ਮੋਸਟ ਵਾਂਟੇਡ ਅਰਸ਼ ਡੱਲਾ ਗ੍ਰਿਫ਼ਤਾਰ , ਕਿਵੇਂ ਹੈ ਲਾਰੇਂਸ ਬਿਸ਼ਨੋਈ ਤੋਂ ਵੀ ਜਿਆਦਾ ਖਤਰਨਾਕ ?
ਡੱਲਾ ਨੂੰ ਖਾਲਿਸਤਾਨ ਪੱਖੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦਾ ਸੱਜਾ ਹੱਥ ਮੰਨਿਆ ਜਾਂਦਾ ਸੀ। ਨਿੱਝਰ ਦਾ ਕਤਲ ਕੈਨੇਡਾ ਵਿੱਚ ਹੋਇਆ ਸੀ। ਨਿੱਝਰ ਦਾ ਜਨਮ ਪੰਜਾਬ ਦੇ ਜਲੰਧਰ ਜ਼ਿਲ੍ਹੇ ਵਿੱਚ ਹੋਇਆ ਸੀ। ਉਹ ਆਪਣੀ ਜਵਾਨੀ ਦੌਰਾਨ 1997 ਵਿੱਚ ਕੈਨੇਡਾ ਚਲਾ ਗਿਆ ਸੀ। ਕੈਨੇਡਾ ਵਿੱਚ ਉਸ ਨੇ ਖਾਲਿਸਤਾਨ ਸਮਰਥਕਾਂ ਲਈ ਨਵਾਂ ਆਧਾਰ ਬਣਾਇਆ। ਭਾਰਤ ਨੇ ਉਸ ਨੂੰ ਅੱਤਵਾਦੀ ਐਲਾਨ ਦਿੱਤਾ ਸੀ।
ਗੈਂਗਸਟਰ ਅਤੇ ਖਾਲਿਸਤਾਨ ਟਾਈਗਰ ਫੋਰਸ (KTF) ਦਾ ਅੱਤਵਾਦੀ ਅਰਸ਼ਦੀਪ ਡੱਲਾ ਕੈਨੇਡਾ ਚ ਬੈਠ ਕੇ ਪੰਜਾਬ ਚ ਅੱਤਵਾਦ ਦੀਆਂ ਜੜ੍ਹਾਂ ਮਜ਼ਬੂਤ ਕਰ ਰਿਹਾ ਸੀ। ਅਰਸ਼ਦੀਪ ਪੰਜਾਬ ਚ ਅੱਤਵਾਦੀ ਫੰਡਿੰਗ, ਫਿਰਕੂ ਸਦਭਾਵਨਾ ਨੂੰ ਵਿਗਾੜਨਾ, ਕਤਲ ਅਤੇ ਜਬਰੀ ਵਸੂਲੀ ਦੇ ਮਾਮਲਿਆਂ ਚ ਲੋੜੀਂਦਾ ਹੈ। ਜਨਵਰੀ 2023 ਵਿੱਚ ਅਰਸ਼ਦੀਪ ਨੂੰ ਭਾਰਤ ਦੇ ਗ੍ਰਹਿ ਮੰਤਰਾਲੇ ਨੇ ਵੀ ਅੱਤਵਾਦੀ ਘੋਸ਼ਿਤ ਕੀਤਾ ਹੈ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਦੀ ਜਾਂਚ ਮੁਤਾਬਕ ਅਰਸ਼ਦੀਪ ਕੈਨੇਡਾ ਚ ਬੈਠ ਕੇ ਪੰਜਾਬ, ਹਰਿਆਣਾ ਸਮੇਤ ਕਈ ਸੂਬਿਆਂ ਚ ਗੈਂਗਸਟਰਾਂ ਨੂੰ ਉਪਰੇਟ ਕਰ ਰਿਹਾ ਸੀ। ਇਸ ਤੋਂ ਇਲਾਵਾ ਉਸ ਦੇ ਪਾਕਿਸਤਾਨ ਵਿੱਚ ਬੈਠੇ ਅੱਤਵਾਦੀਆਂ ਨਾਲ ਵੀ ਸਬੰਧ ਸਨ। ਇਸੇ ਆਧਾਰ ਤੇ ਅਰਸ਼ਦੀਪ ਪੰਜਾਬ ਸਮੇਤ ਦੇਸ਼ ਦੇ ਕਈ ਹਿੱਸਿਆਂ ਚ ਅੱਤਵਾਦੀ ਮਾਡਿਊਲ ਚਲਾ ਰਿਹਾ ਸੀ। ਅਰਸ਼ਦੀਪ ਡੱਲਾ ਪਹਿਲਾਂ ਗੈਂਗਸਟਰ ਗਤੀਵਿਧੀਆਂ ਵਿੱਚ ਸ਼ਾਮਲ ਸੀ ਅਤੇ ਬਾਅਦ ਵਿੱਚ ਅੱਤਵਾਦੀ ਬਣ ਗਿਆ।