Viral Video: ਬੱਚੇ ਦੇ ਜਨਮਦਿਨ ‘ਤੇ ਮਾਂ ਨੇ ਬਣਾਇਆ ਤਰਬੂਜ ਅਤੇ ਬੋਨ ਮੈਰੋ ਦਾ ਕੇਕ, ਕਿਸੇ ਨੇ ਕੀਤੀ ਤਾਰੀਫ਼ ਤਾਂ ਕਿਸੇ ਨੇ ਉਡਾਇਆ ਮਜ਼ਾਕ
ਸੋਸ਼ਲ ਮੀਡੀਆ 'ਤੇ ਇੱਕ ਮਾਂ ਦੀ ਅਜੀਬੋ-ਗਰੀਬ ਰੈਸਿਪੀ ਵਾਇਰਲ ਹੋ ਗਈ ਹੈ। ਮਹਿਲਾ ਨੇ ਆਪਣੇ ਬੇਟੇ ਦੇ ਪਹਿਲੇ ਜਨਮਦਿਨ 'ਤੇ ਅਜਿਹਾ ਕੇਕ ਬਣਾਇਆ, ਜਿਸ ਨੂੰ ਲੈ ਕੇ ਇੰਟਰਨੈੱਟ 'ਤੇ ਬਹਿਸ ਛਿੜ ਗਈ ਹੈ।
ਅੱਜਕੱਲ੍ਹ ਸੋਸ਼ਲ ਮੀਡੀਆ ‘ਤੇ ਪੇਰੈਂਟਿੰਗ ਦੇ ਅਜੀਬੋ-ਗਰੀਬ ਤਰੀਕੇ ਕਾਫ਼ੀ ਚਰਚਾ ਵਿੱਚ ਰਹਿੰਦੇ ਹਨ। ਇਸੇ ਕੜੀ ਵਿੱਚ ਇੱਕ ਮਾਂ ਨੇ ਆਪਣੇ ਬੇਟੇ ਦੇ ਪਹਿਲੇ ਜਨਮਦਿਨ ‘ਤੇ ਕੁਝ ਅਜਿਹਾ ਕਰ ਦਿਖਾਇਆ, ਜਿਸ ਨੂੰ ਦੇਖ ਕੇ ਲੋਕ ਹੈਰਾਨ ਵੀ ਹਨ ਅਤੇ ਭੜਕੇ ਹੋਏ ਵੀ ਹਨ। ਕੰਟੈਂਟ ਕ੍ਰਿਏਟਰ ਬ੍ਰਿਜੇਟ ਲੇਵਿਨ ਨੇ ਰਵਾਇਤੀ ਕੇਕ ਦੀ ਬਜਾਏ ਆਪਣੇ ਬੱਚੇ ਲਈ ਅਜਿਹਾ ‘ਹੈਲਦੀ’ ਕੇਕ ਬਣਾਇਆ, ਜਿਸ ਦੀ ਕਿਸੇ ਨੇ ਉਮੀਦ ਵੀ ਨਹੀਂ ਕੀਤੀ ਸੀ।
ਤਰਬੂਜ ਅਤੇ ਬੋਨ ਮੈਰੋ ਨਾਲ ਤਿਆਰ ਕੀਤਾ ਕੇਕ
ਪੀਪਲ ਮੈਗਜ਼ੀਨ ਦੀ ਰਿਪੋਰਟ ਮੁਤਾਬਕ, ਬ੍ਰਿਜੇਟ ਆਪਣੇ ਬੱਚੇ ਨੂੰ ਪ੍ਰੋਸੈਸਡ ਸ਼ੂਗਰ ਅਤੇ ਮੈਦੇ ਤੋਂ ਦੂਰ ਰੱਖਣਾ ਚਾਹੁੰਦੀ ਸੀ। ਇਸ ਲਈ ਉਸ ਨੇ ਬਰਥਡੇ ਕੇਕ ਦਾ ਬੇਸ ਤਰਬੂਜ ਦੇ ਇੱਕ ਵੱਡੇ ਟੁਕੜੇ ਨਾਲ ਬਣਾਇਆ ਅਤੇ ਉਸ ਦੇ ਉੱਪਰ ਬੋਨ ਮੈਰੋ (Whipped Bone Marrow) ਦੀ ਕ੍ਰੀਮ ਵਰਗੀ ਪਰਤ ਲਗਾ ਦਿੱਤੀ। ਜੀ ਹਾਂ, ਤੁਸੀਂ ਬਿਲਕੁਲ ਸਹੀ ਪੜ੍ਹਿਆ ਹੈ।
ਬ੍ਰਿਜੇਟ ਦਾ ਮੰਨਣਾ ਸੀ ਕਿ ਇਸ ਉਮਰ ਦੇ ਬੱਚਿਆਂ ਨੂੰ ਅਜਿਹਾ ਖਾਣਾ ਮਿਲਣਾ ਚਾਹੀਦਾ ਹੈ, ਜੋ ਸਿਹਤਮੰਦ ਫੈਟ ਅਤੇ ਜ਼ਰੂਰੀ ਪੋਸ਼ਕ ਤੱਤ ਪ੍ਰਦਾਨ ਕਰੇ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਬੱਚੇ ਨੇ ਵੀ ਇਸ ਅਨੋਖੇ ਕੇਕ ਨੂੰ ਬੜੇ ਚਾਅ ਨਾਲ ਖਾਧਾ।
ਕਿਸੇ ਨੇ ਦੱਸਿਆ ਅਜੀਬ, ਤਾਂ ਕਿਸੇ ਨੇ ਕੀਤੀ ਤਾਰੀਫ਼
ਜਿਵੇਂ ਹੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ, ਨੈਟੀਜ਼ਨਸ ਵੱਖ-ਵੱਖ ਤਰ੍ਹਾਂ ਦੇ ਕੁਮੈਂਟ ਕਰਨ ਲੱਗੇ। ਇੱਕ ਯੂਜ਼ਰ ਨੇ ਤਨਜ਼ ਕੱਸਦਿਆਂ ਲਿਖਿਆ ਕਿ ਇਹ ਦੇਖਣ ਵਿੱਚ ਕਿਸੇ ਕੁੱਤੇ ਲਈ ਬਣਾਏ ਜਾਣ ਵਾਲੇ ਕੇਕ ਵਰਗਾ ਲੱਗ ਰਿਹਾ ਹੈ। ਦੂਜੇ ਯੂਜ਼ਰ ਨੇ ਲਿਖਿਆ ਕਿ ਬੋਨ ਮੈਰੋ ਦੇ ਫਾਇਦੇ ਆਪਣੀ ਜਗ੍ਹਾ ਹਨ, ਪਰ ਜਨਮਦਿਨ ‘ਤੇ ਥੋੜ੍ਹਾ ਜਿਹਾ ਆਮ ਕੇਕ ਖਾਣ ਦਾ ਵੀ ਆਪਣਾ ਹੀ ਮਜ਼ਾ ਹੈ।
ਦੂਜੇ ਪਾਸੇ, ਕਈ ਪੇਰੈਂਟਸ ਇਸ ਮਾਂ ਦੇ ਸਮਰਥਨ ਵਿੱਚ ਵੀ ਆਏ। ਇੱਕ ਯੂਜ਼ਰ ਨੇ ਕਿਹਾ ਕਿ ਬੱਚਾ ਅਜੇ ਬਹੁਤ ਛੋਟਾ ਹੈ ਅਤੇ ਉਸ ਨੂੰ ਵੈਸੇ ਵੀ ਕੁਝ ਯਾਦ ਨਹੀਂ ਰਹਿਣਾ। ਤਿੰਨ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਪ੍ਰੋਸੈਸਡ ਸ਼ੂਗਰ ਨਾ ਦੇਣ ਦੇ ਵਾਕਈ ਕਈ ਫਾਇਦੇ ਹਨ।
ਇਹ ਵੀ ਪੜ੍ਹੋ
ਇੱਥੇ ਦੇਖੋ ਵਾਇਰਲ ਵੀਡੀਓ
View this post on Instagram


