OMG: ਕੋਬਰਾ ਨੂੰ KISS ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਸ਼ਖਸ, ਸੱਪ ਨੇ ਬੁੱਲ੍ਹਾਂ ‘ਤੇ ਮਾਰਿਆ ਡੰਗ
Shocking Viral Video: ਕੋਬਰਾ ਦੁਨੀਆ ਦਾ ਸਭ ਤੋਂ ਲੰਬਾ ਜ਼ਹਿਰੀਲਾ ਸੱਪ ਹੈ, ਇਹ ਇੱਕ ਵਾਰ ਵਿੱਚ ਇੰਨਾ ਜ਼ਹਿਰ ਉੱਗਲਦਾ ਹੈ ਕਿ 20 ਲੋਕਾਂ ਦੀ ਮੌਤ ਹੋ ਸਕਦੀ ਹੈ। ਪਰ ਇਸ ਤੋਂ ਬਾਅਦ ਵੀ ਕੁਝ ਲੋਕ ਇਸ ਖ਼ਤਰਨਾਕ ਸੱਪ ਨਾਲ ਛੇੜਛਾੜ ਕਰਨ ਤੋਂ ਨਹੀਂ ਝਿਜਕਦੇ। ਹੁਣ ਇਸ ਵਾਇਰਲ ਵੀਡੀਓ ਨੂੰ ਦੇਖੋ ਜਿਸ ਵਿੱਚ ਇਕ ਵਿਅਕਤੀ ਸੱਪ ਨਾਲ ਅਜਿਹਾ ਕਰਦਾ ਨਜ਼ਰ ਆਇਆ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ।

ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਲੋਕਾਂ ਦੇ ਰੌਂਗਟੇ ਖੜ੍ਹੇ ਹੋ ਗਏ। ਕੁਝ ਸਕਿੰਟਾਂ ਦੀ ਇਸ ਵੀਡੀਓ ਕਲਿੱਪ ਵਿੱਚ ਦਿਖਾਇਆ ਗਿਆ ਹੈ ਕਿ ਕੋਬਰਾ ਨੂੰ Rescue ਤੋਂ ਬਾਅਦ, ਆਦਮੀ ਪਿੱਛੇ ਤੋਂ ਉਸਦੇ ਸਿਰ ਨੂੰ ਚੁੰਮਣ ਦੀ ਕੋਸ਼ਿਸ਼ ਕਰਦਾ ਹੈ, ਪਰ ਫਿਰ ਸੱਪ ਪਿੱਛੇ ਮੁੜਦਾ ਹੈ ਅਤੇ ਉਸਦੇ ਬੁੱਲ੍ਹਾਂ ‘ਤੇ ਹਮਲਾ ਕਰ ਦਿੰਦਾ ਹੈ। ਇਹ ਦ੍ਰਿਸ਼ ਸੱਚਮੁੱਚ ਡਰਾਉਣਾ ਹੈ।
ਤੁਹਾਨੂੰ ਦੱਸ ਦੇਈਏ ਕਿ ਕੋਬਰਾ ਦੁਨੀਆ ਦਾ ਸਭ ਤੋਂ ਲੰਬਾ ਜ਼ਹਿਰੀਲਾ ਸੱਪ ਹੈ, ਜੋ ਇੱਕ ਵਾਰ ਵਿੱਚ ਇੰਨਾ ਜ਼ਹਿਰ ਉੱਗਲਦਾ ਹੈ ਕਿ 20 ਲੋਕਾਂ ਦੀ ਮੌਤ ਹੋ ਸਕਦੀ ਹੈ। ਪਰ ਇਸ ਤੋਂ ਬਾਅਦ ਵੀ ਕੁਝ ਲੋਕ ਇਸ ਖ਼ਤਰਨਾਕ ਸੱਪ ਨਾਲ ਛੇੜਛਾੜ ਕਰਨ ਤੋਂ ਨਹੀਂ ਝਿਜਕਦੇ। ਹੁਣ ਇਸ ਵਾਇਰਲ ਵੀਡੀਓ ਨੂੰ ਦੇਖੋ।
ਵਾਇਰਲ ਹੋ ਰਹੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੋਬਰਾ ਨੂੰ ਬਚਾਉਣ ਤੋਂ ਬਾਅਦ, ਸੱਪ ਫੜਨ ਵਾਲਾ ਉਸਨੂੰ ਬੋਤਲ ਵਿੱਚ ਬੰਦ ਕਰਨ ਦੀ ਬਜਾਏ Kiss ਕਰਨ ਦੀ ਕੋਸ਼ਿਸ਼ ਕਰਦਾ ਹੈ। ਪਰ ਅਗਲੇ ਹੀ ਪਲ ਸੱਪ ਮੁੜਦਾ ਹੈ ਅਤੇ ਆਦਮੀ ‘ਤੇ ਹਮਲਾ ਕਰ ਦਿੰਦਾ ਹੈ।
View this post on Instagram
ਇਹ ਵੀ ਪੜ੍ਹੋ
ਵੀਡੀਓ ਵਿੱਚ ਤੁਸੀਂ ਦੇਖੋਗੇ ਕਿ ਸੱਪ ਇੰਨੀ ਫੁਰਤੀ ਨਾਲ ਹਮਲਾ ਕਰਦਾ ਹੈ ਕਿ ਆਦਮੀ ਵੀ ਹੈਰਾਨ ਹੋ ਜਾਂਦਾ ਹੈ ਅਤੇ ਪਿੱਛੇ ਹਟ ਜਾਂਦਾ ਹੈ। ਹਾਲਾਂਕਿ, ਵੀਡੀਓ ਤੋਂ ਇਹ ਸਪੱਸ਼ਟ ਨਹੀਂ ਹੈ ਕਿ ਸੱਪ ਨੇ ਉਸਨੂੰ ਡੰਗਿਆ ਹੈ ਜਾਂ ਨਹੀਂ। ਵੀਡੀਓ ਦੇਖ ਕੇ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਇਹ ਭਾਰਤ ਦੇ ਕਿਸੇ ਸ਼ਹਿਰ ਵਿੱਚ ਰਿਕਾਰਡ ਕੀਤਾ ਗਿਆ ਹੈ। ਹਾਲਾਂਕਿ ਵੀਡੀਓ ਕਿੱਥੇ ਤੇ ਕਦੋਂ ਦੀ ਹੈ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਇਹ ਦਿਲ ਦਹਿਲਾ ਦੇਣ ਵਾਲਾ ਵੀਡੀਓ @therealtarzann ਨਾਮ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਹੁਣ ਤੱਕ 25 ਹਜ਼ਾਰ ਲੋਕਾਂ ਨੇ ਲਾਈਕ ਕੀਤਾ ਹੈ, ਜਦੋਂ ਕਿ ਕਮੈਂਟ ਸੈਕਸ਼ਨ ਵਿੱਚ ਲੋਕ ਹੈਰਾਨ ਹਨ ਅਤੇ ਪੁੱਛ ਰਹੇ ਹਨ ਕਿ ਕੀ ਉਹ ਜ਼ਿੰਦਾ ਹੈ।
ਇਹ ਵੀ ਪੜ੍ਹੋ- ਰਾਤ ਦੇ 2 ਵਜੇ, ਪਤਨੀ ਦੇ ਕਮਰੇ ਚੋਂ ਆਈ ਗੈਰ ਮਰਦ ਦੀ ਆਵਾਜ਼, ਪਤੀ ਨੇ ਬਾਹਰੋਂ ਲਗਾਈ ਕੁੰਡੀ ਫਿਰ ਸੁਣਾਇਆ ਇਹ ਫੈਸਲਾ
ਇੱਕ ਯੂਜ਼ਰ ਨੇ ਕਮੈਂਟ ਕੀਤਾ, ਇਹ ਉਨ੍ਹਾਂ ਸਾਰਿਆਂ ਲਈ ਇੱਕ ਸਬਕ ਹੈ ਜੋ ਕੋਬਰਾ ਵਰਗੇ ਖਤਰਨਾਕ ਸੱਪਾਂ ਨੂੰ ਹਲਕੇ ਵਿੱਚ ਲੈਂਦੇ ਹਨ। ਇੱਕ ਹੋਰ ਯੂਜ਼ਰ ਨੇ ਕਿਹਾ, ਮੈਨੂੰ ਨਹੀਂ ਪਤਾ ਕਿ ਲੋਕ ਅਜਿਹੀਆਂ ਮੂਰਖਤਾਪੂਰਨ ਗੱਲਾਂ ਕਰਕੇ ਕੀ ਹਾਸਿਲ ਕਰਨਾ ਚਾਹੁੰਦੇ ਹਨ। ਇੱਕ ਹੋਰ ਯੂਜ਼ਰ ਨੇ ਲਿਖਿਆ, KISS OFF DEATH