AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

Viral Video: ਮਾਂ ਨੇ ਕੰਗਣ ਗਿਰਵੀ ਰੱਖ ਕੇ ਭਰੀ ਸੀ ਕਾਲਜ ਦੀ ਫੀਸ, ਅੱਜ ਧੀ ਨੇ ਬਦਲ ਦਿੱਤੀ ਮਾਂ ਦੀ ਦੁਨੀਆ

Viral Video: ਬੰਗਲੁਰੂ ਦੀ ਇੱਕ ਨੌਜਵਾਨ ਕੁੜੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਆਪਣੀ ਮਾਂ ਦਾ ਧੰਨਵਾਦ ਕਰਦਿਆਂ ਭਾਵੁਕ ਹੋ ਜਾਂਦੀ ਹੈ। ਕੁੜੀ ਨੇ ਦੱਸਿਆ ਕਿ ਪੜ੍ਹਾਈ ਦੀ ਫੀਸ ਪੂਰੀ ਕਰਨ ਲਈ ਜਦੋਂ ਪੈਸੇ ਘੱਟ ਪੈ ਗਏ ਸਨ, ਤਾਂ ਉਸ ਦੀ ਮਾਂ ਨੇ ਆਪਣੇ ਸੋਨੇ ਦੇ ਕੰਗਣ ਤੱਕ ਗਿਰਵੀ ਰੱਖ ਦਿੱਤੇ ਸਨ। ਹੁਣ Flipkart ਵਿੱਚ ਨੌਕਰੀ ਮਿਲਣ ਤੋਂ ਬਾਅਦ ਨੌਜਵਾਨ ਨੇ ਆਪਣੀ ਇਸ ਕਾਮਯਾਬੀ ਦਾ ਸਾਰਾ ਸਿਹਰਾ ਆਪਣੀ ਮਾਂ ਦੇ ਇਸ ਵੱਡੇ ਤਿਆਗ ਨੂੰ ਦਿੱਤਾ ਹੈ।

Viral Video: ਮਾਂ ਨੇ ਕੰਗਣ ਗਿਰਵੀ ਰੱਖ ਕੇ ਭਰੀ ਸੀ ਕਾਲਜ ਦੀ ਫੀਸ, ਅੱਜ ਧੀ ਨੇ ਬਦਲ ਦਿੱਤੀ ਮਾਂ ਦੀ ਦੁਨੀਆ
ਬੰਗਲੁਰੂ ਦੀ ਅਨੁਮਿਤਾ ਦੀ ਕਹਾਣੀ ਦਿਲ ਜਿੱਤ ਰਹੀ ਹੈ।
tv9-punjabi
| Updated On: 01 Jul 2026 10:34 AM IST
Share

ਸੋਸ਼ਲ ਮੀਡੀਆ ‘ਤੇ ਹਰ ਰੋਜ਼ ਕਈ ਤਰ੍ਹਾਂ ਦੀਆਂ ਕਹਾਣੀਆਂ ਸਾਹਮਣੇ ਆਉਂਦੀਆਂ ਹਨ, ਪਰ ਉਨ੍ਹਾਂ ਵਿੱਚੋਂ ਕੁਝ ਅਜਿਹੀਆਂ ਹੁੰਦੀਆਂ ਹਨ ਜੋ ਸਿੱਧਾ ਦਿਲ ਨੂੰ ਛੂਹ ਜਾਂਦੀਆਂ ਹਨ। ਇਨ੍ਹੀਂ ਦਿਨੀਂ ਬੰਗਲੁਰੂ ਦੀ ਇੱਕ ਨੌਜਵਾਨ ਕੁੜੀ ਦਾ ਬਹੁਤ ਹੀ ਭਾਵੁਕ ਵੀਡੀਓ ਇੰਟਰਨੈੱਟ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਨੂੰ ਦੇਖ ਕੇ ਕਈ ਲੋਕਾਂ ਦੀਆਂ ਅੱਖਾਂ ਨਮ ਹੋ ਰਹੀਆਂ ਹਨ। ਇਹ ਇੱਕ ਮਾਂ ਦੇ ਤਿਆਗ ਅਤੇ ਧੀ ਦੀ ਸਖ਼ਤ ਮਿਹਨਤ ਦੀ ਪ੍ਰੇਰਣਾਦਾਇਕ ਕਹਾਣੀ ਹੈ, ਜਿਸ ਨੇ ਆਪਣੀ ਕਾਮਯਾਬੀ ਨਾਲ ਆਪਣੀ ਮਾਂ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ।

ਬੰਗਲੁਰੂ ਦੀ ਅਨੁਸਮਿਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ, @anusmitaaa ‘ਤੇ ਇੱਕ ਵੀਡੀਓ ਸਾਂਝਾ ਕੀਤਾ, ਜਿਸ ਵਿੱਚ ਉਸ ਨੇ ਆਪਣੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕੀਤਾ। ਉਸ ਨੇ ਦੱਸਿਆ ਕਿ ਜਦੋਂ ਉਸ ਕੋਲ ਕਾਲਜ ਦਾਖਲਾ ਫੀਸ ਦੇਣ ਲਈ ਪੈਸੇ ਨਹੀਂ ਸਨ, ਤਾਂ ਉਸ ਦੀ ਮਾਂ ਨੇ ਉਸ ਦੇ ਸੋਨੇ ਦੇ ਕੰਗਣ ਗਿਰਵੀ ਰੱਖ ਦਿੱਤੇ। ਅਨੁਸਮਿਤਾ ਲਿਖਦੀ ਹੈ, “ਮੰਮੀ ਨੇ ਇੱਕ ਵਾਰ ਵੀ ਨਹੀਂ ਸੋਚਿਆ; ਬੱਸ ਕਰ ਦਿੱਤਾ। ਕਿਉਂਕਿ ਉਹ ਹਮੇਸ਼ਾ ਆਪਣੇ ਬੱਚਿਆਂ ਲਈ ਅਜਿਹਾ ਹੀ ਕਰਦੀ ਹੈ।”

Flipkart ਵਿੱਚ ਨੌਕਰੀ ਮਿਲਦਿਆਂ ਹੀ ਆ ਗਏ ਹੰਝੂ

ਸਾਲਾਂ ਦੇ ਸੰਘਰਸ਼ ਤੋਂ ਬਾਅਦ ਜਦੋਂ ਅਨੁਸਮਿਤਾ ਨੂੰ ਦਿੱਗਜ ਈ-ਕਾਮਰਸ ਕੰਪਨੀ Flipkart ਵਿੱਚ ਨੌਕਰੀ ਮਿਲੀ, ਤਾਂ ਉਸ ਦੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ। ਵਾਇਰਲ ਹੋ ਰਹੀ ਵੀਡੀਓ ਦੀ ਸ਼ੁਰੂਆਤ ਵਿੱਚ ਮਾਂ ਅਤੇ ਧੀ ਇੱਕ-ਦੂਜੇ ਨੂੰ ਗਲੇ ਲਗਾ ਕੇ ਭਾਵੁਕ ਹੁੰਦੀਆਂ ਨਜ਼ਰ ਆਉਂਦੀਆਂ ਹਨ। ਇਸ ਤੋਂ ਬਾਅਦ ਵੀਡੀਓ ਵਿੱਚ ਅਨੁਸਮਿਤਾ ਦੇ ਫਲਿਪਕਾਰਟ ਦਫ਼ਤਰ ਦੀਆਂ ਕੁਝ ਝਲਕੀਆਂ ਵੀ ਦਿਖਾਈਆਂ ਜਾਂਦੀਆਂ ਹਨ। ਵੀਡੀਓ ‘ਤੇ ਲਿਖਿਆ ਇੱਕ ਭਾਵੁਕ ਮੈਸੇਜ ਹਰ ਕਿਸੇ ਦਾ ਦਿਲ ਜਿੱਤ ਰਿਹਾ ਹੈ— “ਜਿਸ ਧੀ ਦੀ ਪੜ੍ਹਾਈ ਦੀ ਫੀਸ ਭਰਨ ਲਈ ਉਸ ਦੀ ਮਾਂ ਨੇ ਆਪਣੇ ਸੋਨੇ ਦੇ ਕੰਗਣ ਗਿਰਵੀ ਰੱਖ ਦਿੱਤੇ ਸਨ, ਅੱਜ ਉਸੇ ਧੀ ਨੂੰ ਅਜਿਹੀ ਨੌਕਰੀ ਮਿਲੀ ਹੈ ਕਿ ਉਹ ਆਪਣੀ ਮਾਂ ਲਈ ਦੁਨੀਆ ਦੀ ਹਰ ਖੁਸ਼ੀ ਖਰੀਦ ਸਕਦੀ ਹੈ।”

‘ਇਹ ਸਿਰਫ਼ ਨੌਕਰੀ ਨਹੀਂ, ਮਾਂ ਦੇ ਤਿਆਗ ਦਾ ਸਨਮਾਨ ਹੈ’

ਅਨੁਸਮਿਤਾ ਦਾ ਕਹਿਣਾ ਹੈ ਕਿ ਫਲਿਪਕਾਰਟ ਵਿੱਚ ਮਿਲੀ ਇਹ ਨੌਕਰੀ ਉਸ ਲਈ ਸਿਰਫ਼ ਕਰੀਅਰ ਬਣਾਉਣ ਦਾ ਸਾਧਨ ਨਹੀਂ ਹੈ। ਭਾਵੁਕ ਹੁੰਦਿਆਂ ਉਸ ਨੇ ਲਿਖਿਆ, “ਮੈਂ ਹਰ ਰੋਜ਼ ਫਲਿਪਕਾਰਟ ਆਪਣੀ ਮਾਂ ਲਈ ਜਾਂਦੀ ਹਾਂ। ਇਹ ਨੌਕਰੀ ਇਸ ਗੱਲ ਦਾ ਸਬੂਤ ਹੈ ਕਿ ਮੇਰੀ ਮਾਂ ਦਾ ਤਿਆਗ ਵਿਅਰਥ ਨਹੀਂ ਗਿਆ। ਅੱਜ ਮੈਨੂੰ ਲੱਗਿਆ ਕਿ ਇਹ ਗੱਲ ਸਭ ਨਾਲ ਸਾਂਝੀ ਕਰਨੀ ਚਾਹੀਦੀ ਹੈ। ਮਾਂ… ਇਹ ਸਭ ਕੁਝ ਸਿਰਫ਼ ਤੁਹਾਡੇ ਲਈ ਹੈ। ਮੇਰੀ ਹਰ ਕਾਮਯਾਬੀ ਤੁਹਾਨੂੰ ਸਮਰਪਿਤ ਹੈ।”

ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਲੁਟਾਇਆ ਭਰਪੂਰ ਪਿਆਰ

ਇਹ ਵੀਡੀਓ ਇੰਟਰਨੈੱਟ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਲੋਕ ਇਸ ‘ਤੇ ਲਗਾਤਾਰ ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਹਜ਼ਾਰਾਂ ਲੋਕ ਇਸ ਵੀਡੀਓ ਨੂੰ ਸ਼ੇਅਰ ਕਰ ਰਹੇ ਹਨ ਅਤੇ ਮਾਂ-ਧੀ ਦੇ ਇਸ ਖੂਬਸੂਰਤ ਤੇ ਅਟੁੱਟ ਰਿਸ਼ਤੇ ਨੂੰ ਸਲਾਮ ਕਰ ਰਹੇ ਹਨ। ਇਹ ਕਹਾਣੀ ਇੱਕ ਵਾਰ ਫਿਰ ਯਾਦ ਦਿਵਾਉਂਦੀ ਹੈ ਕਿ ਮਾਪੇ ਆਪਣੇ ਬੱਚਿਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਖੁਦ ਕਿੰਨੀਆਂ ਮੁਸ਼ਕਲਾਂ ਅਤੇ ਕੁਰਬਾਨੀਆਂ ਸਹਿੰਦੇ ਹਨ।

ਇੱਥੇ ਦੇਖੋ ਵੀਡੀਓ

View this post on Instagram

A post shared by Anusmita (@anusmitaaa)

Follow Us
Exclusive Interview: ਜੰਗ ਤੇ ਬਹਾਦਰੀ ਦੀ ਅਣਕਹੀ ਦਾਸਤਾਂ! ਕਾਰਗਿਲ ਵਿਜੇ ਦਿਵਸ 'ਤੇ 'ਆਪ੍ਰੇਸ਼ਨ ਸਫੇਦ ਸਾਗਰ' ਦੀ ਟੀਮ ਨਾਲ ਗੱਲਬਾਤ
Exclusive Interview: ਜੰਗ ਤੇ ਬਹਾਦਰੀ ਦੀ ਅਣਕਹੀ ਦਾਸਤਾਂ! ਕਾਰਗਿਲ ਵਿਜੇ ਦਿਵਸ 'ਤੇ 'ਆਪ੍ਰੇਸ਼ਨ ਸਫੇਦ ਸਾਗਰ' ਦੀ ਟੀਮ ਨਾਲ ਗੱਲਬਾਤ...
Kargil Vijay Diwas: 27 ਸਾਲ ਬਾਅਦ ਵੀ ਜ਼ਿੰਦਾ ਹੈ ਸ਼ਹੀਦ ਉਦੈ ਮਾਨ ਸਿੰਘ ਦੀਆਂ ਯਾਦਾਂ
Kargil Vijay Diwas: 27 ਸਾਲ ਬਾਅਦ ਵੀ ਜ਼ਿੰਦਾ ਹੈ ਸ਼ਹੀਦ ਉਦੈ ਮਾਨ ਸਿੰਘ ਦੀਆਂ ਯਾਦਾਂ...
ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ 'ਤੇ CJP ਦਾ ਪਹਿਲਾ ਬਿਆਨ, ਬੋਲੇ- ਲੋਕਤੰਤਰ ਦੀ ਜਿੱਤ, ਅਸੀਂ ਕਰ ਦਿਖਾਇਆ
ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ 'ਤੇ CJP ਦਾ ਪਹਿਲਾ ਬਿਆਨ, ਬੋਲੇ- ਲੋਕਤੰਤਰ ਦੀ ਜਿੱਤ, ਅਸੀਂ ਕਰ ਦਿਖਾਇਆ...
ਲਾਪਤਾ ਹੋਈਆਂ 10 ਕੁੜੀਆਂ, 8 ਵਾਪਸ ਪਰਤੀਆਂ, ਕਿਸੇ ਨੇ ਫਸਾਇਆ ਜਾਂ ਹੋਈ ਕਿਡਨੈਪਿੰਗ? ਜਾਣੋ...
ਲਾਪਤਾ ਹੋਈਆਂ 10 ਕੁੜੀਆਂ, 8 ਵਾਪਸ ਪਰਤੀਆਂ, ਕਿਸੇ ਨੇ ਫਸਾਇਆ ਜਾਂ ਹੋਈ ਕਿਡਨੈਪਿੰਗ? ਜਾਣੋ......
ਦਿੱਲੀ ਵਿੱਚ ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ, ਸੁਰੱਖਿਆ ਅਲਰਟ ਜਾਰੀ
ਦਿੱਲੀ ਵਿੱਚ ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ, ਸੁਰੱਖਿਆ ਅਲਰਟ ਜਾਰੀ...
NEET ਵਿਵਾਦ ਵਿਚਾਲੇ ਸਿੱਖਿਆ ਮੰਤਰਾਲੇ ਵਿੱਚ ਵੱਡਾ ਫੇਰਬਦਲ, ਉੱਚ ਸਿੱਖਿਆ ਸਕੱਤਰ ਵਿਨੀਤ ਜੋਸ਼ੀ ਦਾ ਤਬਾਦਲਾ
NEET ਵਿਵਾਦ ਵਿਚਾਲੇ ਸਿੱਖਿਆ ਮੰਤਰਾਲੇ ਵਿੱਚ ਵੱਡਾ ਫੇਰਬਦਲ, ਉੱਚ ਸਿੱਖਿਆ ਸਕੱਤਰ ਵਿਨੀਤ ਜੋਸ਼ੀ ਦਾ ਤਬਾਦਲਾ...
ਅਜਨਾਲਾ ਵਿੱਚ ਹੜ੍ਹ ਦਾ ਖ਼ਤਰਾ, ਜਾਇਜ਼ਾ ਲੈਣ ਪਹੁੰਚੇ ਕੁਲਦੀਪ ਧਾਲੀਵਾਲ
ਅਜਨਾਲਾ ਵਿੱਚ ਹੜ੍ਹ ਦਾ ਖ਼ਤਰਾ, ਜਾਇਜ਼ਾ ਲੈਣ ਪਹੁੰਚੇ ਕੁਲਦੀਪ ਧਾਲੀਵਾਲ...
Student Protest... ਪੰਜਾਬ ਦੀ ਸਿੱਖਿਆ ਪ੍ਰਣਾਲੀ... TV9 Digital ਨਾਲ ਖਾਸ ਗੱਲਬਾਤ 'ਚ ਹਰਜੋਤ ਬੈਂਸ ਨੇ ਦਿੱਤਾ ਹਰ ਸਵਾਲ ਦਾ ਜਵਾਬ...ਵੇਖੋ ਵੀਡੀਓ
Student Protest... ਪੰਜਾਬ ਦੀ ਸਿੱਖਿਆ ਪ੍ਰਣਾਲੀ... TV9 Digital ਨਾਲ ਖਾਸ ਗੱਲਬਾਤ 'ਚ ਹਰਜੋਤ ਬੈਂਸ ਨੇ ਦਿੱਤਾ ਹਰ ਸਵਾਲ ਦਾ ਜਵਾਬ...ਵੇਖੋ ਵੀਡੀਓ...
Sonam Wangchuk ਦਾ ਵੱਡਾ ਸੁਨੇਹਾ: ਅਨਸ਼ਨ ਖਤਮ ਕਰਨ ਨੂੰ ਲੈ ਕੇ ਕੀ ਬੋਲੇ?
Sonam Wangchuk ਦਾ ਵੱਡਾ ਸੁਨੇਹਾ: ਅਨਸ਼ਨ ਖਤਮ ਕਰਨ ਨੂੰ ਲੈ ਕੇ ਕੀ ਬੋਲੇ?...