ਪੁਲਿਸ ਨੇ ਕੈਦੀ ਨੂੰ ਹੱਥਕੜੀ ਲਗਾ ਕੇ ਬਾਈਕ ਚਲਵਾਈ, ਵੀਡੀਓ ਦੇਖ ਲੋਕਾਂ ਵਿੱਚ ਛਿੜੀ ਬਹਿਸ
Manipur Prisoner Video: ਉੱਤਰ ਪ੍ਰਦੇਸ਼ ਦੇ ਮੈਨਪੁਰੀ ਜ਼ਿਲੇ ਤੋਂ ਉੱਤਰ ਪ੍ਰਦੇਸ਼ ਪੁਲਿਸ ਦੀ ਇਕ ਅਨੋਖੀ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਇਕ ਕਾਂਸਟੇਬਲ ਨੇ ਠੰਡ ਤੋਂ ਬਚਣ ਲਈ ਹੱਥਕੜੀ ਵਾਲੇ ਕੈਦੀ ਤੋਂ ਬਾਈਕ ਚਲਵਾਈ ਹੈ। ਇਸ ਦ੍ਰਿਸ਼ ਨੂੰ ਕਿਸੇ ਨੇ ਆਪਣੇ ਕੈਮਰੇ 'ਚ ਕੈਦ ਕਰ ਲਿਆ, ਜੋ ਹੁਣ ਲੋਕਾਂ 'ਚ ਵਾਇਰਲ ਹੋ ਰਿਹਾ ਹੈ। ਵੀਡੀਓ ਦੇਖ ਕੇ ਲੋਕ ਪੁਲਿਸ ਦੀ ਇਸ ਹਰਕਤ ਦੀ ਨਿੰਦਾ ਕਰ ਰਹੇ ਹਨ। ਇਹ ਕਲਿੱਪ X 'ਤੇ @iamraviprasant ਨਾਮ ਦੇ ਅਕਾਊਂਟ ਦੁਆਰਾ ਸ਼ੇਅਰ ਕੀਤਾ ਗਿਆ ਹੈ।
ਅਕਸਰ ਪੁਲਿਸ ਦੇ ਫੜੇ ਜਾਣ ਤੋਂ ਬਾਅਦ ਦੋਸ਼ੀ ਦੇ ਪਸੀਨੇ ਛੁੱਟ ਜਾਂਦੇ ਹਨ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਕੈਦੀਆਂ ਦੇ ਅੰਦਰ ਪੁਲਿਸ ਦਾ ਡਰ ਹੁੰਦਾ ਹੈ। ਹਾਲਾਂਕਿ, ਉੱਤਰ ਪ੍ਰਦੇਸ਼ ਵਿੱਚ ਇੱਕ ਵੱਖਰੀ ਕਹਾਣੀ ਦੇਖਣ ਨੂੰ ਮਿਲੀ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਨੂੰ ਕਿਸੇ ਨੇ ਪਿੱਛੇ ਤੋਂ ਆਪਣੇ ਕੈਮਰੇ ‘ਚ ਕੈਦ ਕਰ ਲਿਆ ਅਤੇ ਹੁਣ ਉਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਕਾਂਸਟੇਬਲ ਖੁਸ਼ੀ ਨਾਲ ਬਾਈਕ ਦੇ ਪਿੱਛੇ ਬੈਠਾ ਹੈ ਅਤੇ ਹੱਥਕੜੀ ਵਾਲਾ ਕੈਦੀ ਠੰਡ ‘ਚ ਬਾਈਕ ਚਲਾ ਰਿਹਾ ਹੈ। ਵੀਡੀਓ ਨੂੰ ਧਿਆਨ ਨਾਲ ਦੇਖੋ ਤਾਂ ਸਮਝ ਜਾਓਗੇ ਕਿ ਸਿਪਾਹੀ ਨੇ ਇਹ ਚਾਲ ਕੈਦੀ ਲਈ ਨਹੀਂ ਸਗੋਂ ਆਪਣੇ ਆਪ ਨੂੰ ਠੰਡ ਤੋਂ ਬਚਾਉਣ ਲਈ ਅਪਣਾਈ ਹੈ। ਜੋ ਹੁਣ ਲੋਕਾਂ ਵਿੱਚ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਨੂੰ ਦੇਖ ਕੇ ਹਰ ਕੋਈ ਹੈਰਾਨ ਨਜ਼ਰ ਆ ਰਿਹਾ ਹੈ।
ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਇਕ ਵਿਅਕਤੀ ਦੇ ਹੱਥ ‘ਤੇ ਹੱਥਕੜੀ ਲੱਗੀ ਹੋਈ ਹੈ ਅਤੇ ਉਹ ਬਾਈਕ ਚਲਾਉਂਦਾ ਹੋਇਆ ਕਾਂਸਟੇਬਲ ਨੂੰ ਲੈ ਜਾ ਰਿਹਾ ਹੈ। ਪਿੱਛੇ ਬੈਠੇ ਖਾਕੀ ਵਰਦੀ ਵਾਲੇ ਕਾਂਸਟੇਬਲ ਨੂੰ ਦੇਖ ਕੇ ਇੰਝ ਲੱਗਦਾ ਹੈ ਜਿਵੇਂ ਉਹ ਮੁਲਜ਼ਮ ਨੂੰ ਪੇਸ਼ੀ ਲਈ ਕਿਤੇ ਲੈ ਕੇ ਜਾ ਰਿਹਾ ਹੋਵੇ। ਦਰਅਸਲ ਪੂਰਾ ਮਾਮਲਾ ਮੈਨਪੁਰੀ ਜ਼ਿਲ੍ਹੇ ਦਾ ਹੈ। ਆਪਣੇ ਆਪ ਨੂੰ ਠੰਡ ਤੋਂ ਬਚਾਉਣ ਦੀ ਕੋਸ਼ਿਸ਼ ਕਰਨ ਵਾਲੇ ਕਾਂਸਟੇਬਲ ਦਾ ਇਹ ਆਈਡੀਆ ਉਸ ਨੂੰ ਮਹਿੰਗਾ ਪੈ ਗਿਆ ਕਿਉਂਕਿ ਇਹ ਵੀਡੀਓ ਇੰਟਰਨੈੱਟ ‘ਤੇ ਵਾਇਰਲ ਹੋ ਗਈ ਹੈ।
पुलिस वाला- सर्दी लग रही है
कैदी- सर मैं बाइक लेकर चलता हूं
पुलिस वाला- ठीक है भाई, बस भागना नहीं..उत्तर प्रदेर का भौकाल सिस्टम? pic.twitter.com/kCJ6a2zrGz
ਇਹ ਵੀ ਪੜ੍ਹੋ
— Ravi Prashant (@iamraviprashant) December 9, 2024
ਇਹ ਵੀ ਪੜ੍ਹੋ- ਬੰਦੇ ਨੇ ਵੈਗਨਆਰ ਚ ਫਿੱਟ ਕਰ ਦਿੱਤੀ ਟਰੈਕਟਰ ਦੀ ਟਰਾਲੀ , ਜੁਗਾੜ ਦੇਖ ਕੇ ਘੁੰਮ ਗਿਆ ਪਬਲਿਕ ਦਾ ਮੱਥਾ
ਇਹ ਕਲਿੱਪ X ‘ਤੇ @iamraviprasant ਨਾਮ ਦੇ ਅਕਾਊਂਟ ਦੁਆਰਾ ਸ਼ੇਅਰ ਕੀਤਾ ਗਿਆ ਹੈ। ਇਸ ਨੂੰ ਦੇਖਣ ਤੋਂ ਬਾਅਦ ਲੋਕ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ‘ਇਸ ਕੈਦੀ ਦਾ ਚਲਾਨ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਇਹ ਬਿਨਾਂ ਹੈਲਮੇਟ ਦੇ ਬਾਈਕ ਚਲਾ ਰਿਹਾ ਹੈ।’ ਦੂਜੇ ਨੇ ਲਿਖਿਆ, ‘ਉੱਤਰ ਪ੍ਰਦੇਸ਼ ਪੁਲਿਸ ਨੇ ਕੀ ਕੀਤਾ, ਹੁਣ ਇਹ ਕੈਦੀ ਭੱਜ ਵੀ ਨਹੀਂ ਸਕੇਗਾ।’ ਭਰਾ, ਇਸ ਪੁਲਿਸ ਵਾਲੇ ਨੇ ਇੱਕ ਵੱਖਰੇ ਪੱਧਰ ਦੀ ਖੇਡ ਖੇਡੀ ਹੈ।’ ਵਾਇਰਲ ਹੋ ਰਹੀ ਇਸ ਵੀਡੀਓ ਦਾ ਨੋਟਿਸ ਲੈਂਦਿਆਂ, ਮੈਨਪੁਰੀ ਦੇ ਐਸਪੀ ਵਿਨੋਦ ਕੁਮਾਰ ਨੇ ਕਿਹਾ ਕਿ ਸੀਓ ਭੋਗਾਂ ਨੂੰ ਜਾਂਚ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਰਿਪੋਰਟ ਆਉਣ ‘ਤੇ ਕਾਰਵਾਈ ਕੀਤੀ ਜਾਵੇਗੀ।