ਪੁਲਿਸ ਨਸ਼ਟ ਕਰ ਰਹੀ ਸੀ ਜਬਤ ਕੀਤੀਆਂ ਸ਼ਰਾਬ ਦੀਆਂ ਬੋਤਲਾਂ, ਅਚਾਨਕ ਮੁੰਡੇ ਨੇ ਕੀਤੀ ਅਜਿਹੀ ਹਰਕਤ, ਵੇਖ ਕੇ ਨਹੀਂ ਰੁਕੇਗਾ ਹਾਸਾ
Viral Video: ਇਸ ਵੇਲੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖਣ ਤੋਂ ਬਾਅਦ ਤੁਸੀਂ ਹੈਰਾਨ ਰਹਿ ਜਾਓਗੇ ਕਿਉਂਕਿ ਤੁਸੀਂ ਸ਼ਾਇਦ ਹੀ ਅਜਿਹਾ ਕੁਝ ਹੁੰਦਾ ਦੇਖਿਆ ਹੋਵੇਗਾ। ਆਓ ਤੁਹਾਨੂੰ ਦੱਸਦੇ ਹਾਂ ਕਿ ਵੀਡੀਓ ਵਿੱਚ ਕੀ ਦਿਖਾਈ ਦੇ ਰਿਹਾ ਹੈ। ਵਾਇਰਲ ਵੀਡੀਓ ਕਦੋਂ ਅਤੇ ਕਿੱਥੇ ਦੀ ਹੈ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।

ਅੱਜਕੱਲ੍ਹ ਹਰ ਕਿਸੇ ਦੇ ਹੱਥ ਵਿੱਚ ਸਮਾਰਟ ਫ਼ੋਨ ਹੁੰਦਾ ਹੈ, ਇਸ ਲਈ ਜਿੱਥੇ ਵੀ ਉਹ ਕੁਝ ਵੱਖਰਾ ਜਾਂ ਵਿਲੱਖਣ ਦੇਖਦੇ ਹਨ, ਉਹ ਇਸਨੂੰ ਆਪਣੇ ਫ਼ੋਨ ਵਿੱਚ ਰਿਕਾਰਡ ਕਰ ਲੈਂਦੇ ਹਨ। ਇਸ ਤੋਂ ਬਾਅਦ, ਉਹ ਇਸਨੂੰ ਸਿੱਧੇ ਆਪਣੇ ਅਕਾਊਂਟ ਤੋਂ ਸੋਸ਼ਲ ਮੀਡੀਆ ‘ਤੇ ਪੋਸਟ ਕਰਦੇ ਹਨ। ਹੁਣ ਜੇਕਰ ਉਹ ਵੀਡੀਓ ਜਾਂ ਕੋਈ ਵੀ ਫੋਟੋ ਹੈ, ਜੇਕਰ ਦੂਜੇ ਲੋਕਾਂ ਨੂੰ ਵੀ ਇਹ ਵਿਲੱਖਣ ਲੱਗਦਾ ਹੈ ਤਾਂ ਇਹ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਜਾਂਦਾ ਹੈ। ਜੇਕਰ ਤੁਸੀਂ ਸੋਸ਼ਲ ਮੀਡੀਆ ‘ਤੇ ਐਕਟਿਵ ਹੋ, ਤਾਂ ਤੁਸੀਂ ਬਹੁਤ ਸਾਰੀਆਂ ਵਾਇਰਲ ਪੋਸਟਾਂ ਦੇਖੀਆਂ ਹੋਣਗੀਆਂ। ਹਾਲ ਹੀ ਵਿੱਚ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
ਇਸ ਵੇਲੇ ਵਾਇਰਲ ਹੋ ਰਹੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਜਗ੍ਹਾ ‘ਤੇ ਡੱਬਿਆਂ ਵਿੱਚ ਰੱਖੀਆਂ ਸ਼ਰਾਬ ਦੀਆਂ ਬੋਤਲਾਂ ਨੂੰ ਜੇਸੀਬੀ ਦਾ ਇਸਤੇਮਾਲ ਕਰਕੇ ਤੋੜਿਆ ਜਾ ਰਿਹਾ ਹੈ। ਉੱਥੇ ਸ਼ਰਾਬ ਦੀਆਂ ਬੋਤਲਾਂ ਤੋੜਨ ਤੋਂ ਬਾਅਦ, ਬਹੁਤ ਸਾਰੀ ਸ਼ਰਾਬ ਜ਼ਮੀਨ ‘ਤੇ ਡੁੱਲ ਜਾਂਦੀ ਹੈ। ਇਸ ਤੋਂ ਬਾਅਦ, ਇੱਕ ਆਦਮੀ ਆਪਣਾ ਪਰਨਾ ਜ਼ਮੀਨ ‘ਤੇ ਵਿਛਾ ਕੇ ਉਸ ਵਿੱਚੋਂ ਸ਼ਰਾਬ ਪੀਣ ਲੱਗ ਪੈਂਦਾ ਹੈ। ਉਹ ਅਜਿਹਾ ਇਸ ਲਈ ਕਰਦਾ ਹੈ ਤਾਂ ਜੋ ਸ਼ਰਾਬ ਫਿਲਟਰ ਹੋ ਜਾਵੇ ਅਤੇ ਉਹ ਉਸ ਨੂੰ ਪੀ ਸਕੇ। ਇਹ ਦੇਖ ਕੇ ਇੱਕ ਪੁਲਿਸ ਵਾਲਾ ਉੱਥੇ ਆਉਂਦਾ ਹੈ ਅਤੇ ਉਸ ਥੱਪੜ ਮਾਰ ਕੇ ਉਥੋਂ ਭਜਾ ਦਿੰਦਾ ਹੈ। ਉਤੇ ਮੌਜੂਦ ਕਿਸੇ ਨੇ ਇਹ ਵੀਡੀਓ ਰਿਕਾਰਡ ਕਰ ਕੇ ਅਪਲੋਡ ਕੀਤੀ ਹੈ ਜੋ ਹੁਣ ਵਾਇਰਲ ਹੋ ਰਹੀ ਹੈ।
बस जीवन में इतना डेडीकेशन होना चाहिए
आपका लक्ष्य आप से बच के नही जा सकता 😂 pic.twitter.com/4y96DjZ6tC— Reetesh Pal (@PalsSkit) May 5, 2025
ਇਹ ਵੀ ਪੜ੍ਹੋ
ਇਹ ਵੀ ਪੜ੍ਹੋ- 10ਵੀਂ ਵਿੱਚ ਫੇਲ੍ਹ ਹੋਇਆ ਬੇਟਾ ਤਾਂ ਮਾਪਿਆਂ ਨੇ ਕੇਕ ਕੱਟ ਕੇ ਮਨਾਇਆ ਜਸ਼ਨ, ਦੇਖੋ VIDEO
ਜੋ ਵੀਡੀਓ ਤੁਸੀਂ ਹੁਣੇ ਦੇਖਿਆ ਹੈ, ਉਹ X ਪਲੇਟਫਾਰਮ ‘ਤੇ @PalsSkit ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਵੀਡੀਓ ਪੋਸਟ ਕਰਦੇ ਸਮੇਂ, ਕੈਪਸ਼ਨ ਲਿਖਿਆ ਹੈ, ‘ਤੁਹਾਨੂੰ ਜ਼ਿੰਦਗੀ ਵਿੱਚ ਬਸ ਇੰਨਾ Dedication ਹੋਣਾ ਚਾਹੀਦਾ ਹੈ, ਤੁਹਾਡਾ Goal ਤੁਹਾਡੇ ਤੋਂ ਨਹੀਂ ਬਚ ਸਕਦਾ।’ ਖ਼ਬਰ ਲਿਖੇ ਜਾਣ ਤੱਕ, ਬਹੁਤ ਸਾਰੇ ਲੋਕਾਂ ਨੇ ਵੀਡੀਓ ਦੇਖ ਲਈ ਹੈ। ਵੀਡੀਓ ਦੇਖਣ ਤੋਂ ਬਾਅਦ, ਇੱਕ ਯੂਜ਼ਰ ਨੇ ਕਮੈਂਟ ਕੀਤਾ ਅਤੇ ਲਿਖਿਆ – ਸਹੀ ਹੋ ਭਰਾ, Focus ਕਰੋ। ਇੱਕ ਹੋਰ ਯੂਜ਼ਰ ਨੇ ਲਿਖਿਆ – ਅੰਮ੍ਰਿਤ ਪਾਣ ਨਹੀਂ ਕਰਨ ਦਿੱਤਾ। ਤੀਜੇ ਯੂਜ਼ਰ ਨੇ ਲਿਖਿਆ – ਜੇ ਤੁਸੀਂ ਜ਼ਿੱਦੀ ਹੋ, ਤਾਂ ਤੁਸੀਂ ਕੁਝ ਵੀ ਪ੍ਰਾਪਤ ਕਰ ਸਕਦੇ ਹੋ।