਬਰਾ ਗਏ ਅਤੇ ਮਦਦ ਲਈ ਚੀਕਣ ਲੱਗੇ। ਕਈ ਵੀਡੀਓ, ਜੋ ਹੁਣ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਫੈਲ ਰਹੀਆਂ ਹਨ, ਵਿੱਚ ਦਿਖਾਇਆ ਗਿਆ ਹੈ ਕਿ ਨੌਜਵਾਨ ਸ਼ੇਰਨੀ ਤੋਂ ਦੂਰੀ ਬਣਾਉਣ ਲਈ ਬਾੜੇ ਦੇ ਅੰਦਰ ਇੱਕ ਦਰੱਖਤ ਦੇ ਤਣੇ ‘ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਸਦੇ ਚਿਹਰੇ ‘ਤੇ ਡਰ ਸਾਫ਼ ਦਿਖਾਈ ਦੇ ਰਿਹਾ ਸੀ।
ਕਿਵੇਂ ਹੋਇਆ ਇਹ ਸਭ
ਥੋੜ੍ਹੀ ਦੇਰ ਵਿੱਚ, ਉਸਦੀ ਪਕੜ ਢਿੱਲੀ ਹੋ ਗਈ ਅਤੇ ਉਹ ਜ਼ਮੀਨ ‘ਤੇ ਖਿਸਕ ਗਿਆ, ਜਿੱਥੇ ਸ਼ੇਰਨੀ ਸੀ। ਜਿਵੇਂ ਹੀ ਜੰਗਲ ਦੀ ਰਾਣੀ ਨੂੰ ਮੌਕਾ ਮਿਲਿਆ, ਉਸਨੇ ਤੁਰੰਤ ਉਸ ‘ਤੇ ਹਮਲਾ ਕਰ ਦਿੱਤਾ। ਇਹ ਇੰਨੀ ਜਲਦੀ ਹੋਇਆ ਕਿ ਆਦਮੀ ਨੂੰ ਸੰਭਲਣ ਦਾ ਵੀ ਸਮਾਂ ਨਹੀਂ ਮਿਲਿਆ। ਜਦੋਂ ਤੱਕ ਚਿੜੀਆਘਰ ਦਾ ਸਟਾਫ ਅਤੇ ਸੁਰੱਖਿਆ ਘਟਨਾ ਸਥਾਨ ‘ਤੇ ਪਹੁੰਚੇ, ਨੌਜਵਾਨ ਨੂੰ ਗੰਭੀਰ ਸੱਟਾਂ ਆ ਚੁੱਕੀਆਂ ਸਨ। ਹਾਲਾਂਕਿ ਉਸਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ, ਪਰ ਬਚਾਇਆ ਨਹੀਂ ਜਾ ਸਕਿਆ ਅਤੇ ਉਸਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਗਈ ਸੀ।
ਹਾਦਸੇ ਤੋਂ ਤੁਰੰਤ ਬਾਅਦ, ਚਿੜੀਆਘਰ ਪ੍ਰਸ਼ਾਸਨ ਨੇ ਸਾਵਧਾਨੀ ਵਜੋਂ ਚਿੜੀਆਘਰ ਨੂੰ ਸਾਰੇ ਸੈਲਾਨੀਆਂ ਲਈ ਬੰਦ ਕਰ ਦਿੱਤਾ। ਅਧਿਕਾਰੀਆਂ ਨੇ ਇੱਕ ਬਿਆਨ ਵਿੱਚ ਕਿਹਾ ਕਿ ਚਿੜੀਆਘਰ ਸਥਾਪਿਤ ਤਕਨੀਕੀ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਕਰਦਾ ਹੈ, ਪਰ ਇਹ ਸਮਝਣ ਲਈ ਇੱਕ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿ ਸੁਰੱਖਿਆ ਵਿੱਚ ਕਿੱਥੇ ਕੁਤਾਹੀ ਹੋਈ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਕਿਹੜੇ ਬਦਲਾਅ ਜ਼ਰੂਰੀ ਹੋਣਗੇ।


