Viral Video: ਸ਼ੇਰਨੀ ‘ਤੇ ਟੁੱਟ ਪਿਆ ਹਾਈਨਾਸ ਦਾ ਟੋਲਾ, ਫਿਰ ਜੋ ਹੋਇਆ ਦੇਖ ਕੇ ਬਿਜਲੀ ਦੀ ਰਫਤਾਰ ਨਾਲ ਦੌੜੇ ਸ਼ਿਕਾਰੀ
ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਸ਼ੇਰਨੀ ਹਾਈਨਾਸ ਦੇ ਵਿਚਕਾਰ ਫਸ ਜਾਂਦੀ ਹੈ, ਜਿਸ ਤੋਂ ਬਾਅਦ ਹਾਈਨਾ ਉਸ 'ਤੇ ਹਮਲਾ ਕਰਦੇ ਹਨ । ਉਹ ਸ਼ੇਰਨੀ ਨੂੰ ਆਪਣਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਹੀ ਕਰ ਰਹੇ ਸੀ ਕਿ ਅਚਾਨਕ ਸ਼ੇਰਨੀਆਂ ਦਾ ਇੱਕ ਟੋਲਾ ਆ ਗਿਆ ਅਤੇ ਉਸ ਤੋਂ ਬਾਅਦ ਅਜਿਹਾ ਨਜ਼ਾਰਾ ਦੇਖਣ ਨੂੰ ਮਿਲਿਆ, ਜੋ ਤੁਸੀਂ ਸ਼ਾਇਦ ਹੀ ਕਦੇ ਦੇਖਿਆ ਹੋਵੇਗਾ।

ਟ੍ਰੈਡਿੰਗ ਨਿਊਜ। ਸ਼ੇਰ ਨੂੰ ਭਾਵੇਂ ਜੰਗਲ ਦਾ ਰਾਜਾ ਕਿਹਾ ਜਾਂਦਾ ਹੈ, ਜੋ ਇੰਨਾ ਸ਼ਕਤੀਸ਼ਾਲੀ ਹੈ ਕਿ ਇਹ ਕਿਸੇ ਵੀ ਜਾਨਵਰ ਜਾਂ ਮਨੁੱਖ ਨੂੰ ਪਲਾਂ ਵਿਚ ਮਾਰ ਸਕਦਾ ਹੈ, ਫਿਰ ਵੀ ਅਕਸਰ ਦੇਖਿਆ ਜਾਂਦਾ ਹੈ ਕਿ ਇਹ ਸ਼ਿਕਾਰ ਨਹੀਂ ਕਰਦਾ। ਸ਼ਿਕਾਰ ਕਰਨਾ ਸ਼ੇਰਨੀ ਦਾ ਕੰਮ ਹੁੰਦਾ। ਉਹ ਸ਼ਿਕਾਰ ਦੀ ਭਾਲ ਵਿਚ ਜੰਗਲ ਵਿਚ ਘੁੰਮਦੀਆਂ ਹਨ ਅਤੇ ਫਿਰ ਸ਼ਿਕਾਰ। ਹਾਲਾਂਕਿ, ਕਈ ਵਾਰ ਉਹ ਸ਼ਿਕਾਰ ਦੇ ਚੱਕਰ ਵਿੱਚ ਉਹ ਫਸ ਵੀ ਜਾਂਦੇ ਹਨ, ਜਿਸ ਕਾਰਨ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੁੰਦਾ ਹੈ। ਸੋਸ਼ਲ ਮੀਡੀਆ (Social media) ‘ਤੇ ਅੱਜਕਲ ਅਜਿਹਾ ਹੀ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਸ਼ੇਰਨੀ ਦੀ ਜਾਨ ਖਤਰੇ ‘ਚ ਨਜ਼ਰ ਆ ਰਹੀ ਹੈ।
ਦਰਅਸਲ, ਸ਼ੇਰਨੀ (lioness) ਹਾਈਨਾਸ ਦੇ ਵਿਚਕਾਰ ਫਸ ਜਾਂਦੀ ਹੈ, ਜਿਸ ਤੋਂ ਬਾਅਦ ਹਾਈਨਾ ਉਸ ‘ਤੇ ਹਮਲਾ ਕਰਦੇ ਹਨ ਜਿਵੇਂ ਕੀੜੀਆਂ ਚੀਨੀ ਦੇ ਦਾਣੇ ‘ਤੇ ਹਮਲਾ ਕਰਦੀਆਂ ਹਨ। ਉਹ ਸ਼ੇਰਨੀ ਨੂੰ ਆਪਣਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਹੀ ਕਰ ਰਹੇ ਸੀ ਕਿ ਅਚਾਨਕ ਸ਼ੇਰਨੀਆਂ ਦਾ ਇੱਕ ਟੋਲਾ ਆ ਗਿਆ ਅਤੇ ਉਸ ਤੋਂ ਬਾਅਦ ਅਜਿਹਾ ਨਜ਼ਾਰਾ ਦੇਖਣ ਨੂੰ ਮਿਲਿਆ, ਜੋ ਤੁਸੀਂ ਸ਼ਾਇਦ ਹੀ ਕਦੇ ਦੇਖਿਆ ਹੋਵੇਗਾ। ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਸ਼ੇਰਨੀ ਦੇ ਇੱਕ ਸਮੂਹ ਨੇ ਹਾਈਨਾ ਦੇ ਸਮੂਹ ‘ਤੇ ਹਮਲਾ ਕੀਤਾ। ਫਿਰ ਬਿਜਲੀ ਦੀ ਰਫ਼ਤਾਰ ਨਾਲ ਸਾਰੇ ਹਾਈਨਾ ਉੱਥੋਂ ਭੱਜ ਗਏ। ਸਾਰੀਆਂ ਸ਼ੇਰਨੀਆਂ ਨੇ ਮਿਲ ਕੇ ਦਿਖਾਇਆ ਕਿ ਜੇਕਰ ਕੋਈ ਉਨ੍ਹਾਂ ਦੇ ਸਾਥੀ ਨੂੰ ਛੂਹਣ ਦੀ ਕੋਸ਼ਿਸ਼ ਵੀ ਕਰੇਗਾ ਤਾਂ ਉਹ ਇਕਜੁੱਟ ਹੋ ਕੇ ਉਸ ਦਾ ਬਿਸਤਰਾ ਖੜ੍ਹਾ ਕਰ ਦੇਣਗੇ। ਇਸੇ ਲਈ ਕਿਹਾ ਜਾਂਦਾ ਹੈ ਕਿ ਏਕਤਾ ਵਿੱਚ ਹੀ ਤਾਕਤ ਹੁੰਦੀ ਹੈ।
ਵੀਡੀਓ ਦੇਖੋ
A lioness being attacked by a pack of hyenas. Her pride comes to the rescue
[📹 Pareet Shah]pic.twitter.com/J5udfM9kJg
— Massimo (@Rainmaker1973) November 3, 2023
ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ @Rainmaker1973 ਨਾਮ ਦੀ ਆਈਡੀ ਨਾਲ ਸ਼ੇਅਰ ਕੀਤਾ ਗਿਆ ਹੈ। ਸਿਰਫ 31 ਸੈਕਿੰਡ ਦੇ ਇਸ ਵੀਡੀਓ ਨੂੰ ਹੁਣ ਤੱਕ 4.8 ਮਿਲੀਅਨ ਯਾਨੀ 48 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਦਕਿ 53 ਹਜ਼ਾਰ ਤੋਂ ਵੱਧ ਲੋਕ ਇਸ ਵੀਡੀਓ ਨੂੰ ਪਸੰਦ ਵੀ ਕਰ ਚੁੱਕੇ ਹਨ।
ਇਸ ਦੇ ਨਾਲ ਹੀ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ਨੇ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਇਕ ਯੂਜ਼ਰ ਨੇ ਲਿਖਿਆ, ‘ਏਕਤਾ ਬਹੁਤ ਜ਼ਰੂਰੀ ਹੈ’, ਉਥੇ ਹੀ ਇਕ ਹੋਰ ਯੂਜ਼ਰ ਨੇ ਲਿਖਿਆ ਹੈ ਕਿ ‘ਇਹ ਸੀਨ ਦੇਖ ਕੇ ਮੇਰੇ ਦਿਲ ਦੀ ਧੜਕਣ ਵਧ ਗਈ’, ਉਥੇ ਹੀ ਕੁਝ ਯੂਜ਼ਰਸ ਇਹ ਵੀ ਕਹਿ ਰਹੇ ਹਨ ਕਿ ‘ਕੁਦਰਤ ਸੱਚਮੁੱਚ ਬਹੁਤ ਜ਼ਾਲਮ ਹੈ’।