AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

‘ਗੁੱਡਾ ਗੁੱਡੀ ਔਹ ਜਾਂਦੇ ਈ’ ਚੰਨੀ ਦੇ ਪੁੱਤਰ ਰਿਦਮਜੀਤ ਨੇ ਪਾਈ ਪੋਸਟ, ਬਦਲਿਆ ਪ੍ਰਧਾਨ…. ਚੰਨੀ ਖੁਸ਼!

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੁੱਤਰ ਰਿਦਮਜੀਤ ਸਿੰਘ ਦੀ 'ਗੁੱਡਾ-ਗੁੱਡੀ' ਵਾਲੀ ਸੋਸ਼ਲ ਮੀਡੀਆ ਪੋਸਟ ਨੇ ਇਸ ਵੇਲੇ ਪੰਜਾਬ ਦੀ ਸਿਆਸਤ ਵਿੱਚ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ। ਇਸ ਵਿਅੰਗ ਨੂੰ ਪੰਜਾਬ ਕਾਂਗਰਸ ਦੇ ਅੰਦਰੂਨੀ ਬਦਲਾਵਾਂ ਅਤੇ ਲੀਡਰਸ਼ਿਪ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

'ਗੁੱਡਾ ਗੁੱਡੀ ਔਹ ਜਾਂਦੇ ਈ' ਚੰਨੀ ਦੇ ਪੁੱਤਰ ਰਿਦਮਜੀਤ ਨੇ ਪਾਈ ਪੋਸਟ, ਬਦਲਿਆ ਪ੍ਰਧਾਨ.... ਚੰਨੀ ਖੁਸ਼!
abhishek-thakur
| Updated On: 04 Oct 2026 16:17 PM IST
Share

ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਦੇ ਅਹੁਦੇ ਅਤੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਅਸਤੀਫ਼ੇ ਨੂੰ ਲੈ ਕੇ ਚਾਰ ਮਹੀਨਿਆਂ ਤੋਂ ਚੱਲ ਰਹੇ ਟਕਰਾਅ ਤੋਂ ਬਾਅਦ, ਪੰਜਾਬ ਕਾਂਗਰਸ ਦੇ ਸਾਬਕਾ ਇੰਚਾਰਜ ਭੁਪੇਸ਼ ਬਘੇਲ ਦਾ ਇੱਕ ਪੁਰਾਣਾ ਬਿਆਨ ਹੁਣ ਖ਼ਬਰਾਂ ਵਿੱਚ ਹੈ। ਜੁਲਾਈ ਵਿੱਚ, ਬਘੇਲ ਨੇ ਲੀਡਰਸ਼ਿਪ ਤਬਦੀਲੀ ਦੀਆਂ ਮੰਗਾਂ ਦਾ ਜਵਾਬ ਦਿੰਦੇ ਹੋਏ ਕਿਹਾ ਸੀ, “ਕੀ ਇਹ ਗੁੱਡਾ ਗੁੱਡੀ ਦੀ ਖੇਡ ਹੈ, ਜਿੱਥੇ ਵਾਰ-ਵਾਰ ਫੈਸਲੇ ਬਦਲ ਦਿੱਤੇ ਜਾਣ?”

ਹੁਣ, ਵੜਿੰਗ ਦੇ ਅਹੁਦੇ ਤੋਂ ਹਟਣ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੁੱਤਰ ਰਿਧਮਜੀਤ ਨੇ ਚੰਨੀ ਦੀ ਇੱਕ ਫੋਟੋ ਪੋਸਟ ਕੀਤੀ, ਜਿਸ ‘ਤੇ ਲਿਖਿਆ – ਗੁੱਡਾ ਗੁੱਡੀ ਓ ਜਾਂਦੇ…”

ਚੰਨੀ ਧੜੇ ਨੇ ਵੜਿੰਗ ਨੂੰ ਹਟਾਉਣ ਦੀ ਚੁੱਕੀ ਸੀ ਮੰਗ

ਜੁਲਾਈ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ। ਉਸ ਸਮੇਂ ਕਾਂਗਰਸ ਦੇ ਤਤਕਾਲੀ ਪੰਜਾਬ ਇੰਚਾਰਜ, ਭੁਪੇਸ਼ ਬਘੇਲ ਨੇ ਲੀਡਰਸ਼ਿਪ ਤਬਦੀਲੀ ਦੀਆਂ ਅਟਕਲਾਂ ਨੂੰ ਖਾਰਜ ਕਰਦੇ ਹੋਏ ਕਿਹਾ ਸੀ ਕਿ ਹਾਈਕਮਾਨ ਦਾ ਫੈਸਲਾ ਅੰਤਿਮ ਹੈ।

ਬਘੇਲ ਨੇ ਸਵਾਲ ਚੁੱਕਿਆ ਸੀ ਇਹ ਗੁੱਡਾ ਗੁੱਡੀ ਦਾ ਖੇਡ ਨਹੀਂ ਹੈ, ਜਿੱਥੇ ਵਾਰ-ਵਾਰ ਫੈਸਲੇ ਬਦਲਦੇ ਜਾਣ। ਉਸ ਸਮੇਂ ਹਾਈਕਮਾਨ ਨੇ ਵੜਿੰਗ ਨੂੰ ਸੂਬਾ ਪ੍ਰਧਾਨ ਵਜੋਂ ਬਰਕਰਾਰ ਰੱਖਣ ਦਾ ਫੈਸਲਾ ਕੀਤਾ। ਬਘੇਲ ਨਾਲ ਮੀਟਿੰਗ ਦੌਰਾਨ, ਚੰਨੀ ਸਮਰਥਕ ਆਗੂਆਂ ਨੇ ਵੜਿੰਗ ਨੂੰ ਹਟਾਉਣ ਦੀ ਮੰਗ ਕੀਤੀ। ਮੀਟਿੰਗ ਵਿੱਚ 80 ਤੋਂ ਵੱਧ ਕਾਂਗਰਸੀ ਆਗੂ ਸ਼ਾਮਲ ਹੋਏ। ਇਸ ਤੋਂ ਬਾਅਦ ਵੀ, ਚੰਨੀ ਧੜੇ ਅਤੇ ਵੜਿੰਗ ਗੁੱਟ ਵਿਚਕਾਰ ਤਕਰਾਰ ਜਾਰੀ ਰਹੀ।

ਵੜਿੰਗ ਨੂੰ ਹਟਾਉਣ ਤੋਂ ਬਾਅਦ ਚੰਨੀ ਦੇ ਪੁੱਤਰ ਦੀ ਪੋਸਟ

ਹੁਣ, ਵੜਿੰਗ ਦੇ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ, ਚੰਨੀ ਦੇ ਪੁੱਤਰ, ਰਿਧਮਜੀਤ, 3 ਅਕਤੂਬਰ ਨੂੰ ਇੱਕ ਸੋਸ਼ਲ ਮੀਡੀਆ ਪੋਸਟ ਨਾਲ ਸੁਰਖੀਆਂ ਵਿੱਚ ਆਏ ਹਨ। ਉਸਨੇ ਚੰਨੀ ਦੀ ਇੱਕ ਫੋਟੋ ਵਾਲੀ ਇੱਕ ਰੀਲ ਪੋਸਟ ਕੀਤੀ, ਜਿਸਦਾ ਕੈਪਸ਼ਨ ਸੀ “ਗੁੱਡਾ ਗੁੱਡੀ ਓ ਜਾਂਦੇ…”

ਇਸ ਪੋਸਟ ਨੂੰ ਬਘੇਲ ਦੇ ਪੁਰਾਣੇ “ਗੁੱਡੀ-ਗੁੱਡੀ” ਬਿਆਨ ਦੇ ਖਿਲਾਫ ਇੱਕ ਵਿਅੰਗ ਵਜੋਂ ਦੇਖਿਆ ਜਾ ਰਿਹਾ ਹੈ। ਹਾਲਾਂਕਿ, ਰਿਧਮਜੀਤ ਨੇ ਖੁਦ ਇਸ ਪੋਸਟ ਦੇ ਅਰਥ ਜਾਂ ਸੰਕੇਤ ਨੂੰ ਸਪੱਸ਼ਟ ਨਹੀਂ ਕੀਤਾ ਹੈ।

ਵੜਿੰਗ ਨੇ ਬਘੇਲ ਨਾਲ ਆਪਣੀ ਮੁਲਾਕਾਤ ਦੀ ਫੋਟੋ ਕੀਤੀ ਜਾਰੀ

ਜਿੱਥੇ ਚੰਨੀ ਦੇ ਪੁੱਤਰ ਦੀ ਪੋਸਟ ਖ਼ਬਰਾਂ ਵਿੱਚ ਹੈ, ਉੱਥੇ ਹੀ ਵੜਿੰਗ ਨੇ ਭੁਪੇਸ਼ ਬਘੇਲ ਨਾਲ ਮੁਲਾਕਾਤ ਕੀਤੀ ਅਤੇ ਦੋਵਾਂ ਦੀ ਇੱਕ ਫੋਟੋ ਜਾਰੀ ਕੀਤੀ। ਇਸ ਮੁਲਾਕਾਤ ਨੇ ਰਾਜਨੀਤਿਕ ਹਲਕਿਆਂ ਵਿੱਚ ਇਹ ਅਟਕਲਾਂ ਸ਼ੁਰੂ ਕਰ ਦਿੱਤੀਆਂ ਕਿ ਵੜਿੰਗ ਨੇ ਪ੍ਰਧਾਨ ਦਾ ਅਹੁਦਾ ਛੱਡਣ ਤੋਂ ਬਾਅਦ ਬਘੇਲ ਨਾਲ ਆਪਣੀ ਨੇੜਤਾ ਜਨਤਕ ਤੌਰ ‘ਤੇ ਸਾਂਝੀ ਕੀਤੀ ਸੀ।

ਹਾਲਾਂਕਿ, ਜੁਲਾਈ ਵਿੱਚ ਸਥਿਤੀ ਵੱਖਰੀ ਸੀ। ਉਸ ਸਮੇਂ, ਚੰਨੀ ਕੈਂਪ ਨੇ ਬਘੇਲ ਦੇ ਸਾਹਮਣੇ ਵੜਿੰਗ ਦੀ ਲੀਡਰਸ਼ਿਪ ‘ਤੇ ਸਵਾਲ ਉਠਾਏ ਸਨ। ਇਸ ਦੌਰਾਨ, ਵੜਿੰਗ ਨੇ ਲਗਾਤਾਰ ਧੜੇਬੰਦੀ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਸੀਨੀਅਰ ਨੇਤਾਵਾਂ ਨਾਲ ਮਤਭੇਦ ਗੱਲਬਾਤ ਰਾਹੀਂ ਹੱਲ ਕੀਤੇ ਜਾ ਸਕਦੇ ਹਨ।

Follow Us
ਅਮਰੀਕਾ ਲਈ ਕਿੰਨਾ ਅਹਿਮ H-1B ਵੀਜ਼ਾ... JD ਵੈਂਸ ਨੇ ਭਾਰਤੀ ਕਾਮਿਆਂ ਬਾਰੇ ਅਜਿਹਾ ਕੀ ਕਿਹਾ, ਛਿੜ ਗਈ ਬਹਿਸ?
ਅਮਰੀਕਾ ਲਈ ਕਿੰਨਾ ਅਹਿਮ H-1B ਵੀਜ਼ਾ... JD ਵੈਂਸ ਨੇ ਭਾਰਤੀ ਕਾਮਿਆਂ ਬਾਰੇ ਅਜਿਹਾ ਕੀ ਕਿਹਾ, ਛਿੜ ਗਈ ਬਹਿਸ?...
ਫਾਜ਼ਿਲਕਾ ਦੀ ਅਨਾਜ ਮੰਡੀ 'ਚ ਆ ਗਿਆ ਹੜ੍ਹ, ਪਾਣੀ 'ਚ ਤੈਰਦਾ ਨਜ਼ਰ ਆਇਆ ਝੋਨਾ
ਫਾਜ਼ਿਲਕਾ ਦੀ ਅਨਾਜ ਮੰਡੀ 'ਚ ਆ ਗਿਆ ਹੜ੍ਹ, ਪਾਣੀ 'ਚ ਤੈਰਦਾ ਨਜ਼ਰ ਆਇਆ ਝੋਨਾ...
ਨੇਪਾਲ ਵਿੱਚ ਡੇਢ ਮਹੀਨੇ ਬਾਅਦ ਫਿਰ ਆਫ਼ਤ, ਬੁੱਢੀ ਗੰਡਕ ਨਦੀ ਨੇ ਮਚਾਈ ਤਬਾਹੀ
ਨੇਪਾਲ ਵਿੱਚ ਡੇਢ ਮਹੀਨੇ ਬਾਅਦ ਫਿਰ ਆਫ਼ਤ, ਬੁੱਢੀ ਗੰਡਕ ਨਦੀ ਨੇ ਮਚਾਈ ਤਬਾਹੀ...
ਅੰਮ੍ਰਿਤਸਰ ਦੇ ਪ੍ਰਸਿੱਧ ਦੁਰਗਿਆਣਾ ਮੰਦਿਰ ਪਹੁੰਚ ਰਹੇ ਸ਼ਰਧਾਲੂ, ਸ਼ਾਰਦੀਆ ਨਰਾਤਿਆਂ ਦੀ ਸ਼ੁਰੂਆਤ
ਅੰਮ੍ਰਿਤਸਰ ਦੇ ਪ੍ਰਸਿੱਧ ਦੁਰਗਿਆਣਾ ਮੰਦਿਰ ਪਹੁੰਚ ਰਹੇ ਸ਼ਰਧਾਲੂ, ਸ਼ਾਰਦੀਆ ਨਰਾਤਿਆਂ ਦੀ ਸ਼ੁਰੂਆਤ...
ਰੂਪ ਕੌਰ ਨੇ ਦੱਸਿਆ ਜਾਨ ਦਾ ਖ਼ਤਰਾ- ਪੇਸ਼ੀ ਲਈ DGP-ਅਕਾਲ ਤਖ਼ਤ ਟਾਸਕ ਫੋਰਸ ਕਮੇਟੀ ਤੋਂ ਮੰਗੀ ਸੁਰੱਖਿਆ
ਰੂਪ ਕੌਰ ਨੇ ਦੱਸਿਆ ਜਾਨ ਦਾ ਖ਼ਤਰਾ- ਪੇਸ਼ੀ ਲਈ DGP-ਅਕਾਲ ਤਖ਼ਤ ਟਾਸਕ ਫੋਰਸ ਕਮੇਟੀ ਤੋਂ ਮੰਗੀ ਸੁਰੱਖਿਆ...
ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਹੁਣ ਕੱਸੇਗਾ ਅਪਰਾਧ 'ਤੇ ਸ਼ਿਕੰਜਾ!
ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਹੁਣ ਕੱਸੇਗਾ ਅਪਰਾਧ 'ਤੇ ਸ਼ਿਕੰਜਾ!...
CJP Protest: ਦਿੱਲੀ ਵਿੱਚ ਸਖ਼ਤ ਸੁਰੱਖਿਆ ਘੇਰਾ, ਜੰਤਰ-ਮੰਤਰ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਟ੍ਰੇਨਾਂ ਅਤੇ ਮੈਟਰੋ ਸੇਵਾਵਾਂ ਮੁਅੱਤਲ
CJP Protest: ਦਿੱਲੀ ਵਿੱਚ ਸਖ਼ਤ ਸੁਰੱਖਿਆ ਘੇਰਾ, ਜੰਤਰ-ਮੰਤਰ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਟ੍ਰੇਨਾਂ ਅਤੇ ਮੈਟਰੋ ਸੇਵਾਵਾਂ ਮੁਅੱਤਲ...
Nana Patekar Last Appearance: ਮੌਤ ਤੋਂ ਪਹਿਲਾਂ ਨਾਨਾ ਪਾਟੇਕਰ ਦਾ ਆਖਰੀ Video ਆਇਆ ਸਾਹਮਣੇ
Nana Patekar Last Appearance: ਮੌਤ ਤੋਂ ਪਹਿਲਾਂ ਨਾਨਾ ਪਾਟੇਕਰ ਦਾ ਆਖਰੀ Video ਆਇਆ ਸਾਹਮਣੇ...
Nana Patekar Passes Away: ਨਾਨਾ ਪਾਟੇਕਰ ਦੇ ਦੇਹਾਂਤ 'ਤੇ ਪੀਐਮ ਮੋਦੀ ਦਾ ਭਾਵੁਕ ਸੰਦੇਸ਼
Nana Patekar Passes Away: ਨਾਨਾ ਪਾਟੇਕਰ ਦੇ ਦੇਹਾਂਤ 'ਤੇ ਪੀਐਮ ਮੋਦੀ ਦਾ ਭਾਵੁਕ ਸੰਦੇਸ਼...