Shocking Video: ਰਾਜਪੁਰਾ ‘ਚ ਕਾਰ ਵਾਲੇ ਨੇ ਅਚਾਨਕ ਸੜਕ ਤੇ ਖੋਲ੍ਹ ਦਿੱਤਾ ਦਰਵਾਜਾ, ਟਕਰਾ ਕੇ ਬਾਈਕ ਸਵਾਰ ਬਜ਼ੁਰਗ ਬੱਸ ਥੱਲ੍ਹੇ ਆਇਆ; ਮੌਕੇ ਤੇ ਹੀ ਮੌਤ
ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਬਜ਼ੁਰਗ ਗੁਰਚਰਨ ਸਿੰਘ ਆਪਣੇ ਮੋਟਰਸਾਈਕਲ 'ਤੇ ਉਕਸੀ ਸੈਣੀਆਂ ਤੋਂ ਰਾਜਪੁਰਾ ਵੱਲ ਜਾ ਰਿਹਾ ਜਾ ਰਿਹਾ ਸੀ। ਇਸ ਦੌਰਾਨ ਕਾਕਾ ਢਾਬਾ ਨੇੜੇ ਸਾਈਡ 'ਤੇ ਖੜ੍ਹੀ ਕਾਰ ਦੇ ਚਾਲਕ ਨੇ ਅਚਾਨਕ ਖਿੜਕੀ ਖੋਲ੍ਹ ਦਿੱਤੀ। ਗੁਰਚਰਨ ਸਿੰਘ ਖਿੜਕੀ ਨਾਲ ਟਕਰਾਉਣ ਤੋਂ ਬਾਅਦ ਸੜਕ ਦੇ ਡਿੱਗ ਪਿਆ। ਇਸੇ ਦੌਰਾਨ ਪਿੱਛੋਂ ਤੋਂ ਆ ਰਹੀ ਪੀਆਰਟੀਸੀ ਬੱਸ ਦਾ ਪਿਛਲਾ ਟਾਇਰ ਗੁਰਚਰਨ ਸਿੰਘ ਦੇ ਸਿਰ ਤੋਂ ਲੰਘ ਗਿਆ।
ਬੀਤੇ ਦਿਨ, ਮੰਗਲਵਾਰ ਨੂੰ ਰਾਜਪੁਰਾ ਦੇ ਨੇੜੇ ਕਾਕਾ ਢਾਬਾ ਕੋਲ ਇੱਕ ਦਰਦਨਾਕ ਹਾਦਸਾ ਵਾਪਰਿਆ। ਇਸ ਹਾਦਸੇ ‘ਚ 70 ਸਾਲ ਦੇ ਬਜ਼ੁਰਗ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਗੁਰਚਰਨ ਸਿਂਘ, ਪੁੱਤਰ ਕੇਹਰ ਸਿੰਘ, ਨਿਵਾਸੀ ਪਿੰਡ ਉਕਸੀ ਸੈਣੀਆਂ ਵਜੋਂ ਹੋਈ ਹੈ।
ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਬਜ਼ੁਰਗ ਗੁਰਚਰਨ ਸਿੰਘ ਆਪਣੇ ਮੋਟਰਸਾਈਕਲ ‘ਤੇ ਉਕਸੀ ਸੈਣੀਆਂ ਤੋਂ ਰਾਜਪੁਰਾ ਵੱਲ ਜਾ ਰਿਹਾ ਜਾ ਰਿਹਾ ਸੀ। ਇਸ ਦੌਰਾਨ ਕਾਕਾ ਢਾਬਾ ਨੇੜੇ ਸਾਈਡ ‘ਤੇ ਖੜ੍ਹੀ ਕਾਰ ਦੇ ਚਾਲਕ ਨੇ ਅਚਾਨਕ ਖਿੜਕੀ ਖੋਲ੍ਹ ਦਿੱਤੀ। ਗੁਰਚਰਨ ਸਿੰਘ ਖਿੜਕੀ ਨਾਲ ਟਕਰਾਉਣ ਤੋਂ ਬਾਅਦ ਸੜਕ ਦੇ ਡਿੱਗ ਪਿਆ। ਇਸੇ ਦੌਰਾਨ ਪਿੱਛੋਂ ਤੋਂ ਆ ਰਹੀ ਪੀਆਰਟੀਸੀ ਬੱਸ ਦਾ ਪਿਛਲਾ ਟਾਇਰ ਗੁਰਚਰਨ ਸਿੰਘ ਦੇ ਸਿਰ ਤੋਂ ਲੰਘ ਗਿਆ। ਇਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਪੁਲਿਸ ਅਧਿਕਾਰੀ ਐਸਆਈ ਜਸਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 10 ਵਜੇ ਹਾਦਸਾ ਦਾ ਸੂਚਨਾ ਮਿਲੀ ਸੀ। ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ, ਰਾਜਪੁਰਾ ਦੀ ਮਾਰਚਰੀ ‘ਚ ਰਖਵਾ ਦਿੱਤਾ ਹੈ।
ਮ੍ਰਿਤਕ ਦੇ ਪੁੱਤਰ ਕਰਮਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਕਿਸਾਨ ਸੀ। ਉਹ ਸਵੇਰੇ ਕੰਮ ਲਈ ਘਰ ਤੋਂ ਬਾਹਰ ਨਿਕਲੇ ਸਨ, ਇਸ ਦੌਰਾਨ ਉਨ੍ਹਾਂ ਨਾਲ ਹਾਦਸਾ ਵਾਪਰ ਗਿਆ। ਪਰਿਵਾਰ ਵਾਲਿਆਂ ਨੇ ਮਾਮਲੇ ‘ਚ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ
ਐਸਆਈ ਜਸਪਾਲ ਦਾ ਕਹਿਣਾ ਹੈ ਕਿ ਹਾਦਸੇ ‘ਚ ਸ਼ਾਮਲ ਕਾਰ ਤੇ ਬੱਸ ਦੀ ਜਾਂਚ ਕੀਤੀ ਜਾ ਰਹੀ ਹੈ। ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾਵੇਗੀ।


