Viral: ਕਿਸ਼ੋਰ ਦੀ ਆਵਾਜ਼ ਵਿੱਚ ਸੁਣੋ Saiyaara ਗੀਤ , ਏਆਈ VIDEO ਨੇ ਮਚਾਇਆ ਧਮਾਲ
Saiyaara Song In Kishore Kumar Voice: ਯਸ਼ ਰਾਜ ਫਿਲਮਜ਼ ਦੇ ਬੈਨਰ ਹੇਠ ਬਣੀ ਫਿਲਮ 'Saiyaara' 18 ਜੁਲਾਈ ਨੂੰ ਰਿਲੀਜ਼ ਹੋਈ ਸੀ, ਅਤੇ ਹੁਣ ਦਰਸ਼ਕਾਂ ਦੇ ਦਿਲਾਂ ਵਿੱਚ ਆਪਣੀ ਜਗ੍ਹਾ ਬਣਾ ਚੁੱਕੀ ਹੈ। ਇਸ ਦੌਰਾਨ, ਇੱਕ ਵੀਡੀਓ ਵਾਇਰਲ ਹੋਇਆ ਹੈ ਜਿਸ ਵਿੱਚ ਕਿਸ਼ੋਰ ਦਾ ਦੀ ਆਵਾਜ਼ ਵਿੱਚ Saiyaara ਗੀਤ ਨੂੰ ਰਿਕ੍ਰਿਏਟ ਕੀਤਾ ਗਿਆ ਹੈ, ਜਿਸ ਨੇ ਸਾਰਿਆਂ ਦੇ ਦਿਲਾਂ ਨੂੰ ਛੂਹ ਲਿਆ ਹੈ।
ਮੋਹਿਤ ਸੂਰੀ ਦੀ ਫਿਲਮ Saiyaara ਨਾ ਸਿਰਫ਼ ਬਾਕਸ ਆਫਿਸ ‘ਤੇ ਸਗੋਂ ਸੋਸ਼ਲ ਮੀਡੀਆ ‘ਤੇ ਵੀ ਬਹੁਤ ਧੂਮ ਮਚਾ ਰਹੀ ਹੈ। ਲੋਕ ਫਿਲਮ ਵਿੱਚ ਅਹਾਨ ਪਾਂਡੇ(Ahaan Panday) ਅਤੇ ਅਨੀਤ ਪੱਡਾ (Aneet Padda) ਦੀ ਕੈਮਿਸਟਰੀ ਨੂੰ ਪਸੰਦ ਕਰ ਰਹੇ ਹਨ, ਪਰ ਹੁਣ ਇਸਦੇ ਟਾਈਟਲ ਟਰੈਕ ਦੀ ਹਰ ਪਾਸੇ ਚਰਚਾ ਹੋ ਰਹੀ ਹੈ, ਜੋ ਇੰਸਟਾਗ੍ਰਾਮ ਰੀਲਾਂ ਨੂੰ ਅੱਗ ਲਗਾ ਰਿਹਾ ਹੈ। ਇੰਨਾ ਹੀ ਨਹੀਂ, ਇਹ ਗੀਤ ਸਪੋਟੀਫਾਈ ਦੇ ਗਲੋਬਲ ਵਾਇਰਲ ਚਾਰਟ ਵਿੱਚ ਵੀ ਪਹਿਲੇ ਨੰਬਰ ‘ਤੇ ਟ੍ਰੈਂਡ ਕਰ ਰਿਹਾ ਹੈ।
ਇਸ ਦੌਰਾਨ, ਇੱਕ ਵਾਇਰਲ ਵੀਡੀਓ ਕਲਿੱਪ ਨੇ ਇੰਟਰਨੈੱਟ ਦੀ ਦੁਨੀਆ ਵਿੱਚ ਤੂਫਾਨ ਮਚਾ ਦਿੱਤਾ ਹੈ, ਜਿਸ ਵਿੱਚ ਮਸ਼ਹੂਰ ਆਰਜੇ ਕਿਸਨਾ ਅਤੇ ਸੰਗੀਤਕਾਰ ਅੰਸ਼ੁਮਾਨ ਸ਼ਰਮਾ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਮਦਦ ਨਾਲ ਮਰਹੂਮ ਗਾਇਕ ਕਿਸ਼ੋਰ ਦਾ ਦੀ ਆਵਾਜ਼ ਵਿੱਚ ‘ਸੈਯਾਰਾ’ ਗੀਤ (Saiyaara In Kishore Kumar Voice) ਨੂੰ ਰਿਕ੍ਰਿਏਟ ਕੀਤਾ ਹੈ। ਇਹ ਅਨੁਭਵ ਸੱਚਮੁੱਚ ਜਾਦੂ ਤੋਂ ਘੱਟ ਨਹੀਂ ਹੈ।
ਤੁਹਾਨੂੰ ਦੱਸ ਦੇਈਏ ਕਿ ਵੀਡੀਓ ਵਿੱਚ ਨਾ ਸਿਰਫ਼ ਕਿਸ਼ੋਰ ਦਾ ਦੀ ਜਾਦੂਈ ਆਵਾਜ਼ ਹੈ, ਸਗੋਂ 1981 ਦੀ ਫਿਲਮ ‘ਕਾਲੀਆ’ ਦੇ ਅਮਿਤਾਭ ਬੱਚਨ ਅਤੇ ਪਰਵੀਨ ਬੌਬੀ ਦੇ ਆਇਕੌਨਿਕ ਸੀਨਂ ਨੂੰ ਵੀ ਐਡਿਟ ਕਰਕੇ ਜੋੜਿਆ ਗਿਆ ਹੈ, ਜੋ ਇਸਨੂੰ ਹੋਰ ਵੀ ਵੀ ਨੌਸਟੈਲਿਜਿਕ ਬਣਾ ਰਿਹਾ ਹੈ। ਅੰਸ਼ੁਮਾਨ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ @anshuman.sharma1 ਤੋਂ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ, ਜੇਕਰ ਕਿਸ਼ੋਰ ਦਾ ਨੇ ਗੀਤ ਸੈਯਾਰਾ ਗਾਇਆ ਹੁੰਦਾ, ਤਾਂ ਉਹ ਇਸਨੂੰ ਕਿਵੇਂ ਗਾਉਂਦੇ?
View this post on Instagram
ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਇੰਨਾ ਮਸ਼ਹੂਰ ਹੋ ਗਿਆ ਕਿ ਪੁੱਛੋ ਵੀ ਨਹੀਂ। ਅਪਲੋਡ ਹੋਣ ਦੇ 24 ਘੰਟਿਆਂ ਦੇ ਅੰਦਰ, ਇਸ ਪੋਸਟ ਨੂੰ 60 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਦੋਂ ਕਿ 6 ਲੱਖ 21 ਹਜ਼ਾਰ ਤੋਂ ਵੱਧ ਲੋਕਾਂ ਨੇ ਇਸਨੂੰ ਪਸੰਦ ਕੀਤਾ ਹੈ। ਇਸ ਦੇ ਨਾਲ ਹੀ, ਕੁਮੈਂਟ ਬਾਕਸ ਵਿੱਚ ਲੋਕਾਂ ਦਾ ਕ੍ਰੇਜ਼ ਸਾਫ਼ ਦਿਖਾਈ ਦੇ ਰਿਹਾ ਹੈ।
ਇਹ ਵੀ ਪੜ੍ਹੋ
ਇੱਕ ਯੂਜ਼ਰ ਨੇ ਕੁਮੈਂਟ ਕੀਤਾ, ਅਸਲੀ ਨਾਲੋਂ ਕਈ ਗੁਣਾ ਬਿਹਤਰ। ਇੱਕ ਹੋਰ ਨੇ ਕਿਹਾ, ਕਿਸ਼ੋਰ ਦਾ ਦੀ ਆਵਾਜ਼ ਵਿੱਚ ਜਾਦੂ ਹੈ। ਇੱਕ ਹੋਰ ਯੂਜ਼ਰ ਨੇ ਲਿਖਿਆ, ਇਸਨੂੰ ਪੁਰਾਣੇ ਅੰਦਾਜ਼ ਵਿੱਚ ਸੁਣ ਕੇ ਦਿਲ ਨੂੰ ਬਹੁਤ ਸ਼ਾਂਤੀ ਮਿਲੀ।


