ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Shocking News:ਏਅਰ ਏਸ਼ੀਆ ਦੇ CEO ਦੀ ਸ਼ਰਟਲੈੱਸ ਮੀਟਿੰਗ, ਸੋਸ਼ਲ ਮੀਡੀਆ ‘ਤੇ ਕੁਮੈਂਟ ਦਾ ਆਇਆ ਹੜ੍ਹ

ਏਅਰ ਏਸ਼ੀਆ (Air Asia) ਦੇ ਸੀਈਓ ਟੋਨੀ ਫਰਨਾਂਡੀਜ਼ ਦੀ ਇੱਕ ਤਸਵੀਰ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਹੰਗਾਮਾ ਮਚ ਗਿਆ ਹੈ। ਇਸ ਵਿੱਚ ਏਅਰ ਏਸ਼ੀਆ ਦੇ ਸੀਈਓ ਬਿਨਾਂ ਕਮੀਜ਼ ਦੇ ਮਸਾਜ ਦਾ ਆਨੰਦ ਲੈਂਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਖੁਦ ਇਹ ਤਸਵੀਰ ਲਿੰਕਡਇਨ ‘ਤੇ ਸ਼ੇਅਰ ਕੀਤੀ ਅਤੇ ਲੋਕਾਂ ਨੂੰ ਦੱਸਿਆ ਕਿ ਉਹ ਵੀ ਇਸੇ […]

Shocking News:ਏਅਰ ਏਸ਼ੀਆ ਦੇ CEO ਦੀ ਸ਼ਰਟਲੈੱਸ ਮੀਟਿੰਗ, ਸੋਸ਼ਲ ਮੀਡੀਆ 'ਤੇ ਕੁਮੈਂਟ ਦਾ ਆਇਆ ਹੜ੍ਹ
Image Credit source: LinkedIn/@TonyFernandes
Follow Us
tv9-punjabi
| Published: 17 Oct 2023 21:42 PM IST

ਏਅਰ ਏਸ਼ੀਆ (Air Asia) ਦੇ ਸੀਈਓ ਟੋਨੀ ਫਰਨਾਂਡੀਜ਼ ਦੀ ਇੱਕ ਤਸਵੀਰ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਹੰਗਾਮਾ ਮਚ ਗਿਆ ਹੈ। ਇਸ ਵਿੱਚ ਏਅਰ ਏਸ਼ੀਆ ਦੇ ਸੀਈਓ ਬਿਨਾਂ ਕਮੀਜ਼ ਦੇ ਮਸਾਜ ਦਾ ਆਨੰਦ ਲੈਂਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਖੁਦ ਇਹ ਤਸਵੀਰ ਲਿੰਕਡਇਨ ‘ਤੇ ਸ਼ੇਅਰ ਕੀਤੀ ਅਤੇ ਲੋਕਾਂ ਨੂੰ ਦੱਸਿਆ ਕਿ ਉਹ ਵੀ ਇਸੇ ਅੰਦਾਜ਼ ‘ਚ ਮੈਨੇਜਮੈਂਟ ਮੀਟਿੰਗ ‘ਚ ਸ਼ਾਮਲ ਹੋਏ ਸਨ। ਹਾਲਾਂਕਿ ਸੋਸ਼ਲ ਮੀਡੀਆ ਯੂਜ਼ਰਸ ਨੇ ਜਦੋਂ ਇਸ ਤਸਵੀਰ ਨੂੰ ਦੇਖਿਆ ਤਾਂ ਉਨ੍ਹਾਂ ਨੇ ਇਸ ਨੂੰ ਗਲਤ ਦੱਸਦੇ ਹੋਏ ਸੀਈਓ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਲੋਕ ਪੁੱਛ ਰਹੇ ਹਨ ਕਿ ਜੇਕਰ ਤੁਹਾਡੇ ਕਰਮਚਾਰੀ ਵੀ ਇਸੇ ਤਰ੍ਹਾਂ ਕੰਮ ਕਰਨ ਲੱਗ ਜਾਣ ਤਾਂ ਕੀ ਮੈਨੇਜਮੈਂਟ ਇਸ ਨੂੰ ਸਵੀਕਾਰ ਕਰੇਗੀ?’

ਟੋਨੀ ਫਰਨਾਂਡਿਸ ਨੇ ਲਿੰਕਡਇਨ ‘ਤੇ ਆਪਣੀ ਫੋਟੋ ਸ਼ੇਅਰ ਕੀਤੀ ਅਤੇ ਲਿਖਿਆ, ਤਣਾਅ ਭਰੇ ਹਫਤੇ ਤੋਂ ਬਾਅਦ, ਵੇਰਾਨਿਟਾ ਜੋਸੇਫਿਨ ਨੇ ਮਸਾਜ ਦਾ ਸੁਝਾਅ ਦਿੱਤਾ। ਉਨ੍ਹਾਂ ਅੱਗੇ ਲਿਖਿਆ ਮੈਨੂੰ ਇੰਡੋਨੇਸ਼ੀਆ (Indonesia) ਅਤੇ ਏਅਰ ਏਸ਼ੀਆ ਦਾ ਕਲਚਰ ਪਸੰਦ ਹੈ ਕਿਉਂਕਿ ਮੈਂ ਇੱਥੇ ਮਸਾਜ ਕਰਵਾਉਂਦੇ ਹੋਏ ਪ੍ਰਬੰਧਨ ਮੀਟਿੰਗਾਂ ਵਿੱਚ ਸ਼ਾਮਲ ਹੋ ਸਕਦਾ ਹਾਂ। ਉਨ੍ਹਾਂ ਕਿਹਾ ਕਿ ਏਅਰਲਾਈਨ ਤਰੱਕੀ ਕਰ ਰਹੀ ਹੈ ਅਤੇ ਆਉਣ ਵਾਲੇ ਦਿਨ ਹੋਰ ਵੀ ਰੋਮਾਂਚਕ ਹੋਣਗੇ। ਪਰ ਅਜਿਹਾ ਲਗਦਾ ਹੈ ਕਿ ਲਿੰਕਡਇਨ ਯੂਜ਼ਰਸ ਨੂੰ ਏਅਰ ਏਸ਼ੀਆ ਦੇ ਸੀਈਓ ਦਾ ਇਹ ਅੰਦਾਜ਼ ਬਿਲਕੁਲ ਪਸੰਦ ਨਹੀਂ ਆਇਆ। ਕਈ ਲੋਕਾਂ ਨੇ ਇਸ ਨੂੰ ਗਲਤ ਮੰਨਿਆ ਹੈ।

ਤਸਵੀਰ ਜਿਸ ‘ਤੇ ਛੜੀ ਬਹਿਸ

ਸੀਈਓ ਟੋਨੀ ਫਰਨਾਂਡਿਸ ਨੇ ਲਿੰਕਡਇਨ ‘ਤੇ ਮਲੇਸ਼ੀਅਨ ਏਅਰਲਾਈਨਜ਼ ਦੀਆਂ ਤਾਰੀਫਾਂ ਗਾਈਆਂ। ਪਰ ਉਨ੍ਹਾਂ ਦੀ ਇੱਕ ਫੋਟੋ ਨੇ ਸਾਰਾ ਮਾਮਲਾ ਵਿਗਾੜ ਦਿੱਤਾ। ਲੋਕਾਂ ਨੇ ਮਸਾਜ ਦਾ ਮਜ਼ਾ ਲੈਂਦੇ ਹੋਏ ਬਿਨਾਂ ਕਮੀਜ਼ ਦੇ ਮੀਟਿੰਗ ਵਿੱਚ ਸ਼ਾਮਲ ਹੋਣਾ ਪਸੰਦ ਨਹੀਂ ਕੀਤਾ। ਉਹ ਉਸ ਦੀ ਤਿੱਖੀ ਆਲੋਚਨਾ ਕਰ ਰਹੇ ਹਨ।

ਲੋਕਾਂ ਦੀ ਪ੍ਰਤੀਕਿਰਿਆ

ਮੇਟਾ ‘ਚ ਕੰਮ ਕਰ ਚੁੱਕੀ ਰੇਬੇਕਾ ਨਡਿਲੋ ਨੇ ਟਿੱਪਣੀ ਕੀਤੀ, ‘ਇਹ ਦੇਖਦੇ ਹੋਏ ਕਿ ਤੁਸੀਂ ਬੌਸ ਹੋ, ਮੈਨੂੰ ਨਹੀਂ ਲੱਗਦਾ ਕਿ ਤੁਹਾਡੀ ਕੰਪਨੀ ਦੀਆਂ ਔਰਤਾਂ ਇਸ ਸੰਦਰਭ ਵਿੱਚ ਸੁਰੱਖਿਅਤ ਮਹਿਸੂਸ ਕਰਨਗੀਆਂ।’ ਜਦੋਂ ਕਿ ਕੈਲੀ ਟ੍ਰੌਸਡੇਲ ਨੇ ਲਿਖਿਆ ਹੈ, ਇਹ ਗੈਰ-ਪ੍ਰੋਫੈਸ਼ਨਲ ਵਰਤਾਰਾ ਹੈ। ਹਾਲਾਂਕਿ ਕਈ ਲੋਕਾਂ ਨੇ ਟੋਨੀ ਫਰਨਾਂਡੀਜ਼ ਦੇ ਵੱਖਰੇ ਅੰਦਾਜ਼ ਦੀ ਤਾਰੀਫ਼ ਵੀ ਕੀਤੀ ਹੈ।

Punjab Weather: ਠੰਢ ਨਾਲ ਕੰਬੇ ਪੰਜਾਬ, ਹਰਿਆਣਾ ਅਤੇ ਦਿੱਲੀ-NCR, ਮੌਸਮ ਵਿਭਾਗ ਦਾ ਅਲਰਟ, ਵਧੀਆਂ ਮੁਸ਼ਕਲਾਂ
Punjab Weather: ਠੰਢ ਨਾਲ ਕੰਬੇ ਪੰਜਾਬ, ਹਰਿਆਣਾ ਅਤੇ ਦਿੱਲੀ-NCR, ਮੌਸਮ ਵਿਭਾਗ ਦਾ ਅਲਰਟ, ਵਧੀਆਂ ਮੁਸ਼ਕਲਾਂ...
ਕੇਂਦਰੀ ਕਰਮਚਾਰੀਆਂ ਲਈ ਖੁਸ਼ਖਬਰੀ: ਜਨਵਰੀ 2026 ਤੋਂ ਡੀਏ ਵਿੱਚ 2% ਵਾਧਾ ਲਗਭਗ ਤੈਅ
ਕੇਂਦਰੀ ਕਰਮਚਾਰੀਆਂ ਲਈ ਖੁਸ਼ਖਬਰੀ: ਜਨਵਰੀ 2026 ਤੋਂ ਡੀਏ ਵਿੱਚ 2% ਵਾਧਾ ਲਗਭਗ ਤੈਅ...
ਬੈਠਕ ਦਾ ਹੋਵੇ ਲਾਈਵ ਟੈਲੀਕਾਸਟ, ਸੀਐਮ ਮਾਨ ਦੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ
ਬੈਠਕ ਦਾ ਹੋਵੇ ਲਾਈਵ ਟੈਲੀਕਾਸਟ, ਸੀਐਮ ਮਾਨ ਦੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ...
CM ਮਾਨ ਨੇ ਅੰਮ੍ਰਿਤ ਨਹੀਂ ਛੱਕਿਆ, ਫਿਰ ਉਹ ਪਤਿਤ ਸਿੱਖ ਕਿਵੇਂ ਹੋਏ? ਅਕਾਲ ਤਖ਼ਤ ਮੁੜ ਕਰੇ ਆਦੇਸ਼ 'ਤੇ ਵਿਚਾਰ, ਜਾਣੋ ਕੀ ਬੋਲੇ DSGMC ਦੇ ਚੇਅਰਮੈਨ
CM ਮਾਨ ਨੇ ਅੰਮ੍ਰਿਤ ਨਹੀਂ ਛੱਕਿਆ, ਫਿਰ ਉਹ ਪਤਿਤ ਸਿੱਖ ਕਿਵੇਂ ਹੋਏ? ਅਕਾਲ ਤਖ਼ਤ ਮੁੜ ਕਰੇ ਆਦੇਸ਼ 'ਤੇ ਵਿਚਾਰ, ਜਾਣੋ ਕੀ ਬੋਲੇ DSGMC ਦੇ ਚੇਅਰਮੈਨ...
ICC ਦਾ Bangladesh ਨੂੰ ਝਟਕਾ, ਭਾਰਤ ਵਿੱਚ ਹੀ ਖੇਡੇ ਹੋਣਗੇ ਟੀ-20 ਵਿਸ਼ਵ ਕੱਪ 2026 ਦੇ ਮੈਚ
ICC ਦਾ Bangladesh ਨੂੰ ਝਟਕਾ, ਭਾਰਤ ਵਿੱਚ ਹੀ ਖੇਡੇ ਹੋਣਗੇ ਟੀ-20 ਵਿਸ਼ਵ ਕੱਪ 2026 ਦੇ ਮੈਚ...
PM Modi ਅਤੇ ਅਮਿਤ ਸ਼ਾਹ ਦੇ ਖਿਲਾਫ JNU ਚ ਨਾਅਰੇਬਾਜ਼ੀ 'ਤੇ ਹੰਗਾਮਾ
PM Modi ਅਤੇ ਅਮਿਤ ਸ਼ਾਹ ਦੇ ਖਿਲਾਫ JNU ਚ ਨਾਅਰੇਬਾਜ਼ੀ 'ਤੇ ਹੰਗਾਮਾ...
AAM Aadmi Clinic: ਮੁਫ਼ਤ ਪ੍ਰੇਗਨੈਂਸੀ ਕੇਅਰ ਨਾਲ ਮਜਬੂਤ ਹੋਈ ਮਾਂ ਅਤੇ ਬੱਚੇ ਦੀ ਸੁਰੱਖਿਆ
AAM Aadmi Clinic: ਮੁਫ਼ਤ ਪ੍ਰੇਗਨੈਂਸੀ ਕੇਅਰ ਨਾਲ ਮਜਬੂਤ ਹੋਈ ਮਾਂ ਅਤੇ ਬੱਚੇ ਦੀ ਸੁਰੱਖਿਆ...
Weather Update: ਕਸ਼ਮੀਰ ਵਿੱਚ ਪਾਰਾ ਜ਼ੀਰੋ ਤੋਂ ਹੇਠਾਂ, ਪੰਜਾਬ 'ਚ ਸੀਤਲਹਿਰ, ਦਿੱਲੀ ਵਿੱਚ ਠੰਢ ਅਤੇ ਪ੍ਰਦੂਸ਼ਣ ਦੀ ਦੋਹਰੀ ਮਾਰ
Weather Update: ਕਸ਼ਮੀਰ ਵਿੱਚ ਪਾਰਾ ਜ਼ੀਰੋ ਤੋਂ ਹੇਠਾਂ, ਪੰਜਾਬ 'ਚ ਸੀਤਲਹਿਰ, ਦਿੱਲੀ ਵਿੱਚ ਠੰਢ ਅਤੇ ਪ੍ਰਦੂਸ਼ਣ ਦੀ ਦੋਹਰੀ ਮਾਰ...
ਐਮਪੀ ਸੁੱਖਜਿੰਦਰ ਰੰਧਾਵਾ ਦਾ ਰਿਸ਼ਤੇਦਾਰ 3 ਘੰਟਿਆਂ ਵਿੱਚ ਬਣਿਆ ਕਰੋੜਪਤੀ, 1.50 ਕਰੋੜ ਦੀ ਲੱਗੀ ਲਾਟਰੀ
ਐਮਪੀ ਸੁੱਖਜਿੰਦਰ ਰੰਧਾਵਾ ਦਾ ਰਿਸ਼ਤੇਦਾਰ 3 ਘੰਟਿਆਂ ਵਿੱਚ ਬਣਿਆ ਕਰੋੜਪਤੀ, 1.50 ਕਰੋੜ ਦੀ ਲੱਗੀ ਲਾਟਰੀ...