ਅੰਮ੍ਰਿਤਸਰ ਦਾ ਅਜਨਾਲਾ ਥਾਣਾ ਫਿਰ ਸੁਰਖੀਆਂ ‘ਚ, ਬੰਬ ਮਿਲਣ ਤੋਂ ਬਾਅਦ ਮਚੀ ਹਫੜਾ-ਤਫੜੀ
ਪੰਜਾਬ ਪੁਲਿਸ ਦੇ ਸੂਤਰਾਂ ਅਨੁਸਾਰ ਆਰਡੀਐਕਸ ਦੇ ਨਾਲ ਡੇਟੋਨੇਟਰ ਦੀ ਵਰਤੋਂ ਕੀਤੀ ਗਈ ਸੀ। ਜਿਸ ਨੂੰ ਥਾਣੇ ਦੇ ਦਰਵਾਜ਼ੇ ਦੇ ਨਾਲ ਲਗਾਇਆ ਗਿਆ ਸੀ। ਤਾਂ ਕਿ ਦਰਵਾਜ਼ਾ ਖੋਲ੍ਹਦੇ ਹੀ ਇਹ ਧਮਾਕਾ ਹੋ ਸਕੇ। ਥਾਣੇ ਵਿੱਚ ਮੌਜੂਦ ਸਟਾਫ਼ ਦੀ ਕਿਸਮਤ ਸੀ ਕਿ ਕਿਸੇ ਤਕਨੀਕੀ ਨੁਕਸ ਕਾਰਨ ਬੰਬ ਨਹੀਂ ਫਟਿਆ। ਨਹੀਂ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ।
ਅੰਮ੍ਰਿਤਸਰ ਦੇ ਅਜਨਾਲਾ ਥਾਣੇ ਚ ਐਤਵਾਰ ਨੂੰ ਮਿਲੇ ਬੰਬ ਦੇ ਪਿੱਛੇ ਕਿਸੇ ਅੱਤਵਾਦੀ ਗੁੱਟ ਦਾ ਹੱਥ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਪੁਲਿਸ ਇਸ ਮਾਮਲੇ ਵਿੱਚ ਕੋਈ ਅਧਿਕਾਰਤ ਬਿਆਨ ਨਹੀਂ ਦੇ ਰਹੀ ਹੈ। ਪਰ ਸੂਤਰਾਂ ਅਨੁਸਾਰ ਇਹ ਗੱਲ ਕਹੀ ਜਾ ਰਹੀ ਹੈ ਇਸ ਚ ਅੱਤਵਾਦੀ ਗੁੱਟ ਦਾ ਹੱਥ ਹੈ। ਇਸ ਬੰਬ ਵਿੱਚ ਆਰਡੀ.ਐਕਸ. ਬੰਬ ਦਾ ਭਾਰ ਲਗਭਗ 800 ਗ੍ਰਾਮ ਸੀ। ਥਾਣੇ ਦਾ ਸੀਸੀਟੀਵੀ ਵੀ ਸਾਹਮਣੇ ਆਇਆ ਹੈ, ਜਿਸ ਨੂੰ ਪੁਲਿਸ ਜਨਤਕ ਨਹੀਂ ਕਰ ਰਹੀ। ਇਸ ਮਾਮਲੇ ਚ ਹੈਪੀ ਪਾਸੀਆਂ ਦਾ ਨਾਮ ਹੋਣ ਦੀ ਗੱਲ ਕਹੀ ਜਾ ਰਹੀ ਹੈ। ਪੁਲੀਸ ਨੂੰ ਇਸ ਘਟਨਾ ਸਬੰਧੀ ਕੁਝ ਸੀਸੀਟੀਵੀ ਫੁਟੇਜ ਵੀ ਮਿਲੇ ਹਨ, ਜਿਨ੍ਹਾਂ ਨੂੰ ਪੁਲੀਸ ਜਨਤਕ ਨਹੀਂ ਕਰ ਰਹੀ। ਇਨ੍ਹਾਂ ਸਾਰੇ ਤੱਥਾਂ ਤੋਂ ਸਾਫ਼ ਹੋ ਜਾਂਦਾ ਹੈ ਕਿ ਇਸ ਘਟਨਾ ਪਿੱਛੇ ਅੱਤਵਾਦੀ ਸਾਜ਼ਿਸ਼ ਕੰਮ ਕਰ ਰਹੀ ਹੈ।
Published on: Nov 25, 2024 05:13 PM
Latest Videos