24-12- 2025
TV9 Punjabi
Author: Sandeep Singh
ਅੱਜਕਲ ਮੂੰਹ ਸੁੱਕਣਾ ਇਕ ਆਮ ਸਮੱਸਿਆ ਹੈ। ਇਹ ਦਿਨੋਂ ਦਿਨ ਲੋਕਾਂ ਵਿਚ ਵਧ ਰਹੀ ਹੈ।
ਪਰ ਇਹ ਜਦੋਂ ਵਾਰ-ਵਾਰ ਹੁੰਦਾ ਹੈ ਅਤੇ ਲੰਬੇ ਸਮੇਂ ਤਕ ਹੁੰਦਾ ਹੈ ਤਾਂ ਇਹ ਸਮੱਸਿਆ ਬਣ ਜਾਂਦਾ ਹੈ।
ਮੂੰਹ ਸੁੱਕਣਾ ਸਰੀਰ ਵਿਚ ਕਿਸੇ ਗੜਬੜੀ ਦਾ ਸੰਕੇਤ ਹੈ, ਇਸ ਲਈ ਸਮਾਂ ਰਹਿੰਦੇ ਇਸ ਦਾ ਧਿਆਨ ਦੇਣਾ ਚਾਹੀਦਾ ਹੈ।
ਕਈ ਵਾਰ ਅਸੀਂ ਕਿਸੇ ਬੀਮਾਰੀ ਦੌਰਾਨ ਸਾਨੂੰ ਕਈ ਤਰ੍ਹਾਂ ਦੀਆਂ ਦਵਾਈਆਂ ਖਾਣੀਆਂ ਪੈਂਦੀਆਂ ਹਨ, ਜਿਸ ਨਾਲ ਸਾਡਾ ਮੂੰਹ ਸੁੱਕ ਜਾਂਦਾ ਹੈ।
ਇਨ੍ਹਾਂ ਦਵਾਈਆਂ ਨਾਲ ਸਾਡੇ ਮੂੰਹ ਵਿਚ ਬਨਣ ਵਾਲੀ ਲਾਰ ਕਾਫੀ ਜ਼ਿਆਦਾ ਪ੍ਰਭਾਵਿਤ ਹੁੰਦੀ ਹੈ। ਇਸ ਨਾਲ ਮੂੰਹ ਵਿਚ ਸੁੱਕੇਪਣ ਦਾ ਅਹਿਸਾਸ ਹੁੰਦਾ ਹੈ।
ਇਸ ਬੀਮਾਰੀ ਨਾਲ ਤੰਤਰਿਕਾ ਤੰਤਰ ਦੇ ਕੰਮਕਾਜ ਵਿਚ ਬਦਲਾਅ ਲਿਆ ਸਕਦੀ ਹੈ।