Shocking Video: ਖ਼ਤਰਨਾਕ ਸੱਪ ‘ਤੇ ਭਾਰੀ ਪਿਆ ਇਹ ਛੋਟਾ ਜਿਹਾ ਕੀੜਾ, ਕਰ ਦਿੱਤੀ ਹਾਲਤ ਖਰਾਬ, ਰੂਹ ਕੰਬਾਉਣ ਵਾਲਾ Video ਵਾਇਰਲ
Snake Viral Video: ਇਸ ਗ੍ਰਹਿ 'ਤੇ ਅਜਿਹੇ ਕੀੜੇ ਹਨ ਜੋ ਸੱਪਾਂ ਵਰਗੇ ਖ਼ਤਰਨਾਕ ਅਤੇ ਜ਼ਹਿਰੀਲੇ ਜੀਵਾਂ 'ਤੇ ਵੀ ਭਾਰੀ ਪੈ ਸਕਦੇ ਹਨ। ਜ਼ਰਾ ਇਸ ਛੋਟੇ ਜਿਹੇ ਕੀੜੇ ਨੂੰ ਹੀ ਦੇਖੋ, ਕਿਵੇਂ ਇਸਨੇ ਸੱਪ ਦੀ ਹਾਲਤ ਖਰਾਬ ਕਰ ਦਿੱਤੀ। ਕੀੜੇ ਨੇ ਸੱਪ 'ਤੇ ਇੰਨਾ ਭਿਆਨਕ ਹਮਲਾ ਕੀਤਾ ਕਿ ਉਹ ਦਰਦ ਵਿੱਚ ਤੜਪਣ ਲੱਗ ਪਿਆ।
ਇਸ ਧਰਤੀ ‘ਤੇ ਹਰ ਤਰ੍ਹਾਂ ਦੇ ਵੱਡੇ ਅਤੇ ਛੋਟੇ ਜੀਵ ਰਹਿੰਦੇ ਹਨ, ਅਤੇ ਉਨ੍ਹਾਂ ਵਿੱਚੋਂ ਕੁਝ ਬਹੁਤ ਖਤਰਨਾਕ ਹੀ ਹੁੰਦੇ ਹਨ। ਕੁਝ ਜੀਵ, ਜੋ ਛੋਟੇ ਦਿਖਾਈ ਦਿੰਦੇ ਹਨ, ਅਸਲ ਵਿੱਚ ਇੰਨੇ ਖਤਰਨਾਕ ਹੁੰਦੇ ਹਨ ਕਿ ਉਹ ਵੱਡੇ ਜੀਵਾਂ ਨੂੰ ਵੀ ਗੰਭੀਰ ਨੁਕਸਾਨ ਪਹੁੰਚਾ ਸਕਦੇ ਹਨ। ਅਜਿਹਾ ਹੀ ਇੱਕ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜੋ ਲੋਕਾਂ ਨੂੰ ਹੈਰਾਨ ਕਰ ਰਿਹਾ ਹੈ। ਇਸ ਵੀਡੀਓ ਵਿੱਚ, ਇੱਕ ਛੋਟਾ ਜਿਹਾ ਕੀੜਾ ਇੱਕ ਖ਼ਤਰਨਾਕ ਸੱਪ ਤੇ ਭਾਰੀ ਪੈਂਦਾ ਦਿਖਾਈ ਦਿੰਦਾ ਹੈ। ਆਮ ਤੌਰ ‘ਤੇ ਛੋਟੇ ਕੀੜਿਆਂ ਨੂੰ ਮਾਰ ਕੇ ਖਾ ਜਾਣ ਵਾਲੇ ਸੱਪ ਦੀ ਅਜਿਹੀ ਹਾਲਤ ਹੋ ਗਈ ਕਿ ਉਹ ਦਰਦ ਨਾਲ ਕੁਰਲਾਉਣ ਲੱਗ ਪਿਆ।
ਵੀਡੀਓ ਵਿੱਚ, ਤੁਸੀਂ ਦੇਖ ਸਕਦੇ ਹੋ ਕਿ ਇਹ ਕਈ ਪੈਰਾਂ ਵਾਲਾ ਕੀੜਾ ਸੱਪ ਦੇ ਸਰੀਰ ਦੇ ਦੁਆਲੇ ਲਿਪਟਿਆ ਹੋਇਆ ਹੈ। ਜਿਵੇਂ ਹੀ ਸੱਪ ਨੇ ਡੰਗਣ ਲਈ ਆਪਣਾ ਮੂੰਹ ਖੋਲ੍ਹਿਆ, ਕੀੜੇ ਨੇ ਉਸਨੂੰ ਡੰਗਣਾ ਸ਼ੁਰੂ ਕਰ ਦਿੱਤਾ, ਜਿਸ ਨਾਲ ਉਹ ਦਰਦ ਨਾਲ ਤੜਫਣ ਲੱਗ ਪਿਆ। ਉਹ ਕੀੜੇ ਨੂੰ ਤਾਂ ਕੱਟ ਨਹੀਂ ਸੱਕਿਆ, ਪਰ ਜਦੋਂ ਕੀੜੇ ਨੇ ਉਸਨੂੰ ਡੰਗਣਾ ਸ਼ੁਰੂ ਕੀਤਾ, ਤਾਂ ਉਸਨੇ ਸੰਘਰਸ਼ ਕਰਨਾ ਸ਼ੁਰੂ ਕਰ ਦਿੱਤਾ। ਹਾਲਾਂਕਿ ਸੱਪ ਨੇ ਬਾਅਦ ਵਿੱਚ ਇੱਕ ਵਾਰ ਫਿਰ ਕੀੜੇ ‘ਤੇ ਹਮਲਾ ਕੀਤਾ, ਪਰ ਕੀੜੇ ਨੇ ਵੀ ਜਵਾਬੀ ਹਮਲਾ ਕੀਤਾ ਅਤੇ ਸੱਪ ‘ਤੇ ਇੱਕ ਭਿਆਨਕ ਵਾਰ ਕੀਤਾ। ਦੱਸਿਆ ਜਾ ਰਿਹਾ ਹੈ ਕਿ ਇਹ ਵਿਸ਼ਾਲ ਕੀੜਾ ਸੰਭਾਵਤ ਤੌਰ ‘ਤੇ ਸਕੋਲੋਪੈਂਡਰਾ ਹੇਰੋਸ ਹੈ, ਜੋ ਜ਼ਹਿਰੀਲਾ ਹੁੰਦਾ ਹੈ ਅਤੇ ਆਪਣੇ ਨਿਊਰੋਟੌਕਸਿਕ ਜ਼ਹਿਰ ਨਾਲ ਜ਼ਹਿਰੀਲੇ ਸੱਪਾਂ ਨੂੰ ਵੀ ਮਾਤ ਦੇ ਸਕਦਾ ਹੈ।
ਛੋਟੇ ਕੀੜੇ ਨੇ ਕੱਢੀ ਸੱਪ ਦੀ ਹਵਾ
ਇਸ ਹੈਰਾਨ ਕਰਨ ਵਾਲੇ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ @TheeDarkCircle ਯੂਜ਼ਰਨੇਮ ਦੁਆਰਾ ਸ਼ੇਅਰ ਕੀਤਾ ਗਿਆ ਸੀ। ਸਿਰਫ਼ 29-ਸਕਿੰਟ ਦੇ ਵੀਡੀਓ ਨੂੰ 55,000 ਤੋਂ ਵੱਧ ਵਾਰ ਦੇਖਿਆ ਗਿਆ ਹੈ, ਸੈਂਕੜੇ ਲੋਕਾਂ ਨੇ ਵੀਡੀਓ ‘ਤੇ ਲਾਈਕ ਅਤੇ ਕੁਮੈਂਟਸ ਕੀਤੇ ਹਨ।
ਵੀਡੀਓ ਦੇਖਣ ਤੋਂ ਬਾਅਦ, ਕਿਸੇ ਨੇ ਪੁੱਛਿਆ, “ਇਹ ਕਿਸ ਤਰ੍ਹਾਂ ਦਾ ਸੈਂਟੀਪੀਡ ਹੈ?” “ਇਹ ਅਵਿਸ਼ਵਾਸ਼ਯੋਗ ਹੈ ਕਿ ਇੱਕ ਕੀੜੇ ਨੇ ਸੱਪ ਨੂੰ ਮਾਰ ਦਿੱਤਾ,” ਕਿਸੇ ਨੇ ਕਿਹਾ, “ਇਹ ਕੁਦਰਤ ਦਾ ਅਸਲ ਸੰਤੁਲਨ ਹੈ; ਕੋਈ ਵੀ ਜੀਵ ਛੋਟਾ ਨਹੀਂ ਹੁੰਦਾ।” ਇੱਕ ਹੋਰ ਯੂਜ਼ਰ ਨੇ ਲਿਖਿਆ, “ਇਸ ਕੀੜੇ ਨੇ ਸਾਨੂੰ ਦਿਖਾਇਆ ਕਿ ਤਾਕਤ ਆਕਾਰ ਨਾਲ ਨਹੀਂ, ਸਗੋਂ ਹਿੰਮਤ ਨਾਲ ਨਿਰਧਾਰਤ ਹੁੰਦੀ ਹੈ।” ਇੱਕ ਹੋਰ ਯੂਜ਼ਰ ਨੇ ਕਿਹਾ ਕਿ ਕੁਝ ਕੀੜੇ ਸੱਚਮੁੱਚ ਜ਼ਹਿਰੀਲੇ ਅਤੇ ਹਮਲਾਵਰ ਹੁੰਦੇ ਹਨ, ਜੋ ਵੱਡੇ ਤੋਂ ਵੱਡੇ ਜੀਵਾਂ ਨੂੰ ਵੀ ਧੂੜ ਚਟਾ ਸਕਦੇ ਹਨ।
ਇੱਥੇ ਦੇਖੋ ਵੀਡੀਓ
— Wildlife Uncensored (@TheeDarkCircle) November 3, 2025ਇਹ ਵੀ ਪੜ੍ਹੋ


