AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Akshya Tritiya 2026: ਅਕਸ਼ੈ ਤ੍ਰਿਤੀਆ ਦਾ ਹਰ ਯੁੱਗ ਨਾਲ ਹੈ ਗੂੜ੍ਹਾ ਸਬੰਧ, ਜਾਣੋ ਇਸ ਪਵਿੱਤਰ ਦਿਹਾੜੇ ‘ਤੇ ਵਾਪਰੀਆਂ ਖ਼ਾਸ ਘਟਨਾਵਾਂ

Akshya Tritiya 2026: ਸਨਾਤਨ ਧਰਮ ਵਿੱਚ ਅਕਸ਼ੈ ਤ੍ਰਿਤੀਆ ਦਾ ਦਿਨ ਬਹੁਤ ਹੀ ਵਿਸ਼ੇਸ਼ ਅਤੇ ਸ਼ੁਭ ਮੰਨਿਆ ਜਾਂਦਾ ਹੈ। ਹਰ ਸਾਲ ਵੈਸਾਖ ਮਹੀਨੇ ਦੇ ਸ਼ੁਕਲ ਪੱਖ ਦੀ ਤ੍ਰਿਤੀਆ ਤਿਥੀ ਨੂੰ ਅਕਸ਼ੈ ਤ੍ਰਿਤੀਆ ਦਾ ਤਿਉਹਾਰ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਧਾਰਮਿਕ ਮਾਨਤਾਵਾਂ ਅਨੁਸਾਰ, ਅਕਸ਼ੈ ਤ੍ਰਿਤੀਆ ਇੱਕ 'ਅਬੂਝ ਮੁਹੂਰਤ' ਹੈ, ਜਿਸਦਾ ਮਤਲਬ ਹੈ ਕਿ ਇਸ ਦਿਨ ਵਿਆਹ-ਸ਼ਾਦੀ, ਗ੍ਰਹਿ ਪ੍ਰਵੇਸ਼ ਜਾਂ ਕੋਈ ਵੀ ਨਵਾਂ ਕੰਮ ਸ਼ੁਰੂ ਕਰਨ ਲਈ ਵੱਖਰੇ ਤੌਰ 'ਤੇ ਸ਼ੁਭ ਮਹੂਰਤ ਦੇਖਣ ਦੀ ਲੋੜ ਨਹੀਂ ਹੁੰਦੀ।

Akshya Tritiya 2026: ਅਕਸ਼ੈ ਤ੍ਰਿਤੀਆ ਦਾ ਹਰ ਯੁੱਗ ਨਾਲ ਹੈ ਗੂੜ੍ਹਾ ਸਬੰਧ, ਜਾਣੋ ਇਸ ਪਵਿੱਤਰ ਦਿਹਾੜੇ 'ਤੇ ਵਾਪਰੀਆਂ ਖ਼ਾਸ ਘਟਨਾਵਾਂ
ਅਕਸ਼ੈ ਤ੍ਰਿਤੀਆ: ਜਾਣੋ ਹਰ ਯੁੱਗ ਨਾਲ ਜੁੜਿਆ ਇਸ ਪਵਿੱਤਰ ਦਿਹਾੜੇ ਦਾ ਖ਼ਾਸ ਇਤਿਹਾਸ
tv9-punjabi
| Published: 03 Apr 2026 21:07 PM IST

ਸਨਾਤਨ ਧਰਮ ਵਿੱਚ ਅਕਸ਼ੈ ਤ੍ਰਿਤੀਆ ਦਾ ਦਿਨ ਬਹੁਤ ਹੀ ਵਿਸ਼ੇਸ਼ ਅਤੇ ਸ਼ੁਭ ਮੰਨਿਆ ਜਾਂਦਾ ਹੈ। ਹਰ ਸਾਲ ਵੈਸਾਖ ਮਹੀਨੇ ਦੇ ਸ਼ੁਕਲ ਪੱਖ ਦੀ ਤ੍ਰਿਤੀਆ ਤਿਥੀ ਨੂੰ ਅਕਸ਼ੈ ਤ੍ਰਿਤੀਆ ਦਾ ਤਿਉਹਾਰ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਧਾਰਮਿਕ ਮਾਨਤਾਵਾਂ ਅਨੁਸਾਰ, ਅਕਸ਼ੈ ਤ੍ਰਿਤੀਆ ਇੱਕ ‘ਅਬੂਝ ਮੁਹੂਰਤ’ ਹੈ, ਜਿਸਦਾ ਮਤਲਬ ਹੈ ਕਿ ਇਸ ਦਿਨ ਵਿਆਹ-ਸ਼ਾਦੀ, ਗ੍ਰਹਿ ਪ੍ਰਵੇਸ਼ ਜਾਂ ਕੋਈ ਵੀ ਨਵਾਂ ਕੰਮ ਸ਼ੁਰੂ ਕਰਨ ਲਈ ਵੱਖਰੇ ਤੌਰ ‘ਤੇ ਸ਼ੁਭ ਮਹੂਰਤ ਦੇਖਣ ਦੀ ਲੋੜ ਨਹੀਂ ਹੁੰਦੀ। ਪੁਰਾਣਾਂ ਵਿੱਚ ਇਸ ਦਿਨ ਨੂੰ ਬੇਹੱਦ ਖ਼ਾਸ ਦੱਸਿਆ ਗਿਆ ਹੈ ਕਿਉਂਕਿ ਇਸ ਦਾ ਸਬੰਧ ਸਤਯੁਗ, ਤ੍ਰੇਤਾਯੁਗ ਅਤੇ ਦੁਆਪਰ ਯੁਗ ਨਾਲ ਡੂੰਘਾ ਜੁੜਿਆ ਹੋਇਆ ਹੈ।

ਅਕਸ਼ੈ ਤ੍ਰਿਤੀਆ 2026 ਦੀ ਤਾਰੀਖ਼ ਅਤੇ ਸ਼ੁਭ ਮਹੂਰਤ

ਪੰਚਾਂਗ ਦੇ ਅਨੁਸਾਰ, ਇਸ ਸਾਲ ਵੈਸਾਖ ਮਹੀਨੇ ਦੇ ਸ਼ੁਕਲ ਪੱਖ ਦੀ ਤ੍ਰਿਤੀਆ ਤਿਥੀ 19 ਅਪ੍ਰੈਲ 2026 ਨੂੰ ਸਵੇਰੇ 10 ਵੱਜ ਕੇ 49 ਮਿੰਟ ‘ਤੇ ਸ਼ੁਰੂ ਹੋਵੇਗੀ। ਇਸ ਤਿਥੀ ਦਾ ਸਮਾਪਨ 20 ਅਪ੍ਰੈਲ ਨੂੰ ਸਵੇਰੇ 07 ਵੱਜ ਕੇ 27 ਮਿੰਟ ‘ਤੇ ਹੋਵੇਗਾ। ਅਜਿਹੀ ਸਥਿਤੀ ਵਿੱਚ, ਉਦੈ ਤਿਥੀ ਅਤੇ ਸ਼ਾਸਤਰਾਂ ਅਨੁਸਾਰ ਇਸ ਸਾਲ ਅਕਸ਼ੈ ਤ੍ਰਿਤੀਆ ਦਾ ਤਿਉਹਾਰ 19 ਅਪ੍ਰੈਲ ਨੂੰ ਹੀ ਮਨਾਇਆ ਜਾਵੇਗਾ। ਇਸ ਦਿਨ ਮਾਤਾ ਲਕਸ਼ਮੀ ਦੀ ਪੂਜਾ ਦਾ ਵਿਸ਼ੇਸ਼ ਵਿਧਾਨ ਹੈ, ਜਿਸ ਲਈ ਸ਼ੁਭ ਮਹੂਰਤ ਸਵੇਰੇ 10:49 ਵਜੇ ਤੋਂ ਦੁਪਹਿਰ 12:20 ਵਜੇ ਤੱਕ ਰਹੇਗਾ।

ਅਕਸ਼ੈ ਤ੍ਰਿਤੀਆ ਦੇ ਦਿਨ ਵਾਪਰੀਆਂ ਇਤਿਹਾਸਕ ਅਤੇ ਸ਼ੁਭ ਘਟਨਾਵਾਂ

ਮਾਤਾ ਗੰਗਾ ਦਾ ਧਰਤੀ ‘ਤੇ ਆਗਮਨ: ਮਾਨਤਾ ਹੈ ਕਿ ਅਕਸ਼ੈ ਤ੍ਰਿਤੀਆ ਦੇ ਦਿਨ ਹੀ ਮਾਤਾ ਗੰਗਾ ਸਵਰਗ ਤੋਂ ਧਰਤੀ ‘ਤੇ ਉਤਰੀ ਸੀ। ਗੰਗਾ ਦੇ ਅਵਤਾਰ ਨਾਲ ਹੀ ਰਾਜਾ ਸਗਰ ਦੇ 60 ਹਜ਼ਾਰ ਪੁੱਤਰਾਂ ਨੂੰ ਮੁਕਤੀ ਪ੍ਰਾਪਤ ਹੋਈ ਸੀ।

ਯੁਗਾਂ ਦੀ ਸ਼ੁਰੂਆਤ: ਇਸ ਪਵਿੱਤਰ ਦਿਨ ਤੋਂ ਹੀ ਸਤਯੁਗ ਅਤੇ ਤ੍ਰੇਤਾਯੁਗ ਦੀ ਸ਼ੁਰੂਆਤ ਹੋਈ ਮੰਨੀ ਜਾਂਦੀ ਹੈ। ਧਾਰਮਿਕ ਗ੍ਰੰਥਾਂ ਅਨੁਸਾਰ, ਅਕਸ਼ੈ ਤ੍ਰਿਤੀਆ ਦੇ ਦਿਨ ਹੀ ਦੁਆਪਰ ਯੁਗ ਦਾ ਅੰਤ ਹੋਇਆ ਸੀ।

ਭਗਵਾਨ ਪਰਸ਼ੂਰਾਮ ਜੀ ਦਾ ਅਵਤਾਰ: ਜਗਤ ਦੇ ਪਾਲਣਹਾਰ ਸ੍ਰੀ ਹਰੀ ਵਿਸ਼ਨੂੰ ਜੀ ਨੇ ਅਕਸ਼ੈ ਤ੍ਰਿਤੀਆ ਦੇ ਸ਼ੁਭ ਦਿਨ ‘ਤੇ ਹੀ ਭਗਵਾਨ ਪਰਸ਼ੂਰਾਮ ਦੇ ਰੂਪ ਵਿੱਚ ਅਵਤਾਰ ਲਿਆ ਸੀ।

ਮਹਾਭਾਰਤ ਨਾਲ ਸਬੰਧ: ਇਸ ਦਿਨ ਨੂੰ ਮਹਾਂਭਾਰਤ ਦੇ ਯੁੱਧ ਦੀ ਸਮਾਪਤੀ ਦਾ ਦਿਨ ਵੀ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਇਹ ਮਾਨਤਾ ਵੀ ਪ੍ਰਚਲਿਤ ਹੈ ਕਿ ਮਹਾਂਭਾਰਤ ਗ੍ਰੰਥ ਲਿਖਣ ਦੀ ਸ਼ੁਰੂਆਤ ਵੀ ਇਸੇ ਦਿਨ ਹੋਈ ਸੀ।

ਪਾਂਡਵਾਂ ਨੂੰ ਮਿਲਿਆ ‘ਅਕਸ਼ੈ ਪਾਤਰ’: 12 ਸਾਲਾਂ ਦੇ ਬਨਵਾਸ ਦੌਰਾਨ, ਭਗਵਾਨ ਸ੍ਰੀ ਕ੍ਰਿਸ਼ਨ ਨੇ ਪਾਂਡਵਾਂ ਨੂੰ ‘ਅਕਸ਼ੈ ਪਾਤਰ’ ਭੇਂਟ ਕੀਤਾ ਸੀ, ਜੋ ਕਦੇ ਵੀ ਅੰਨ ਤੋਂ ਖਾਲੀ ਨਹੀਂ ਹੁੰਦਾ ਸੀ। ਇਹ ਸ਼ੁਭ ਘਟਨਾ ਵੀ ਅਕਸ਼ੈ ਤ੍ਰਿਤੀਆ ਦੇ ਦਿਨ ਹੀ ਵਾਪਰੀ ਸੀ।

Follow Us
ਬੇਅਦਬੀਆਂ ਦੀ ਮੰਦਭਾਗੀਆਂ ਘਟਨਾਵਾਂ ਰੋਕਣ ਲਈ ਪੰਜਾਬ ਕੈਬਨਿਟ ਨੇ ਲਿਆ ਅਹਿਮ ਫੈਸਲਾ
ਬੇਅਦਬੀਆਂ ਦੀ ਮੰਦਭਾਗੀਆਂ ਘਟਨਾਵਾਂ ਰੋਕਣ ਲਈ ਪੰਜਾਬ ਕੈਬਨਿਟ ਨੇ ਲਿਆ ਅਹਿਮ ਫੈਸਲਾ...
CBSE ਦਾ ਨਵਾਂ ਨਿਯਮ: Three Language Policy ਵਿੱਚ ਵੱਡਾ ਫੇਰਬਦਲ, ਵਿਦਿਆਰਥੀਆਂ 'ਤੇ ਪਵੇਗਾ ਅਸਰ
CBSE ਦਾ ਨਵਾਂ ਨਿਯਮ: Three Language Policy ਵਿੱਚ ਵੱਡਾ ਫੇਰਬਦਲ, ਵਿਦਿਆਰਥੀਆਂ 'ਤੇ ਪਵੇਗਾ ਅਸਰ...
Iran-USA War Impact: ਮੱਧ ਪੂਰਬ ਜੰਗ ਨਾਲ ਭਾਰਤੀ ਚੌਲਾਂ ਦਾ ਵਪਾਰ ਠੱਪ, ਹੋਰਮੁਜ਼ ਮਾਰਗ ਦੇ ਬੰਦ ਹੋਣ ਨਾਲ ਭਾਰੀ ਨੁਕਸਾਨ
Iran-USA War Impact: ਮੱਧ ਪੂਰਬ ਜੰਗ ਨਾਲ ਭਾਰਤੀ ਚੌਲਾਂ ਦਾ ਵਪਾਰ ਠੱਪ, ਹੋਰਮੁਜ਼ ਮਾਰਗ ਦੇ ਬੰਦ ਹੋਣ ਨਾਲ ਭਾਰੀ ਨੁਕਸਾਨ...
Nari Shakti Vandan Adhiniyam: ਮਹਿਲਾ ਰਾਖਵਾਂਕਰਨ ਬਿੱਲ 'ਤੇ PM ਮੋਦੀ ਦਾ ਇਤਿਹਾਸਕ ਸੰਦੇਸ਼, ਸੰਸਦ 'ਚ ਸਿਆਸੀ ਭਾਗੀਦਾਰੀ
Nari Shakti Vandan Adhiniyam: ਮਹਿਲਾ ਰਾਖਵਾਂਕਰਨ ਬਿੱਲ 'ਤੇ PM ਮੋਦੀ ਦਾ ਇਤਿਹਾਸਕ ਸੰਦੇਸ਼, ਸੰਸਦ 'ਚ ਸਿਆਸੀ ਭਾਗੀਦਾਰੀ...
ਬੇਮੌਸਮੀ ਬਰਸਾਤ ਨਾਲ 1.25 ਲੱਖ ਏਕੜ ਤੋਂ ਵੱਧ ਫਸਲ ਦਾ ਨੁਕਸਾਨ, ਮੁਰਝਾਏ ਕਿਸਾਨਾਂ ਦੇ ਚੇਹਰੇ
ਬੇਮੌਸਮੀ ਬਰਸਾਤ ਨਾਲ 1.25 ਲੱਖ ਏਕੜ ਤੋਂ ਵੱਧ ਫਸਲ ਦਾ ਨੁਕਸਾਨ, ਮੁਰਝਾਏ ਕਿਸਾਨਾਂ ਦੇ ਚੇਹਰੇ...
ਨਵਜੋਤ ਕੌਰ ਸਿੱਧੂ ਵੱਲੋਂ ਵੱਡਾ ਐਲਾਨ, ਭਾਰਤੀ ਰਾਸ਼ਟਰਵਾਦੀ ਪਾਰਟੀ 117 ਸੀਟਾਂ 'ਤੇ ਲੜੇਗੀ ਚੋਣ
ਨਵਜੋਤ ਕੌਰ ਸਿੱਧੂ ਵੱਲੋਂ ਵੱਡਾ ਐਲਾਨ,  ਭਾਰਤੀ ਰਾਸ਼ਟਰਵਾਦੀ ਪਾਰਟੀ 117 ਸੀਟਾਂ 'ਤੇ ਲੜੇਗੀ ਚੋਣ...
Iran-America Ceasefire: ਈਰਾਨ ਦੀਆਂ 10 ਸ਼ਰਤਾਂ ਜੋ ਟਰੰਪ ਨੇ ਮੰਨੀਆਂ ਤਾਂ ਹੋਇਆ ਸੀਜ਼ਫਾਇਰ, PAK ਦੀ ਭੂਮਿਕਾ
Iran-America Ceasefire: ਈਰਾਨ ਦੀਆਂ 10 ਸ਼ਰਤਾਂ ਜੋ ਟਰੰਪ ਨੇ ਮੰਨੀਆਂ ਤਾਂ ਹੋਇਆ ਸੀਜ਼ਫਾਇਰ, PAK ਦੀ ਭੂਮਿਕਾ...
Amarnath Yatra 2026: ਦਿੱਲੀ-ਕਟੜਾ ਐਕਸਪ੍ਰੈਸਵੇਅ ਤੋਂ ਅਮਰਨਾਥ ਯਾਤਰਾ ਹੋਵੇਗੀ ਸੋਖੀ, NHAI ਦਾ ਨਵਾਂ ਤੋਹਫ਼ਾ
Amarnath Yatra 2026: ਦਿੱਲੀ-ਕਟੜਾ ਐਕਸਪ੍ਰੈਸਵੇਅ ਤੋਂ ਅਮਰਨਾਥ ਯਾਤਰਾ ਹੋਵੇਗੀ ਸੋਖੀ, NHAI ਦਾ ਨਵਾਂ ਤੋਹਫ਼ਾ...
ਤਲਾਕ ਹੋਇਆ ਤਾਂ ਕੁੜੀ ਵਾਲਿਆਂ ਨੇ ਢੋਲ ਵਜਾ ਕੇ ਮਣਾਈ ਖੁਸ਼ੀ, ਮੁੰਡੇ ਦੇ ਪਰਿਵਾਰ ਨੇ ਲਗਾਏ ਗੰਭੀਰ ਆਰੋਪ
ਤਲਾਕ ਹੋਇਆ ਤਾਂ ਕੁੜੀ ਵਾਲਿਆਂ ਨੇ ਢੋਲ ਵਜਾ ਕੇ ਮਣਾਈ ਖੁਸ਼ੀ, ਮੁੰਡੇ ਦੇ ਪਰਿਵਾਰ ਨੇ ਲਗਾਏ ਗੰਭੀਰ ਆਰੋਪ...