24-02- 2025
TV9 Punjabi
Author: Isha Sharma
ਦੁੱਧ ਨੂੰ ਸ਼ਹਿਦ ਵਿੱਚ ਮਿਲਾ ਕੇ ਪੀਣ ਨਾਲ ਸਰੀਰ ਨੂੰ ਵਿਟਾਮਿਨ ਡੀ, ਬੀ12, ਫਾਸਫੋਰਸ, ਪੋਟਾਸ਼ੀਅਮ, ਰਿਬੋਫਲੇਵਿਨ, ਮੈਗਨੀਸ਼ੀਅਮ, ਕੈਲਸ਼ੀਅਮ, ਪ੍ਰੋਟੀਨ, ਆਇਓਡੀਨ, ਫਾਸਫੋਰਸ, ਜ਼ਿੰਕ, ਕਾਰਬੋਹਾਈਡਰੇਟ, ਗਲੂਕੋਜ਼, ਫਰੂਟੋਜ਼, ਐਨਜ਼ਾਈਮ ਅਤੇ ਐਂਟੀਆਕਸੀਡੈਂਟ ਮਿਲਦੇ ਹਨ।
ਦੁੱਧ ਅਤੇ ਸ਼ਹਿਦ ਦੋਵੇਂ ਹੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਦੁੱਧ ਵਿੱਚ ਸ਼ਹਿਦ ਮਿਲਾ ਕੇ ਪੀਣ ਨਾਲ ਕਈ ਸਿਹਤ ਲਾਭ ਮਿਲਦੇ ਹਨ।
ਗਰਮੀਆਂ ਦੇ ਦਿਨਾਂ ਵਿੱਚ ਸਰੀਰ ਜਲਦੀ ਥੱਕ ਜਾਂਦਾ ਹੈ। ਸ਼ਹਿਦ ਵਿੱਚ ਨੈਚੂਰਲ ਗਲੂਕੋਜ਼ ਅਤੇ ਫਰੂਟੋਜ਼ ਹੁੰਦੇ ਹਨ ਜੋ ਸਰੀਰ ਨੂੰ ਤੁਰੰਤ ਊਰਜਾ ਦਿੰਦੇ ਹਨ, ਅਤੇ ਦੁੱਧ ਵਿੱਚ ਮੌਜੂਦ ਪ੍ਰੋਟੀਨ ਮਾਸਪੇਸ਼ੀਆਂ ਦੀ ਮੁਰੰਮਤ ਕਰਦਾ ਹੈ। ਇਹ ਸੁਮੇਲ ਤੁਹਾਨੂੰ ਸਾਰਾ ਦਿਨ ਤਾਜ਼ਾ ਰੱਖਦਾ ਹੈ।
ਸ਼ਹਿਦ ਵਿੱਚ ਮੌਜੂਦ ਐਨਜ਼ਾਈਮ ਅਤੇ ਦੁੱਧ ਵਿੱਚ ਮੌਜੂਦ ਪ੍ਰੋਬਾਇਓਟਿਕ ਗੁਣ ਮਿਲ ਕੇ ਪਾਚਨ ਕਿਰਿਆ ਨੂੰ ਬਿਹਤਰ ਬਣਾਉਂਦੇ ਹਨ। ਇਸ ਨਾਲ ਕਬਜ਼, ਗੈਸ ਅਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਦੂਰ ਰਹਿੰਦੀਆਂ ਹਨ।
ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਵਿੱਚ ਸ਼ਹਿਦ ਮਿਲਾ ਕੇ ਪੀਣ ਨਾਲ ਸਰੀਰ ਅਤੇ ਮਨ ਨੂੰ ਸ਼ਾਂਤੀ ਮਿਲਦੀ ਹੈ, ਜਿਸ ਨਾਲ ਚੰਗੀ ਅਤੇ ਡੂੰਘੀ ਨੀਂਦ ਆਉਂਦੀ ਹੈ। ਇਹ ਗਰਮੀਆਂ ਦੀ ਪਰੇਸ਼ਾਨੀ ਤੋਂ ਰਾਹਤ ਦਿੰਦਾ ਹੈ।
ਗਰਮੀਆਂ ਵਿੱਚ Skin Dry ਅਤੇ ਬੇਜਾਨ ਹੋ ਜਾਂਦੀ ਹੈ। ਦੁੱਧ ਅਤੇ ਸ਼ਹਿਦ ਦੋਵੇਂ ਸਰੀਰ ਨੂੰ ਅੰਦਰੋਂ ਹਾਈਡ੍ਰੇਟ ਕਰਦੇ ਹਨ ਅਤੇ ਸਕਿਨ ਨੂੰ ਗਲੋਇੰਗ ਬਣਾਉਂਦੇ ਹਨ। ਇਸ ਤੋਂ ਇਲਾਵਾ ਵਾਲਾਂ ਦੀ ਸਿਹਤ ਵੀ ਸੁਧਰਦੀ ਹੈ।
ਸ਼ਹਿਦ ਵਿੱਚ ਐਂਟੀਬੈਕਟੀਰੀਅਲ ਅਤੇ ਐਂਟੀਆਕਸੀਡੈਂਟ ਗੁਣ ਹੁੰਦੇ ਹਨ। ਦੁੱਧ ਵਿੱਚ ਵਿਟਾਮਿਨ ਅਤੇ ਖਣਿਜ ਹੁੰਦੇ ਹਨ। ਇਹ ਇਕੱਠੇ ਮਿਲ ਕੇ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦੇ ਹਨ ਅਤੇ ਵਾਇਰਲ ਇਨਫੈਕਸ਼ਨਾਂ ਤੋਂ ਬਚਾਉਂਦੇ ਹਨ।