ਪਹਿਲਗਾਮ ਹਮਲੇ ਤੋਂ ਬਾਅਦ ਮੋਦੀ ਸਰਕਾਰ ਦੇ 5 ਵੱਡੇ ਫੈਸਲੇ
ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਕਿ ਸਿੰਧੂ ਜਲ ਸੰਧੀ ਤੁਰੰਤ ਪ੍ਰਭਾਵ ਨਾਲ ਮੁਅੱਤਲ ਰਹੇਗੀ ਜਦੋਂ ਤੱਕ ਪਾਕਿਸਤਾਨ ਸਰਹੱਦ ਪਾਰ ਅੱਤਵਾਦ ਨੂੰ ਨਹੀਂ ਰੋਕਦਾ। ਉਨ੍ਹਾਂ ਕਿਹਾ ਕਿ ਸੁਰੱਖਿਆ ਬਾਰੇ ਕੈਬਨਿਟ ਕਮੇਟੀ ਨੇ ਅਟਾਰੀ ਵਿਖੇ ਏਕੀਕ੍ਰਿਤ ਚੈੱਕ ਪੋਸਟ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰਨ ਦਾ ਫੈਸਲਾ ਕੀਤਾ ਹੈ।
ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੇ ਸਬੰਧ ਵਿੱਚ ਪ੍ਰਧਾਨ ਮੰਤਰੀ ਨਿਵਾਸ ਤੇ ਸੁਰੱਖਿਆ ਬਾਰੇ ਕੈਬਨਿਟ ਕਮੇਟੀ ਦੀ ਮੀਟਿੰਗ ਹੋਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ, ਐਨਐਸਏ ਅਜੀਤ ਡੋਭਾਲ ਅਤੇ ਹੋਰ ਸ਼ਾਮਲ ਹੋਏ। ਅਧਿਕਾਰੀਆਂ ਨੇ ਦੱਸਿਆ ਕਿ ਵਿਦੇਸ਼ ਸਕੱਤਰ ਵਿਕਰਮ ਮਿਸਰੀ ਵੀ ਮੀਟਿੰਗ ਵਿੱਚ ਮੌਜੂਦ ਸਨ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਕਿ ਇਸ ਮੀਟਿੰਗ ਤੋਂ ਬਾਅਦ ਪਾਕਿਸਤਾਨ ਨਾਲ ਸਿੰਧੂ ਜਲ ਸੰਧੀ ਖਤਮ ਕਰ ਦਿੱਤੀ ਗਈ। ਅਟਾਰੀ ਚੈੱਕ ਪੋਸਟ ਬੰਦ ਕਰ ਦਿੱਤੀ ਗਈ।
Latest Videos
Ex IG ਅਮਰ ਸਿੰਘ ਚਾਹਲ Cyber ਠਗੀ ਮਾਮਲੇ 'ਚ ਮੁੰਬਈ ਤੋਂ 3 ਗ੍ਰਿਫਤਾਰ, ਪਟਿਆਲਾ ਲਿਆ ਰਹੀ ਪੁਲਿਸ
Border 2 Teaser: ਸੰਨੀ ਦਿਓਲ ਨੇ ਦੱਸਿਆ ਬਾਰਡਰ ਬਣਾਉਣ ਦਾ ਕਾਰਨ, ਬੋਲੇ - ਪਿਤਾ ਧਰਮਿੰਦਰ ਦੀ ਹਕੀਕਤ ਬਣੀ ਪ੍ਰੇਰਨਾ
ਪੰਜਾਬ ਹਰਿਆਣਾ ਹਿਮਾਚਲ ਦੀ ਕਮਾਨ ਸੰਭਾਲਣਗੇ ਪ੍ਰਿਯੰਕਾ ਗਾਂਧੀ! ਕੀ ਚੱਲ ਰਿਹਾ ਕਾਂਗਰਸ ਦੇ ਅੰਦਰਖਾਣੇ? ਜਾਣੋ...
ਮਨਾਲੀ ਬਰਫਬਾਰੀ: ਨਵੇਂ ਸਾਲ ਦੇ ਰੋਮਾਂਚ ਦੇ ਨਾਲ ਟ੍ਰੈਫਿਕ ਜਾਮ ਦਾ ਦਰਦ, ਵੋਖੋ VIDEO