ਵਾਇਨਾਡ ਤੋਂ ਜਿੱਤ ਕੇ ਸੰਸਦ ਪਹੁੰਚੀ ਪ੍ਰਿਅੰਕਾ ਗਾਂਧੀ, ਚੁੱਕੀ ਸਹੁੰ
ਪ੍ਰਿਅੰਕਾ ਗਾਂਧੀ ਸਹੁੰ ਚੁੱਕ ਸਮਾਗਮ ਤੋਂ ਬਾਅਦ 30 ਅਤੇ 1 ਦਸੰਬਰ ਨੂੰ ਵਾਇਨਾਡ ਜਾਣਗੇ। ਸੂਤਰਾਂ ਮੁਤਾਬਕ ਰਾਹੁਲ ਗਾਂਧੀ ਵੀ ਇਸ ਦੌਰਾਨ ਪ੍ਰਿਅੰਕਾ ਗਾਂਧੀ ਨਾਲ ਮੌਜੂਦ ਹੋ ਸਕਦੇ ਹਨ। ਪ੍ਰਿਅੰਕਾ ਗਾਂਧੀ ਆਪਣੇ ਦੋ ਦਿਨਾਂ ਦੌਰੇ ਦੌਰਾਨ ਵਾਇਨਾਡ ਵਿੱਚ ਸੱਤ ਰੋਡ ਸ਼ੋਅ ਕਰਨਗੇ। ਉਹ ਸਾਰੀਆਂ ਵਿਧਾਨ ਸਭਾ ਸੀਟਾਂ ਤੇ ਰੋਡ ਸ਼ੋਅ ਕਰੇਗੀ।
ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਨੇ ਅੱਜ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕ ਲਈ ਹੈ। ਉਹ ਕੇਰਲ ਦੀ ਵਾਇਨਾਡ ਸੀਟ ਤੋਂ ਸੰਸਦ ਮੈਂਬਰ ਚੁਣੇ ਗਏ ਹਨ। ਪ੍ਰਿਯੰਕਾ ਗਾਂਧੀ ਨੇ ਕੇਰਲ ਦੀ ਵਾਇਨਾਡ ਲੋਕ ਸਭਾ ਸੀਟ ਤੋਂ ਵੱਡੀ ਜਿੱਤ ਦਰਜ ਕੀਤੀ ਹੈ। ਇਹ ਸੀਟ ਰਾਹੁਲ ਗਾਂਧੀ ਵੱਲੋਂ ਛੱਡਣ ਤੋਂ ਬਾਅਦ ਖਾਲੀ ਹੋਈ ਸੀ। ਜਿਸਤੋਂ ਬਾਅਦ ਪਾਰਟੀ ਨੇ ਪ੍ਰਿਯੰਕਾ ਗਾਂਧੀ ਨੂੰ ਇੱਥੇ ਉਤਾਰਿਆਂ। ਪ੍ਰਿਯੰਕਾ ਨੇ ਵੀ ਇੱਥੋਂ ਜਿੱਤ ਦਰਜ ਕਰਵਾਉਣ ਲਈ ਪੂਰੀ ਤਾਕਤ ਲਗਾ ਦਿੱਤੀ ਸੀ। ਬੁੱਧਵਾਰ ਨੂੰ ਕੇਰਲ ਕਾਂਗਰਸ ਨੇਤਾਵਾਂ ਨੇ ਪ੍ਰਿਯੰਕਾ ਨੂੰ ਜਿੱਤ ਦਾ ਪ੍ਰਮਾਣ ਪੱਤਰ ਸੌਂਪਿਆ। ਵਾਇਨਾਡ ਚ ਪ੍ਰਿਅੰਕਾ ਗਾਂਧੀ ਨੂੰ 6 ਲੱਖ 22 ਹਜ਼ਾਰ 338 ਵੋਟਾਂ ਮਿਲੀਆਂ, ਜਦਕਿ ਸੀਪੀਆਈ ਉਮੀਦਵਾਰ ਸਤਿਅਮ ਮੋਕੇਰੀ 2 ਲੱਖ 11407 ਵੋਟਾਂ ਨਾਲ ਦੂਜੇ ਸਥਾਨ ਤੇ ਰਹੇ। ਇਸ ਸੀਟ ਤੇ ਭਾਜਪਾ ਤੀਜੇ ਨੰਬਰ ਤੇ ਰਹੀ। ਭਾਜਪਾ ਉਮੀਦਵਾਰ ਨਵਿਆ ਹਰੀਦਾਸ ਨੂੰ 1 ਲੱਖ 99939 ਵੋਟਾਂ ਮਿਲੀਆਂ।ਰਾਹੁਲ ਗਾਂਧੀ ਦੇ ਅਸਤੀਫੇ ਤੋਂ ਬਾਅਦ ਵਾਇਨਾਡ ਸੀਟ ਖਾਲੀ ਹੋ ਗਈ ਸੀ। ਇਸ ਤੋਂ ਬਾਅਦ ਕਾਂਗਰਸ ਪਾਰਟੀ ਨੇ ਰਾਹੁਲ ਤੋਂ ਬਾਅਦ ਇਸ ਸੀਟ ਲਈ ਪ੍ਰਿਅੰਕਾ ਗਾਂਧੀ ਤੇ ਭਰੋਸਾ ਜਤਾਇਆ ਸੀ। ਦੇਖਦੇ ਹੀ ਦੇਖਦੇ ਵਾਇਨਾਡ ਸੀਟ ਕਾਂਗਰਸ ਪਾਰਟੀ ਦਾ ਗੜ੍ਹ ਬਣਦੀ ਜਾ ਰਹੀ ਹੈ, ਜਿੱਥੇ ਉਨ੍ਹਾਂ ਨੂੰ ਟੱਕਰ ਦੇਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ।