05-02- 2026
TV9 Punjabi
Author: Pritpal Singh
Freepik
ਚੰਗੀ ਨੀਂਦ ਸਾਡੀ ਸਰੀਰਕ ਅਤੇ ਮਾਨਸਿਕ ਸਿਹਤ ਲਈ ਬਹੁਤ ਜ਼ਰੂਰੀ ਹੈ।
ਬਹੁਤ ਸਾਰੇ ਲੋਕ ਤਣਾਅ ਕਾਰਨ ਨੀਂਦ ਨਾ ਆਉਣ ਦੀ ਸਮੱਸਿਆ ਤੋਂ ਪੀੜਤ ਹਨ।
ਜਦੋਂ ਤੁਹਾਨੂੰ ਰਾਤ ਨੂੰ ਪੂਰੀ ਨੀਂਦ ਨਹੀਂ ਆਉਂਦੀ, ਤਾਂ ਇਹ ਤੁਹਾਡੀ ਸਿਹਤ ਨੂੰ ਪ੍ਰਭਾਵਿਤ ਕਰ ਸਕਦੀ ਹੈ।
ਤਾਂ, ਆਓ ਜਾਣਦੇ ਕਿ ਅਸੀਂ ਜਲਦੀ ਸੌਣ ਲਈ ਕੀ ਕਰ ਸਕਦੇ ਹਾਂ..
ਸੌਣ ਤੋਂ ਪਹਿਲਾਂ ਟੀਵੀ ਦੇਖਣ ਅਤੇ ਆਪਣੇ ਫ਼ੋਨ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰੋ।
ਡਿਜੀਟਲ ਡਿਵਾਈਸਾਂ ਤੋਂ ਨਿਕਲਣ ਵਾਲੀਆਂ ਬਲੂ-ਰੇ ਸਾਡੇ ਦਿਮਾਗ ਨੂੰ ਐਕਟਿਵ ਕਰ ਸਕਦੀਆਂ ਹਨ।
ਹਰ ਰੋਜ਼ ਇੱਕੋ ਸਮੇਂ ਸੌਣ ਦੀ ਆਦਤ ਪਾਓ।
ਸੌਣ ਤੋਂ ਪਹਿਲਾਂ ਮਸਾਲੇਦਾਰ ਅਤੇ ਕੈਫੀਨ ਵਾਲੇ ਭੋਜਨ ਖਾਣ ਤੋਂ ਪਰਹੇਜ਼ ਕਰੋ।
ਹਰ ਸਵੇਰ ਜਾਗਣ ਤੋਂ ਬਾਅਦ ਕਸਰਤ ਅਤੇ ਯੋਗਾ ਕਰਨ ਨਾਲ ਤੁਹਾਨੂੰ ਚੰਗੀ ਨੀਂਦ ਆਉਣ ਵਿੱਚ ਮਦਦ ਮਿਲੇਗੀ।
ਰਾਤ ਨੂੰ ਸੌਣ ਤੋਂ ਪਹਿਲਾਂ ਗਰਮ ਦੁੱਧ ਪੀਓ। ਇਸ ਨਾਲ ਤੁਹਾਨੂੰ ਜਲਦੀ ਨੀਂਦ ਆਉਣ ਵਿੱਚ ਮਦਦ ਮਿਲੇਗੀ।