Shocking Video: ਲੁਧਿਆਣਾ ਵਿੱਚ ਲੁਟੇਰੇ ਨਾਲ ਭਿੜ ਗਈ ਕੁੜੀ, ਚਾਕੂ ਛੱਡ ਕੇ ਭੱਜਿਆ ਬਦਮਾਸ਼, ਵਾਇਰਲ VIDOE ਵੇਖ ਕੇ ਲੋਕ ਕਰ ਰਹੇ ਤਾਰੀਫ
Ludhiana Girl Bravely Fight With Lutera Viral Video: ਬੀਤੀ 22 ਦਸੰਬਰ ਨੂੰਇਹ ਘਟਨਾ ਹੰਬੜਾ ਦੇ ਮੇਨ ਬਾਜ਼ਾਰ ਵਿੱਚ ਵਾਪਰੀ ਸੀ। ਇਸਦਾ ਵੀਡੀਓ ਹੁਣ ਵਾਇਰਲ ਹੋ ਰਿਹਾ ਹੈ। ਵੀਡੀਓ ਵੇਖਣ ਤੋਂ ਬਾਅਦ ਲੋਕ ਕੁੜੀ ਦੀ ਰੱਜ ਕੇ ਤਾਰੀਫ ਕਰ ਰਹੇ ਹਨ। ਕੁੜੀ ਨੇ ਜਿਸ ਬਹਾਦਰੀ ਨਾਲ ਇਸ ਬਦਮਾਸ਼ ਦਾ ਸਾਹਮਣਾ ਕੀਤਾ, ਉਸਨੇ ਚੋਰ ਨੂੰ ਭੱਜਣ ਤੇ ਮਜਬੂਰ ਕਰ ਦਿੱਤਾ। ਇਨ੍ਹਾ ਹੀ ਨਹੀਂ, ਚੋਰ ਕੁੜੀ ਨੂੰ ਡਰਾਉਣ ਲਈ ਲੈ ਕੇ ਆਇਆ ਚਾਕੂ ਵੀ ਉੱਥੇ ਹੀ ਛੱਡ ਗਿਆ।
ਲੁਧਿਆਣਾ ਵਿੱਚ, ਦੁਕਾਨ ਲੁੱਟਣ ਆਏ ਲੁਟੇਰੇ ਨਾਲ ਕੁੜੀ ਭਿੜ ਗਈ। ਜਿਵੇਂ ਹੀ ਨਕਾਬਪੋਸ਼ ਲੁਟੇਰਾ ਅੰਦਰ ਦਾਖਲ ਹੋਇਆ, ਉਸਨੇ ਉਸਨੂੰ ਚਾਕੂ ਦਿਖਾ ਕੇ ਧਮਕੀ ਦਿੱਤੀ। ਉਸਨੇ ਉਸਨੂੰ ਪੈਸੇ ਅਤੇ ਕੀਮਤਾ ਚੀਜ਼ਾਂ ਲਿਫਾਫੇ ਵਿੱਚ ਪਾਉਣ ਲਈ ਕਿਹਾ, ਪਰ ਕੁੜੀ ਨੇ ਇਸਤੋਂ ਇਨਕਾਰ ਕਰ ਦਿੱਤਾ। ਇਸਤੋਂ ਬਾਅਦ ਲੁਟੇਰਾ ਖੁਦ ਜਦੋਂ ਨਕਦੀ ਕੱਢਣ ਲਈ ਕੈਸ਼ ਬਾਕਸ ਦੇ ਉੱਤੇ ਝੁੱਕਿਆ ਤਾਂ ਕੁੜੀ ਨੇ ਹਿੰਮਤ ਦਿਖਾ ਕੇ ਉਸਨੂੰ ਫੜਨ ਦੀ ਕੋਸ਼ਿਸ਼ ਕੀਤੀ। ਅਚਾਨਕ ਹੋਏ ਹਮਲੇ ਅਤੇ ਕੁੜੀ ਦੀ ਬਹਾਦਰੀ ਵੇਖ ਕੇ ਲੁਟੇਰਾ ਹੈਰਾਨ ਰਹਿ ਗਿਆ।
ਜਿਵੇਂ ਹੀ ਕੁੜੀ ਨੇ ਉਸਨੂੰ ਫੜਨ ਦੀ ਕੋਸ਼ਿਸ਼ ਕੀਤੀ, ਉਹ ਚਾਕੂ ਉੱਥੇ ਹੀ ਸੁੱਟ ਕੇ ਭੱਜ ਗਿਆ। ਕੁੜੀ ਦੀ ਨਿਡਰਤਾ ਨਾਲ ਲੁਟੇਰੇ ਦਾ ਸਾਹਮਣਾ ਕਰਨ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਘਟਨਾ ਦਾ ਪਤਾ ਲੱਗਣ ‘ਤੇ, ਪੁਲਿਸ ਨੇ ਸ਼ਿਕਾਇਤ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਲੁਟੇਰੇ ਦਾ ਸਾਹਮਣਾ ਕਰਨ ਵਾਲੀ ਕੁੜੀ ਦੀ ਵੀਡੀਓ…
ਕੀ ਹੈ ਪੂਰਾ ਮਾਮਲਾ?
ਦਰਅਸਲ, 22 ਦਸੰਬਰ ਨੂੰ ਘਟੀ ਇਹ ਘਟਨਾ ਹੰਬੜਾ ਦੇ ਮੇਨ ਬਾਜ਼ਾਰ ਵਿੱਚ ਵਾਪਰੀ। ਇਹ ਇਲਾਕਾ ਲਾਡੋਵਾਲ ਪੁਲਿਸ ਸਟੇਸ਼ਨ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ। 22 ਦਸੰਬਰ ਨੂੰ, ਇੱਕ ਲੁਟੇਰਾ ਅਚਾਨਕ ਇੱਕ ਮਨੀ ਟ੍ਰਾਂਸਫਰ ਦੁਕਾਨ ਵਿੱਚ ਦਾਖਲ ਹੋਇਆ ਅਤੇ ਚਾਕੂ ਦਿਖਾ ਕੇ ਲੁੱਟਣ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਦੀ ਇੱਕ ਵੀਡੀਓ ਹੁਣ ਸਾਹਮਣੇ ਆਈ ਹੈ। ਜਿਵੇਂ ਹੀ ਲੁਟੇਰਾ ਉਹ ਅੰਦਰ ਗਿਆ, ਲੁਟੇਰੇ ਨੇ ਚਾਕੂ ਦਿਖਾ ਕੇ ਸਾਰੀ ਨਕਦੀ ਉਸ ਵਿੱਚ ਪਾ ਦੇਣ ਦੀ ਧਮਕੀ ਦਿੱਤੀ।
ਦੁਕਾਨ ‘ਤੇ ਮੌਜੂਦ ਕੁੜੀ ਸੋਨੀ ਵਰਮਾ ਉਸ ਨਾਲ ਭਿੜ ਜਾਂਦੀ ਹੈ। ਪੰਜ ਸਕਿੰਟਾਂ ਤੱਕ ਦੋਵਾਂ ਵਿਚਾਲੇ ਹੱਥੋਪਾਈ ਹੋਈ। ਜਿਵੇਂ ਹੀ ਲੁਟੇਰੇ ਨੇ ਨਕਦੀ ਵਾਲੇ ਦਰਾਜ਼ ਵਿੱਚ ਹੱਥ ਪਾਉਣ ਦੀ ਕੋਸ਼ਿਸ਼ ਕੀਤੀ, ਸੋਨੀ ਵਰਮਾ ਨੇ ਉਸੇ ਵੇਲ੍ਹੇ ਉਸਦਾ ਸਿਰ ਫੜ ਲਿਆ। ਲਗਭਗ ਪੰਜ ਤੋਂ ਸੱਤ ਸਕਿੰਟਾਂ ਤੱਕ ਦੋਵਾਂ ਵਿਚਾਲੇ ਹੱਥੋਪਾਈ ਹੋਈ। ਕੁੜੀ ਦੀ ਬਹਾਦਰੀ ਅਤੇ ਅਚਾਨਕ ਹੋਏ ਹਮਲੇ ਤੋਂ ਲੁਟੇਰਾ ਘਬਰਾ ਗਿਆ ਅਤੇ ਚਾਕੂ ਉੱਥੇ ਹੀ ਛੱਡ ਕੇ ਫਰਾਰ ਹੋ ਗਿਆ।
ਸੋਨੀ ਲੁਟੇਰੇ ਦੇ ਪਿੱਛੇ ਭੱਜੀ, ਚੀਕੀ ਅਤੇ ਉਸਦਾ ਮਾਸਕ ਅਤੇ ਟੋਪੀ ਉਤਾਰਨ ਦੀ ਕੋਸ਼ਿਸ਼ ਕੀਤੀ। ਲੁਟੇਰਾ ਡਰ ਗਿਆ ਅਤੇ ਚਾਕੂ ਛੱਡ ਕੇ ਭੱਜ ਗਿਆ। ਵੀਡੀਓ ਵਿੱਚ ਨਜਰ ਆ ਰਿਹਾ ਹੈ ਕਿ ਲੁਟੇਰੇ ਦੇ ਭੱਜਣ ਤੋਂ ਬਾਅਦ ਸੋਨੀ ਤੁਰੰਤ ਦੁਕਾਨ ਤੋਂ ਬਾਹਰ ਭੱਜ ਰਿਹਾ ਹੈ। ਸੋਨੀ ਨੇ ਸ਼ੋਰ ਮਚਾਉਂਦੇ ਹੋਏ ਕਾਫ਼ੀ ਦੂਰ ਤੱਕ ਉਸਦਾ ਪਿੱਛਾ ਕੀਤਾ। ਹਾਲਾਂਕਿ, ਲੁਟੇਰਾ ਭੱਜਣ ਵਿੱਚ ਕਾਮਯਾਬ ਹੋ ਗਿਆ।
ਇਹ ਵੀ ਪੜ੍ਹੋ
ਲੋਕ ਕਰ ਰਹੇ ਕੁੜੀ ਦੀ ਤਾਰੀਫ
ਇਸ ਘਟਨਾ ਤੋਂ ਬਾਅਦ, ਇਲਾਕੇ ਦੇ ਵਪਾਰੀ ਅਤੇ ਸਥਾਨਕ ਲੋਕ ਸੋਨੀ ਵਰਮਾ ਦੀ ਬਹਾਦਰੀ ਦੀ ਰੱਜ ਕੇ ਤਾਰੀਫ ਕਰ ਰਹੇ ਹਨ। ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ, ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਮੁਲਜਮ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਲਾਡੋਵਾਲ ਪੁਲਿਸ ਸਟੇਸ਼ਨ ਦਾ ਕਹਿਣਾ ਹੈ ਕਿ ਲੜਕੀ ਨੇਡਕੈਤੀ ਨੂੰ ਰੋਕਣ ਲਈ ਆਪਣੀ ਜਾਨ ਜੋਖਮ ਵਿੱਚ ਪਾ ਦਿੱਤੀ।


