2024 ਸਭ ਤੋਂ ਗਰਮ ਸਾਲ ਰਹੇਗਾ, Climate ਏਜੰਸੀ ਨੇ ਪੂਰੀ ਦੁਨੀਆ ਨੂੰ ਸੁਚੇਤ ਕਰਦਿਆਂ ਰਿਪੋਰਟ ਕੀਤੀ ਜਾਰੀ
2015 ਵਿੱਚ ਪੈਰਿਸ ਵਿੱਚ ਕੀਤਾ ਗਿਆ ਇਹ ਸਮਝੌਤਾ ਮੂਲ ਰੂਪ ਵਿੱਚ ਆਲਮੀ ਤਾਪਮਾਨ ਵਿੱਚ ਵਾਧੇ ਨੂੰ 2 ਡਿਗਰੀ ਸੈਲਸੀਅਸ ਤੋਂ ਹੇਠਾਂ ਰੱਖਣ ਨਾਲ ਸਬੰਧਤ ਹੈ। ਕਿਉਂਕਿ ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ 2 ਡਿਗਰੀ ਤੋਂ ਵੱਧ ਤਾਪਮਾਨ ਧਰਤੀ ਦੇ ਜਲਵਾਯੂ ਵਿੱਚ ਵੱਡੇ ਬਦਲਾਅ ਦਾ ਕਾਰਨ ਬਣ ਸਕਦਾ ਹੈ। ਜਿਸ ਕਾਰਨ ਸਮੁੰਦਰੀ ਤਲ ਦੀ ਉਚਾਈ ਵਧਣ, ਹੜ੍ਹ, ਜ਼ਮੀਨ ਹੇਠਾਂ ਆਉਣਾ, ਸੋਕਾ, ਜੰਗਲਾਂ ਦੀ ਅੱਗ ਵਰਗੀਆਂ ਆਫ਼ਤਾਂ ਵਧ ਸਕਦੀਆਂ ਹਨ। ਇਸ ਲਈ ਸ਼ਾਮਲ ਸਾਰੇ ਦੇਸ਼ਾਂ ਨੂੰ ਕਿਹਾ ਗਿਆ ਕਿ ਉਹ ਗਲੋਬਲ ਤਾਪਮਾਨ ਦੇ ਵਾਧੇ ਨੂੰ 1.5 ਡਿਗਰੀ ਸੈਲਸੀਅਸ ਤੱਕ ਰੱਖਣ ਦੀ ਕੋਸ਼ਿਸ਼ ਕਰਨ।
ਦੁਨੀਆ ਭਰ ਵਿੱਚ ਹਰ ਸਾਲ ਗਰਮੀ ਨਵੇਂ ਰਿਕਾਰਡ ਤੋੜਦੀ ਹੈ। ਸਾਲ 2023 ਦੀ ਵਧਦੀ ਗਰਮੀ ਪੂਰੀ ਦੁਨੀਆ ‘ਚ ਮਹਿਸੂਸ ਕੀਤੀ ਗਈ। 2023 ਸਾਡੀ ਧਰਤੀ ਦੇ ਹੁਣ ਤੱਕ ਦੇ ਸਭ ਤੋਂ ਗਰਮ ਸਾਲ ਦਾ ਰਿਕਾਰਡ ਰੱਖਦਾ ਹੈ। ਪਰ ਜਲਦੀ ਹੀ 2024 ਸਭ ਤੋਂ ਗਰਮ ਸਾਲ ਹੋਣ ਦਾ ਰਿਕਾਰਡ ਵੀ ਬਣਾਉਣ ਜਾ ਰਿਹਾ ਹੈ। ਇਹ ਦਾਅਵਾ ਯੂਰਪੀਅਨ ਕਲਾਈਮੇਟ ਏਜੰਸੀ ਨੇ ਕੀਤਾ ਹੈ। ਵਿਗਿਆਨੀਆਂ ਨੇ ਇਸ ਅੰਦਾਜ਼ੇ ਨੂੰ ਦੁਨੀਆ ਲਈ ਖ਼ਤਰੇ ਦੀ ਘੰਟੀ ਕਰਾਰ ਦਿੱਤਾ ਹੈ। ਏਜੰਸੀ ਮੁਤਾਬਕ ਇਹ ਪਹਿਲੀ ਵਾਰ ਹੈ ਜਦੋਂ ਇਸ ਸਾਲ ਦੁਨੀਆ ਦਾ ਤਾਪਮਾਨ 1.5 ਡਿਗਰੀ ਸੈਲਸੀਅਸ (2.7 ਡਿਗਰੀ ਫਾਰਨਹਾਈਟ) ਤੋਂ ਜ਼ਿਆਦਾ ਤੱਕ ਪਹੁੰਚ ਗਿਆ ਹੈ। ਇੱਕ ਸਾਲ ਵਿੱਚ ਇੰਨਾ ਵੱਧ ਰਿਹਾ ਤਾਪਮਾਨ 2015 ਦੇ ਪੈਰਿਸ ਸਮਝੌਤੇ ਵਿੱਚ ਮਿੱਥੇ ਗਏ ਟੀਚੇ ਤੋਂ ਵੱਖਰਾ ਹੈ। ਇਹ ਰਿਪੋਰਟ ਵੀ ਅਜਿਹੇ ਸਮੇਂ ‘ਚ ਆਈ ਹੈ ਜਦੋਂ ਜਲਵਾਯੂ ਪਰਿਵਰਤਨ ਨੂੰ ਧੋਖਾ ਦੇਣ ਵਾਲੇ ਰਿਪਬਲਿਕਨ ਪਾਰਟੀ ਦੇ ਨੇਤਾ ਡੋਨਾਲਡ ਟਰੰਪ ਮੁੜ ਰਾਸ਼ਟਰਪਤੀ ਬਣ ਗਏ ਹਨ। ਉੱਥੇ ਹੀ. ਅਗਲੇ ਹਫਤੇ ਅਜ਼ਰਬਾਈਜਾਨ ‘ਚ ਹੋਣ ਵਾਲੀ ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ COP29 ਤੋਂ ਪਹਿਲਾਂ ਆਏ ਇਸ ਅੰਦਾਜ਼ੇ ਨੇ ਚਿੰਤਾ ਵਧਾ ਦਿੱਤੀ ਹੈ। ਇਹ ਤਾਜ਼ਾ ਰਿਕਾਰਡ COP29 ‘ਤੇ ਸਰਕਾਰਾਂ ਨੂੰ ਇੱਕ ਹੋਰ ਸਖ਼ਤ ਚੇਤਾਵਨੀ ਪ੍ਰਦਾਨ ਕਰਦਾ ਹੈ ਕਿ ਤਾਪਮਾਨ ਵਿੱਚ ਹੋਰ ਵਾਧੇ ਨੂੰ ਰੋਕਣ ਲਈ ਤੁਰੰਤ ਕਾਰਵਾਈ ਦੀ ਲੋੜ ਹੈ।
Published on: Nov 07, 2024 07:18 PM
Follow Us
Latest Videos
ਘਰ ਦਾ ਖਾਣਾ ਹੀ ਹੈ ਸਭਤੋਂ ਹੈਲਦੀ? ਜਾਣ ਲਵੋਂ ਇਸਦੇ ਵੱਡੇ ਫਾਇਦੇ
UPSC 'ਚ ਸੈਲੇਕਟ ਹੋਈ ਕੁੜੀ ਦਾ ਵਿਧਾਨਸਭਾ 'ਚ ਸਨਮਾਨ, ਕੁੜੀਆਂ ਨੂੰ ਦਿੱਤਾ Success Mantra
ਤੇਲ ਸੰਕਟ ਨੂੰ ਵਧਾਉਣ ਦੀ ਤਿਆਰੀ? ਹੋਰਮੁਜ਼ ਤੋਂ ਬਾਅਦ ਈਰਾਨ ਦਾ ਅਗਲਾ ਪਲਾਨ
India LPG Crisis: ਭਾਰਤ 'ਚ ਗੈਸ ਦੀ ਕੋਈ ਕਮੀ ਨਹੀਂ, ਸਰਕਾਰ ਨੇ ਜਮ੍ਹਾਂਖੋਰੀ ਅਤੇ ਘਬਰਾਹਟ ਦਾ ਕਾਰਨ ਦੱਸਿਆ