RCB Victory Parade: ਬੰਗਲੁਰੂ ਦੇ ਮੈਟਰੋ ਸਟੇਸ਼ਨ ‘ਤੇ ਲੋਕਾਂ ਦਾ ਹੜ੍ਹ, ਪੈਰ ਰੱਖਣ ਦੀ ਥਾਂ ਨਹੀਂ; ਦੇਖੋ Shocking Video
RCB Victory Parade Stampade: ਬੰਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ ਦੇ ਆਲੇ-ਦੁਆਲੇ ਵਾਹਨਾਂ ਦੇ ਪ੍ਰਵੇਸ਼ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਲਈ ਜ਼ਿਆਦਾਤਰ ਪ੍ਰਸ਼ੰਸਕ ਮੈਟਰੋ ਰਾਹੀਂ ਸਟੇਡੀਅਮ ਪਹੁੰਚ ਰਹੇ ਹਨ। ਇਸ ਕਾਰਨ ਅੱਜ ਦੁਪਹਿਰ ਤੋਂ ਐਮਜੀ ਰੋਡ ਅਤੇ ਕਬੱਨ ਪਾਰਕ ਮੈਟਰੋ ਸਟੇਸ਼ਨਾਂ 'ਤੇ ਮੇਲੇ ਵਰਗਾ ਮਾਹੌਲ ਬਣਿਆ ਰਿਹਾ।

IPL-2025 ਦੇ 18ਵੇਂ ਸੀਜ਼ਨ ਦੇ ਫਾਈਨਲ ਵਿੱਚ ਜਿੱਤ ਕੇ ਚੈਂਪੀਅਨ ਬਣਨ ਤੋਂ ਬਾਅਦ ਜਸ਼ਨ ਮਨਾ ਰਹੀ ਰਾਇਲ ਚੈਲੇਂਜਰਜ਼ ਬੰਗਲੌਰ (RCB) ਦੀ ਟੀਮ ਬੰਗਲੁਰੂ ਪਹੁੰਚੀ। ਜਿੱਥੇ ਜਿੱਤ ਦਾ ਜਸ਼ਨ ਮਣਾਇਆ ਗਿਆ। ਇਸ ਜਸ਼ਨ ਨੂੰ ਦੇਖਣ ਲਈ ਸਟੇਡੀਅਮ ਦੇ ਨੇੜੇ ਵੱਡੀ ਗਿਣਤੀ ਵਿੱਚ ਪ੍ਰਸ਼ੰਸਕ ਇਕੱਠੇ ਹੋਏ ਸਨ, ਪਰ ਇਸ ਦੌਰਾਨ ਭਗਦੜ ਮਚ ਗਈ ਅਤੇ 10 ਆਰਸੀਬੀ ਪ੍ਰਸ਼ੰਸਕਾਂ ਦੀ ਮੌਤ ਹੋ ਗਈ। ਭਗਦੜ ਵਿੱਚ 20 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ, ਜਿਨ੍ਹਾਂ ਵਿੱਚੋਂ ਛੇ ਤੋਂ ਵੱਧ ਪ੍ਰਸ਼ੰਸਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਖਮੀਆਂ ਨੂੰ ਸ਼ਿਵਾਜੀਨਗਰ ਦੇ ਬੋਰਿੰਗ ਅਤੇ ਲੇਡੀ ਕਰਜ਼ਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਸਟੇਡੀਅਮ ਦੇ ਬਾਹਰ ਬਹੁਤ ਜ਼ਿਆਦਾ ਭੀੜ ਸੀ, ਜਿਸ ਕਾਰਨ ਉਸ ਸੜਕ ‘ਤੇ ਵਾਹਨ ਅੱਗੇ ਨਹੀਂ ਵਧ ਸਕੇ ਅਤੇ ਜਾਮ ਲੱਗ ਗਿਆ। ਭੀੜ ਨੂੰ ਕਾਬੂ ਕਰਨ ਲਈ ਪੁਲਿਸ ਨੇ ਲਾਠੀਚਾਰਜ ਕੀਤਾ, ਜਿਸ ਕਾਰਨ ਭਗਦੜ ਮਚ ਗਈ। ਭਗਦੜ ਵਿੱਚ ਕਈ ਲੋਕ ਗੰਭੀਰ ਜ਼ਖਮੀ ਹੋ ਗਏ। ਪੁਲਿਸ ਜ਼ਖਮੀਆਂ ਨੂੰ ਆਪਣੀ ਜੀਪ ਵਿੱਚ ਹਸਪਤਾਲ ਲੈ ਗਈ। ਇਸ ਦੌਰਾਨ ਬੈਰੀਕੇਡ ਡਿੱਗਣ ਕਾਰਨ ਤਿੰਨ ਲੋਕਾਂ ਦੀਆਂ ਲੱਤਾਂ ਟੁੱਟ ਗਈਆਂ। ਹੁਣ ਤੱਕ ਭਗਦੜ ਵਿੱਚ 10 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 20 ਤੋਂ ਵੱਧ ਲੋਕ ਜ਼ਖਮੀ ਹਨ।
ਆਰਸੀਬੀ ਦੀ ਜਿੱਤ ਤੋਂ ਬਾਅਦ ਬੰਗਲੁਰੂ ਵਿੱਚ ਜਸ਼ਨ ਦਾ ਮਾਹੌਲ
ਤੁਹਾਨੂੰ ਦੱਸ ਦੇਈਏ ਕਿ ਰਾਇਲ ਚੈਲੇਂਜਰਜ਼ ਬੰਗਲੁਰੂ (RCB) ਦੇ ਆਈਪੀਐਲ ਜੇਤੂ ਬਣਨ ਤੋਂ ਬਾਅਦ, ਕਰਨਾਟਕ ਦੀ ਰਾਜਧਾਨੀ ਬੰਗਲੁਰੂ ਵਿੱਚ ਤਿਉਹਾਰ ਦਾ ਮਾਹੌਲ ਹੈ। ਬੀਤੀ ਦੇਰ ਰਾਤ ਤੋਂ RCB ਪ੍ਰਸ਼ੰਸਕ ਸੜਕਾਂ ‘ਤੇ ਜਸ਼ਨ ਮਨਾ ਰਹੇ ਹਨ। ਇਸ ਦੌਰਾਨ, ਅੱਜ ਬੰਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ ਵਿੱਚ ਆਰਸੀਬੀ ਦੀ ਜਿੱਤ ਪਰੇਡ ਦਾ ਪ੍ਰਬੰਧ ਕੀਤਾ ਗਿਆ ਸੀ, ਜਿਸ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਪ੍ਰਸ਼ੰਸਕ ਸਟੇਡੀਅਮ ਵੱਲ ਜਾ ਰਹੇ ਹਨ।
ਬੰਗਲੁਰੂ ਮੈਟਰੋ ਸਟੇਸ਼ਨ ਦਾ Video ਵਾਇਰਲ
ਬੱਸ ਸਟੇਸ਼ਨ ਤੋਂ ਮੈਟਰੋ ਸਟੇਸ਼ਨ ਤੱਕ ਵੱਡੀ ਭੀੜ ਹੈ। ਬੰਗਲੁਰੂ ਦੇ ਇੱਕ ਮੈਟਰੋ ਸਟੇਸ਼ਨ ਦਾ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਸਟੇਸ਼ਨ ‘ਤੇ ਇੰਨੇ ਸਾਰੇ ਲੋਕ ਇਕੱਠੇ ਹੋਏ ਹਨ, ਜਿਵੇਂ ਉੱਥੇ ਕੋਈ ਮੇਲਾ ਚੱਲ ਰਿਹਾ ਹੋਵੇ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਆਰਸੀਬੀ ਦੀ ਵਿਕਟਰੀ ਪਰੇਡ ਦੇਖਣ ਲਈ ਚਿੰਨਾਸਵਾਮੀ ਸਟੇਡੀਅਮ ਵੱਲ ਜਾ ਰਹੇ ਹਨ। ਮੈਟਰੋ ਸਟੇਸ਼ਨ ‘ਤੇ ਪੈਰ ਰੱਖਣ ਲਈ ਵੀ ਕੋਈ ਜਗ੍ਹਾ ਨਹੀਂ ਹੈ। ਅਜਿਹੀ ਸਥਿਤੀ ਵਿੱਚ, ਇੱਥੇ ਵੀ ਕਿਸੇ ਹਾਦਸੇ ਦਾ ਡਰ ਬਣਿਆ ਹੋਇਆ ਹੈ।
ਮੈਟਰੋ ਰਾਹੀਂ ਸਟੇਡੀਅਮ ਪਹੁੰਚ ਰਹੇ RCB ਪ੍ਰਸ਼ੰਸਕ
ਚਿੰਨਾਸਵਾਮੀ ਸਟੇਡੀਅਮ ਦੇ ਆਲੇ-ਦੁਆਲੇ ਵਾਹਨਾਂ ਦੇ ਦਾਖਲੇ ‘ਤੇ ਪਾਬੰਦੀ ਲਗਾਈ ਗਈ ਹੈ। ਇਸ ਲਈ, ਜ਼ਿਆਦਾਤਰ ਪ੍ਰਸ਼ੰਸਕ ਮੈਟਰੋ ਰਾਹੀਂ ਸਟੇਡੀਅਮ ਪਹੁੰਚ ਰਹੇ ਹਨ। ਇਸ ਕਾਰਨ, ਅੱਜ ਦੁਪਹਿਰ ਤੋਂ ਐਮਜੀ ਰੋਡ ਅਤੇ ਕੱਬਨ ਪਾਰਕ ਮੈਟਰੋ ਸਟੇਸ਼ਨਾਂ ‘ਤੇ ਮੇਲੇ ਵਰਗਾ ਮਾਹੌਲ ਬਣ ਗਿਆ ਹੈ। ਅਜਿਹੀ ਸਥਿਤੀ ਪੈਦਾ ਹੋ ਗਈ ਹੈ ਕਿ ਇਸ ਰੂਟ ‘ਤੇ ਮੈਟਰੋ ਟ੍ਰੇਨਾਂ ਵਿੱਚ ਪੈਰ ਰੱਖਣਾ ਵੀ ਸੰਭਵ ਨਹੀਂ ਹੈ