AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Train Viral Video: ਚੱਲਦੀ ਟ੍ਰੇਨ ‘ਚ ਦੀਵਾ ਜਗਾ ਕੇ ਪੂਜਾ ਕਰਨ ਲੱਗਾ ਸ਼ਖ਼ਸ, ਯਾਤਰੀਆਂ ਦੇ ਉੱਡੇ ਹੋਸ਼, ਵੀਡੀਓ ਦੇਖ ਭੜਕੇ ਲੋਕ

Train Viral Video: ਟ੍ਰੇਨ ਦੇ ਥਰਡ AC ਕੋਚ ਦੀ ਅੱਪਰ ਬਰਥ 'ਤੇ ਦੀਵਾ ਜਲਾਉਣ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਸਹਿ-ਯਾਤਰੀਆਂ ਵੱਲੋਂ ਰੋਕਣ ਅਤੇ ਸਮਝਾਉਣ ਦੇ ਬਾਵਜੂਦ ਵੀ ਉਹ ਸ਼ਖ਼ਸ ਨਹੀਂ ਮੰਨਿਆ। ਜਾਣੋ ਇਸ ਵਾਇਰਲ ਵੀਡੀਓ ਦੀ ਪੂਰੀ ਕਹਾਣੀ।

Train Viral Video: ਚੱਲਦੀ ਟ੍ਰੇਨ 'ਚ ਦੀਵਾ ਜਗਾ ਕੇ ਪੂਜਾ ਕਰਨ ਲੱਗਾ ਸ਼ਖ਼ਸ, ਯਾਤਰੀਆਂ ਦੇ ਉੱਡੇ ਹੋਸ਼, ਵੀਡੀਓ ਦੇਖ ਭੜਕੇ ਲੋਕ
ਟ੍ਰੇਨ ‘ਚ ਦੀਵਾ ਜਗਾਉਣ ‘ਤੇ ਭੜਕੇ ਯਾਤਰੀ
tv9-punjabi
| Updated On: 28 Jul 2026 10:19 AM IST
Share

ਸੋਸ਼ਲ ਮੀਡੀਆ ‘ਤੇ ਇਨ੍ਹੀਂ ਦਿਨੀਂ ਇੱਕ ਹੈਰਾਨ ਕਰਨ ਵਾਲਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਮਾਮਲਾ ਟ੍ਰੇਨ ਦੇ ਥਰਡ AC (3AC) ਕੋਚ ਦਾ ਹੈ, ਜਿੱਥੇ ਇੱਕ ਯਾਤਰੀ ਨੇ ਆਪਣੀ ਅੱਪਰ ਬਰਥ ‘ਤੇ ਬੈਠ ਕੇ ਨਾ ਸਿਰਫ਼ ਪੂਜਾ-ਪਾਠ ਕੀਤਾ, ਸਗੋਂ ਚੱਲਦੀ ਟ੍ਰੇਨ ਵਿੱਚ ਖੁੱਲ੍ਹੇਆਮ ਦੀਵਾ ਵੀ ਜਗਾ ਦਿੱਤਾ। ਉਸ ਦੀ ਇਸ ਹਰਕਤ ਨੂੰ ਦੇਖ ਕੇ ਨਾਲ ਸਫ਼ਰ ਕਰ ਰਹੇ ਹੋਰ ਯਾਤਰੀ ਹੈਰਾਨ ਰਹਿ ਗਏ। ਜਦੋਂ ਲੋਕਾਂ ਨੇ ਉਸ ਨੂੰ ਰੋਕਣ ਅਤੇ ਸਮਝਾਉਣ ਦੀ ਕੋਸ਼ਿਸ਼ ਕੀਤੀ, ਤਾਂ ਵੀ ਉਹ ਆਪਣੀ ਜ਼ਿੱਦ ‘ਤੇ ਅੜਿਆ ਰਿਹਾ ਅਤੇ ਕਿਸੇ ਦੀ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ।

ਟ੍ਰੇਨ ਦੇ ਅੰਦਰ ਖੁੱਲ੍ਹੀ ਅੱਗ ਜਲਾਉਣਾ ਪੂਰੀ ਤਰ੍ਹਾਂ ਹੈ ਮਨਾਹੀ

ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇੰਟਰਨੈੱਟ ‘ਤੇ ਇਸ ਗੱਲ ਨੂੰ ਲੈ ਕੇ ਬਹਿਸ ਛਿੜ ਗਈ ਹੈ ਕਿ ਕੀ ਲੋਕਾਂ ਵਿੱਚ ਬੁਨਿਆਦੀ ਸਮਝ ਵੀ ਨਹੀਂ ਰਹੀ? ਭਾਰਤੀ ਰੇਲਵੇ ਦੇ ਨਿਯਮਾਂ ਮੁਤਾਬਕ ਟ੍ਰੇਨ ਦੇ ਅੰਦਰ ਮਾਚਿਸ, ਲਾਈਟਰ ਦੀ ਵਰਤੋਂ ਕਰਨਾ ਜਾਂ ਕਿਸੇ ਵੀ ਤਰ੍ਹਾਂ ਦੀ ਖੁੱਲ੍ਹੀ ਅੱਗ ਜਲਾਉਣਾ ਸਖ਼ਤ ਮਨਾਹੀ ਹੈ। ਟ੍ਰੇਨ ਵਿੱਚ ਮੌਜੂਦ ਚਾਦਰਾਂ, ਕੰਬਲਾਂ ਅਤੇ ਪਰਦਿਆਂ ਨੂੰ ਅੱਗ ਬਹੁਤ ਜਲਦੀ ਲੱਗ ਸਕਦੀ ਹੈ। ਅਜਿਹੇ ਵਿੱਚ ਚੱਲਦੀ ਟ੍ਰੇਨ ਵਿੱਚ ਦੀਵਾ ਜਗਾਉਣਾ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇਣ ਦੇ ਬਰਾਬਰ ਹੈ।

ਯਾਤਰੀਆਂ ਦੇ ਸਮਝਾਉਣ ਦੇ ਬਾਵਜੂਦ ਨਹੀਂ ਮੰਨਿਆ ਸ਼ਖ਼ਸ

ਵਾਇਰਲ ਵੀਡੀਓ ਵਿੱਚ ਸਾਫ਼ ਦਿਖਾਈ ਦਿੰਦਾ ਹੈ ਕਿ ਅੱਪਰ ਬਰਥ ‘ਤੇ ਬੈਠਾ ਇੱਕ ਯਾਤਰੀ ਦੀਵਾ ਜਗਾ ਕੇ ਪੂਜਾ ਕਰ ਰਿਹਾ ਹੈ। ਆਲੇ-ਦੁਆਲੇ ਬੈਠੇ ਹੋਰ ਯਾਤਰੀ ਉਸ ਨੂੰ ਲਗਾਤਾਰ ਸਮਝਾ ਰਹੇ ਹਨ ਕਿ ਅਜਿਹਾ ਨਾ ਕਰੋ, ਨਹੀਂ ਤਾਂ ਫਾਇਰ ਅਲਾਰਮ ਵੱਜ ਸਕਦਾ ਹੈ। ਇਸ ਦੇ ਬਾਵਜੂਦ ਵੀ ਉਸ ਸ਼ਖ਼ਸ ‘ਤੇ ਕਿਸੇ ਗੱਲ ਦਾ ਕੋਈ ਅਸਰ ਨਹੀਂ ਪਿਆ।

ਇਹ ਪੂਰਾ ਮਾਮਲਾ X (ਪਹਿਲਾਂ ਟਵਿੱਟਰ) ‘ਤੇ @JharkhandRail ਨਾਮ ਦੇ ਹੈਂਡਲ ਤੋਂ ਸਾਂਝਾ ਕੀਤਾ ਗਿਆ ਹੈ। ਪੋਸਟ ਵਿੱਚ ਸਪੱਸ਼ਟ ਲਿਖਿਆ ਗਿਆ ਹੈ ਕਿ ਇਹ ਸੰਦੇਸ਼ ਕਿਸੇ ਵੀ ਧਰਮ ਜਾਂ ਆਸਥਾ ਦੇ ਖ਼ਿਲਾਫ਼ ਨਹੀਂ ਹੈ, ਸਗੋਂ ਸਿਰਫ਼ ਜਨਤਕ ਸੁਰੱਖਿਆ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਸਾਂਝਾ ਕੀਤਾ ਗਿਆ ਹੈ।

ਸੋਸ਼ਲ ਮੀਡੀਆ ‘ਤੇ ਲੋਕਾਂ ਦਾ ਫੁੱਟਿਆ ਗੁੱਸਾ

ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਯੂਜ਼ਰਾਂ ਨੇ ਤਿੱਖੀਆਂ ਪ੍ਰਤੀਕਿਰਿਆਵਾਂ ਦਿੱਤੀਆਂ। ਇੱਕ ਯੂਜ਼ਰ ਨੇ ਲਿਖਿਆ, “ਹੇ ਭਗਵਾਨ! ਅਜਿਹੇ ਲੋਕਾਂ ‘ਤੇ ਟ੍ਰੇਨ ਵਿੱਚ ਸਫ਼ਰ ਕਰਨ ‘ਤੇ ਪਾਬੰਦੀ ਲਾ ਦੇਣੀ ਚਾਹੀਦੀ ਹੈ।” ਦੂਜੇ ਨੇ ਕਿਹਾ, “ਪਹਿਲਾਂ ਇਸ ‘ਤੇ ਭਾਰੀ ਜੁਰਮਾਨਾ ਲਗਾਓ, ਫਿਰ ਜੇਲ੍ਹ ਭੇਜੋ।” ਇੱਕ ਹੋਰ ਯੂਜ਼ਰ ਨੇ ਟਿੱਪਣੀ ਕੀਤੀ, “ਲੋਕਾਂ ਨੇ ਸਿਵਿਕ ਸੈਂਸ ਦੀ ਪੂਰੀ ਤਰ੍ਹਾਂ ਧੱਜੀਆਂ ਉਡਾ ਦਿੱਤੀਆਂ ਹਨ।”

ਇੱਥੇ ਦੇਖੋ ਵਾਇਰਲ ਵੀਡੀਓ

Follow Us
ਗਰਲਫਰੈਂਡ ਦੀ Kiss ਨਾਲ ਸੱਜੀ ਕਾਰ, ਵਾਇਰਲ ਹੋਈਆਂ ਤਸਵੀਰਾਂ ਤਾਂ ਪੁਲਿਸ ਨੇ ਕੱਟਿਆ ਚਾਲਾਨ
ਗਰਲਫਰੈਂਡ ਦੀ Kiss ਨਾਲ ਸੱਜੀ ਕਾਰ, ਵਾਇਰਲ ਹੋਈਆਂ ਤਸਵੀਰਾਂ ਤਾਂ ਪੁਲਿਸ ਨੇ ਕੱਟਿਆ ਚਾਲਾਨ...
2027 ਤੋਂ ਪਹਿਲਾਂ ਕਾਂਗਰਸ 'ਚ ਸਿਆਸੀ ਘਮਸਾਣ... ਪਰ MP ਅਮਰ ਸਿੰਘ ਕਰ ਰਹੇ ਕੁਝ ਹੋਰ ਹੀ ਦਾਅਵੇ
2027 ਤੋਂ ਪਹਿਲਾਂ ਕਾਂਗਰਸ 'ਚ ਸਿਆਸੀ ਘਮਸਾਣ... ਪਰ MP ਅਮਰ ਸਿੰਘ ਕਰ ਰਹੇ ਕੁਝ ਹੋਰ ਹੀ ਦਾਅਵੇ...
ਦਿੱਲੀ-NCR ਵਿੱਚ ਸਵਾਈਨ ਫਲੂ ਦੀ ਦਸਤਕ, ਜਾਣੋ ਬਚਣ ਦੇ ਸੌਖੇ ਤਰੀਕੇ
ਦਿੱਲੀ-NCR ਵਿੱਚ ਸਵਾਈਨ ਫਲੂ ਦੀ ਦਸਤਕ, ਜਾਣੋ ਬਚਣ ਦੇ ਸੌਖੇ ਤਰੀਕੇ...
ਚੰਡੀਗੜ੍ਹ ਨੂੰ ਦਹਿਲਾਉਣ ਦੀ ਸਾਜਿਸ਼ ਨਾਕਾਮ, ਬੱਸ ਸਟੈਂਡ 'ਤੇ ਮਿਲਿਆ IED, 3 ਕਾਬੂ
ਚੰਡੀਗੜ੍ਹ ਨੂੰ ਦਹਿਲਾਉਣ ਦੀ ਸਾਜਿਸ਼ ਨਾਕਾਮ, ਬੱਸ ਸਟੈਂਡ 'ਤੇ ਮਿਲਿਆ IED, 3 ਕਾਬੂ...
ਸਵਾਮੀ ਰਾਮਦੇਵ ਦਾ ਵਨ ਨੇਸ਼ਨ, ਵਨ ਇਲੈਕਸ਼ਨ ਨੂੰ ਸਮਰਥਨ, ਬੋਲੇ- ਰਾਸ਼ਟਰੀ ਹਿੱਤ ਵਿੱਚ ਜ਼ਰੂਰੀ
ਸਵਾਮੀ ਰਾਮਦੇਵ ਦਾ ਵਨ ਨੇਸ਼ਨ, ਵਨ ਇਲੈਕਸ਼ਨ ਨੂੰ ਸਮਰਥਨ, ਬੋਲੇ- ਰਾਸ਼ਟਰੀ ਹਿੱਤ ਵਿੱਚ ਜ਼ਰੂਰੀ...
Vande Mataram Controversy: ਸ਼ਰਮੀਲਾ ਟੈਗੋਰ ਦੇ ਬਿਆਨ 'ਤੇ ਕੰਗਨਾ ਰਣੌਤ ਦਾ ਜਵਾਬੀ ਹਮਲਾ ਕੀਤਾ
Vande Mataram Controversy: ਸ਼ਰਮੀਲਾ ਟੈਗੋਰ ਦੇ ਬਿਆਨ 'ਤੇ ਕੰਗਨਾ ਰਣੌਤ ਦਾ ਜਵਾਬੀ ਹਮਲਾ ਕੀਤਾ...
ਖੰਡ-ਸਰੋਂ ਦੇ ਭਾਅ ਅਸਮਾਨ 'ਤੇ ਪਹੁੰਚੇ, ਖਪਤਕਾਰ ਬੋਲੇ - ਸਰਕਾਰ ਕਰੇ ਲੋਕਾਂ 'ਤੇ ਰਹਿਮ
ਖੰਡ-ਸਰੋਂ ਦੇ ਭਾਅ ਅਸਮਾਨ 'ਤੇ ਪਹੁੰਚੇ, ਖਪਤਕਾਰ ਬੋਲੇ - ਸਰਕਾਰ ਕਰੇ ਲੋਕਾਂ 'ਤੇ ਰਹਿਮ...
ਮੋਹਾਲੀ ਵਿੱਚ ਬੇਸਮੈਂਟ ਦੀ ਉਸਾਰੀ ਦੌਰਾਨ ਹਾਦਸਾ, 2 ਦੀ ਮੌਤ, 2 ਜਖ਼ਮੀ
ਮੋਹਾਲੀ ਵਿੱਚ ਬੇਸਮੈਂਟ ਦੀ ਉਸਾਰੀ ਦੌਰਾਨ ਹਾਦਸਾ, 2 ਦੀ ਮੌਤ, 2 ਜਖ਼ਮੀ...
ਸਾਬਕਾ ਸੀਐਮ ਚਰਨਜੀਤ ਚੰਨੀ ਨੇ PU 'ਚ ਦਿੱਤੀ ਪ੍ਰੀਖਿਆ, ਕਹੀ ਇਹ ਗੱਲ
ਸਾਬਕਾ ਸੀਐਮ ਚਰਨਜੀਤ ਚੰਨੀ ਨੇ PU 'ਚ ਦਿੱਤੀ ਪ੍ਰੀਖਿਆ, ਕਹੀ ਇਹ ਗੱਲ...