Video Viral: ਪੈਟਰੋਲ ਪੰਪ ਨੇੜੇ ਘੁੰਮਦਾ ਨਜ਼ਰ ਆਇਆ ਸ਼ੇਰਾਂ ਦਾ ਗਰੂਪ, ਦੇਖ ਦੰਗ ਰਹਿ ਗਏ ਲੋਕ – ਵੀਡੀਓ
Lions near Petrol Pump: ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਇਆ ਹੈ, ਜਿਸ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ, ਵੀਡੀਓ ਵਿੱਚ ਸ਼ੇਰਾਂ ਦਾ ਇਕ ਵੱਡਾ ਗਰੂਪ ਪੈਟਰੋਲ ਪੰਪ ਦੇ ਨੇੜੇ ਘੁੰਮਦਾ ਦਿਖਾਈ ਦੇ ਰਿਹਾ ਹੈ, ਜਿਸ ਨੂੰ ਇਕ ਕਾਰ ਚਾਲਕ ਨੇ ਆਪਣੇ ਫ਼ੋਨ ਵਿੱਚ ਰਿਕਾਰਡ ਕੀਤਾ ਹੈ। ਸੋਸ਼ਲ ਮੀਡੀਆ ਯੂਜ਼ਰਸ ਇਹ ਨਜ਼ਾਰਾ ਦੇਖ ਕੇ ਕਾਫੀ ਦੰਗ ਰਹਿ ਗਏ ਹਨ। ਇਸ ਵਿੱਚ ਰਾਤ ਸਮੇਂ ਇਕ ਪੈਟਰੋਲ ਪੰਪ ਨੇੜੇ 10 ਤੋਂ 12 ਸ਼ੇਰ ਘੁੰਮਦੇ ਦੇਖੇ ਜਾ ਸਕਦੇ ਹਨ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਕ ਵੀਡੀਓ ਨੇ ਕਾਫੀ ਸਨਸਨੀ ਮਚਾ ਦਿੱਤੀ ਹੈ। ਇਸ ਵਿੱਚ ਰਾਤ ਸਮੇਂ ਇਕ ਪੈਟਰੋਲ ਪੰਪ ਨੇੜੇ 10 ਤੋਂ 12 ਸ਼ੇਰ ਘੁੰਮਦੇ ਦੇਖੇ ਜਾ ਸਕਦੇ ਹਨ। ਇਸ ਸੀਨ ਨੂੰ ਦੇਖ ਕੇ ਇੰਟਰਨੈੱਟ ਦੇ ਦਰਸ਼ਕ ਵੀ ਡਰੇ ਹੋਏ ਹਨ ਅਤੇ ਮੰਤਰਮੁਗਧ ਹਨ ਕਿਉਂਕਿ ਅਜਿਹਾ ਨਜ਼ਾਰਾ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਗੁਜਰਾਤ ਦੇ ਗਿਰ ਖੇਤਰ ਦਾ ਹੈ, ਜੋ ਏਸ਼ੀਆਈ ਸ਼ੇਰਾਂ ਦਾ ਇੱਕੋ ਇੱਕ ਕੁਦਰਤੀ ਨਿਵਾਸ ਸਥਾਨ ਹੈ। ਸ਼ੇਰਾਂ ਦੀ ਗਿਣਤੀ ਵਧਣ ਕਾਰਨ ਕਈ ਵਾਰ ਇਹ ਮਨੁੱਖੀ ਆਬਾਦੀ ਵਿੱਚ ਵੀ ਦਿਖਾਈ ਦੇਣ ਲੱਗ ਪੈਂਦੇ ਹਨ ਹਾਲਾਂਕਿ ਇਹ ਘਟਨਾ ਪਹਿਲੀ ਵਾਰ ਨਹੀਂ ਵਾਪਰੀ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਗਿਰ ਖੇਤਰ ਦੇ ਪਿੰਡਾਂ ਵਿੱਚ ਸ਼ੇਰ ਆਪਣੇ ਪਰਿਵਾਰਾਂ ਸਮੇਤ ਘੁੰਮਦੇ ਦੇਖੇ ਗਏ ਹਨ, ਜਿਸ ਕਾਰਨ ਸਥਾਨਕ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਲੋਕ ਖਾਸ ਕਰਕੇ ਰਾਤ ਨੂੰ ਘਰਾਂ ਤੋਂ ਬਾਹਰ ਨਿਕਲਣ ਸਮੇਂ ਸਾਵਧਾਨ ਰਹਿਣ।
ਵਾਇਰਲ ਹੋ ਰਹੀ ਵੀਡੀਓ ‘ਚ ਤੁਸੀਂ ਦੇਖੋਂਗੇ ਕਿ ਅੱਧੀ ਰਾਤ ਨੂੰ ਪੈਟਰੋਲ ਪੰਪ ਨੇੜੇ ਸ਼ੇਰਾਂ ਦੇ ਟੋਲੇ ਨੂੰ ਦੇਖ ਕੇ ਕਾਰ ਚਾਲਕ ਦਾ ਸਾਹ ਰੁਕ ਗਿਆ। ਸ਼ੁਕਰ ਹੈ ਵਿਅਕਤੀ ਕਾਰ ਦੇ ਅੰਦਰ ਹੀ ਸੀ, ਨਹੀਂ ਤਾਂ ਕੁਝ ਵੀ ਹੋ ਸਕਦਾ ਸੀ। ਹਾਲਾਂਕਿ, ਉਸਨੇ ਇਹ ਭਿਆਨਕ ਸੀਨ ਆਪਣੇ ਫੋਨ ‘ਤੇ ਰਿਕਾਰਡ ਕੀਤਾ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
View this post on Instagram
ਇਸ ਵੀਡੀਓ ਨੂੰ ਇੰਸਟਾਗ੍ਰਾਮ ‘ਤੇ @wildtrails.in ਨਾਂ ਦੇ ਅਕਾਊਂਟ ‘ਤੇ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਹੁਣ ਤੱਕ ਸੈਂਕੜੇ ਲੋਕ ਲਾਈਕ ਕਰ ਚੁੱਕੇ ਹਨ। ਹਾਲਾਂਕਿ ਇਸ ਵੀਡੀਓ ‘ਤੇ ਲੋਕਾਂ ਦੇ ਕਮੈਂਟਸ ਤੋਂ ਉਨ੍ਹਾਂ ਦਾ ਡਰ ਅਤੇ ਚਿੰਤਾ ਸਾਫ ਦਿਖਾਈ ਦੇ ਰਹੀ ਹੈ। ਕਈ ਉਪਭੋਗਤਾਵਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਸੁਰੱਖਿਆ ਉਪਾਵਾਂ ‘ਤੇ ਵਿਚਾਰ ਕਰਨਾ ਚਾਹੀਦਾ ਹੈ ਤਾਂ ਜੋ ਰਿਹਾਇਸ਼ੀ ਖੇਤਰਾਂ ਵਿੱਚ ਸ਼ੇਰਾਂ ਨੂੰ ਅਜਿਹੀਆਂ ਗਤੀਵਿਧੀਆਂ ਤੋਂ ਰੋਕਿਆ ਜਾ ਸਕੇ।
ਇਹ ਵੀ ਪੜ੍ਹੋ
ਇਹ ਵੀ ਪੜ੍ਹੋ- ਬੀਮੇ ਲਈ ਭਾਲੂ ਬਣ ਗਏ ਚੋਰ, ਕਰੋੜਾਂ ਦੀ ਕਾਰ ਨੂੰ ਕੀਤਾ ਤਬਾਹ
ਇਕ ਯੂਜ਼ਰ ਨੇ ਕਮੈਂਟ ਕੀਤਾ, ਹੇ ਭਗਵਾਨ। ਉਹ ਕੁੱਤਿਆਂ ਵਾਂਗ ਸੜਕਾਂ ‘ਤੇ ਘੁੰਮ ਰਹੇ ਹਨ। ਇੰਜ ਲੱਗ ਰਿਹਾ ਹੈ ਜਿਵੇਂ ਉਹ ਜੰਗਲ ਤੋਂ ਸ਼ਹਿਰ ਵੱਲ ਪਰਵਾਸ ਕਰਨ ਦੀ ਕੋਸ਼ਿਸ਼ ਕਰ ਰਹੇ ਹੋਣ। ਇਕ ਹੋਰ ਯੂਜ਼ਰ ਦਾ ਕਹਿਣਾ ਹੈ, ਮੈਨੂੰ ਖੁੰਖਾਰ ਬਿੱਲੀਆਂ ਪਸੰਦ ਹਨ, ਪਰ ਮੈਂ ਅਜਿਹਾ ਨਜ਼ਾਰਾ ਦੇਖਣਾ ਨਹੀਂ ਚਾਹਾਂਗਾ, ਸਗੋਂ ਮੈਂ ਅਜਿਹੇ ਸ਼ਹਿਰ ਵਿਚ ਨਹੀਂ ਰਹਿਣਾ ਚਾਹਾਂਗਾ ਜਿੱਥੇ ਸ਼ੇਰ ਸੜਕਾਂ ‘ਤੇ ਖੁੱਲ੍ਹ ਕੇ ਘੁੰਮਦੇ ਹਨ।