ਪੰਜਾਬ ‘ਚ ਧੁੰਦ ਸ਼ੁਰੂ ਹੁੰਦੇ ਹੀ ਵਧੇ ਹਾਦਸੇ, ਜਲੰਧਰ ‘ਚ ਪੁਲਿਸ ਦੀ ਬੱਸ ਦੀ ਟਰੱਕ ਨਾਲ ਟੱਕਰ
Jalandhar Police: ਏਐਸਆਈ ਸਰਬਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਡੀਏਵੀ ਕਾਲਜ ਫਿਲੌਰ ਨੇੜੇ ਪੰਜਾਬ ਪੁਲਿਸ ਦੀ ਬੱਸ ਇੱਕ ਟਰੱਕ ਨਾਲ ਟਕਰਾ ਗਈ ਹੈ। ਜਦੋਂ ਉਹ ਮੌਕੇ ਤੇ ਪੁੱਜੇ ਤਾਂ ਦੇਖਿਆ ਕਿ ਬੱਸ ਦੇ ਪਿੱਛੇ ਫਸੀ ਹੋਈ ਸੀ। ਟਰੱਕ ਬੱਸ ਨੂੰ ਏਐਸਆਈ ਕੁਲਦੀਪ ਸਿੰਘ ਚਲਾ ਰਿਹਾ ਸੀ।
Jalandhar Police: ਜਲੰਧਰ ਦੇ ਫਿਲੌਰ ‘ਚ ਧੁੰਦ ਸ਼ੁਰੂ ਹੁੰਦੇ ਹੀ ਸੜਕ ਹਾਦਸਿਆਂ ਦੀਆਂ ਘਟਨਾਵਾਂ ਵਧਣ ਲੱਗੀਆਂ ਹਨ। ਸੜਕ ਹਾਦਸੇ ਦੀ ਘਟਨਾ ਲਗਾਤਾਰ ਦੂਜੇ ਦਿਨ ਸਾਹਮਣੇ ਆਈ ਹੈ। ਜਿੱਥੇ ਫਿਲੌਰ ‘ਚ ਪੰਜਾਬ ਪੁਲਿਸ ਦੀ ਬੱਸ ਦੀ ਟਰੱਕ ਨਾਲ ਟੱਕਰ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਬੱਸ ਚਾਲਕ ਨੇ ਅੱਗੇ ਜਾ ਰਹੇ ਟਰੱਕ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ।
ਮੌਕੇ ਤੇ ਪੁੱਜੇ ਐਸਐਸਐਫ ਦੇ ਏਐਸਆਈ ਸਰਬਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਡੀਏਵੀ ਕਾਲਜ ਫਿਲੌਰ ਨੇੜੇ ਪੰਜਾਬ ਪੁਲਿਸ ਦੀ ਬੱਸ ਇੱਕ ਟਰੱਕ ਨਾਲ ਟਕਰਾ ਗਈ ਹੈ। ਜਦੋਂ ਉਹ ਮੌਕੇ ਤੇ ਪੁੱਜੇ ਤਾਂ ਦੇਖਿਆ ਕਿ ਬੱਸ ਦੇ ਪਿੱਛੇ ਫਸੀ ਹੋਈ ਸੀ। ਟਰੱਕ ਬੱਸ ਨੂੰ ਏਐਸਆਈ ਕੁਲਦੀਪ ਸਿੰਘ ਚਲਾ ਰਿਹਾ ਸੀ, ਜੋ ਗੁਰੂਪੁਰਬ ਲਈ ਸੰਗਤ ਲਈ ਸੁਰੱਖਿਆ ਕਰਮੀਆਂ ਨੂੰ ਲੈਣ ਲਈ ਕਪੂਰਥਲਾ ਤੋਂ ਬਹਾਦਰਗੜ੍ਹ ਪਟਿਆਲਾ ਜਾ ਰਿਹਾ ਸੀ।
ਧੁੰਦ ਕਾਰਨ ਬੱਸ ਦੀ ਟਰੱਕ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿੱਚ ਕੁਲਦੀਪ ਸਿੰਘ ਗੰਭੀਰ ਜ਼ਖ਼ਮੀ ਹੋ ਗਏ। ਕਾਫੀ ਮੁਸ਼ੱਕਤ ਤੋਂ ਬਾਅਦ ਉਨ੍ਹਾਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ ਗਿਆ। ਪਹਿਲਾਂ ਉਨ੍ਹਾਂ ਨੂੰ ਫਿਲੌਰ ਦੇ ਹਸਪਤਾਲ ਲਿਜਾਇਆ ਗਿਆ। ਇੱਥੇ ਉਨ੍ਹਾਂ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ ਹੈ। ਪੁਲਿਸ ਨੇ ਟਰੱਕ ਨੂੰ ਕਬਜ਼ੇ ਵਿੱਚ ਲੈ ਕੇ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ।