ਅਰਸ਼ਦੀਪ ਸਿੰਘ ਨੇ ਰਚਿਆ ਇਤਿਹਾਸ, ਬੁਮਰਾਹ ਨੂੰ ਹਰਾ ਕੇ ਬਣੇ ਨੰਬਰ-1

14-11- 2024

TV9 Punjabi

Author: Isha Sharma 

ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ 2022 ਵਿੱਚ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਡੈਬਿਊ ਕੀਤਾ ਸੀ। ਉਹ ਇਸ ਸਮੇਂ ਟੀ-20 ਫਾਰਮੈਟ ਵਿੱਚ ਭਾਰਤ ਦੇ ਸਭ ਤੋਂ ਮਹੱਤਵਪੂਰਨ ਗੇਂਦਬਾਜ਼ਾਂ ਵਿੱਚੋਂ ਇੱਕ ਹੈ।

ਅਰਸ਼ਦੀਪ ਸਿੰਘ

Pic Credit: PTI/AFP/Instagram

ਅਰਸ਼ਦੀਪ ਸਿੰਘ ਨੇ ਸਿਰਫ 59 ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਇੱਕ ਵੱਡਾ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਉਨ੍ਹਾਂ ਨੇ ਇਕ ਖਾਸ ਸੂਚੀ ਵਿਚ ਜਸਪ੍ਰੀਤ ਬੁਮਰਾਹ ਨੂੰ ਵੀ ਪਛਾੜ ਦਿੱਤਾ ਹੈ।

ਵੱਡਾ ਰਿਕਾਰਡ

ਅਰਸ਼ਦੀਪ ਸਿੰਘ ਨੇ ਦੱਖਣੀ ਅਫਰੀਕਾ ਖਿਲਾਫ ਟੀ-20 ਸੀਰੀਜ਼ ਦੇ ਤੀਜੇ ਮੈਚ 'ਚ ਰਿਆਨ ਰਿਕਲਟਨ ਦੀ ਵਿਕਟ ਲੈ ਕੇ ਇਕ ਖਾਸ ਉਪਲੱਬਧੀ ਹਾਸਲ ਕੀਤੀ।

ਟੀ-20 ਸੀਰੀਜ਼ 

ਇਸ ਵਿਕਟ ਦੇ ਨਾਲ ਅਰਸ਼ਦੀਪ ਸਿੰਘ ਨੇ ਟੀ-20ਆਈ ਕ੍ਰਿਕਟ ਵਿੱਚ ਆਪਣੀਆਂ 90 ਵਿਕਟਾਂ ਪੂਰੀਆਂ ਕੀਤੀਆਂ ਅਤੇ ਜਸਪ੍ਰੀਤ ਬੁਮਰਾਹ ਨੂੰ ਪਿੱਛੇ ਛੱਡ ਦਿੱਤਾ। ਬੁਮਰਾਹ ਨੇ ਟੀ-20 ਕ੍ਰਿਕਟ 'ਚ ਹੁਣ ਤੱਕ 89 ਵਿਕਟਾਂ ਹਾਸਲ ਕੀਤੀਆਂ ਹਨ।

ਕ੍ਰਿਕਟ

ਇਸ ਦੇ ਨਾਲ ਹੀ ਅਰਸ਼ਦੀਪ ਸਿੰਘ ਟੀ-20ਆਈ ਕ੍ਰਿਕਟ ਵਿੱਚ ਭਾਰਤ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਨੰਬਰ-1 ਤੇਜ਼ ਗੇਂਦਬਾਜ਼ ਬਣ ਗਏ ਹਨ। ਉਨ੍ਹਾਂ ਨੇ ਮੈਚ ਵਿੱਚ ਕੁੱਲ 3 ਵਿਕਟਾਂ ਲੈ ਕੇ ਆਪਣੀਆਂ 92 ਵਿਕਟਾਂ ਪੂਰੀਆਂ ਕੀਤੀਆਂ।

ਜਸਪ੍ਰੀਤ ਬੁਮਰਾਹ

ਯੁਜਵੇਂਦਰ ਚਾਹਲ ਨੇ ਟੀ-20ਆਈ ਕ੍ਰਿਕਟ ਵਿੱਚ ਭਾਰਤ ਲਈ ਸਭ ਤੋਂ ਵੱਧ 96 ਵਿਕਟਾਂ ਲਈਆਂ ਹਨ। ਉਹ ਕਾਫੀ ਸਮੇਂ ਤੋਂ ਟੀਮ ਦਾ ਹਿੱਸਾ ਨਹੀਂ ਬਣ ਸਕੇ ਹਨ। ਅਜਿਹੇ 'ਚ ਅਰਸ਼ਦੀਪ ਸਿੰਘ ਉਨ੍ਹਾਂ ਨੂੰ ਆਉਣ ਵਾਲੇ ਮੈਚਾਂ 'ਚ ਵੀ ਹਰਾ ਸਕਦਾ ਹੈ।

ਯੁਜਵੇਂਦਰ ਚਾਹਲ 

ਅਰਸ਼ਦੀਪ ਸਿੰਘ ਨੇ ਭਾਰਤ ਲਈ 59 ਟੀ-20 ਮੈਚਾਂ ਦੇ ਨਾਲ-ਨਾਲ 8 ਵਨਡੇ ਮੈਚ ਵੀ ਖੇਡੇ ਹਨ। ਅਰਸ਼ਦੀਪ ਸਿੰਘ ਨੇ ਇਨ੍ਹਾਂ ਵਨਡੇ ਮੈਚਾਂ 'ਚ ਕੁੱਲ 12 ਵਿਕਟਾਂ ਲਈਆਂ ਹਨ।

ਵਿਕਟ

ਭਾਰਤ ਵਿੱਚ ਬੱਚਿਆਂ ਦੇ ਕੀ ਹਨ ਅਧਿਕਾਰ ?