ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Magic Viral: ਜਾਦੂ ਨਾਲ ਕੀਤਾ ਅਜਿਹਾ ਚਮਤਕਾਰ, ਇਕ ਮਿੰਟ ‘ਚ ਨੌਜਵਾਨ ਤੋਂ ਖੋਹ ਲਈ ਸਾਰੀ ਸ਼ਕਤੀ

Magic Tricks Viral: ਫਰਾਂਸ ਦਾ ਜ਼ੇਵੀਅਰ ਮੋਰਟਿਮਰ ( Xavier Mortimer) ਆਪਣੀਆਂ ਸ਼ਾਨਦਾਰ ਜਾਦੂਈ Tricks ਲਈ ਮਸ਼ਹੂਰ ਹੈ। ਉਸਨੇ 15 ਸਾਲ ਦੀ ਉਮਰ ਵਿੱਚ ਜਾਦੂ ਸਿੱਖਣਾ ਸ਼ੁਰੂ ਕਰ ਦਿੱਤਾ ਸੀ, ਅਤੇ 2005 ਤੋਂ ਸੋਲੋ ਸ਼ੋਅ ਕਰ ਰਿਹਾ ਹੈ। ਉਸਦੀ ਨਵੀਂ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਸਨਸਨੀ ਮਚਾ ਰਹੀ ਹੈ।

Magic Viral: ਜਾਦੂ ਨਾਲ ਕੀਤਾ ਅਜਿਹਾ ਚਮਤਕਾਰ, ਇਕ ਮਿੰਟ ‘ਚ ਨੌਜਵਾਨ ਤੋਂ ਖੋਹ ਲਈ ਸਾਰੀ ਸ਼ਕਤੀ
Follow Us
tv9-punjabi
| Published: 15 Apr 2025 19:30 PM

ਮਸ਼ਹੂਰ ਫਰਾਂਸੀਸੀ ਜਾਦੂਗਰ ਜ਼ੇਵੀਅਰ ਮੋਰਟਿਮਰ ਦੇ ਇੱਕ ਵੀਡੀਓ ਨੇ ਇਨ੍ਹੀਂ ਦਿਨੀਂ ਇੰਟਰਨੈੱਟ ‘ਤੇ ਬਹੁਤ ਸਨਸਨੀ ਮਚਾ ਦਿੱਤੀ ਹੈ। ਇਸ ਵੀਡੀਓ ਵਿੱਚ, 44 ਸਾਲਾ ਜਾਦੂਗਰ ਜ਼ੇਵੀਅਰ ਇੱਕ ਜਿੰਮ ਵਿੱਚ ਦਿਖਾਈ ਦੇ ਰਿਹਾ ਹੈ, ਜਿੱਥੇ ਉਹ ਇੱਕ ਬਾਡੀ ਬਿਲਡਰ ਕੋਲ ਜਾਂਦਾ ਹੈ ਅਤੇ ਉਸਨੂੰ ਚੁੱਕਣ ਲਈ Challenge ਦਿੰਦਾ ਹੈ। ਇਸ ਤੋਂ ਬਾਅਦ ਜੋ ਵੀ ਹੋਇਆ, ਉਸ ਨੇ ਸੋਸ਼ਲ ਮੀਡੀਆ ਦੀ ਜਨਤਾ ਨੂੰ ਹੈਰਾਨ ਕਰ ਦਿੱਤਾ ਹੈ।

ਜਾਦੂਗਰ ਜ਼ੇਵੀਅਰ ਦੀ ਚੁਣੌਤੀ ਸੁਣਨ ਤੋਂ ਬਾਅਦ, ਬਾਡੀ ਬਿਲਡਰ ਵੀ ਆਪਣੇ ਮਨ ਵਿੱਚ ਸੋਚਣ ਲੱਗਦਾ ਹੈ ਕਿ ਇਸ ਵਿੱਚ ਕੀ ਵੱਡੀ ਗੱਲ ਹੈ। ਇਸ ਤੋਂ ਬਾਅਦ, ਉਹ ਜਾਦੂਗਰ ਨੂੰ ਦੋਵੇਂ ਹੱਥਾਂ ਨਾਲ ਫੜ ਕੇ ਆਰਾਮ ਨਾਲ ਹਵਾ ਵਿੱਚ ਚੁੱਕਦਾ ਹੈ। ਪਰ ਇਸ ਤੋਂ ਬਾਅਦ ਅਸਲ ਜਾਦੂ ਸ਼ੁਰੂ ਹੁੰਦਾ ਹੈ, ਜੋ ਕਿ ਸੱਚਮੁੱਚ ਦੇਖਣ ਯੋਗ ਹੈ।

ਵੀਡੀਓ ਵਿੱਚ ਅੱਗੇ ਤੁਸੀਂ ਦੇਖੋਗੇ ਕਿ ਜ਼ੇਵੀਅਰ ਬਾਡੀ ਬਿਲਡਰ ਨੂੰ ਕਹਿੰਦਾ ਹੈ ਕਿ ਉਹ ਉਸਦੀ ਸਾਰੀ ਸ਼ਕਤੀ ਖੋਹ ਲੈਣ ਵਾਲਾ ਹੈ। ਇਸ ਤੋਂ ਬਾਅਦ, ਬਹੁਤ ਹੀ ਨਾਟਕੀ ਢੰਗ ਨਾਲ, ਉਹ ਵਿਅਕਤੀ ਦੇ ਸਰੀਰ ਤੋਂ ਤਾਕਤ ਖੋਹ ਕੇ ਜਾਦੂ ਅਤੇ ਇਸ਼ਾਰਿਆਂ ਨਾਲ ਨੇੜੇ ਦੇ ਬੈਂਚ ‘ਤੇ ਰੱਖੇ ਇੱਕ ਗਲਾਸ ਨੂੰ ਦੂਰੋਂ ਡੇਗ ਦਿੰਦਾ ਹੈ। ਫਿਰ ਉਹ ਬਾਡੀ ਬਿਲਡਰ ਨੂੰ ਕਹਿੰਦਾ ਹੈ, ਹੁਣ ਤੁਹਾਡੇ ਵਿੱਚ ਕੋਈ ਤਾਕਤ ਨਹੀਂ ਬਚੀ।

ਇਸ ਤੋਂ ਬਾਅਦ, ਜ਼ੇਵੀਅਰ ਉਸ ਆਦਮੀ ਨੂੰ ਦੁਬਾਰਾ ਚੁੱਕਣ ਲਈ ਕਹਿੰਦਾ ਹੈ। ਤੁਸੀਂ ਵਿਸ਼ਵਾਸ ਨਹੀਂ ਕਰੋਗੇ ਕਿ ਬਾਡੀ ਬਿਲਡਰ ਉਸ ਨੂੰ ਇੱਕ ਇੰਚ ਵੀ ਨਹੀਂ ਹਿਲਾ ਪਾਉਂਡਾ। ਹੁਣ ਉਹ ਮੁੰਡਾ ਵੀ ਸੋਚਣ ਲੱਗਦਾ ਹੈ ਕਿ ਉਸਨੂੰ ਕੀ ਹੋਇਆ ਹੈ, ਉਹ ਜ਼ੇਵੀਅਰ ਨੂੰ ਕਿਉਂ ਨਹੀਂ ਚੁੱਕ ਸਕਿਆ। ਹਾਲਾਂਕਿ, ਜ਼ੇਵੀਅਰ ਬਾਅਦ ਵਿੱਚ ਉਸ ਦੀਆਂ ਸ਼ਕਤੀਆਂ ਉਸਨੂੰ ਵਾਪਸ ਕਰ ਦਿੰਦਾ ਹੈ।

ਇਹ ਵੀ ਪੜ੍ਹੋ- ਬੌਸ ਤੋਂ ਦੁਖੀ ਹੋ ਕੇ ਟਾਇਲਟ ਪੇਪਰ ਤੇ ਲਿਖ ਦਿੱਤਾ ਅਜਿਹਾ ਅਸਤੀਫ਼ਾ, ਭੜਕ ਗਏ ਲੋਕ

ਤੁਹਾਨੂੰ ਦੱਸ ਦੇਈਏ ਕਿ ਜ਼ੇਵੀਅਰ ਆਪਣੀਆਂ ਸ਼ਾਨਦਾਰ ਜਾਦੂਈ Tricks ਲਈ ਮਸ਼ਹੂਰ ਹੈ। ਉਸਨੇ 15 ਸਾਲ ਦੀ ਉਮਰ ਵਿੱਚ ਜਾਦੂ ਸਿੱਖਣਾ ਸ਼ੁਰੂ ਕੀਤਾ ਸੀ, ਅਤੇ 2005 ਤੋਂ ਸੋਲੋ ਸ਼ੋਅ ਕਰ ਰਿਹਾ ਹੈ। ਉਸਨੇ ਆਪਣੇ ਇੰਸਟਾਗ੍ਰਾਮ ਹੈਂਡਲ xaviermortimer ਤੋਂ ਇਹ ਵੀਡੀਓ ਸ਼ੇਅਰ ਕੀਤਾ ਅਤੇ ਲਿਖਿਆ, ਬਾਡੀ ਬਿਲਡਰ ਨੇ ਆਪਣੀ ਤਾਕਤ ਗੁਆ ਦਿੱਤੀ। ਇੱਕ ਯੂਜ਼ਰ ਨੇ ਕਮੈਂਟ ਕੀਤਾ, ਤੁਸੀਂ ਇਹ ਕਿਵੇਂ ਕੀਤਾ। ਇੱਕ ਹੋਰ ਯੂਜ਼ਰ ਨੇ ਕਿਹਾ- ਜਾਦੂਈ Tricks ਸ਼ਾਨਦਾਰ ਹਨ। ਇੱਕ ਹੋਰ ਯੂਜ਼ਰ ਨੇ ਲਿਖਿਆ, ਬਾਲੀ ਵਾਂਗ, ਉਸਦੀ ਸ਼ਕਤੀ ਖੋਹ ਲਈ ਗਈ।

VIDEO: ਧੀ ਹਰਸ਼ਿਤਾ ਦੀ ਮੰਗਣੀ 'ਤੇ ਰੱਜ ਕੇ ਥਿਰਕੇ ਕੇਜਰੀਵਾਲ, ਮਾਨ ਨੇ ਵੀ ਡਾਂਸ ਫਲੋਰ ਤੇ ਲਗਾਈ ਅੱਗ
VIDEO: ਧੀ ਹਰਸ਼ਿਤਾ ਦੀ ਮੰਗਣੀ 'ਤੇ ਰੱਜ ਕੇ ਥਿਰਕੇ ਕੇਜਰੀਵਾਲ, ਮਾਨ ਨੇ ਵੀ ਡਾਂਸ ਫਲੋਰ ਤੇ ਲਗਾਈ ਅੱਗ...
Ludhiana West Bypoll: SAD ਨੇ ਉਤਾਰਿਆ ਉਮੀਦਵਾਰ ਤਾਂ ਕਿਵੇਂ ਦਿਲਚਸਪ ਹੋਇਆ ਮਾਮਲਾ, ਵੇਖੋ VIDEO
Ludhiana West Bypoll: SAD ਨੇ ਉਤਾਰਿਆ ਉਮੀਦਵਾਰ ਤਾਂ ਕਿਵੇਂ ਦਿਲਚਸਪ ਹੋਇਆ ਮਾਮਲਾ, ਵੇਖੋ VIDEO...
ਵਕਫ਼ ਸੋਧ ਐਕਟ: ਅਦਾਲਤ ਨੇ ਅੰਤਰਿਮ ਹੁਕਮ ਟਾਲ ਦਿੱਤਾ, ਸਰਕਾਰ ਨੇ ਜਤਾਇਆ ਇਤਰਾਜ਼, ਦੇਖੋ ਵੀਡੀਓ
ਵਕਫ਼ ਸੋਧ ਐਕਟ: ਅਦਾਲਤ ਨੇ ਅੰਤਰਿਮ ਹੁਕਮ ਟਾਲ ਦਿੱਤਾ, ਸਰਕਾਰ ਨੇ  ਜਤਾਇਆ ਇਤਰਾਜ਼, ਦੇਖੋ ਵੀਡੀਓ...
National Herald case: ਕਾਂਗਰਸ ਦਾ ਵਿਰੋਧ ਜਾਰੀ, ਸ਼ਾਂਤੀ ਪ੍ਰਦਰਸ਼ਨ ਦੌਰਾਨ ਆਗੂਆਂ ਨੂੰ ਅੱਗੇ ਵਧਣ ਤੋਂ ਰੋਕਿਆ ਗਿਆ!
National Herald case: ਕਾਂਗਰਸ ਦਾ ਵਿਰੋਧ ਜਾਰੀ, ਸ਼ਾਂਤੀ ਪ੍ਰਦਰਸ਼ਨ ਦੌਰਾਨ ਆਗੂਆਂ ਨੂੰ ਅੱਗੇ ਵਧਣ ਤੋਂ ਰੋਕਿਆ ਗਿਆ!...
ਭਾਜਪਾ ਨੇ ਜਲੰਧਰ ਵਿੱਚ 'ਲਾਪਤਾ ਸੰਸਦ ਮੈਂਬਰ' ਦੇ ਲਗਾਏ ਪੋਸਟਰ, ਆਗੂ ਨੇ ਕਿਹਾ- ਜਿੱਤਣ ਤੋਂ ਬਾਅਦ ਨਹੀਂ ਆਏ ਚੰਨੀ
ਭਾਜਪਾ ਨੇ ਜਲੰਧਰ ਵਿੱਚ 'ਲਾਪਤਾ ਸੰਸਦ ਮੈਂਬਰ' ਦੇ  ਲਗਾਏ ਪੋਸਟਰ, ਆਗੂ ਨੇ ਕਿਹਾ- ਜਿੱਤਣ ਤੋਂ ਬਾਅਦ ਨਹੀਂ ਆਏ ਚੰਨੀ...
ਰਾਬਰਟ ਵਾਡਰਾ ED ਦਫ਼ਤਰ ਪਹੁੰਚੇ, Land Deal ਦੇ ਮਾਮਲੇ ਵਿੱਚ ਸੰਮਨ ਜਾਰੀ
ਰਾਬਰਟ ਵਾਡਰਾ ED ਦਫ਼ਤਰ ਪਹੁੰਚੇ, Land Deal ਦੇ ਮਾਮਲੇ ਵਿੱਚ ਸੰਮਨ ਜਾਰੀ...
ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਵਿਰੁੱਧ FIR, ਅੱਜ ਅਦਾਲਤ ਵਿੱਚ ਹੋਣਗੇ ਪੇਸ਼
ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਵਿਰੁੱਧ FIR, ਅੱਜ ਅਦਾਲਤ ਵਿੱਚ ਹੋਣਗੇ ਪੇਸ਼...
ਫਿਰੋਜ਼ਪੁਰ ਤੋਂ ਦੋ ਅੱਤਵਾਦੀ ਗ੍ਰਿਫ਼ਤਾਰ, ਅੱਤਵਾਦੀਆਂ ਤੋਂ RDX ਨਾਲ ਲੈਸ IED ਵੀ ਬਰਾਮਦ!
ਫਿਰੋਜ਼ਪੁਰ ਤੋਂ ਦੋ ਅੱਤਵਾਦੀ ਗ੍ਰਿਫ਼ਤਾਰ, ਅੱਤਵਾਦੀਆਂ ਤੋਂ RDX ਨਾਲ ਲੈਸ IED ਵੀ ਬਰਾਮਦ!...
ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਵਿੱਚ 'ਸਲੀਪਰ ਸੈੱਲ ਦੇ ਆਗੂ' ਮੌਜੂਦ ਹਨ!
ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਵਿੱਚ 'ਸਲੀਪਰ ਸੈੱਲ ਦੇ ਆਗੂ' ਮੌਜੂਦ ਹਨ!...