03-12- 2024
TV9 Punjabi
Author: Isha Sharma
ਦਿੱਲੀ ਦੇ ਨਾਲ ਲੱਗਦੇ ਨੋਇਡਾ ਦੀਆਂ ਦੀਆਂ ਸੜਕਾਂ 'ਤੇ ਸੋਮਵਾਰ ਨੂੰ ਹਜ਼ਾਰਾਂ ਕਿਸਾਨ ਦਿੱਲੀ ਮਾਰਚ ਲਈ ਰਵਾਨਾ ਹੋਏ।
ਐੱਨ.ਸੀ.ਆਰ. ਦੀ ਨਾ ਰੁਕਣ ਵਾਲੀ ਰਫਤਾਰ ਕਾਰਨ ਕਿਸਾਨਾਂ ਦੇ ਰੋਸ ਕਾਰਨ ਅਜਿਹੀ ਬ੍ਰੇਕ ਲੱਗੀ ਕੀ ਲੋਕ ਪ੍ਰੇਸ਼ਾਨ ਹੋ ਗਏ।
ਆਪਣੀਆਂ ਦਸ ਮੰਗਾਂ ਲੈ ਕੇ ਆਏ ਕਿਸਾਨਾਂ ਨੂੰ ਕਿਸੇ ਤਰ੍ਹਾਂ ਪੁਲਿਸ ਨੇ ਸਰਹੱਦ ‘ਤੇ ਰੋਕ ਲਿਆ।
ਕਿਸਾਨਾਂ ਦੀਆਂ ਪ੍ਰਮੁੱਖ ਮੰਗਾਂ ਵਿੱਚ ਭੂਮੀ ਗ੍ਰਹਿਣ ਤੋਂ ਪ੍ਰਭਾਵਿਤ ਕਿਸਾਨਾਂ ਨੂੰ 10 ਫੀਸਦੀ ਵਿਕਸਤ ਪਲਾਟ, ਨਵੇਂ ਲੈਂਡ ਟ੍ਰਿਬਿਊਨਲ ਐਕਟ ਤਹਿਤ ਲਾਭ, ਰੁਜ਼ਗਾਰ ਅਤੇ ਮੁੜ ਵਸੇਬੇ ਵਿੱਚ ਲਾਭ ਅਤੇ ਹਾਈ ਪਾਵਰ ਕਮੇਟੀ ਦੀਆਂ ਸਿਫ਼ਾਰਸ਼ਾਂ ਸਮੇਤ ਹੋਰ ਮੰਗਾਂ ਸ਼ਾਮਲ ਹਨ।
ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜ੍ਹਤਾਲ ਦਾ ਅੱਜ 8ਵਾਂ ਦਿਨ ਹੈ। ਉਨ੍ਹਾਂ ਦਾ ਭਾਰ ਲਗਾਤਾਰ ਘੱਟ ਰਿਹਾ ਹੈ ਤੇ ਉਨ੍ਹਾਂ ਦੇ ਪਰਿਵਾਰ ਦੀ ਚਿੰਤਾ ਵੱਧ ਰਹੀ ਹੈ।