Viral: ਮੂੰਹ ‘ਚ ਦੱਬਿਆ ਖੀਰਾ, ਦੂਜੇ ਸ਼ਖਸ ਨੇ ਆਰੀ ਨਾਲ ਕੀਤੇ 71 ਟੁਕੜੇ , ਬਣਿਆ World ਰਿਕਾਰਡ
Viral Video: ਗਿਨੀਜ਼ ਵਰਲਡ ਰਿਕਾਰਡ ਇਕ ਤੋਂ ਇਕ ਕਾਰਨਾਮੇ ਨਾਲ ਭਰਿਆ ਹੋਇਆ ਹੈ। ਪਰ ਅੱਜ ਤੱਕ ਸਰਦਾਰ ਜੀ ਵਰਗਾ ਕਾਰਨਾਮਾ ਕਿਸੇ ਨੇ ਨਹੀਂ ਕੀਤਾ। ਉਨ੍ਹਾਂ ਦਾ ਵੀਡੀਓ ਗਿੰਨੀਜ਼ ਵਰਲਡ ਰਿਕਾਰਡ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਸ਼ੇਅਰ ਕੀਤਾ ਹੈ। ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ ਅਤੇ ਸੋਚਾਂ ਵਿੱਚ ਪੈ ਜਾਓਗੇ ਕਿ ਇਹ ਕਰਨਾ ਕਿਵੇਂ ਸੰਭਵ ਹੋ ਸਕਦਾ ਹੈ। ਵੀਡੀਓ ਸ਼ੇਅਰ ਕਰਨ ਤੋਂ ਬਾਅਦ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ।
ਕਲਪਨਾ ਕਰੋ ਕਿ ਜੇ ਤੁਹਾਡੇ ਮੂੰਹ ਵਿੱਚ ਖੀਰੇ ਰੱਖਿਆ ਹੋਇਆ ਹੈ ਅਤੇ ਫਿਰ ਇਕ ਸ਼ਖਸ ਅਪਣੀਆਂ ਅੱਖਾਂ ‘ਤੇ ਪੱਟੀ ਬੰਨ੍ਹ ਕੇ ਆਰੀ ਨਾਲ ਖੀਰੇ ਨੂੰ ਕੱਟਣ ਦੀ ਕੋਸ਼ਿਸ਼ ਕਰਦਾ ਹੈ। ਇਸ ਬਾਰੇ ਸੋਚਣਾ ਵੀ ਕਿਸੇ ਬੁਰੇ ਸੁਪਨੇ ਤੋਂ ਘੱਟ ਨਹੀਂ ਹੈ। ਜੇਕਰ ਉਹ ਮੁੰਡਾ ਆਰੀ ਨੂੰ ਥੋੜਾ ਜਿਹਾ ਵੀ ਗਲਤੀ ਨਾਲ ਇਧਰ-ਉਧਰ ਕਰਦਾ, ਤਾਂ ਗਰਦਨ ਤੁਰੰਤ ਕੱਟ ਜਾਂਦੀ। ਜੇਕਰ ਗਰਦਨ ਬਚ ਗਈ ਤਾਂ ਸਰੀਰ ਦੇ ਕੁਝ ਹੋਰ ਅੰਗ ਕੱਟ ਜਾਂਦੇ। ਅਸੀਂ ਇਸ ਬਾਰੇ ਸੋਚ ਕੇ ਹੀ ਡਰ ਜਾਂਦੇ ਹਾਂ। ਇੱਕ ਸਰਦਾਰ ਜੀ ਨੇ ਅਜਿਹਾ ਹੀ ਕੁਝ ਕੀਤਾ ਹੈ ਅਤੇ ਇਹ ਇੰਨਾ ਪਰਫੈਕਟ ਸੀ ਕਿ ਇਹ ਇੱਕ ਵਿਸ਼ਵ ਰਿਕਾਰਡ ਬਣ ਗਿਆ ਹੈ। ਸਰਦਾਰ ਜੀ ਦਾ ਇਹ ਕਾਰਨਾਮਾ ਗਿਨੀਜ਼ ਵਰਲਡ ਬੁੱਕ ਵਿੱਚ ਦਰਜ ਹੋ ਚੁੱਕਾ ਹੈ। ਜਿਸ ਦੀ ਵੀਡੀਓ ਗਿੰਨੀਜ਼ ਵਰਲਡ ਰਿਕਾਰਡ ਨੇ ਖੁਦ ਆਪਣੇ ਇੰਸਟਾਗ੍ਰਾਮ ਪੇਜ ‘ਤੇ ਸ਼ੇਅਰ ਕੀਤੀ ਹੈ।
ਵੀਡੀਓ ਦੇ ਕੈਪਸ਼ਨ ‘ਚ ਦੱਸਿਆ ਗਿਆ ਹੈ ਕਿ ਸਰਦਾਰ ਜੀ ਨੇ ਅੱਖਾਂ ‘ਤੇ ਪੱਟੀ ਬੰਨ੍ਹੀ ਕੇ ਮੂੰਹ ‘ਚ ਰੱਖੇ ਖੀਰੇ ਨੂੰ ਆਰੀ ਨਾਲ ਕੱਟਿਆ। ਸਰਦਾਰ ਜੀ ਦਾ ਨਾਮ ਬੀਰ ਖਾਲਸਾ ਹੈ ਅਤੇ ਉਹ ਭਾਰਤ ਤੋਂ ਹਨ। ਉਨ੍ਹਾਂ ਨੇ ਮੂੰਹ ਵਿੱਚ ਰੱਖੇ ਖੀਰੇ ਨੂੰ 1 ਮਿੰਟ ਵਿੱਚ 71 ਟੁਕੜਿਆਂ ਵਿੱਚ ਕੱਟ ਦਿੱਤਾ। ਉਨ੍ਹਾਂ ਨੇ ਇਹ ਸਭ ਕੁਝ ਆਪਣੀਆਂ ਅੱਖਾਂ ‘ਤੇ ਪੱਟੀ ਬੰਨ੍ਹ ਕੇ ਕੀਤਾ। ਇਸ ਕਾਰਨਾਮੇ ਦੀ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਸੀ ਕਿ ਸਰਦਾਰ ਜੀ ਉਨ੍ਹਾਂ ਖੀਰੇ ਨੂੰ ਚਾਕੂ ਨਾਲ ਨਹੀਂ, ਸਗੋਂ ਚੇਨ ਸਾ ਨਾਲ ਕੱਟ ਰਹੇ ਸਨ।
View this post on Instagram
ਇਹ ਵੀ ਪੜ੍ਹੋ- ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਬੱਚੇ ਅਤੇ ਕਾਂ ਦੀ ਦੋਸਤੀ
ਇਹ ਵੀ ਪੜ੍ਹੋ
ਸ਼ੇਅਰ ਕੀਤੀ ਗਈ ਇਸ ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਇਕ ਵਿਅਕਤੀ ਸਟੇਜ ‘ਤੇ ਲੇਟਿਆ ਹੋਇਆ ਹੈ ਅਤੇ ਉਸ ਨੇ ਮੂੰਹ ‘ਚ ਖੀਰਾ ਹੈ। ਦੂਜੇ ਪਾਸੇ ਉਨ੍ਹਾਂ ਦੇ ਇਕ ਸਾਥੀ ਦੀਆਂ ਅੱਖਾਂ ‘ਤੇ ਪੱਟੀ ਬੰਨ੍ਹੀ ਹੋਈ ਹੈ ਅਤੇ ਉਹ ਆਰੀ ਦੀ ਮਦਦ ਨਾਲ ਖੀਰੇ ਦੇ ਟੁਕੜੇ ਕਰ ਰਹੇ ਹਨ। ਇਸ ਤਰ੍ਹਾਂ ਕਰਨ ਨਾਲ ਉਹ ਖੀਰੇ ਨੂੰ 1 ਮਿੰਟ ਵਿੱਚ 71 ਟੁਕੜਿਆਂ ਵਿੱਚ ਕੱਟ ਦਿੰਦੇ ਹਨ। ਸਰਦਾਰ ਜੀ ਦਾ ਇਹ ਕਾਰਨਾਮਾ ਦੇਖ ਕੇ ਲੋਕ ਹੈਰਾਨ ਹਨ। ਤੁਹਾਨੂੰ ਦੱਸ ਦੇਈਏ ਕਿ ਸਰਦਾਰ ਜੀ ਨੇ ਇਹ ਰਿਕਾਰਡ 27 ਜਨਵਰੀ 2024 ਨੂੰ ਇਟਲੀ ਦੇ ਮਿਲਾਨ ਸ਼ਹਿਰ ਵਿੱਚ ਲੋ ਸ਼ੋ ਦੇਈ ਰਿਕਾਰਡ ਦੇ ਸੈੱਟ ਉੱਤੇ ਬਣਾਇਆ ਸੀ।