03-12- 2024
TV9 Punjabi
Author: Isha Sharma
ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ 9 ਸਾਲ ਪਹਿਲਾਂ ਮੁਆਫ਼ੀ ਦੇਣ ਅਤੇ ਕੇਸ ਵਾਪਸ ਲੈਣ ਦੇ ਮਾਮਲੇ ਵਿੱਚ ਦੋਸ਼ੀ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਜ਼ਾ ਸੁਣਾਈ ਗਈ ਹੈ।
ਸੁਖਬੀਰ ਸਿੰਘ ਬਾਦਲ ਆਪਣੇ ਗਲ ਵਿੱਚ ਤਖ਼ਤੀ ਪਾ ਕੇ, ਸੇਵਾਦਾਰ ਦੇ ਕੱਪੜੇ ਪਾ ਕੇ ਗੋਲਡਨ ਟੈਂਪਲ ਦੇ ਬਾਹਰ ਬਰਛਾ ਲੈ ਕੇ ਸੇਵਾ ਕੀਤੀ।
ਸੁਖਬੀਰ ਬਾਦਲ ਤੋਂ ਇਲਾਵਾ ਅਕਾਲੀ ਦਲ ਦੇ ਬਾਗੀ ਧੜੇ ਅਤੇ ਵਿਰੋਧ ਨਾ ਕਰਨ ਦੇ ਦੋਸ਼ੀ ਆਗੂਆਂ ਨੂੰ ਵੀ ਪਖਾਨਿਆਂ ਦੀ ਸਫ਼ਾਈ ਦੀ ਸੇਵਾ ਕਰਨ ਦੇ ਹੁਕਮ ਦਿੱਤੇ ਗਏ ਹਨ।
ਸ੍ਰੀ ਅਕਾਲ ਤਖ਼ਤ ‘ਤੇ ਪੰਜ ਸਿੱਖ ਸਾਹਿਬਾਨਾਂ ਦੀ ਏਕਤਰਤਾ ਹੋਈ। ਜਥੇਦਾਰ ਸਾਹਿਬ ਨੇ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੰਜ ਵੱਡੇ ਫੈਸਲੇ ਲਏ।
ਮਾਮਲੇ ਵਿੱਚ ਮੁੱਖ ਗੁਨਾਹਗਾਰ ਸੁਖਬੀਰ ਸਿੰਘ ਬਾਦਲ, ਸੁਖਦੇਵ ਸਿੰਘ ਢੀਂਡਸਾ ਲਈ ਸਪੈਸ਼ਲ ਸਜ਼ਾ ਸੁਣਾਈ ਗਈ ਹੈ।
ਜਿਨ੍ਹਾਂ ਆਗੂਆਂ ਨੂੰ ਤਨਖ਼ਾਹ ਦਿੱਤੀ ਗਈ ਹੈ, ਉਹ ਆਪਣੀ ਤਨਖ਼ਾਹ (ਸਜ਼ਾ) ਦੌਰਾਨ ਗਲੇ ਵਿੱਚ ਇਸ ਸਬੰਧੀ ਤਖ਼ਤੀ ਲਟਕਾਉਣਗੇ।