AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਮੋਹਾਲੀ ਦੀ ਮਹਿਲਾ ਨੇ ਧੀ ਲਈ ਭੇਜੀ ਪੰਜੀਰੀ, ਖਾਂਦੇ ਹੀ ਪੂਰਾ ਪਰਿਵਾਰ ਪਹੁੰਚਿਆ ਵੈਂਟੀਲੇਟਰ ‘ਤੇ; ਜਰਮਨੀ ਪੁਲਿਸ ਵੀ ਹੈਰਾਨ

ਮੋਹਾਲੀ ਦੀ ਰਹਿਣ ਵਾਲੀ ਇੱਕ ਮਹਿਲਾ ਕਾਰੋਬਾਰੀ ਅਤੇ ਉਸਦੇ ਪਰਿਵਾਰ 'ਤੇ ਜਰਮਨੀ ਵਿੱਚ ਇੱਕ ਘਾਤਕ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਹਮਲਾ ਕਿਸੇ ਹਥਿਆਰ ਨਾਲ ਨਹੀਂ, ਸਗੋਂ ਖਾਣ ਵਾਲੀ ਪੰਜੀਰੀ ਵਿੱਚ ਦਿੱਤੇ ਗਏ 'ਥੈਲੀਅਮ' ਨਾਮਕ ਖ਼ਤਰਨਾਕ ਜ਼ਹਿਰ ਰਾਹੀਂ ਕੀਤਾ ਗਿਆ।

ਮੋਹਾਲੀ ਦੀ ਮਹਿਲਾ ਨੇ ਧੀ ਲਈ ਭੇਜੀ ਪੰਜੀਰੀ, ਖਾਂਦੇ ਹੀ ਪੂਰਾ ਪਰਿਵਾਰ ਪਹੁੰਚਿਆ ਵੈਂਟੀਲੇਟਰ 'ਤੇ; ਜਰਮਨੀ ਪੁਲਿਸ ਵੀ ਹੈਰਾਨ
ਮੋਹਾਲੀ: ਪੰਜੀਰੀ ‘ਚ ਜ਼ਹਿਰ ਕਾਰਨ ਜਰਮਨੀ ‘ਚ ਪਰਿਵਾਰ ਵੈਂਟੀਲੇਟਰ ‘ਤੇ, ਨੌਕਰ ਫਰਾਰ
tv9-punjabi
| Updated On: 06 Feb 2026 19:25 PM IST

ਮੋਹਾਲੀ ਦੀ ਰਹਿਣ ਵਾਲੀ ਇੱਕ ਮਹਿਲਾ ਕਾਰੋਬਾਰੀ ਅਤੇ ਉਸਦੇ ਪਰਿਵਾਰ ‘ਤੇ ਜਰਮਨੀ ਵਿੱਚ ਇੱਕ ਘਾਤਕ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਹਮਲਾ ਕਿਸੇ ਹਥਿਆਰ ਨਾਲ ਨਹੀਂ, ਸਗੋਂ ਖਾਣ ਵਾਲੀ ਪੰਜੀਰੀ ਵਿੱਚ ਦਿੱਤੇ ਗਏ ‘ਥੈਲੀਅਮ’ ਨਾਮਕ ਖ਼ਤਰਨਾਕ ਜ਼ਹਿਰ ਰਾਹੀਂ ਕੀਤਾ ਗਿਆ। ਇਸ ਜ਼ਹਿਰ ਕਾਰਨ ਮਹਿਲਾ ਦੀ ਧੀ, ਜਵਾਈ ਅਤੇ ਹੋਰ ਰਿਸ਼ਤੇਦਾਰ ਵੈਂਟੀਲੇਟਰ ‘ਤੇ ਪਹੁੰਚ ਗਏ ਹਨ। ਪੀੜਤ ਮਹਿਲਾ ਨੇ ਆਪਣੇ ਨੌਕਰ ‘ਤੇ ਪੰਜੀਰੀ ਵਿੱਚ ਜ਼ਹਿਰ ਮਿਲਾ ਕੇ ਸਮੂਹਿਕ ਕਤਲ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਹੈ।

ਧੀ ਦੀ ਡਿਲੀਵਰੀ ਲਈ ਜਰਮਨੀ ਗਈ ਸੀ ਮਹਿਲਾ

ਮੋਹਾਲੀ ਦੇ ਸੈਕਟਰ-117 ਦੀ ਨਿਵਾਸੀ ਰਚਨਾ ਕਪੂਰ (49), ਜਿਨ੍ਹਾਂ ਦੀ ਗੁਜਰਾਤ ਵਿੱਚ ਸੈਨੇਟਰੀ ਨੈਪਕਿਨ ਦੀ ਫੈਕਟਰੀ ਅਤੇ ਇੱਕ ਆਈ.ਟੀ. ਕੰਪਨੀ ਹੈ, ਨੇ ਦੱਸਿਆ ਕਿ ਉਹ ਆਪਣੀ ਗਰਭਵਤੀ ਧੀ ਰਣਜੀਤਾ ਬਤਰਾ ਦੀ ਡਿਲੀਵਰੀ ਲਈ ਦਸੰਬਰ 2025 ਵਿੱਚ ਜਰਮਨੀ ਗਈ ਸੀ। ਜਾਣ ਤੋਂ ਪਹਿਲਾਂ ਉਨ੍ਹਾਂ ਨੇ ਪੰਚਕੂਲਾ ਵਿੱਚ ਆਪਣੀ ਇੱਕ ਸਹੇਲੀ ਦੇ ਘਰ ਧੀ ਲਈ ਪੰਜੀਰੀ ਬਣਾਈ ਸੀ ਅਤੇ ਉਸ ਨੂੰ ਤਿੰਨ ਪੈਕਟਾਂ ਵਿੱਚ ਪੈਕ ਕਰਕੇ ਆਪਣੇ ਮੋਹਾਲੀ ਸਥਿਤ ਘਰ ਦੀ ਡਾਇਨਿੰਗ ਟੇਬਲ ‘ਤੇ ਰੱਖ ਦਿੱਤਾ ਸੀ।

ਪੰਜੀਰੀ ਦੇ ਲੱਡੂ ਖਾਂਦੇ ਹੀ ਵਿਗੜੀ ਤਬੀਅਤ

ਰਚਨਾ ਅਨੁਸਾਰ ਜਰਮਨੀ ਪਹੁੰਚ ਕੇ ਜਦੋਂ ਉਨ੍ਹਾਂ ਨੇ ਪੰਜੀਰੀ ਦੇ ਲੱਡੂ ਬਣਾ ਕੇ ਖਾਧੇ ਅਤੇ ਆਪਣੀ ਧੀ ਤੇ ਹੋਰਨਾਂ ਨੂੰ ਖੁਆਏ ਤਾਂ ਸਭ ਦੀ ਤਬੀਅਤ ਖ਼ਰਾਬ ਹੋਣ ਲੱਗੀ। 1 ਜਨਵਰੀ 2026 ਨੂੰ ਬੱਚੀ ਦੇ ਜਨਮ ਤੋਂ ਬਾਅਦ ਜਦੋਂ ਤੀਜੇ ਪੈਕਟ ਦੇ ਲੱਡੂ ਖਾਧੇ ਗਏ ਤਾਂ ਹਾਲਤ ਇੰਨੀ ਵਿਗੜ ਗਈ ਕਿ ਰਚਨਾ, ਉਸ ਦੀ ਧੀ, ਸੱਸ ਅਤੇ ਨਣਦ ਨੂੰ ਵੈਂਟੀਲੇਟਰ ‘ਤੇ ਰੱਖਣਾ ਪਿਆ। ਸਾਰਿਆਂ ਦੇ ਸਰੀਰ ਦੇ ਵਾਲ ਝੜ ਗਏ ਅਤੇ ਨਵਜੰਮੀ ਬੱਚੀ ਵੀ ਇਸ ਜ਼ਹਿਰ ਦੀ ਲਪੇਟ ਵਿੱਚ ਆ ਗਈ।

ਜਰਮਨੀ ਪੁਲਿਸ ਦੀ ਜਾਂਚ ਵਿੱਚ ‘ਥੈਲੀਅਮ’ ਦਾ ਖੁਲਾਸਾ

ਜਰਮਨੀ ਦੀ ਪੁਲਿਸ ਅਤੇ ਡਾਕਟਰਾਂ ਨੇ ਜਦੋਂ ਜਾਂਚ ਕੀਤੀ ਤਾਂ ਪਾਇਆ ਕਿ ਪੰਜੀਰੀ ਵਿੱਚ ‘ਥੈਲੀਅਮ’ ਨਾਮਕ ਜ਼ਹਿਰ ਮਿਲਾਇਆ ਗਿਆ ਸੀ। ਇਹ ਜ਼ਹਿਰ ਆਮ ਤੌਰ ‘ਤੇ ਚੂਹੇ ਮਾਰਨ ਵਾਲੀਆਂ ਦਵਾਈਆਂ ਵਿੱਚ ਵਰਤਿਆ ਜਾਂਦਾ ਹੈ। ਮੈਡੀਕਲ ਰਿਪੋਰਟ ਅਨੁਸਾਰ ਰਣਜੀਤਾ ਦੇ ਸਰੀਰ ਵਿੱਚ ਥੈਲੀਅਮ ਦਾ ਪੱਧਰ 9984 ਪਾਇਆ ਗਿਆ, ਜਦੋਂ ਕਿ ਆਮ ਤੌਰ ‘ਤੇ ਇਹ 0.2 ਹੋਣਾ ਚਾਹੀਦਾ ਹੈ। ਨਵਜੰਮੀ ਬੱਚੀ, ਜਿਸ ਨੇ ਸਿਰਫ ਇੱਕ ਦਿਨ ਮਾਂ ਦਾ ਦੁੱਧ ਪੀਤਾ ਸੀ, ਉਸ ਦੇ ਸਰੀਰ ਵਿੱਚ ਵੀ ਜ਼ਹਿਰ ਦਾ ਪੱਧਰ 470 ਤੱਕ ਪਹੁੰਚ ਗਿਆ।

ਨੌਕਰ ‘ਤੇ ਕਤਲ ਦੀ ਕੋਸ਼ਿਸ਼ ਦਾ ਸ਼ੱਕ

ਪੀੜਤ ਮਹਿਲਾ ਨੇ ਦੱਸਿਆ ਕਿ ਜਰਮਨੀ ਜਾਣ ਸਮੇਂ ਘਰ ਦੀਆਂ ਚਾਬੀਆਂ ਅਤੇ ਪੂਰਾ ਐਕਸੈਸ ਉਸਦੇ ਨੌਕਰ ਕੋਲ ਸੀ। ਹਾਲਾਂਕਿ ਉਸ ਨੂੰ ਪਹਿਲਾਂ ਕੰਮ ਤੋਂ ਕੱਢ ਦਿੱਤਾ ਗਿਆ ਸੀ, ਪਰ ਉਸ ਨੇ ਘਰ ਦੀ ਦੇਖਭਾਲ ਦੇ ਬਹਾਨੇ ਰੁਕਣ ਦੀ ਜ਼ਿੱਦ ਕੀਤੀ ਸੀ। ਹੁਣ ਉਹ ਨੌਕਰ ਫਰਾਰ ਹੈ ਅਤੇ ਉਸ ਦੇ ਸਾਰੇ ਫੋਨ ਨੰਬਰ ਬੰਦ ਆ ਰਹੇ ਹਨ। ਰਚਨਾ ਕਪੂਰ ਨੂੰ ਬੀਮਾਰ ਹਾਲਤ ਵਿੱਚ ਭਾਰਤ ਏਅਰਲਿਫਟ ਕੀਤਾ ਗਿਆ ਸੀ, ਜਦਕਿ ਉਨ੍ਹਾਂ ਦੀ ਧੀ ਅਜੇ ਵੀ ਜਰਮਨੀ ਦੇ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੀ ਹੈ।

ਪੁਲਿਸ ਨੇ ਕਿ ਕਿਹਾ?

ਮੋਹਾਲੀ ਦੇ ਰੂਰਲ ਐਸ.ਪੀ. ਮਨਪ੍ਰੀਤ ਸਿੰਘ ਨੇ ਦੱਸਿਆ ਕਿ ਮਾਮਲਾ ਬਹੁਤ ਗੰਭੀਰ ਹੈ। ਪੁਲਿਸ ਮੈਡੀਕਲ ਰਿਪੋਰਟਾਂ ਅਤੇ ਤੱਥਾਂ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਜਲਦ ਹੀ ਐਫ.ਆਈ.ਆਰ. ਦਰਜ ਕਰਕੇ ਮੁਲਜ਼ਮ ਨੌਕਰ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Follow Us
ਮੁਹਾਲੀ ਵਿੱਚ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ ਦੀ ਸ਼ੁਰੂਆਤ, ਸੀਐਮ ਬੋਲੇ - ਮਿਲੇਗੀ ਹਰ ਸਹੂਲਤ
ਮੁਹਾਲੀ ਵਿੱਚ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ ਦੀ ਸ਼ੁਰੂਆਤ, ਸੀਐਮ ਬੋਲੇ - ਮਿਲੇਗੀ ਹਰ ਸਹੂਲਤ...
ਮੱਧ ਪੂਰਬ ਤਣਾਅ ਵਿਚਾਲੇ PM ਮੋਦੀ ਦੀ ਈਰਾਨੀ ਰਾਸ਼ਟਰਪਤੀ ਨਾਲ ਗੱਲਬਾਤ
ਮੱਧ ਪੂਰਬ ਤਣਾਅ ਵਿਚਾਲੇ PM ਮੋਦੀ ਦੀ ਈਰਾਨੀ ਰਾਸ਼ਟਰਪਤੀ ਨਾਲ ਗੱਲਬਾਤ...
ਪੰਜਾਬ ਵਿਧਾਨਸਭਾ 'ਚ ਉੱਠੇ UPSC 'ਤੇ ਸਵਾਲ, MLA ਗਿਆਸਪੁਰਾ ਨੇ ਲਗਾਏ ਨੰਬਰਾਂ 'ਚ ਹੇਰਾਫੇਰੀ ਦੇ ਇਲਜਾਮ
ਪੰਜਾਬ ਵਿਧਾਨਸਭਾ 'ਚ ਉੱਠੇ UPSC 'ਤੇ ਸਵਾਲ, MLA ਗਿਆਸਪੁਰਾ ਨੇ ਲਗਾਏ ਨੰਬਰਾਂ 'ਚ ਹੇਰਾਫੇਰੀ ਦੇ ਇਲਜਾਮ...
India Secures Hormuz Passage: ਹੋਰਮੁਜ਼ ਤੋਂ ਮੁੰਬਈ ਪਹੁੰਚਿਆ ਭਾਰਤੀ ਤੇਲ ਜਹਾਜ਼ , ਈਰਾਨ ਨੇ ਦਿੱਤਾ ਸੁਰੱਖਿਅਤ ਮਾਰਗ ਦਾ ਭਰੋਸਾ
India Secures Hormuz Passage: ਹੋਰਮੁਜ਼ ਤੋਂ ਮੁੰਬਈ ਪਹੁੰਚਿਆ ਭਾਰਤੀ ਤੇਲ ਜਹਾਜ਼ , ਈਰਾਨ ਨੇ ਦਿੱਤਾ ਸੁਰੱਖਿਅਤ ਮਾਰਗ ਦਾ ਭਰੋਸਾ...
ਖਹਿਰਾ ਦੀ ਔਰਤਾਂ 'ਤੇ ਵਿਵਾਦਿਤ ਪੋਸਟ 'ਤੇ ਵਿਧਾਨਸਭਾ 'ਚ ਮੁੜ ਹੰਗਾਮਾ, ਕੀ ਬੋਲੇ AAP ਵਿਧਾਇਕ?
ਖਹਿਰਾ ਦੀ ਔਰਤਾਂ 'ਤੇ ਵਿਵਾਦਿਤ ਪੋਸਟ 'ਤੇ ਵਿਧਾਨਸਭਾ 'ਚ ਮੁੜ ਹੰਗਾਮਾ, ਕੀ ਬੋਲੇ AAP ਵਿਧਾਇਕ?...
LPG ਸੰਕਟ ਅਤੇ ਈਰਾਨ-ਇਜ਼ਰਾਈਲ ਯੁੱਧ, ਆਮ ਆਦਮੀ 'ਤੇ ਅਸਰ ਰੋਕਣ ਲਈ ਭਾਰਤ ਸਰਕਾਰ ਦੀ ਰਣਨੀਤੀ
LPG ਸੰਕਟ ਅਤੇ ਈਰਾਨ-ਇਜ਼ਰਾਈਲ ਯੁੱਧ, ਆਮ ਆਦਮੀ 'ਤੇ ਅਸਰ ਰੋਕਣ ਲਈ ਭਾਰਤ ਸਰਕਾਰ ਦੀ ਰਣਨੀਤੀ...
India Gas Crises: ਮਿਡਿਲ ਈਸਟ ਜੰਗ ਦਾ LPG ਸਪਲਾਈ 'ਤੇ ਅਸਰ, ਬਲੈਕ ਮਾਰਕੀਟਿੰਗ, ਜਨਤਾ ਪਰੇਸ਼ਾਨ
India Gas Crises: ਮਿਡਿਲ ਈਸਟ ਜੰਗ ਦਾ LPG ਸਪਲਾਈ 'ਤੇ ਅਸਰ, ਬਲੈਕ ਮਾਰਕੀਟਿੰਗ, ਜਨਤਾ ਪਰੇਸ਼ਾਨ...
ਏਅਰਪੋਰਟ ਤੇ ਮਹਿੰਗੇ ਖਾਣੇ ਦਾ ਮੁੱਦਾ ਫਿਰ ਉੱਠਿਆ, ਰਾਘਵ ਚੱਢਾ ਨੇ ਸੰਸਦ 'ਚ ਕਹੀ ਇਹ ਗੱਲ
ਏਅਰਪੋਰਟ ਤੇ ਮਹਿੰਗੇ ਖਾਣੇ ਦਾ ਮੁੱਦਾ ਫਿਰ ਉੱਠਿਆ, ਰਾਘਵ ਚੱਢਾ ਨੇ ਸੰਸਦ 'ਚ ਕਹੀ ਇਹ ਗੱਲ...
Punjab Budget: ਔਰਤਾਂ ਨੂੰ ਵਿੱਤੀ ਮਦਦ ਦਾ ਵਾਅਦਾ ਪੂਰਾ, ਹੁਣ ਔਰਤਾਂ ਨੂੰ ਮਿਲਣਗੇ 1000 ਰੁਪਏ
Punjab Budget: ਔਰਤਾਂ ਨੂੰ ਵਿੱਤੀ ਮਦਦ ਦਾ ਵਾਅਦਾ ਪੂਰਾ, ਹੁਣ ਔਰਤਾਂ ਨੂੰ ਮਿਲਣਗੇ 1000 ਰੁਪਏ...