AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Viral Video: ਬੋਨਟ ‘ਤੇ ਚੜ੍ਹੀ ਰਿੱਛ, ਕਾਰ ‘ਚ ਕਰ ਦਿੱਤਾ ਛੇਕ, ਬੱਚੇ ਦੀ ਰਾਖੀ ਲਈ ਕਾਰ ਉੱਤੇ ਝਪਟੀ ਮਾਂ; ਡੈਸ਼ਕੈਮ ‘ਚ ਕੈਦ ਹੋਇਆ ਖ਼ੌਫ਼ਨਾਕ ਮੰਜ਼ਰ

Viral Video: ਕਲਪਨਾ ਕਰੋ ਕਿ ਰਾਤ ਦਾ ਸਮਾਂ ਹੋਵੇ, ਤੁਸੀਂ ਕਿਸੇ ਸੁੰਨਸਾਨ ਸੜਕ ਉੱਤੇ ਗੱਡੀ ਚਲਾ ਰਹੇ ਹੋਵੋ ਅਤੇ ਅਚਾਨਕ ਸਾਹਮਣੇ ਇੱਕ ਰਿੱਛ ਆ ਜਾਵੇ, ਉਹ ਵੀ ਇਕੱਲਾ ਨਹੀਂ ਸਗੋਂ ਆਪਣੇ ਬੱਚੇ ਦੇ ਨਾਲ। ਜਪਾਨ ਦੇ ਹੋਕਾਈਡੋ ਸੂਬੇ ਵਿੱਚ ਇੱਕ ਕਾਰ ਚਾਲਕ ਨਾਲ ਹੂ-ਬ-ਹੂ ਅਜਿਹਾ ਹੀ ਵਾਕਿਆ ਵਾਪਰਿਆ, ਜਿਸ ਤੋਂ ਬਾਅਦ ਸਾਹਮਣੇ ਆਏ ਮੰਜ਼ਰ ਨੇ ਸਭ ਦੇ ਰੌਂਗਟੇ ਖੜ੍ਹੇ ਕਰ ਦਿੱਤੇ।

Viral Video: ਬੋਨਟ 'ਤੇ ਚੜ੍ਹੀ ਰਿੱਛ, ਕਾਰ 'ਚ ਕਰ ਦਿੱਤਾ ਛੇਕ, ਬੱਚੇ ਦੀ ਰਾਖੀ ਲਈ ਕਾਰ ਉੱਤੇ ਝਪਟੀ ਮਾਂ; ਡੈਸ਼ਕੈਮ 'ਚ ਕੈਦ ਹੋਇਆ ਖ਼ੌਫ਼ਨਾਕ ਮੰਜ਼ਰ
Image Credit source: Getty Images
tv9-punjabi
| Updated On: 04 Oct 2026 16:08 PM IST
Share

ਕਲਪਨਾ ਕਰੋ ਕਿ ਰਾਤ ਦਾ ਸਮਾਂ ਹੋਵੇ, ਤੁਸੀਂ ਕਿਸੇ ਸੁੰਨਸਾਨ ਸੜਕ ਉੱਤੇ ਗੱਡੀ ਚਲਾ ਰਹੇ ਹੋਵੋ ਅਤੇ ਅਚਾਨਕ ਸਾਹਮਣੇ ਇੱਕ ਰਿੱਛ ਆ ਜਾਵੇ, ਉਹ ਵੀ ਇਕੱਲਾ ਨਹੀਂ ਸਗੋਂ ਆਪਣੇ ਬੱਚੇ ਦੇ ਨਾਲ। ਜਪਾਨ ਦੇ ਹੋਕਾਈਡੋ ਸੂਬੇ ਵਿੱਚ ਇੱਕ ਕਾਰ ਚਾਲਕ ਨਾਲ ਹੂ-ਬ-ਹੂ ਅਜਿਹਾ ਹੀ ਵਾਕਿਆ ਵਾਪਰਿਆ, ਜਿਸ ਤੋਂ ਬਾਅਦ ਸਾਹਮਣੇ ਆਏ ਮੰਜ਼ਰ ਨੇ ਸਭ ਦੇ ਰੌਂਗਟੇ ਖੜ੍ਹੇ ਕਰ ਦਿੱਤੇ।

ਇਹ ਮਾਮਲਾ 29 ਸਤੰਬਰ ਦੀ ਰਾਤ ਦਾ ਹੈ, ਜੋ ਹੋਕਾਈਡੋ ਦੇ ਬਿਫੁਕਾ ਇਲਾਕੇ ਵਿੱਚ ਪੇਸ਼ ਆਇਆ। ਯੂਪੀਆਈ (UPI) ਦੀ ਰਿਪੋਰਟ ਅਨੁਸਾਰ, ਸਥਾਨਕ ਪੁਲਿਸ ਵੱਲੋਂ ਇਸ ਘਟਨਾ ਦੀ ਡੈਸ਼ਕੈਮ ਵੀਡੀਓ ਜਨਤਕ ਕੀਤੀ ਗਈ ਹੈ। ਫੁਟੇਜ ਵਿੱਚ ਸੜਕ ਕਿਨਾਰੇ ਦੋ ਰਿੱਛ ਦਿਖਾਈ ਦਿੰਦੇ ਹਨ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਵਿੱਚੋਂ ਇੱਕ ਮਾਦਾ ਰਿੱਛ ਸੀ ਅਤੇ ਦੂਜਾ ਉਸ ਦਾ ਬੱਚਾ। ਵੀਡੀਓ ਦੀ ਸ਼ੁਰੂਆਤ ਵਿੱਚ ਸਭ ਕੁਝ ਸ਼ਾਂਤ ਨਜ਼ਰ ਆਉਂਦਾ ਹੈ। ਦੋਵੇਂ ਰਿੱਛ ਕਾਰ ਤੋਂ ਦੂਰ ਜਾ ਰਹੇ ਹੁੰਦੇ ਹਨ ਅਤੇ ਡਰਾਈਵਰ ਵੀ ਸੂਝ-ਬੂਝ ਦਿਖਾਉਂਦਿਆਂ ਗੱਡੀ ਨੂੰ ਹੌਲੀ ਕਰਕੇ ਰੋਕ ਲੈਂਦਾ ਹੈ। ਪਰ ਉਸੇ ਵੇਲੇ ਵੱਡੀ ਰਿੱਛ ਅਚਾਨਕ ਪਿੱਛੇ ਮੁੜਦੀ ਹੈ ਅਤੇ ਸਿੱਧਾ ਕਾਰ ਵੱਲ ਦੌੜ ਪੈਂਦੀ ਹੈ।

ਬੋਨਟ ਤੇ ਚੜ੍ਹ ਕੇ ਪੰਜਿਆਂ ਤੇ ਦੰਦਾਂ ਨਾਲ ਕੀਤਾ ਹਮਲਾ

ਇਸ ਤੋਂ ਬਾਅਦ ਪਲ ਭਰ ਵਿੱਚ ਹੀ ਸਾਰਾ ਨਜ਼ਾਰਾ ਬਦਲ ਗਿਆ। ਮਾਦਾ ਰਿੱਛ ਛਾਲ ਮਾਰ ਕੇ ਕਾਰ ਦੇ ਬੋਨਟ ਉੱਤੇ ਚੜ੍ਹ ਗਈ ਅਤੇ ਆਪਣੇ ਤਿੱਖੇ ਪੰਜਿਆਂ ਤੇ ਦੰਦਾਂ ਨਾਲ ਉਸ ਨੂੰ ਨੋਚਣਾ ਸ਼ੁਰੂ ਕਰ ਦਿੱਤਾ। ਇੰਨੇ ਨਾਲ ਵੀ ਉਸ ਦਾ ਗੁੱਸਾ ਸ਼ਾਂਤ ਨਹੀਂ ਹੋਇਆ; ਉਹ ਥੋੜ੍ਹਾ ਪਿੱਛੇ ਹਟੀ ਅਤੇ ਕਈ ਵਾਰ ਕਾਰ ਦੇ ਅਗਲੇ ਹਿੱਸੇ ਵਿੱਚ ਜ਼ੋਰਦਾਰ ਟੱਕਰਾਂ ਮਾਰੀਆਂ। ਕੁਝ ਦੇਰ ਤੱਕ ਇਹ ਦਹਿਸ਼ਤ ਭਰਿਆ ਤਾਂਡਵ ਚੱਲਦਾ ਰਿਹਾ, ਜਿਸ ਤੋਂ ਬਾਅਦ ਉਹ ਆਪਣੇ ਬੱਚੇ ਨੂੰ ਨਾਲ ਲੈ ਕੇ ਜੰਗਲ ਵੱਲ ਨਿਕਲ ਗਈ।

ਰਿਪੋਰਟ ਮੁਤਾਬਕ, ਇਸ ਹਮਲੇ ਵਿੱਚ ਕਾਰ ਦਾ ਕਾਫ਼ੀ ਨੁਕਸਾਨ ਹੋਇਆ। ਬੋਨਟ ਉੱਤੇ ਡੂੰਘੀਆਂ ਖਰੋਚਾਂ ਤੇ ਟੋਏ ਪੈ ਗਏ ਅਤੇ ਇੱਕ ਥਾਂ ਤੇ ਛੇਕ ਵੀ ਹੋ ਗਿਆ। ਰਾਹਤ ਦੀ ਗੱਲ ਇਹ ਰਹੀ ਕਿ ਅੰਦਰ ਬੈਠੇ ਡਰਾਈਵਰ ਨੂੰ ਇੱਕ ਵੀ ਖਰੋਚ ਨਹੀਂ ਆਈ ਅਤੇ ਉਹ ਬਿਲਕੁਲ ਸੁਰੱਖਿਅਤ ਰਿਹਾ। ਸਥਾਨਕ ਖ਼ਬਰਾਂ ਵਿੱਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਰਿੱਛ ਨੂੰ ਵੀ ਕੋਈ ਸੱਟ ਨਹੀਂ ਲੱਗੀ।

ਸੁਰੱਖਿਆ ਚਿਤਾਵਨੀ ਅਤੇ ਰਿੱਛਾਂ ਦੇ ਹਮਲਿਆਂ ਦਾ ਪਿਛੋਕੜ

ਪੁਲਿਸ ਦਾ ਕਹਿਣਾ ਹੈ ਕਿ ਇਹ ਇਲਾਕਾ ਭੂਰੇ ਰਿੱਛਾਂ ਦੇ ਕੁਦਰਤੀ ਨਿਵਾਸ ਦੇ ਬਿਲਕੁਲ ਨੇੜੇ ਪੈਂਦਾ ਹੈ, ਇਸੇ ਲਈ ਉੱਥੋਂ ਲੰਘਣ ਵਾਲੇ ਡਰਾਈਵਰਾਂ ਨੂੰ ਖ਼ਾਸ ਸਾਵਧਾਨੀ ਵਰਤਣ ਦੇ ਨਿਰਦੇਸ਼ ਦਿੱਤੇ ਗਏ ਹਨ। ਦਰਅਸਲ ਜੰਗਲੀ ਜਾਨਵਰ, ਖ਼ਾਸ ਕਰਕੇ ਮਾਵਾਂ, ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਬੇਹੱਦ ਹਮਲਾਵਰ ਹੋ ਜਾਂਦੀਆਂ ਹਨ। ਜਦੋਂ ਉਨ੍ਹਾਂ ਨੂੰ ਲੱਗਦਾ ਹੈ ਕਿ ਸਾਹਮਣੇ ਮੌਜੂਦ ਕੋਈ ਵੀ ਚੀਜ਼ ਉਨ੍ਹਾਂ ਦੇ ਬੱਚੇ ਲਈ ਖ਼ਤਰਾ ਬਣ ਸਕਦੀ ਹੈ, ਤਾਂ ਉਹ ਬਚਾਅ ਵਿੱਚ ਪਲਟ ਕੇ ਵਾਰ ਕਰ ਦਿੰਦੀਆਂ ਹਨ। ਇੱਥੇ ਵੀ ਸੰਭਾਵਤ ਤੌਰ ਤੇ ਇਹੀ ਕਾਰਨ ਰਿਹਾ। ਸਤੰਬਰ ਅਤੇ ਅਕਤੂਬਰ ਦੌਰਾਨ ਹੋਕਾਈਡੋ ਵਿੱਚ ਰਿੱਛਾਂ ਦੀ ਆਮਦ ਨੂੰ ਲੈ ਕੇ ਖ਼ਾਸ ਚੌਕਸੀ ਮੁਹਿੰਮ ਚੱਲ ਰਹੀ ਹੈ ਅਤੇ ਸਥਾਨਕ ਪ੍ਰਸ਼ਾਸਨ ਲੋਕਾਂ ਨੂੰ ਰਿੱਛਾਂ ਤੋਂ ਦੂਰੀ ਬਣਾ ਕੇ ਰੱਖਣ ਤੇ ਚੌਕਸ ਰਹਿਣ ਦੀ ਅਪੀਲ ਕਰ ਰਿਹਾ ਹੈ।

ਜੇਕਰ ਪੂਰੇ ਜਪਾਨ ਦੇ ਅੰਕੜਿਆਂ ਦੀ ਗੱਲ ਕਰੀਏ, ਤਾਂ ਹਾਲਾਤ ਹੋਰ ਵੀ ਗੰਭੀਰ ਨਜ਼ਰ ਆਉਂਦੇ ਹਨ। ਅਪ੍ਰੈਲ 2025 ਤੋਂ ਮਾਰਚ 2026 ਦਰਮਿਆਨ ਦੇਸ਼ ਅੰਦਰ ਰਿੱਛਾਂ ਦੇ ਹਮਲੇ ਦੇ ਕੁੱਲ 230 ਮਾਮਲੇ ਦਰਜ ਕੀਤੇ ਗਏ, ਜਿਨ੍ਹਾਂ ਵਿੱਚ 13 ਲੋਕਾਂ ਦੀ ਜਾਨ ਚਲੀ ਗਈ। ਇਸ ਸਥਿਤੀ ਨਾਲ ਨਜਿੱਠਣ ਲਈ ਹੁਣ ਤੱਕ ਕਰੀਬ 14,000 ਰਿੱਛ ਮਾਰੇ ਜਾ ਚੁੱਕੇ ਹਨ। ਸਰਕਾਰ ਰਿੱਛਾਂ ਨੂੰ ਆਮ ਲੋਕਾਂ ਦੀ ਸੁਰੱਖਿਆ ਲਈ ਵੱਡਾ ਖ਼ਤਰਾ ਮੰਨ ਰਹੀ ਹੈ ਅਤੇ ਉਨ੍ਹਾਂ ਦੇ ਸ਼ਿਕਾਰ ਨੂੰ ਹੱਲਾਸ਼ੇਰੀ ਦੇ ਰਹੀ ਹੈ। ਸਰਕਾਰ ਦਾ ਟੀਚਾ ਹੈ ਕਿ 2030 ਤੱਕ ਕਈ ਸੂਬਿਆਂ ਵਿੱਚ ਰਿੱਛਾਂ ਦੀ ਆਬਾਦੀ 30 ਫ਼ੀਸਦੀ ਤੋਂ ਵੱਧ ਘਟਾ ਦਿੱਤੀ ਜਾਵੇ। ਅਜਿਹੇ ਵਿੱਚ ਜੰਗਲੀ ਖੇਤਰਾਂ ਵਿੱਚੋਂ ਲੰਘਣ ਵੇਲੇ ਜੇਕਰ ਸੜਕ ਤੇ ਕੋਈ ਜੰਗਲੀ ਜਾਨਵਰ ਦਿਖਾਈ ਦੇਵੇ ਤਾਂ ਗੱਡੀ ਰੋਕ ਕੇ ਸ਼ਾਂਤ ਰਹਿਣਾ ਅਤੇ ਪੂਰੀ ਸਾਵਧਾਨੀ ਵਰਤਣਾ ਹੀ ਸਭ ਤੋਂ ਸੁਰੱਖਿਅਤ ਤਰੀਕਾ ਹੈ।

ਦੇਖੋ ਵੀਡੀਓ

Follow Us
ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ, ਸਮਰਥਕਾਂ ਤੇ ਪਰਿਵਾਰ 'ਚ ਖੁਸ਼ੀ ਦੀ ਲਹਿਰ
ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ, ਸਮਰਥਕਾਂ ਤੇ ਪਰਿਵਾਰ 'ਚ ਖੁਸ਼ੀ ਦੀ ਲਹਿਰ...
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ...
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ...
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ......
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ...
"ਸਾਬਕਾ ਪ੍ਰਧਾਨ...", ਰਾਜਾ ਵੜਿੰਗ 'ਤੇ ਸੋਸ਼ਲ ਮੀਡੀਆ 'ਤੇ ਦਿੱਤਾ ਅਪਡੇਟ, ਹੁਣ ਕੌਣ...?
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ...
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ......
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!...